NEET ਤੇ JEE ਵਰਗੀਆਂ ਵੱਡੀਆਂ ਪ੍ਰੀਖਿਆਵਾਂ ਕਰਵਾਉਣ ਵਾਲੇ NTA ’ਚ ਸਿਰਫ਼ 24 ਪੱਕੇ ਕਰਮਚਾਰੀ, ਰਾਜ ਸਭਾ ’ਚ ਹੈਰਾਨ ਕਰਨ ਵਾਲਾ ਖ਼ੁਲਾਸਾ ਦੇਸ਼ ਦੀ ਸਭ ਤੋਂ ਵੱਡੀ ਪ੍ਰਤੀਯੋਗੀ ਪ੍ਰੀਖਿਆ ਕਰਵਾਉਣ ਵਾਲੀ ਐੱਨ.ਟੀ.ਏ. (NTA) ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰਾਜ ਸਭਾ ’ਚ ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ NEET-UG, JEE ਅਤੇ UGC-NET ਵਰਗੀਆਂ ਵੱਡੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਕਰਵਾਉਣ ਵਾਲੀ NTA ’ਚ ਸਟਾਫ਼ ਦੀ ਭਾਰੀ ਕਮੀ ਦੇਖੀ ਗਈ ਹੈ। ਸਰਕਾਰ ਨੇ ਰਾਜ ਸਭਾ ਵਿੱਚ ਦੱਸਿਆ ਕਿ NTA ਨੇ ਸਾਲ 2018 ਤੋਂ ਹੁਣ ਤੱਕ ਲਗਪਗ 6.6 ਕਰੋੜ ਤੋਂ ਵੱਧ ਰਜਿਸਟ੍ਰੇਸ਼ਨਾਂ ਸਵੀਕਾਰ ਕੀਤੀਆਂ ਹਨ ਪਰ ਇੰਨੀ ਵੱਡੀ ਏਜੰਸੀ ਹੋਣ ਦੇ ਬਾਵਜੂਦ ਵੀ ਇਸ ’ਚ ਸਟਾਫ਼ ਦੀ ਬਹੁਤ ਘਾਟ ਹੈ।
Publish Date: Thu, 23 Jul 2026 10:47 AM (IST)
Updated Date: Thu, 23 Jul 2026 10:50 AM (IST)
ਐਜੂਕੇਸ਼ਨ ਡੈਸਕ, ਨਵੀਂ ਦਿੱਲੀ। ਦੇਸ਼ ਦੀ ਸਭ ਤੋਂ ਵੱਡੀ ਪ੍ਰਤੀਯੋਗੀ ਪ੍ਰੀਖਿਆ ਕਰਵਾਉਣ ਵਾਲੀ ਐੱਨ.ਟੀ.ਏ. (NTA) ਨੂੰ ਲੈ ਕੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰਾਜ ਸਭਾ ’ਚ ਸਰਕਾਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ NEET-UG, JEE ਅਤੇ UGC-NET ਵਰਗੀਆਂ ਵੱਡੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਕਰਵਾਉਣ ਵਾਲੀ NTA ’ਚ ਸਟਾਫ਼ ਦੀ ਭਾਰੀ ਕਮੀ ਦੇਖੀ ਗਈ ਹੈ। ਸਰਕਾਰ ਨੇ ਰਾਜ ਸਭਾ ਵਿੱਚ ਦੱਸਿਆ ਕਿ NTA ਨੇ ਸਾਲ 2018 ਤੋਂ ਹੁਣ ਤੱਕ ਲਗਪਗ 6.6 ਕਰੋੜ ਤੋਂ ਵੱਧ ਰਜਿਸਟ੍ਰੇਸ਼ਨਾਂ ਸਵੀਕਾਰ ਕੀਤੀਆਂ ਹਨ ਪਰ ਇੰਨੀ ਵੱਡੀ ਏਜੰਸੀ ਹੋਣ ਦੇ ਬਾਵਜੂਦ ਵੀ ਇਸ ’ਚ ਸਟਾਫ਼ ਦੀ ਬਹੁਤ ਘਾਟ ਹੈ।
ਸਿਰਫ਼ 24 ਪੱਕੇ ਕਰਮਚਾਰੀ ਸਰਕਾਰ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ NTA ’ਚ ਸਿਰਫ਼ 24 ਪੱਕੇ ਕਰਮਚਾਰੀ ਕੰਮ ਕਰ ਰਹੇ ਹਨ, ਜਦੋਂ ਕਿ 197 ਕਰਮਚਾਰੀ ਠੇਕੇ ਜਾਂ ਆਊਟਸੋਰਸਿੰਗ ਰਾਹੀਂ ਤਾਇਨਾਤ ਕੀਤੇ ਗਏ ਹਨ। ਸਿੱਖਿਆ ਮੰਤਰਾਲੇ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਮੁਤਾਬਕ NTA ਵਿੱਚ ਕੁੱਲ 39 ਪੱਕੀਆਂ ਅਸਾਮੀਆਂ ਮਨਜ਼ੂਰ ਹਨ ਪਰ ਇਨ੍ਹਾਂ ਵਿੱਚੋਂ ਸਿਰਫ਼ 24 ਕਰਮਚਾਰੀ ਹੀ ਪੱਕੇ ਤੌਰ 'ਤੇ ਕਾਰਜਰਤ ਹਨ।
ਇਸ ਵਿੱਚ ਡਾਇਰੈਕਟਰ ਜਨਰਲ, ਜੁਆਇੰਟ ਸੈਕਟਰੀ ਦੀਆਂ 2 ਪੋਸਟਾਂ, ਡਾਇਰੈਕਟਰ ਦੀਆਂ 8 ਪੋਸਟਾਂ, ਜੁਆਇੰਟ ਡਾਇਰੈਕਟਰ ਅਤੇ ਰਿਸਰਚ ਸਾਇੰਟਿਸਟ ਦੀਆਂ 6 ਪੋਸਟਾਂ ਸ਼ਾਮਲ ਹਨ। ਇਸ ਤੋਂ ਇਲਾਵਾ, ਏਜੰਸੀ ’ਚ ਡਿਪਟੀ ਡਾਇਰੈਕਟਰ ਦੀਆਂ 3, ਅਸਿਸਟੈਂਟ ਡਾਇਰੈਕਟਰ ਦੀਆਂ 2 ਅਤੇ ਸੀਨੀਅਰ ਸੁਪਰਡੰਟ ਦੀਆਂ 2 ਪੋਸਟਾਂ ਸ਼ਾਮਲ ਹਨ।
ਠੇਕੇ (ਕੰਟਰੈਕਟ) 'ਤੇ 73 ਕਰਮਚਾਰੀ
ਏਜੰਸੀ ਪੱਕੇ ਕਰਮਚਾਰੀਆਂ ਦੀ ਨਿਯੁਕਤੀ ਦੀ ਬਜਾਏ ਕੰਟਰੈਕਟ ਅਤੇ ਆਊਟਸੋਰਸ ਕਰਮਚਾਰੀਆਂ ਦੀ ਨਿਯੁਕਤੀ 'ਤੇ ਜ਼ਿਆਦਾ ਜ਼ੋਰ ਦੇ ਰਹੀ ਹੈ। ਅੰਕੜਿਆਂ ਅਨੁਸਾਰ ਫ਼ਿਲਹਾਲ NTA ਵਿੱਚ ਕੁੱਲ 73 ਕਰਮਚਾਰੀ ਕੰਟਰੈਕਟ ਬੇਸ 'ਤੇ ਤਾਇਨਾਤ ਹਨ। ਇਸ ਵਿੱਚ 44 ਕੰਸਲਟੈਂਟ, 17 ਯੰਗ ਪ੍ਰੋਫ਼ੈਸ਼ਨਲ, 5 ਸੀਨੀਅਰ ਕੰਸਲਟੈਂਟ, 3 ਐਡਵਾਈਜ਼ਰ ਅਤੇ 1 ਸੀਨੀਅਰ ਸੌਫ਼ਟਵੇਅਰ ਡਿਵੈਲਪਰ ਦੀ ਪੋਸਟ ਸ਼ਾਮਲ ਹੈ। ਇਸ ਤੋਂ ਇਲਾਵਾ, ਏਜੰਸੀ ਵਿੱਚ ਕੁੱਲ 124 ਲੋਕ ਆਊਟਸੋਰਸ ਵਜੋਂ ਕੰਮ ਕਰ ਰਹੇ ਹਨ।
270 ਤੋਂ ਵੱਧ ਪ੍ਰੀਖਿਆਵਾਂ ਅੰਕੜਿਆਂ ਦੀ ਮੰਨੀਏ ਤਾਂ ਦੇਸ਼ ਦੀ ਸਭ ਤੋਂ ਵੱਡੀ ਪ੍ਰੀਖਿਆ ਏਜੰਸੀ NTA ਸਾਲ 2018 ਤੋਂ ਹੁਣ ਤੱਕ 270 ਤੋਂ ਵੱਧ ਪ੍ਰਤੀਯੋਗੀ ਪ੍ਰੀਖਿਆਵਾਂ ਕਰਵਾ ਚੁੱਕੀ ਹੈ। ਇਸ ਵਿੱਚ ਮੈਡੀਕਲ, ਇੰਜੀਨੀਅਰਿੰਗ ਅਤੇ ਟੀਚਿੰਗ ਖੇਤਰ ਦੀਆਂ ਪ੍ਰੀਖਿਆਵਾਂ ਸਭ ਤੋਂ ਅਹਿਮ ਹਨ। ਸਿੱਖਿਆ ਮੰਤਰਾਲੇ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ NTA ਵਿੱਚ 16 ਨਵੀਆਂ ਪੋਸਟਾਂ 'ਤੇ ਨਿਯੁਕਤੀ ਕੀਤੀ ਗਈ ਹੈ।
ਠੇਕੇ 'ਤੇ 73 ਕਰਮਚਾਰੀ ਏਜੰਸੀ ਪੱਕੇ ਕਰਮਚਾਰੀਆਂ ਦੀ ਨਿਯੁਕਤੀ ਦੀ ਬਜਾਏ ਕੰਟਰੈਕਟ ਅਤੇ ਆਊਟਸੋਰਸ ਕਰਮਚਾਰੀਆਂ ਦੀ ਨਿਯੁਕਤੀ 'ਤੇ ਜ਼ਿਆਦਾ ਜ਼ੋਰ ਦੇ ਰਹੀ ਹੈ। ਅੰਕੜਿਆਂ ਅਨੁਸਾਰ ਫ਼ਿਲਹਾਲ NTA ’ਚ ਕੁੱਲ 73 ਕਰਮਚਾਰੀ ਕੰਟਰੈਕਟ ਬੇਸ 'ਤੇ ਤਾਇਨਾਤ ਹਨ। ਇਸ ਵਿੱਚ 44 ਕੰਸਲਟੈਂਟ, 17 ਯੰਗ ਪ੍ਰੋਫ਼ੈਸ਼ਨਲ, 5 ਸੀਨੀਅਰ ਕੰਸਲਟੈਂਟ, 3 ਐਡਵਾਈਜ਼ਰ ਅਤੇ 1 ਸੀਨੀਅਰ ਸੌਫ਼ਟਵੇਅਰ ਡਿਵੈਲਪਰ ਦੀ ਪੋਸਟ ਸ਼ਾਮਲ ਹੈ। ਇਸ ਤੋਂ ਇਲਾਵਾ, ਏਜੰਸੀ ਵਿੱਚ ਕੁੱਲ 124 ਲੋਕ ਆਊਟਸੋਰਸ ਵਜੋਂ ਕੰਮ ਕਰ ਰਹੇ ਹਨ।
270 ਤੋਂ ਵੱਧ ਪ੍ਰੀਖਿਆਵਾਂ ਅੰਕੜਿਆਂ ਦੀ ਮੰਨੀਏ ਤਾਂ ਦੇਸ਼ ਦੀ ਸਭ ਤੋਂ ਵੱਡੀ ਪ੍ਰੀਖਿਆ ਏਜੰਸੀ NTA ਸਾਲ 2018 ਤੋਂ ਹੁਣ ਤੱਕ 270 ਤੋਂ ਵੱਧ ਪ੍ਰਤੀਯੋਗੀ ਪ੍ਰੀਖਿਆਵਾਂ ਕਰਵਾ ਚੁੱਕੀ ਹੈ। ਇਸ ਵਿੱਚ ਮੈਡੀਕਲ, ਇੰਜੀਨੀਅਰਿੰਗ ਅਤੇ ਟੀਚਿੰਗ ਖੇਤਰ ਦੀਆਂ ਪ੍ਰੀਖਿਆਵਾਂ ਸਭ ਤੋਂ ਅਹਿਮ ਹਨ। ਸਿੱਖਿਆ ਮੰਤਰਾਲੇ ਦੁਆਰਾ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ NTA ਵਿੱਚ 16 ਨਵੀਆਂ ਪੋਸਟਾਂ 'ਤੇ ਨਿਯੁਕਤੀ ਕੀਤੀ ਗਈ ਹੈ।