- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਫੌਜੀ ਬਣਨ ਦੀ ਇੱਛਾ ਉਨ੍ਹਾਂ ਨੂੰ ਵਿਰਾਸਤ ’ਚ ਮਿਲੀ ਸੀ। ਉਨ੍ਹਾਂ ਦੇ ਪਿਤਾ ਆਨਰੇਰੀ ਕੈਪਟਨ ਰਾਜ ਕੁਮਾਰ ਤਿਵਾਰੀ ਨੇ ਰਿਟਾਇਰ ਹੋਣ ਤੋਂ ਪਹਿਲਾਂ 36 ਸਾਲ ਤੱਕ ਆਰਮੀ ਸਰਵਿਸ ਕੋਰ ’ਚ ਸੇਵਾ ਨਿਭਾਈ। ਆਪਣੇ ਪਿਤਾ ਨੂੰ ਦੇਖ ਕੇ ਤੇ ਫੌਜੀ ਜੀਵਨ ਦੀ ਰੋਮਾਂਚਕਤਾ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਮਨ ’ਚ ਵੀ ਫੌਜੀ ਬਣਨ ਦਾ ਵਿਚਾਰ ਆਇਆ।

ਕਰੀਅਰ ਡੈਸਕ, ਨਵੀਂ ਦਿੱਲੀ : ਦੇਸ਼ ਸੇਵਾ ਕਰਨ ਦੀ ਇੱਛਾ ਤੇ ਕੁਝ ਕਰ ਗੁਜ਼ਰਨ ਦਾ ਸੁਪਨਾ ਤੁਹਾਨੂੰ ਉਦੋਂ ਤੱਕ ਨਹੀਂ ਰੁਕਣ ਦਿੰਦਾ, ਜਦੋਂ ਤੱਕ ਤੁਸੀਂ ਆਪਣਾ ਮਕਸਦ ਹਾਸਲ ਨਾ ਕਰ ਲਵੋ। ਇਸ ਲਈ ਸਿਰਫ਼ ਪੂਰੀ ਲਗਨ, ਸਮਰਪਣ ਤੇ ਮਿਹਨਤ ਕਰਨ ਦਾ ਜਜ਼ਬਾ ਹੋਣਾ ਚਾਹੀਦਾ ਹੈ। ਅਜਿਹਾ ਹੀ ਕਰ ਦਿਖਾਇਆ ਉੱਤਰ ਪ੍ਰਦੇਸ਼ ਦੇ 27 ਸਾਲਾ ਸ਼ਾਰਦੇਂਦੂ ਤਿਵਾਰੀ ਨੇ। ਉਨ੍ਹਾਂ ਕੋਲ ਇੱਕ ਬਿਹਤਰੀਨ ਪੈਕੇਜ ਵਾਲੀ ਨੌਕਰੀ ਸੀ ਤੇ ਉਨ੍ਹਾਂ ਦੇ ਨਾਮ ਅੱਗੇ Er. ਵੀ ਲੱਗਦਾ ਸੀ, ਪਰ ਉਨ੍ਹਾਂ ਦਾ ਸੁਪਨਾ ਸਿਰਫ਼ ਫੌਜੀ ਬਣ ਕੇ ਦੇਸ਼ ਦੀ ਸੇਵਾ ਕਰਨਾ ਸੀ।
46 ਲੱਖ ਦੀ ਨੌਕਰੀ ਛੱਡ ਕੇ ਬਣੇ ਫੌਜੀ
ਫੌਜੀ ਬਣਨ ਦੀ ਇੱਛਾ ਉਨ੍ਹਾਂ ਨੂੰ ਵਿਰਾਸਤ ’ਚ ਮਿਲੀ ਸੀ। ਉਨ੍ਹਾਂ ਦੇ ਪਿਤਾ ਆਨਰੇਰੀ ਕੈਪਟਨ ਰਾਜ ਕੁਮਾਰ ਤਿਵਾਰੀ ਨੇ ਰਿਟਾਇਰ ਹੋਣ ਤੋਂ ਪਹਿਲਾਂ 36 ਸਾਲ ਤੱਕ ਆਰਮੀ ਸਰਵਿਸ ਕੋਰ ’ਚ ਸੇਵਾ ਨਿਭਾਈ। ਆਪਣੇ ਪਿਤਾ ਨੂੰ ਦੇਖ ਕੇ ਤੇ ਫੌਜੀ ਜੀਵਨ ਦੀ ਰੋਮਾਂਚਕਤਾ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੇ ਮਨ ’ਚ ਵੀ ਫੌਜੀ ਬਣਨ ਦਾ ਵਿਚਾਰ ਆਇਆ। ਇਹ ਸੁਪਨਾ ਉਨ੍ਹਾਂ ਉੱਤੇ ਇੰਨਾ ਹਾਵੀ ਹੋ ਗਿਆ ਕਿ ਉਨ੍ਹਾਂ ਨੇ ਐਮਾਜ਼ਾਨ ’ਚ ਸਾਲਾਨਾ 46 ਲੱਖ ਰੁਪਏ ਦੇ ਪੈਕੇਜ ਵਾਲੀ ਨੌਕਰੀ ਵੀ ਛੱਡ ਦਿੱਤੀ।
8ਵੀਂ ਕੋਸ਼ਿਸ਼ ’ਚ ਫੌਜ ’ਚ ਹੋਏ ਸ਼ਾਮਲ
ਦੇਸ਼ ਸੇਵਾ ਲਈ ਫੌਜੀ ਬਣਨ ਦੀ ਇੱਛਾ ਪੂਰੀ ਕਰਨ ਦੇ ਰਾਹ ’ਚ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੌਰਾਨ ਉਹ 7 ਵਾਰ ਸਫਲ ਹੋਣ ਤੋਂ ਰਹਿ ਗਏ, ਪਰ 8ਵੀਂ ਕੋਸ਼ਿਸ਼ ’ਚ ਉਨ੍ਹਾਂ ਨੇ ਟੈਕਨੀਕਲ ਐਂਟਰੀ ਰੂਟ (TES ਜਾਂ TGC) ਰਾਹੀਂ ਭਾਰਤੀ ਫੌਜ ’ਚ ਸ਼ਾਮਲ ਹੋਣ ਦਾ ਆਪਣਾ ਸੁਪਨਾ ਪੂਰਾ ਕਰ ਲਿਆ। ਹਾਲ ਹੀ ’ਚ ਉਨ੍ਹਾਂ ਨੇ ਆਫਿਸਰਜ਼ ਟ੍ਰੇਨਿੰਗ ਅਕੈਡਮੀ (OTA) ਤੋਂ ਸਿਖਲਾਈ ਪੂਰੀ ਕਰਕੇ ਭਾਰਤੀ ਫੌਜ ’ਚ ਕਮਿਸ਼ਨ ਪ੍ਰਾਪਤ ਕੀਤਾ।