- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇੰਡੀਆ ਪੋਸਟ GDS ਭਰਤੀ ਲਈ ਰਜਿਸਟ੍ਰੇਸ਼ਨ ਦੀ ਆਖਰੀ ਤਾਰੀਖ 19 ਸਤੰਬਰ ਤੇ ਅਰਜ਼ੀ ਜਮ੍ਹਾਂ ਕਰਵਾਉਣ ਦੀ ਆਖਰੀ ਤਾਰੀਖ 21 ਸਤੰਬਰ ਹੈ। 10ਵੀਂ ਪਾਸ ਨੌਜਵਾਨ ਸਰਕਾਰੀ ਨੌਕਰੀ ਹਾਸਲ ਕਰਨ ਲਈ ਤੁਰੰਤ ਅਪਲਾਈ ਕਰ ਸਕਦੇ ਹਨ।

ਜੌਬ ਡੈਸਕ, ਨਵੀਂ ਦਿੱਲੀ : ਭਾਰਤੀ ਡਾਕ ਵਿਭਾਗ ’ਚ ਗ੍ਰਾਮੀਣ ਡਾਕ ਸੇਵਕ (GDS) ਦੀਆਂ 23,757 ਖਾਲੀ ਅਸਾਮੀਆਂ ’ਤੇ ਭਰਤੀ ਕੀਤੀ ਜਾ ਰਹੀ ਹੈ। ਇਸ ਭਰਤੀ ’ਚ ਸ਼ਾਮਲ ਹੋਣ ਲਈ ਰਜਿਸਟ੍ਰੇਸ਼ਨ ਦੀ ਆਖਰੀ ਤਾਰੀਖ 19 ਸਤੰਬਰ 2026 ਨਿਰਧਾਰਤ ਕੀਤੀ ਗਈ ਹੈ। ਅਜਿਹੇ ’ਚ ਜਿਹੜੇ ਨੌਜਵਾਨ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਹਨ ਤੇ ਅਜੇ ਤੱਕ ਅਪਲਾਈ ਨਹੀਂ ਕਰ ਸਕੇ, ਉਹ ਬਿਨਾਂ ਦੇਰੀ ਕੀਤੇ ਤੁਰੰਤ ਫਾਰਮ ਭਰ ਦੇਣ। ਨਿਰਧਾਰਤ ਤਾਰੀਖ ਤੋਂ ਬਾਅਦ ਅਰਜ਼ੀ ਦੇਣ ਦੀ ਵਿੰਡੋ ਬੰਦ ਕਰ ਦਿੱਤੀ ਜਾਵੇਗੀ।
ਅਰਜ਼ੀ ਭਰਨ ਤੋਂ ਬਾਅਦ ਫਾਰਮ ਜਮ੍ਹਾਂ ਕਰਵਾਉਣ ਤੇ ਫੀਸ ਦਾ ਭੁਗਤਾਨ ਕਰਨ ਦੀ ਆਖਰੀ ਤਾਰੀਖ 21 ਸਤੰਬਰ ਹੈ। ਇਸ ਤੋਂ ਇਲਾਵਾ, ਜੇਕਰ ਫਾਰਮ ਭਰਨ ਸਮੇਂ ਕਿਸੇ ਤਰ੍ਹਾਂ ਦੀ ਗਲਤੀ ਹੋ ਜਾਂਦੀ ਹੈ ਤਾਂ ਉਮੀਦਵਾਰ 23 ਤੋਂ 24 ਸਤੰਬਰ ਤੱਕ ਇਸ ’ਚ ਸੋਧ ਕਰ ਸਕਣਗੇ।
ਅਰਜ਼ੀ ਫੀਸ
ਇਸ ਭਰਤੀ ’ਚ ਸ਼ਾਮਲ ਹੋਣ ਲਈ ਹੋਰ ਸਾਰੇ ਵਰਗਾਂ ਦੇ ਉਮੀਦਵਾਰਾਂ ਨੂੰ 100 ਰੁਪਏ ਫੀਸ ਅਦਾ ਕਰਨੀ ਪਵੇਗੀ। SC/ST/PH ਤੇ ਮਹਿਲਾ ਉਮੀਦਵਾਰ ਮੁਫ਼ਤ ’ਚ ਅਪਲਾਈ ਕਰ ਸਕਦੇ ਹਨ।
ਘਰ ਬੈਠੇ ਮੋਬਾਈਲ ਰਾਹੀਂ ਆਨਲਾਈਨ ਭਰ ਸਕਦੇ ਹੋ ਫਾਰਮ
ਬਿਨਾਂ ਪ੍ਰੀਖਿਆ ਤੇ ਇੰਟਰਵਿਊ ਦੇ ਹੋਵੇਗੀ ਚੋਣ
ਇਸ ਭਰਤੀ ’ਚ ਉਮੀਦਵਾਰਾਂ ਦੀ ਚੋਣ ਮੈਰਿਟ ਲਿਸਟ ਦੇ ਆਧਾਰ ’ਤੇ ਕੀਤੀ ਜਾਵੇਗੀ। ਇਸ ਲਈ ਕਿਸੇ ਪ੍ਰੀਖਿਆ ਜਾਂ ਇੰਟਰਵਿਊ ਨਹੀਂ ਕੀਤਾ ਜਾਵੇਗਾ। ਹਾਲਾਂਕਿ, ਮੈਰਿਟ ਲਿਸਟ ’ਚ ਜਗ੍ਹਾ ਬਣਾਉਣ ਵਾਲੇ ਉਮੀਦਵਾਰਾਂ ਨੂੰ ਦਸਤਾਵੇਜ਼ ਤਸਦੀਕ (ਡਾਕੂਮੈਂਟ ਵੈਰੀਫਿਕੇਸ਼ਨ) ਪ੍ਰਕਿਰਿਆ ’ਚ ਸ਼ਾਮਲ ਹੋਣਾ ਪਵੇਗਾ।
ਆਪਣੇ ਹੀ ਖੇਤਰ ’ਚ ਮਿਲੇਗੀ ਨਿਯੁਕਤੀ
ਇਸ ਭਰਤੀ ’ਚ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਉਨ੍ਹਾਂ ਦੇ ਆਪਣੇ ਖੇਤਰ, ਸਰਕਲ ਜਾਂ ਡਿਵੀਜ਼ਨ ’ਚ ਨਿਯੁਕਤੀ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਉਨ੍ਹਾਂ ਨੂੰ ਨੌਕਰੀ ਲਈ ਘਰ ਤੋਂ ਦੂਰ ਜਾਣ ਦੀ ਲੋੜ ਨਹੀਂ ਪਵੇਗੀ।
ਤਨਖਾਹ
ਬ੍ਰਾਂਚ ਪੋਸਟ ਮਾਸਟਰ (BPM): ਚੁਣੇ ਗਏ ਉਮੀਦਵਾਰਾਂ ਨੂੰ 12,000 ਤੋਂ 29,380 ਰੁਪਏ ਪ੍ਰਤੀ ਮਹੀਨਾ ਤੱਕ ਤਨਖਾਹ ਦਿੱਤੀ ਜਾਂਦੀ ਹੈ।
ਅਸਿਸਟੈਂਟ ਬ੍ਰਾਂਚ ਪੋਸਟ ਮਾਸਟਰ (ABPM)/ਡਾਕ ਸੇਵਕ: ਚੁਣੇ ਗਏ ਉਮੀਦਵਾਰਾਂ ਨੂੰ 10,000 ਤੋਂ 24,470 ਰੁਪਏ ਪ੍ਰਤੀ ਮਹੀਨਾ ਤੱਕ ਤਨਖਾਹ ਦਿੱਤੀ ਜਾਂਦੀ ਹੈ।