LIC Golden Jubilee Scholarship 2026: LIC ਦੇ ਰਿਹੈ 10ਵੀਂ-12ਵੀਂ ਪਾਸ ਵਿਦਿਆਰਥੀਆਂ ਨੂੰ 50 ਹਜ਼ਾਰ ਤੱਕ ਸਕਾਲਰਸ਼ਿਪ, ਜਲਦ ਕਰ ਲਓ ਅਪਲਾਈ General Scholarship (After Class 12th/Diploma) : ਇਸ ’ਚ ਅਪਲਾਈ ਕਰਨ ਲਈ ਵਿਦਿਆਰਥੀ ਨੇ 12ਵੀਂ ਜਮਾਤ/ਡਿਪਲੋਮਾ ਜਾਂ ਇਸ ਦੇ ਬਰਾਬਰ ਘੱਟੋ-ਘੱਟ 60 ਫ਼ੀਸਦੀ ਅੰਕਾਂ ਨਾਲ ਪਾਸ ਕੀਤਾ ਹੋਵੇ ਅਤੇ ਸੈਸ਼ਨ 2026-27 ਵਿੱਚ ਮੈਡੀਕਲ ਪ੍ਰੋਗਰਾਮ (MBBS, BAMS, BHMS, BDS) ਜਾਂ ਇੰਜੀਨੀਅਰਿੰਗ ਪ੍ਰੋਗਰਾਮ (BE, BTech, BArch) ਜਾਂ ਕਿਸੇ ਵੀ ਵਿਸ਼ੇ ਤੋਂ ਗ੍ਰੈਜੂਏਸ਼ਨ/ਡਿਪਲੋਮਾ/ਇੰਟੀਗ੍ਰੇਟਡ ਡਿਗਰੀ ਵਿੱਚ ਦਾਖ਼ਲਾ ਲਿਆ ਹੋਵੇ।
Publish Date: Sun, 20 Sep 2026 01:09 PM (IST)
Updated Date: Sun, 20 Sep 2026 01:11 PM (IST)
ਐਜੂਕੇਸ਼ਨ ਡੈਸਕ, ਨਵੀਂ ਦਿੱਲੀ। ਭਾਰਤ ਦੀ ਸਰਕਾਰੀ ਕੰਪਨੀ LIC ਯਾਨੀ ਕਿ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ 10ਵੀਂ ਅਤੇ 12ਵੀਂ ਪਾਸ ਵਿਦਿਆਰਥੀਆਂ ਦੀ ਪੜ੍ਹਾਈ ’ਚ ਮਦਦ ਕਰਨ ਲਈ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਂਦੀ ਹੈ। ਅਜਿਹੇ ’ਚ LIC ਗੋਲਡਨ ਜੁਬਲੀ ਸਕਾਲਰਸ਼ਿਪ 2026 ਲਈ ਯੋਗ ਵਿਦਿਆਰਥੀ ਤੁਰੰਤ ਹੀ ਆਨਲਾਈਨ ਮਾਧਿਅਮ ਰਾਹੀਂ ਅਧਿਕਾਰਤ ਵੈੱਬਸਾਈਟ gjss.licindia.in/GJSS/ ਉੱਤੇ ਜਾ ਕੇ ਜਾਂ ਇਸ ਪੇਜ ਉੱਤੇ ਦਿੱਤੇ ਗਏ ਡਾਇਰੈਕਟ ਲਿੰਕ ਉੱਤੇ ਕਲਿੱਕ ਕਰਕੇ ਅਪਲਾਈ ਕਰਨ ਦੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ। ਫਾਰਮ ਭਰਨ ਦੀ ਆਖ਼ਰੀ ਮਿਤੀ 30 ਸਤੰਬਰ 2026 ਤੈਅ ਕੀਤੀ ਗਈ ਹੈ।
ਫਾਰਮ ਭਰਨ ਲਈ ਯੋਗਤਾ General Scholarship (After Class 12th/Diploma) : ਇਸ ’ਚ ਅਪਲਾਈ ਕਰਨ ਲਈ ਵਿਦਿਆਰਥੀ ਨੇ 12ਵੀਂ ਜਮਾਤ/ਡਿਪਲੋਮਾ ਜਾਂ ਇਸ ਦੇ ਬਰਾਬਰ ਘੱਟੋ-ਘੱਟ 60 ਫ਼ੀਸਦੀ ਅੰਕਾਂ ਨਾਲ ਪਾਸ ਕੀਤਾ ਹੋਵੇ ਅਤੇ ਸੈਸ਼ਨ 2026-27 ਵਿੱਚ ਮੈਡੀਕਲ ਪ੍ਰੋਗਰਾਮ (MBBS, BAMS, BHMS, BDS) ਜਾਂ ਇੰਜੀਨੀਅਰਿੰਗ ਪ੍ਰੋਗਰਾਮ (BE, BTech, BArch) ਜਾਂ ਕਿਸੇ ਵੀ ਵਿਸ਼ੇ ਤੋਂ ਗ੍ਰੈਜੂਏਸ਼ਨ/ਡਿਪਲੋਮਾ/ਇੰਟੀਗ੍ਰੇਟਡ ਡਿਗਰੀ ਵਿੱਚ ਦਾਖ਼ਲਾ ਲਿਆ ਹੋਵੇ।
Special Scholarship: (After Class 10th) ’ਚ ਅਪਲਾਈ ਕਰਨ ਲਈ ਵਿਦਿਆਰਥੀ ਦਾ 10ਵੀਂ ਘੱਟੋ-ਘੱਟ 60 ਫੀਸਦੀ ਅੰਕਾਂ ਨਾਲ ਪਾਸ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਸਟੂਡੈਂਟ ਨੇ 10+2 ਪ੍ਰਣਾਲੀ ਤਹਿਤ ਇੰਟਰਮੀਡੀਏਟ ਦੇ ਪਹਿਲੇ ਸਾਲ (11ਵੀਂ)/ਵੋਕੇਸ਼ਨਲ/ਆਈ.ਟੀ.ਆਈ. (ITI) ਵਿੱਚ ਦਾਖ਼ਲਾ ਲਿਆ ਹੋਵੇ।
ਉਮੀਦਵਾਰ ਦੇ ਪਰਿਵਾਰ ਦੀ ਸਾਲਾਨਾ ਆਮਦਨ 4,50,000 ਤੋਂ ਵੱਧ ਨਹੀਂ ਹੋਣੀ ਚਾਹੀਦੀ।
ਫਾਰਮ ਭਰਨ ਲਈ ਜ਼ਰੂਰੀ ਦਸਤਾਵੇਜ਼ ਸਕਾਲਰਸ਼ਿਪ ਅਪਲਾਈ ਕਰਨ ਲਈ ਵਿਦਿਆਰਥੀਆਂ ਨੂੰ ਕੁਝ ਦਸਤਾਵੇਜ਼ਾਂ ਦੀ ਲੋੜ ਪਵੇਗੀ, ਜਿਨ੍ਹਾਂ ਨੂੰ ਪਹਿਲਾਂ ਹੀ ਤਿਆਰ ਰੱਖੋ। ਦਸਤਾਵੇਜ਼ਾਂ ਵਿੱਚ— ਪਿਛਲੀ ਯੋਗਤਾ ਪ੍ਰੀਖਿਆ ਦੀ ਮਾਰਕਸ਼ੀਟ, ਜਾਤੀ ਸਰਟੀਫਿਕੇਟ, ਆਮਦਨ ਸਰਟੀਫਿਕੇਟ, ਬੈਂਕ ਪਾਸਬੁੱਕ, ਫ਼ੀਸ ਰਸੀਦ ਨੰਬਰ, ਸਾਲਾਨਾ ਨਾਨ-ਰਿਫੰਡੇਬਲ ਰਕਮ, ਦਾਖ਼ਲਾ ਨੰਬਰ, [Aadhaar Redacted] ਨੰਬਰ, ਹਾਲ ਦੀ ਪਾਸਪੋਰਟ ਸਾਈਜ਼ ਸਕੈਨ ਕੀਤੀ ਹੋਈ ਫੋਟੋ ਆਦਿ ਦੀ ਲੋੜ ਪਵੇਗੀ।
ਅਪਲਾਈ ਕਰਨ ਦਾ ਤਰੀਕਾ ਸਕਾਲਰਸ਼ਿਪ ਫਾਰਮ ਭਰਨ ਲਈ ਪੋਰਟਲ gjss.licindia.in/GJSS/ ਉੱਤੇ ਜਾਓ।
ਮੰਗੀਆਂ ਗਈਆਂ ਸਾਰੀਆਂ ਡਿਟੇਲਸ ਅਤੇ ਦਸਤਾਵੇਜ਼ ਅਪਲੋਡ ਕਰਕੇ ਫਾਰਮ ਨੂੰ ਸਬਮਿਟ ਕਰ ਦਿਓ।
ਇੱਕ ਪ੍ਰਿੰਟਆਊਟ ਕੱਢ ਕੇ ਭਵਿੱਖ ਲਈ ਸੁਰੱਖਿਅਤ ਰੱਖ ਲਓ।
ਫਾਰਮ ਭਰਨ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਫ਼ੀਸ ਜਮ੍ਹਾਂ ਨਹੀਂ ਕਰਨੀ ਹੈ।
ਕਿੰਨੀ ਮਿਲੇਗੀ ਸਕਾਲਰਸ਼ਿਪ 12ਵੀਂ ਪਾਸ ਵਿਦਿਆਰਥੀ ਜਿਨ੍ਹਾਂ ਨੇ ਮੈਡੀਕਲ ਪ੍ਰੋਗਰਾਮ ’ਚ ਦਾਖ਼ਲਾ ਲਿਆ ਹੈ, ਉਨ੍ਹਾਂ ਨੂੰ 50,000 ਰੁਪਏ ਸਾਲਾਨਾ ਅਤੇ ਇੰਜੀਨੀਅਰਿੰਗ ਪ੍ਰੋਗਰਾਮ ’ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ 40,000 ਰੁਪਏ ਸਾਲਾਨਾ ਸਕਾਲਰਸ਼ਿਪ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਗ੍ਰੈਜੂਏਸ਼ਨ ਕਰਨ ਵਾਲੇ ਸਟੂਡੈਂਟਸ ਨੂੰ 20,000 ਰੁਪਏ ਸਕਾਲਰਸ਼ਿਪ ਮਿਲੇਗੀ।
ਇਨ੍ਹਾਂ ਸਾਰਿਆਂ ਤੋਂ ਇਲਾਵਾ 10ਵੀਂ ਪਾਸ ਵਿਦਿਆਰਥੀਆਂ ਨੂੰ 15,000 ਰੁਪਏ ਸਾਲਾਨਾ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ। ਸਾਰੇ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਦੋ ਕਿਸ਼ਤਾਂ ਵਿੱਚ ਦਿੱਤੀ ਜਾਵੇਗੀ। ਇੱਕ ਵਾਰ ਵਿੱਚ ਅੱਧੀ ਰਕਮ ਅਤੇ ਦੂਜੀ ਕਿਸ਼ਤ ਵਿੱਚ ਬਾਕੀ ਅੱਧੀ ਧਨਰਾਸ਼ੀ ਪ੍ਰਦਾਨ ਕੀਤੀ ਜਾਵੇਗੀ।