CTET ਸਿਲੇਬਸ 2026: ਸੀਟੀਈਟੀ ਪੇਪਰ 1 ਤੇ 2 ਦਾ ਐਗਜ਼ਾਮ ਪੈਟਰਨ ਤੇ ਸਿਲੇਬਸ, PDF ਵੀ ਕਰ ਸਕਦੇ ਹੋ ਡਾਊਨਲੋਡ
CTET ਪੇਪਰ 1 ਤੇ ਪੇਪਰ 2 ਦੇ ਸਿਲੇਬਸ ਤੇ ਐਗਜ਼ਾਮ ਪੈਟਰਨ ਨੂੰ ਧਿਆਨ ’ਚ ਰੱਖਦੇ ਹੋਏ ਉਮੀਦਵਾਰ ਆਪਣੀ ਤਿਆਰੀ ਤੇਜ਼ ਕਰ ਦੇਣ। ਪ੍ਰੀਖਿਆ ਦਸੰਬਰ 2026 ਨੂੰ ਕਰਵਾਈ ਜਾਵੇਗੀ।
Publish Date: Mon, 21 Sep 2026 01:55 PM (IST)
Updated Date: Mon, 21 Sep 2026 02:11 PM (IST)
ਐਜੂਕੇਸ਼ਨ ਡੈਸਕ, ਨਵੀਂ ਦਿੱਲੀ : ਕੇਂਦਰੀ ਮਾਧਿਮਿਕ ਸਿੱਖਿਆ ਬੋਰਡ (CBSE) ਵੱਲੋਂ ਸੈਂਟਰਲ ਟੀਚਰ ਐਲਿਜਿਬਿਲਿਟੀ ਟੈਸਟ (CTET September 2026) ਲਈ ਪ੍ਰੀਖਿਆ 12 ਤੇ 13 ਦਸੰਬਰ 2026 ਨੂੰ ਕਰਵਾਈ ਜਾਵੇਗੀ। ਪ੍ਰੀਖਿਆ ਲਈ ਹੁਣ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਅਜਿਹੇ ’ਚ ਜੋ ਵੀ ਉਮੀਦਵਾਰ ਅਧਿਆਪਕ ਬਣਨ ਦਾ ਸੁਪਨਾ ਦੇਖ ਰਹੇ ਹਨ, ਉਹ ਸਿਲੇਬਸ ਤੇ ਐਗਜ਼ਾਮ ਪੈਟਰਨ ਨੂੰ ਧਿਆਨ ’ਚ ਰੱਖ ਕੇ ਹੁਣ ਤੋਂ ਹੀ ਆਪਣੀ ਤਿਆਰੀ ਤੇਜ਼ ਕਰ ਦੇਣ, ਤਾਂ ਜੋ ਉਹ ਆਸਾਨੀ ਨਾਲ ਪ੍ਰੀਖਿਆ ਪਾਸ ਕਰਕੇ ਸਰਕਾਰੀ ਅਧਿਆਪਕ ਬਣਨ ਦੀ ਯੋਗਤਾ ਹਾਸਲ ਕਰ ਸਕਣ।
CBSE ਵੱਲੋਂ ਪੇਪਰ 1 ਤੇ ਪੇਪਰ 2 ਦੀ ਪ੍ਰੀਖਿਆ ਲਈ ਪੈਟਰਨ ਵੱਖ-ਵੱਖ ਤੈਅ ਕੀਤਾ ਗਿਆ ਹੈ। ਦੋਵੇਂ ਪੇਪਰਾਂ ’ਚ ਉਮੀਦਵਾਰਾਂ ਨੂੰ ਕੁੱਲ 150 ਅੰਕਾਂ ਲਈ 150 ਸਵਾਲਾਂ ਦੇ ਜਵਾਬ ਦੇਣੇ ਹੁੰਦੇ ਹਨ। ਸਾਰੇ ਸਵਾਲ ਬਹੁ-ਵਿਕਲਪੀ ਕਿਸਮ ਦੇ ਹੁੰਦੇ ਹਨ।
| ਵਿਸ਼ਾ | ਸਵਾਲਾਂ ਦੀ ਗਿਣਤੀ | ਕੁੱਲ ਅੰਕ |
| (i) ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ (ਲਾਜ਼ਮੀ) | 30 MCQs | 30 ਅੰਕ |
| (ii) ਗਣਿਤ (ਲਾਜ਼ਮੀ) | 30 MCQs | 30 ਅੰਕ |
| (iii) ਵਾਤਾਵਰਣ ਅਧਿਐਨ (ਲਾਜ਼ਮੀ) | 30 MCQs | 30 ਅੰਕ |
| (iv) ਭਾਸ਼ਾ I (ਲਾਜ਼ਮੀ) | 30 MCQs | 30 ਅੰਕ |
| (v) ਭਾਸ਼ਾ II (ਲਾਜ਼ਮੀ) | 30 MCQs | 30 ਅੰਕ |
| ਕੁੱਲ | 150 MCQs | 150 ਅੰਕ |
| ਵਿਸ਼ਾ | ਸਵਾਲਾਂ ਦੀ ਗਿਣਤੀ | ਕੁੱਲ ਅੰਕ |
| (i) ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ (ਲਾਜ਼ਮੀ) | 30 MCQs | 30 ਅੰਕ |
| (ii) ਗਣਿਤ ਅਤੇ ਵਿਗਿਆਨ (ਗਣਿਤ ਅਤੇ ਵਿਗਿਆਨ ਅਧਿਆਪਕ ਲਈ) | 60 MCQs | 60 ਅੰਕ |
| ਜਾਂ | | |
(iii) ਸਮਾਜਿਕ ਅਧਿਐਨ / ਸਮਾਜਿਕ ਵਿਗਿਆਨ (ਸਮਾਜਿਕ ਅਧਿਐਨ / ਸਮਾਜਿਕ ਵਿਗਿਆਨ ਅਧਿਆਪਕ ਲਈ) | 60 MCQs | 60 ਅੰਕ |
| (iv) ਭਾਸ਼ਾ I (ਲਾਜ਼ਮੀ) | 30 MCQs | 30 ਅੰਕ |
| (v) ਭਾਸ਼ਾ II (ਲਾਜ਼ਮੀ) | 30 MCQs | 30 ਅੰਕ |
| ਕੁੱਲ | 150 MCQs | 150 ਅੰਕ |
ਪੇਪਰ 1 ਸਿਲੇਬਸ
I. ਬਾਲ ਵਿਕਾਸ ਤੇ ਸਿੱਖਿਆ ਸ਼ਾਸਤਰ — 30 ਸਵਾਲ
a) ਬਾਲ ਵਿਕਾਸ (ਪ੍ਰਾਇਮਰੀ ਸਕੂਲ ਦਾ ਬੱਚਾ) — 15 ਸਵਾਲ
- ਵਿਕਾਸ ਦੀ ਧਾਰਨਾ ਤੇ ਇਸ ਦਾ ਸਿੱਖਣ ਨਾਲ ਸਬੰਧ
- ਬੱਚਿਆਂ ਦੇ ਵਿਕਾਸ ਦੇ ਸਿਧਾਂਤ
- ਵੰਸ਼ਾਣੁਕਤਾ ਤੇ ਵਾਤਾਵਰਣ ਦਾ ਪ੍ਰਭਾਵ
- ਸਮਾਜੀਕਰਨ ਦੀਆਂ ਪ੍ਰਕਿਰਿਆਵਾਂ: ਸਮਾਜਿਕ ਦੁਨੀਆ ਤੇ ਬੱਚਾ (ਅਧਿਆਪਕ, ਮਾਪੇ, ਸਾਥੀ)
- ਪਿਆਜੇ, ਕੋਹਲਬਰਗ ਤੇ ਵਾਇਗੋਤਸਕੀ: ਰਚਨਾਤਮਕ ਤੇ ਆਲੋਚਨਾਤਮਕ ਦ੍ਰਿਸ਼ਟੀਕੋਣ
- ਬਾਲ-ਕੇਂਦਰਿਤ ਤੇ ਪ੍ਰਗਤੀਸ਼ੀਲ ਸਿੱਖਿਆ ਦੀਆਂ ਧਾਰਨਾਵਾਂ
- ਬੁੱਧੀ ਦੀ ਧਾਰਨਾ ਬਾਰੇ ਆਲੋਚਨਾਤਮਕ ਦ੍ਰਿਸ਼ਟੀਕੋਣ
- ਬਹੁ-ਆਯਾਮੀ ਬੁੱਧੀ
- ਭਾਸ਼ਾ ਤੇ ਵਿਚਾਰ
- ਇੱਕ ਸਮਾਜਿਕ ਨਿਰਮਾਣ ਵਜੋਂ ਲਿੰਗ; ਲਿੰਗ ਭੂਮਿਕਾਵਾਂ, ਲਿੰਗ ਪੱਖਪਾਤ ਤੇ ਸਿੱਖਿਆ ਸੰਬੰਧੀ ਅਭਿਆਸ
- ਸਿੱਖਿਆਰਥੀਆਂ ਵਿਚਕਾਰ ਵਿਅਕਤੀਗਤ ਅੰਤਰ; ਭਾਸ਼ਾ, ਜਾਤੀ, ਲਿੰਗ, ਭਾਈਚਾਰੇ, ਧਰਮ ਆਦਿ ਦੀ ਵਿਭਿੰਨਤਾ ਦੇ ਆਧਾਰ 'ਤੇ ਅੰਤਰ ਨੂੰ ਸਮਝਣਾ
- ਸਿੱਖਣ ਲਈ ਮੁਲਾਂਕਣ ਤੇ ਸਿੱਖਣ ਦੇ ਮੁਲਾਂਕਣ ਵਿਚਕਾਰ ਅੰਤਰ; ਸਕੂਲ-ਆਧਾਰਿਤ ਮੁਲਾਂਕਣ, ਨਿਰੰਤਰ ਤੇ ਵਿਆਪਕ ਮੁਲਾਂਕਣ (CCE): ਦ੍ਰਿਸ਼ਟੀਕੋਣ ਤੇ ਅਭਿਆਸ
- ਸਿੱਖਿਆਰਥੀਆਂ ਦੀ ਤਿਆਰੀ ਦੇ ਪੱਧਰ ਦਾ ਮੁਲਾਂਕਣ ਕਰਨ, ਕਲਾਸ ’ਚ ਸਿੱਖਣ ਤੇ ਆਲੋਚਨਾਤਮਕ ਸੋਚ ਨੂੰ ਵਧਾਉਣ ਤੇ ਸਿੱਖਿਆਰਥੀ ਦੀ ਪ੍ਰਾਪਤੀ ਦਾ ਮੁਲਾਂਕਣ ਕਰਨ ਲਈ ਢੁਕਵੇਂ ਸਵਾਲ ਤਿਆਰ ਕਰਨਾ
b) ਸਮਾਵੇਸ਼ੀ ਸਿੱਖਿਆ ਦੀ ਧਾਰਨਾ ਤੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੂੰ ਸਮਝਣਾ — 5 ਸਵਾਲ
- ਵੰਚਿਤ ਤੇ ਅਣਗੌਲੇ ਸਮੇਤ ਵੱਖ-ਵੱਖ ਪਿਛੋਕੜ ਵਾਲੇ ਸਿੱਖਿਆਰਥੀਆਂ ਦੀਆਂ ਲੋੜਾਂ ਪੂਰੀਆਂ ਕਰਨਾ
- ਸਿੱਖਣ ’ਚ ਮੁਸ਼ਕਲਾਂ, "ਅਪੰਗਤਾ" ਆਦਿ ਵਾਲੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨਾ
- ਹੋਣਹਾਰ, ਰਚਨਾਤਮਕ ਤੇ ਵਿਸ਼ੇਸ਼ ਯੋਗਤਾ ਵਾਲੇ ਸਿੱਖਿਆਰਥੀਆਂ ਦੀਆਂ ਲੋੜਾਂ ਪੂਰੀਆਂ ਕਰਨਾ
-
c) ਸਿੱਖਣਾ ਤੇ ਸਿੱਖਿਆ ਸ਼ਾਸਤਰ — 10 ਸਵਾਲ
- ਬੱਚੇ ਕਿਵੇਂ ਸੋਚਦੇ ਤੇ ਸਿੱਖਦੇ ਹਨ; ਬੱਚੇ ਸਕੂਲੀ ਪ੍ਰਦਰਸ਼ਨ ’ਚ ਸਫਲਤਾ ਹਾਸਲ ਕਰਨ ’ਚ ਕਿਵੇਂ ਤੇ ਕਿਉਂ "ਅਸਫਲ" ਹੁੰਦੇ ਹਨ
- ਅਧਿਆਪਨ ਤੇ ਸਿੱਖਣ ਦੀਆਂ ਬੁਨਿਆਦੀ ਪ੍ਰਕਿਰਿਆਵਾਂ; ਬੱਚਿਆਂ ਦੀਆਂ ਸਿੱਖਣ ਦੀਆਂ ਰਣਨੀਤੀਆਂ; ਇੱਕ ਸਮਾਜਿਕ ਗਤੀਵਿਧੀ ਵਜੋਂ ਸਿੱਖਣਾ; ਸਿੱਖਣ ਦਾ ਸਮਾਜਿਕ ਸੰਦਰਭ
- ਸਮੱਸਿਆ ਹੱਲ ਕਰਨ ਵਾਲੇ ਤੇ ਇੱਕ "ਵਿਗਿਆਨਕ ਖੋਜਕਰਤਾ" ਵਜੋਂ ਬੱਚਾ
- ਬੱਚਿਆਂ ’ਚ ਸਿੱਖਣ ਦੀਆਂ ਵਿਕਲਪਕ ਧਾਰਨਾਵਾਂ ਤੇ ਸਿੱਖਣ ਦੀ ਪ੍ਰਕਿਰਿਆ ’ਚ ਬੱਚਿਆਂ ਦੀਆਂ "ਗਲਤੀਆਂ" ਨੂੰ ਮਹੱਤਵਪੂਰਨ ਪੜਾਅ ਵਜੋਂ ਸਮਝਣਾ
- ਬੋਧ ਤੇ ਭਾਵਨਾ
- ਪ੍ਰੇਰਣਾ ਤੇ ਸਿੱਖਣਾ
- ਸਿੱਖਣ ’ਚ ਯੋਗਦਾਨ ਪਾਉਣ ਵਾਲੇ ਕਾਰਕ — ਵਿਅਕਤੀਗਤ ਤੇ ਵਾਤਾਵਰਣਕ
II. ਗਣਿਤ — 30 ਸਵਾਲ
a) ਵਿਸ਼ਾ-ਵਸਤੂ — 15 ਸਵਾਲ
- ਜਿਓਮੈਟਰੀ
- ਆਕਾਰ ਤੇ ਸਥਾਨਿਕ ਸਮਝ
- ਸਾਡੇ ਆਲੇ-ਦੁਆਲੇ ਠੋਸ ਵਸਤੂਆਂ
- ਸੰਖਿਆਵਾਂ
- ਜੋੜ ਤੇ ਘਟਾਓ
- ਗੁਣਾ
- ਭਾਗ
- ਮਾਪ
- ਭਾਰ
- ਸਮਾਂ
- ਆਇਤਨ
- ਡਾਟਾ ਹੈਂਡਲਿੰਗ
- ਪੈਟਰਨ
- ਮੁਦਰਾ / ਪੈਸਾ
b) ਸਿੱਖਿਆ ਸ਼ਾਸਤਰੀ ਮੁੱਦੇ — 15 ਸਵਾਲ
- ਗਣਿਤ ਦੀ ਪ੍ਰਕਿਰਤੀ / ਤਰਕਸ਼ੀਲ ਸੋਚ; ਬੱਚਿਆਂ ਦੀ ਸੋਚ ਤੇ ਤਰਕ ਦੇ ਪੈਟਰਨ ਨੂੰ ਸਮਝਣਾ ਤੇ ਅਰਥ ਤੇ ਸਿੱਖਣ ਦੀਆਂ ਰਣਨੀਤੀਆਂ
- ਪਾਠਕ੍ਰਮ ’ਚ ਗਣਿਤ ਦਾ ਸਥਾਨ
- ਗਣਿਤ ਦੀ ਭਾਸ਼ਾ
- ਭਾਈਚਾਰਕ ਗਣਿਤ
- ਰਸਮੀ ਤੇ ਗੈਰ-ਰਸਮੀ ਤਰੀਕਿਆਂ ਰਾਹੀਂ ਮੁਲਾਂਕਣ
- ਅਧਿਆਪਨ ਦੀਆਂ ਸਮੱਸਿਆਵਾਂ
- ਗਲਤੀ ਵਿਸ਼ਲੇਸ਼ਣ ਤੇ ਸਿੱਖਣ ਤੇ ਅਧਿਆਪਨ ਨਾਲ ਸਬੰਧਤ ਪਹਿਲੂ
- ਨਿਦਾਨਾਤਮਕ ਤੇ ਉਪਚਾਰਾਤਮਕ ਅਧਿਆਪਨ
III. ਵਾਤਾਵਰਣ ਅਧਿਐਨ (EVS) — 30 ਸਵਾਲ
a) ਵਿਸ਼ਾ-ਵਸਤੂ — 15 ਸਵਾਲ
i. ਪਰਿਵਾਰ ਤੇ ਦੋਸਤ:
- ਰਿਸ਼ਤੇ
- ਕੰਮ ਤੇ ਖੇਡ
- ਜਾਨਵਰ
- ਪੌਦੇ
ii. ਭੋਜਨ
iii. ਆਸਰਾ
iv. ਪਾਣੀ
v. ਯਾਤਰਾ
vi. ਉਹ ਚੀਜ਼ਾਂ ਜੋ ਅਸੀਂ ਬਣਾਉਂਦੇ ਤੇ ਕਰਦੇ ਹਾਂ
b) ਸਿੱਖਿਆ ਸ਼ਾਸਤਰੀ ਮੁੱਦੇ — 15 ਸਵਾਲ
- EVS ਦੀ ਧਾਰਨਾ ਤੇ ਖੇਤਰ
- EVS ਦੀ ਮਹੱਤਤਾ, ਏਕੀਕ੍ਰਿਤ EVS
- ਵਾਤਾਵਰਣ ਅਧਿਐਨ ਤੇ ਵਾਤਾਵਰਣ ਸਿੱਖਿਆ
- ਸਿੱਖਣ ਦੇ ਸਿਧਾਂਤ
- ਵਿਗਿਆਨ ਤੇ ਸਮਾਜਿਕ ਵਿਗਿਆਨ ਨਾਲ ਸਬੰਧ ਤੇ ਖੇਤਰ
- ਧਾਰਨਾਵਾਂ ਪੇਸ਼ ਕਰਨ ਦੇ ਦ੍ਰਿਸ਼ਟੀਕੋਣ
- ਗਤੀਵਿਧੀਆਂ
- ਪ੍ਰਯੋਗ / ਵਿਹਾਰਕ ਕੰਮ
- ਚਰਚਾ
- ਨਿਰੰਤਰ ਤੇ ਵਿਆਪਕ ਮੁਲਾਂਕਣ (CCE)
- ਅਧਿਆਪਨ ਸਮੱਗਰੀ / ਸਹਾਇਕ ਸਮੱਗਰੀ
- ਸਮੱਸਿਆਵਾਂ
IV. ਭਾਸ਼ਾ I — 30 ਸਵਾਲ
a) ਭਾਸ਼ਾ ਬੋਧ — 15 ਸਵਾਲ
- ਅਣਪੜ੍ਹੇ ਗੱਥ ਅੰਸ਼ਾਂ ਨੂੰ ਪੜ੍ਹਨਾ — ਦੋ ਗੱਥ ਅੰਸ਼ (ਇੱਕ ਗੱਥ ਜਾਂ ਨਾਟਕ ਤੇ ਇੱਕ ਕਵਿਤਾ), ਜਿਨ੍ਹਾਂ ਨਾਲ ਬੋਧ, ਨਿਸ਼ਕਰਸ਼, ਵਿਆਕਰਨ ਤੇ ਮੌਖਿਕ ਯੋਗਤਾ ਨਾਲ ਸਬੰਧਤ ਸਵਾਲ ਹੋਣਗੇ। ਗੱਥ ਅੰਸ਼ ਸਾਹਿਤਕ, ਵਿਗਿਆਨਕ, ਵਰਣਨਾਤਮਕ ਜਾਂ ਤਰਕਸ਼ੀਲ ਹੋ ਸਕਦਾ ਹੈ।
b) ਭਾਸ਼ਾ ਵਿਕਾਸ ਦਾ ਸਿੱਖਿਆ ਸ਼ਾਸਤਰ — 15 ਸਵਾਲ
- ਸਿੱਖਣਾ ਤੇ ਗ੍ਰਹਿਣ ਕਰਨਾ
- ਭਾਸ਼ਾ ਅਧਿਆਪਨ ਦੇ ਸਿਧਾਂਤ
- ਸੁਣਨ ਤੇ ਬੋਲਣ ਦੀ ਭੂਮਿਕਾ; ਭਾਸ਼ਾ ਦਾ ਕੰਮ ਤੇ ਬੱਚੇ ਇਸ ਨੂੰ ਇੱਕ ਸਾਧਨ ਵਜੋਂ ਕਿਵੇਂ ਵਰਤਦੇ ਹਨ
- ਮੌਖਿਕ ਤੇ ਲਿਖਤੀ ਰੂਪ ’ਚ ਵਿਚਾਰ ਪ੍ਰਗਟ ਕਰਨ ਲਈ ਭਾਸ਼ਾ ਸਿੱਖਣ ’ਚ ਵਿਆਕਰਨ ਦੀ ਭੂਮਿਕਾ ਬਾਰੇ ਆਲੋਚਨਾਤਮਕ ਦ੍ਰਿਸ਼ਟੀਕੋਣ
- ਇੱਕ ਵਿਭਿੰਨ ਕਲਾਸ ’ਚ ਭਾਸ਼ਾ ਅਧਿਆਪਨ ਦੀਆਂ ਚੁਣੌਤੀਆਂ; ਭਾਸ਼ਾ ਦੀਆਂ ਮੁਸ਼ਕਲਾਂ, ਗਲਤੀਆਂ ਤੇ ਵਿਗਾੜ
- ਭਾਸ਼ਾ ਦੇ ਹੁਨਰ
- ਭਾਸ਼ਾ ਬੋਧ ਤੇ ਮੁਹਾਰਤ ਦਾ ਮੁਲਾਂਕਣ: ਬੋਲਣਾ, ਸੁਣਨਾ, ਪੜ੍ਹਨਾ ਤੇ ਲਿਖਣਾ
- ਅਧਿਆਪਨ-ਸਿੱਖਣ ਸਮੱਗਰੀ: ਪਾਠ ਪੁਸਤਕ, ਮਲਟੀਮੀਡੀਆ ਸਮੱਗਰੀ, ਕਲਾਸ ਦਾ ਬਹੁ-ਭਾਸ਼ਾਈ ਸਰੋਤ
- ਉਪਚਾਰਾਤਮਕ ਅਧਿਆਪਨ
V. ਭਾਸ਼ਾ II — 30 ਸਵਾਲ
a) ਬੋਧ — 15 ਸਵਾਲ
ਦੋ ਅਣਪੜ੍ਹੇ ਗੱਥ ਅੰਸ਼ (ਤਰਕਸ਼ੀਲ, ਸਾਹਿਤਕ, ਵਰਣਨਾਤਮਕ ਜਾਂ ਵਿਗਿਆਨਕ), ਜਿਨ੍ਹਾਂ ਨਾਲ ਬੋਧ, ਵਿਆਕਰਨ ਤੇ ਮੌਖਿਕ ਯੋਗਤਾ ਨਾਲ ਸਬੰਧਤ ਸਵਾਲ ਹੋਣਗੇ।
b) ਭਾਸ਼ਾ ਵਿਕਾਸ ਦਾ ਸਿੱਖਿਆ ਸ਼ਾਸਤਰ — 15 ਸਵਾਲ
- ਸਿੱਖਣਾ ਤੇ ਗ੍ਰਹਿਣ ਕਰਨਾ
- ਭਾਸ਼ਾ ਅਧਿਆਪਨ ਦੇ ਸਿਧਾਂਤ
- ਸੁਣਨ ਤੇ ਬੋਲਣ ਦੀ ਭੂਮਿਕਾ; ਭਾਸ਼ਾ ਦਾ ਕੰਮ ਤੇ ਬੱਚੇ ਇਸ ਨੂੰ ਇੱਕ ਸਾਧਨ ਵਜੋਂ ਕਿਵੇਂ ਵਰਤਦੇ ਹਨ
- ਮੌਖਿਕ ਤੇ ਲਿਖਤੀ ਰੂਪ ’ਚ ਵਿਚਾਰ ਪ੍ਰਗਟ ਕਰਨ ਲਈ ਭਾਸ਼ਾ ਸਿੱਖਣ ’ਚ ਵਿਆਕਰਨ ਦੀ ਭੂਮਿਕਾ ਬਾਰੇ ਆਲੋਚਨਾਤਮਕ ਦ੍ਰਿਸ਼ਟੀਕੋਣ
- ਇੱਕ ਵਿਭਿੰਨ ਕਲਾਸ ’ਚ ਭਾਸ਼ਾ ਅਧਿਆਪਨ ਦੀਆਂ ਚੁਣੌਤੀਆਂ; ਭਾਸ਼ਾ ਦੀਆਂ ਮੁਸ਼ਕਲਾਂ, ਗਲਤੀਆਂ ਤੇ ਵਿਗਾੜ
- ਭਾਸ਼ਾ ਦੇ ਹੁਨਰ
- ਭਾਸ਼ਾ ਬੋਧ ਤੇ ਮੁਹਾਰਤ ਦਾ ਮੁਲਾਂਕਣ: ਬੋਲਣਾ, ਸੁਣਨਾ, ਪੜ੍ਹਨਾ ਤੇ ਲਿਖਣਾ
- ਅਧਿਆਪਨ-ਸਿੱਖਣ ਸਮੱਗਰੀ: ਪਾਠ ਪੁਸਤਕ, ਮਲਟੀਮੀਡੀਆ ਸਮੱਗਰੀ, ਕਲਾਸ ਦਾ ਬਹੁ-ਭਾਸ਼ਾਈ ਸਰੋਤ
- ਉਪਚਾਰਾਤਮਕ ਅਧਿਆਪਨ
-
CTET ਪੇਪਰ 2 ਸਿਲੇਬਸ
ਪੇਪਰ II (ਕਲਾਸ VI ਤੋਂ VIII ਲਈ) — ਐਲੀਮੈਂਟਰੀ ਪੱਧਰ
I. ਬਾਲ ਵਿਕਾਸ ਤੇ ਸਿੱਖਿਆ ਸ਼ਾਸਤਰ — 30 ਸਵਾਲ
a) ਬਾਲ ਵਿਕਾਸ — 15 ਸਵਾਲ
- ਵਿਕਾਸ ਦੀ ਧਾਰਨਾ ਤੇ ਇਸ ਦਾ ਸਿੱਖਣ ਨਾਲ ਸਬੰਧ
- ਬੱਚਿਆਂ ਦੇ ਵਿਕਾਸ ਦੇ ਸਿਧਾਂਤ
- ਵੰਸ਼ਾਣੁਕਤਾ ਤੇ ਵਾਤਾਵਰਣ ਦਾ ਪ੍ਰਭਾਵ
- ਸਮਾਜੀਕਰਨ ਦੀਆਂ ਪ੍ਰਕਿਰਿਆਵਾਂ: ਸਮਾਜਿਕ ਦੁਨੀਆ ਤੇ ਬੱਚਾ (ਅਧਿਆਪਕ, ਮਾਪੇ, ਸਾਥੀ)
- ਪਿਆਜੇ, ਕੋਹਲਬਰਗ ਤੇ ਵਾਇਗੋਤਸਕੀ: ਰਚਨਾਤਮਕ ਤੇ ਆਲੋਚਨਾਤਮਕ ਦ੍ਰਿਸ਼ਟੀਕੋਣ
- ਬਾਲ-ਕੇਂਦਰਿਤ ਤੇ ਪ੍ਰਗਤੀਸ਼ੀਲ ਸਿੱਖਿਆ ਦੀਆਂ ਧਾਰਨਾਵਾਂ
- ਬੁੱਧੀ ਦੀ ਧਾਰਨਾ ਬਾਰੇ ਆਲੋਚਨਾਤਮਕ ਦ੍ਰਿਸ਼ਟੀਕੋਣ
- ਬਹੁ-ਆਯਾਮੀ ਬੁੱਧੀ
- ਭਾਸ਼ਾ ਤੇ ਵਿਚਾਰ
- ਇੱਕ ਸਮਾਜਿਕ ਨਿਰਮਾਣ ਵਜੋਂ ਲਿੰਗ; ਲਿੰਗ ਭੂਮਿਕਾਵਾਂ, ਲਿੰਗ ਪੱਖਪਾਤ ਤੇ ਸਿੱਖਿਆ ਸੰਬੰਧੀ ਅਭਿਆਸ
- ਸਿੱਖਿਆਰਥੀਆਂ ਵਿਚਕਾਰ ਵਿਅਕਤੀਗਤ ਅੰਤਰ; ਭਾਸ਼ਾ, ਜਾਤੀ, ਲਿੰਗ, ਭਾਈਚਾਰੇ, ਧਰਮ ਆਦਿ ਦੀ ਵਿਭਿੰਨਤਾ ਦੇ ਆਧਾਰ 'ਤੇ ਅੰਤਰ ਨੂੰ ਸਮਝਣਾ
- ਸਿੱਖਣ ਲਈ ਮੁਲਾਂਕਣ ਤੇ ਸਿੱਖਣ ਦੇ ਮੁਲਾਂਕਣ ਵਿਚਕਾਰ ਅੰਤਰ; ਸਕੂਲ-ਆਧਾਰਿਤ ਮੁਲਾਂਕਣ, ਨਿਰੰਤਰ ਤੇ ਵਿਆਪਕ ਮੁਲਾਂਕਣ
- ਸਿੱਖਿਆਰਥੀਆਂ ਦੀ ਤਿਆਰੀ ਦੇ ਪੱਧਰ ਦਾ ਮੁਲਾਂਕਣ ਕਰਨ, ਕਲਾਸ ’ਚ ਸਿੱਖਣ ਤੇ ਆਲੋਚਨਾਤਮਕ ਸੋਚ ਨੂੰ ਵਧਾਉਣ ਤੇ ਸਿੱਖਿਆਰਥੀ ਦੀ ਪ੍ਰਾਪਤੀ ਦਾ ਮੁਲਾਂਕਣ ਕਰਨ ਲਈ ਢੁਕਵੇਂ ਸਵਾਲ ਤਿਆਰ ਕਰਨਾ
b) ਸਮਾਵੇਸ਼ੀ ਸਿੱਖਿਆ ਤੇ ਵਿਸ਼ੇਸ਼ ਲੋੜਾਂ ਵਾਲੇ ਬੱਚੇ — 5 ਸਵਾਲ
- ਵੰਚਿਤ ਤੇ ਅਣਗੌਲੇ ਸਮੇਤ ਵੱਖ-ਵੱਖ ਪਿਛੋਕੜ ਵਾਲੇ ਸਿੱਖਿਆਰਥੀਆਂ ਦੀਆਂ ਲੋੜਾਂ ਪੂਰੀਆਂ ਕਰਨਾ
- ਸਿੱਖਣ ’ਚ ਮੁਸ਼ਕਲਾਂ, "ਅਪੰਗਤਾ" ਆਦਿ ਵਾਲੇ ਬੱਚਿਆਂ ਦੀਆਂ ਲੋੜਾਂ ਪੂਰੀਆਂ ਕਰਨਾ
- ਹੋਣਹਾਰ, ਰਚਨਾਤਮਕ ਤੇ ਵਿਸ਼ੇਸ਼ ਯੋਗਤਾ ਵਾਲੇ ਸਿੱਖਿਆਰਥੀਆਂ ਦੀਆਂ ਲੋੜਾਂ ਪੂਰੀਆਂ ਕਰਨਾ
c) ਸਿੱਖਣਾ ਤੇ ਸਿੱਖਿਆ ਸ਼ਾਸਤਰ — 10 ਸਵਾਲ
- ਬੱਚੇ ਕਿਵੇਂ ਸੋਚਦੇ ਤੇ ਸਿੱਖਦੇ ਹਨ; ਬੱਚੇ ਸਕੂਲੀ ਪ੍ਰਦਰਸ਼ਨ ’ਚ ਸਫਲਤਾ ਹਾਸਲ ਕਰਨ ’ਚ ਕਿਵੇਂ ਤੇ ਕਿਉਂ "ਅਸਫਲ" ਹੁੰਦੇ ਹਨ
- ਅਧਿਆਪਨ ਤੇ ਸਿੱਖਣ ਦੀਆਂ ਬੁਨਿਆਦੀ ਪ੍ਰਕਿਰਿਆਵਾਂ; ਬੱਚਿਆਂ ਦੀਆਂ ਸਿੱਖਣ ਦੀਆਂ ਰਣਨੀਤੀਆਂ; ਇੱਕ ਸਮਾਜਿਕ ਗਤੀਵਿਧੀ ਵਜੋਂ ਸਿੱਖਣਾ; ਸਿੱਖਣ ਦਾ ਸਮਾਜਿਕ ਸੰਦਰਭ
- ਸਮੱਸਿਆ ਹੱਲ ਕਰਨ ਵਾਲੇ ਤੇ ਇੱਕ "ਵਿਗਿਆਨਕ ਖੋਜਕਰਤਾ" ਵਜੋਂ ਬੱਚਾ
- ਬੱਚਿਆਂ ’ਚ ਸਿੱਖਣ ਦੀਆਂ ਵਿਕਲਪਕ ਧਾਰਨਾਵਾਂ ਤੇ ਸਿੱਖਣ ਦੀ ਪ੍ਰਕਿਰਿਆ ’ਚ ਬੱਚਿਆਂ ਦੀਆਂ "ਗਲਤੀਆਂ" ਨੂੰ ਮਹੱਤਵਪੂਰਨ ਪੜਾਅ ਵਜੋਂ ਸਮਝਣਾ
- ਬੋਧ ਤੇ ਭਾਵਨਾ
- ਪ੍ਰੇਰਣਾ ਤੇ ਸਿੱਖਣਾ
- ਸਿੱਖਣ ’ਚ ਯੋਗਦਾਨ ਪਾਉਣ ਵਾਲੇ ਕਾਰਕ — ਵਿਅਕਤੀਗਤ ਤੇ ਵਾਤਾਵਰਣਕ
II. ਗਣਿਤ ਤੇ ਵਿਗਿਆਨ — 60 ਸਵਾਲ
(i) ਗਣਿਤ — 30 ਸਵਾਲ
a) ਵਿਸ਼ਾ-ਵਸਤੂ — 20 ਸਵਾਲ
- ਸੰਖਿਆ ਪ੍ਰਣਾਲੀ
- ਆਪਣੀਆਂ ਸੰਖਿਆਵਾਂ ਨੂੰ ਜਾਣਨਾ
- ਸੰਖਿਆਵਾਂ ਨਾਲ ਖੇਡਣਾ
- ਪੂਰਨ ਸੰਖਿਆਵਾਂ
- ਰਿਣਾਤਮਕ ਸੰਖਿਆਵਾਂ ਤੇ ਪੂਰਨ ਅੰਕ
- ਭਿੰਨਾਂ
- ਬੀਜਗਣਿਤ
- ਬੀਜਗਣਿਤ ਦੀ ਜਾਣ-ਪਛਾਣ
- ਅਨੁਪਾਤ ਤੇ ਸਮਾਨੁਪਾਤ
- ਜਿਓਮੈਟਰੀ
- ਬੁਨਿਆਦੀ ਜਿਓਮੈਟ੍ਰਿਕ ਧਾਰਨਾਵਾਂ (2-D)
- ਸ਼ੁਰੂਆਤੀ ਆਕਾਰਾਂ ਦੀ ਸਮਝ (2-D ਤੇ 3-D)
- ਸਮਮਿਤੀ: ਪਰਾਵਰਤਨ
- ਨਿਰਮਾਣ (ਸਿੱਧੇ ਕਿਨਾਰੇ ਵਾਲੇ ਸਕੇਲ, ਪ੍ਰੋਟ੍ਰੈਕਟਰ ਤੇ ਕੰਪਾਸ ਦੀ ਵਰਤੋਂ ਕਰਕੇ)
- ਖੇਤਰਮਿਤੀ
- ਡਾਟਾ ਹੈਂਡਲਿੰਗ
b) ਸਿੱਖਿਆ ਸ਼ਾਸਤਰੀ ਮੁੱਦੇ — 10 ਸਵਾਲ
- ਗਣਿਤ ਦੀ ਪ੍ਰਕਿਰਤੀ / ਤਰਕਸ਼ੀਲ ਸੋਚ
- ਪਾਠਕ੍ਰਮ ’ਚ ਗਣਿਤ ਦਾ ਸਥਾਨ
- ਗਣਿਤ ਦੀ ਭਾਸ਼ਾ
- ਭਾਈਚਾਰਕ ਗਣਿਤ
- ਮੁਲਾਂਕਣ
- ਉਪਚਾਰਾਤਮਕ ਅਧਿਆਪਨ
- ਅਧਿਆਪਨ ਦੀਆਂ ਸਮੱਸਿਆਵਾਂ
(ii) ਵਿਗਿਆਨ — 30 ਸਵਾਲ
a) ਵਿਸ਼ਾ-ਵਸਤੂ — 20 ਸਵਾਲ
ਭੋਜਨ
- ਭੋਜਨ ਦੇ ਸਰੋਤ
- ਭੋਜਨ ਦੇ ਘਟਕ
- ਭੋਜਨ ਦੀ ਸਫ਼ਾਈ
ਸਮੱਗਰੀ
ਜੀਵ ਜਗਤ
ਗਤੀਸ਼ੀਲ ਵਸਤੂਆਂ, ਲੋਕ ਤੇ ਵਿਚਾਰ
ਚੀਜ਼ਾਂ ਕਿਵੇਂ ਕੰਮ ਕਰਦੀਆਂ ਹਨ
ਬਿਜਲੀ ਦਾ ਕਰੰਟ ਤੇ ਸਰਕਟ
ਚੁੰਬਕ
ਕੁਦਰਤੀ ਘਟਨਾਵਾਂ
ਕੁਦਰਤੀ ਸਰੋਤ
b) ਸਿੱਖਿਆ ਸ਼ਾਸਤਰੀ ਮੁੱਦੇ — 10 ਸਵਾਲ
- ਵਿਗਿਆਨ ਦੀ ਪ੍ਰਕਿਰਤੀ ਤੇ ਬਣਤਰ
- ਕੁਦਰਤੀ ਵਿਗਿਆਨ / ਟੀਚੇ ਤੇ ਉਦੇਸ਼
- ਵਿਗਿਆਨ ਨੂੰ ਸਮਝਣਾ ਤੇ ਇਸ ਦੀ ਕਦਰ ਕਰਨਾ
- ਦ੍ਰਿਸ਼ਟੀਕੋਣ / ਏਕੀਕ੍ਰਿਤ ਦ੍ਰਿਸ਼ਟੀਕੋਣ
- ਨਿਰੀਖਣ / ਪ੍ਰਯੋਗ / ਖੋਜ (ਵਿਗਿਆਨ ਦੀ ਵਿਧੀ)
- ਨਵੀਨਤਾ
- ਪਾਠ ਸਮੱਗਰੀ / ਸਹਾਇਕ ਸਮੱਗਰੀ
- ਮੁਲਾਂਕਣ — ਬੋਧਾਤਮਕ / ਮਨੋ-ਗਤੀਸ਼ੀਲ / ਭਾਵਾਤਮਕ
- ਸਮੱਸਿਆਵਾਂ
- ਉਪਚਾਰਾਤਮਕ ਅਧਿਆਪਨ
III. ਸਮਾਜਿਕ ਅਧਿਐਨ / ਸਮਾਜਿਕ ਵਿਗਿਆਨ — 60 ਸਵਾਲ
a) ਵਿਸ਼ਾ-ਵਸਤੂ — 40 ਸਵਾਲ
ਇਤਿਹਾਸ
- ਕਦੋਂ, ਕਿੱਥੇ ਤੇ ਕਿਵੇਂ
- ਸਭ ਤੋਂ ਮੁੱਢਲੇ ਸਮਾਜ
- ਪਹਿਲੇ ਕਿਸਾਨ ਤੇ ਚਰਵਾਹੇ
- ਪਹਿਲੇ ਸ਼ਹਿਰ
- ਮੁੱਢਲੇ ਰਾਜ
- ਨਵੇਂ ਵਿਚਾਰ
- ਪਹਿਲਾ ਸਾਮਰਾਜ
- ਦੂਰ-ਦੁਰਾਡੇ ਇਲਾਕਿਆਂ ਨਾਲ ਸੰਪਰਕ
- ਰਾਜਨੀਤਿਕ ਵਿਕਾਸ
- ਸੱਭਿਆਚਾਰ ਤੇ ਵਿਗਿਆਨ
- ਨਵੇਂ ਰਾਜੇ ਤੇ ਸਾਮਰਾਜ
- ਦਿੱਲੀ ਦੇ ਸੁਲਤਾਨ
- ਵਾਸਤੂਕਲਾ
- ਇੱਕ ਸਾਮਰਾਜ ਦੀ ਸਿਰਜਣਾ
- ਸਮਾਜਿਕ ਬਦਲਾਅ
- ਖੇਤਰੀ ਸੱਭਿਆਚਾਰ
- ਕੰਪਨੀ ਦੀ ਸੱਤਾ ਦੀ ਸਥਾਪਨਾ
- ਪੇਂਡੂ ਜੀਵਨ ਤੇ ਸਮਾਜ
- ਬਸਤੀਵਾਦ ਤੇ ਆਦਿਵਾਸੀ ਸਮਾਜ
- 1857-58 ਦਾ ਵਿਦਰੋਹ
- ਔਰਤਾਂ ਤੇ ਸੁਧਾਰ
- ਜਾਤੀ ਪ੍ਰਣਾਲੀ ਨੂੰ ਚੁਣੌਤੀ
- ਰਾਸ਼ਟਰਵਾਦੀ ਅੰਦੋਲਨ
- ਆਜ਼ਾਦੀ ਤੋਂ ਬਾਅਦ ਦਾ ਭਾਰਤ
ਭੂਗੋਲ
- ਇੱਕ ਸਮਾਜਿਕ ਅਧਿਐਨ ਤੇ ਵਿਗਿਆਨ ਵਜੋਂ ਭੂਗੋਲ
- ਗ੍ਰਹਿ: ਸੂਰਜੀ ਮੰਡਲ ’ਚ ਧਰਤੀ
- ਗਲੋਬ
- ਸਮੁੱਚਾ ਵਾਤਾਵਰਣ: ਕੁਦਰਤੀ ਤੇ ਮਨੁੱਖੀ ਵਾਤਾਵਰਣ
- ਹਵਾ
- ਪਾਣੀ
- ਮਨੁੱਖੀ ਵਾਤਾਵਰਣ: ਬਸਤੀ, ਆਵਾਜਾਈ ਤੇ ਸੰਚਾਰ
- ਸਰੋਤ: ਕਿਸਮਾਂ — ਕੁਦਰਤੀ ਤੇ ਮਨੁੱਖੀ
- ਖੇਤੀਬਾੜੀ
ਸਮਾਜਿਕ ਤੇ ਰਾਜਨੀਤਿਕ ਜੀਵਨ
- ਵਿਭਿੰਨਤਾ
- ਸਰਕਾਰ
- ਸਥਾਨਕ ਸਰਕਾਰ
- ਰੋਜ਼ੀ-ਰੋਟੀ ਕਮਾਉਣਾ
- ਲੋਕਤੰਤਰ
- ਰਾਜ ਸਰਕਾਰ
- ਮੀਡੀਆ ਨੂੰ ਸਮਝਣਾ
b) ਸਿੱਖਿਆ ਸ਼ਾਸਤਰੀ ਮੁੱਦੇ — 10 ਸਵਾਲ
- ਗਣਿਤ ਦੀ ਪ੍ਰਕਿਰਤੀ / ਤਰਕਸ਼ੀਲ ਸੋਚ
- ਪਾਠਕ੍ਰਮ ’ਚ ਗਣਿਤ ਦਾ ਸਥਾਨ
- ਗਣਿਤ ਦੀ ਭਾਸ਼ਾ
- ਭਾਈਚਾਰਕ ਗਣਿਤ
- ਮੁਲਾਂਕਣ
- ਉਪਚਾਰਾਤਮਕ ਅਧਿਆਪਨ
- ਅਧਿਆਪਨ ਦੀਆਂ ਸਮੱਸਿਆਵਾਂ
ਵਿਗਿਆਨ — 30 ਸਵਾਲ
ਵਿਸ਼ਾ-ਵਸਤੂ — 20 ਸਵਾਲ
- ਭੋਜਨ
- ਭੋਜਨ ਦੇ ਸਰੋਤ
- ਭੋਜਨ ਦੇ ਘਟਕ
- ਭੋਜਨ ਦੀ ਸਫ਼ਾਈ
- ਸਮੱਗਰੀ
- ਰੋਜ਼ਾਨਾ ਵਰਤੋਂ ਦੀ ਸਮੱਗਰੀ
- ਜੀਵ ਜਗਤ
- ਗਤੀਸ਼ੀਲ ਵਸਤੂਆਂ, ਲੋਕ ਤੇ ਵਿਚਾਰ
- ਚੀਜ਼ਾਂ ਕਿਵੇਂ ਕੰਮ ਕਰਦੀਆਂ ਹਨ
- ਬਿਜਲੀ ਦਾ ਕਰੰਟ ਤੇ ਸਰਕਟ
- ਚੁੰਬਕ
- ਕੁਦਰਤੀ ਘਟਨਾਵਾਂ
- ਕੁਦਰਤੀ ਸਰੋਤ
ਸਿੱਖਿਆ ਸ਼ਾਸਤਰੀ ਮੁੱਦੇ — 10 ਸਵਾਲ