- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
CBSE ਵੱਲੋਂ CTET ਪ੍ਰੀਖਿਆ 12 ਤੇ 13 ਦਸੰਬਰ ਨੂੰ ਦੋ ਸ਼ਿਫਟਾਂ ’ਚ ਕਰਵਾਈ ਜਾਵੇਗੀ। ਸਿਟੀ ਇੰਟੀਮੇਸ਼ਨ ਸਲਿਪ ਪ੍ਰੀਖਿਆ ਦੀ ਤਾਰੀਖ ਤੋਂ 15 ਦਿਨ ਪਹਿਲਾਂ ਜਾਰੀ ਕੀਤੀ ਜਾਵੇਗੀ। ਪ੍ਰੀਖਿਆ ਪੈਟਰਨ ਸਮੇਤ ਹੋਰ ਜਾਣਕਾਰੀ ਇਸ ਪੇਜ ਤੋਂ ਚੈੱਕ ਕਰ ਸਕਦੇ ਹੋ।

ਐਜੂਕੇਸ਼ਨ ਡੈਸਕ, ਨਵੀਂ ਦਿੱਲੀ : ਸੈਂਟਰਲ ਟੀਚਰ ਐਲਿਜਿਬਿਲਿਟੀ ਟੈਸਟ ਦੇ 22ਵੇਂ ਐਡੀਸ਼ਨ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਵੱਡੀ ਖ਼ਬਰ ਹੈ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (CBSE) ਵੱਲੋਂ CTET Exam Date 2026 ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਰੀ ਨੋਟਿਸ ਅਨੁਸਾਰ ਪ੍ਰੀਖਿਆ 12 ਤੇ 13 ਦਸੰਬਰ 2026 ਨੂੰ ਦੇਸ਼ ਭਰ ਦੇ ਵੱਖ-ਵੱਖ ਕੇਂਦਰਾਂ ’ਤੇ ਕਰਵਾਈ ਜਾਵੇਗੀ।
ਦੋ ਸ਼ਿਫਟਾਂ ’ਚ ਹੋਵੇਗੀ ਪ੍ਰੀਖਿਆ, ਜਾਣੋ ਟਾਈਮਿੰਗ
CTET ਪ੍ਰੀਖਿਆ ਦੋ ਸ਼ਿਫਟਾਂ ’ਚ ਕਰਵਾਈ ਜਾਵੇਗੀ। ਪਹਿਲੀ ਸ਼ਿਫਟ ਸਵੇਰੇ 9:30 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗੀ, ਜਦਕਿ ਦੂਜੀ ਸ਼ਿਫਟ ਦੀ ਪ੍ਰੀਖਿਆ ਦੁਪਹਿਰ 2:30 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ।
ਪਹਿਲੀ ਸ਼ਿਫਟ ’ਚ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ 'ਤੇ 120 ਮਿੰਟ ਪਹਿਲਾਂ, ਯਾਨੀ ਸਵੇਰੇ 7:30 ਵਜੇ ਰਿਪੋਰਟ ਕਰਨਾ ਹੋਵੇਗਾ। ਉੱਥੇ ਹੀ ਦੂਜੀ ਸ਼ਿਫਟ ਲਈ ਉਮੀਦਵਾਰਾਂ ਨੂੰ ਦੁਪਹਿਰ 12:30 ਵਜੇ ਕੇਂਦਰ ’ਤੇ ਰਿਪੋਰਟ ਕਰਨਾ ਹੋਵੇਗਾ।
ਪ੍ਰੀਖਿਆ ਦੀ ਤਾਰੀਖ ਤੋਂ 15 ਦਿਨ ਪਹਿਲਾਂ ਜਾਰੀ ਹੋਵੇਗੀ ਸਿਟੀ ਇੰਟੀਮੇਸ਼ਨ ਸਲਿਪ
CBSE ਵੱਲੋਂ CTET ਪ੍ਰੀਖਿਆ ਤੋਂ 15 ਦਿਨ ਪਹਿਲਾਂ ਸਾਰੇ ਉਮੀਦਵਾਰਾਂ ਲਈ ਐਗਜ਼ਾਮ ਸਿਟੀ ਸਲਿਪ ਜਾਰੀ ਕਰ ਦਿੱਤੀ ਜਾਵੇਗੀ। ਇਸ ਰਾਹੀਂ ਉਮੀਦਵਾਰ ਆਪਣੀ ਯਾਤਰਾ ਦੀ ਪਹਿਲਾਂ ਤੋਂ ਤਿਆਰੀ ਕਰ ਸਕਣਗੇ।
ਐਡਮਿਟ ਕਾਰਡ ਕਦੋਂ ਜਾਰੀ ਹੋਣਗੇ?
CTET ਪ੍ਰੀਖਿਆ ਦੇ ਐਡਮਿਟ ਕਾਰਡ ਪ੍ਰੀਖਿਆ ਦੀ ਤਾਰੀਖ ਤੋਂ 7 ਤੋਂ 10 ਦਿਨ ਪਹਿਲਾਂ ਜਾਰੀ ਕੀਤੇ ਜਾਣਗੇ। ਸਾਰੇ ਉਮੀਦਵਾਰਾਂ ਨੂੰ ਆਪਣਾ ਹਾਲ ਟਿਕਟ ਆਨਲਾਈਨ ਪ੍ਰਾਪਤ ਕਰਨਾ ਹੋਵੇਗਾ। ਕਿਸੇ ਵੀ ਉਮੀਦਵਾਰ ਨੂੰ ਨਿੱਜੀ ਤੌਰ ’ਤੇ ਐਡਮਿਟ ਕਾਰਡ ਨਹੀਂ ਭੇਜਿਆ ਜਾਵੇਗਾ।
| ਵਿਸ਼ਾ | ਪ੍ਰਸ਼ਨਾਂ ਦੀ ਗਿਣਤੀ | ਕੁੱਲ ਅੰਕ |
|---|---|---|
| (i) ਬਾਲ ਵਿਕਾਸ ਅਤੇ ਸਿੱਖਿਆ ਸ਼ਾਸਤਰ (ਲਾਜ਼ਮੀ) | 30 MCQs | 30 ਅੰਕ |
| (ii) ਗਣਿਤ (ਲਾਜ਼ਮੀ) | 30 MCQs | 30 ਅੰਕ |
| (iii) ਵਾਤਾਵਰਣ ਅਧਿਐਨ (ਲਾਜ਼ਮੀ) | 30 MCQs | 30 ਅੰਕ |
| (iv) ਭਾਸ਼ਾ I (ਲਾਜ਼ਮੀ) | 30 MCQs | 30 ਅੰਕ |
| (v) ਭਾਸ਼ਾ II (ਲਾਜ਼ਮੀ) | 30 MCQs | 30 ਅੰਕ |
| ਕੁੱਲ | 150 MCQs | 150 ਅੰਕ |
| ਵਿਸ਼ਾ | ਪ੍ਰਸ਼ਨਾਂ ਦੀ ਗਿਣਤੀ | ਕੁੱਲ ਅੰਕ |
|---|---|---|
| (i) ਬਾਲ ਵਿਕਾਸ ਤੇ ਸਿੱਖਿਆ ਸ਼ਾਸਤਰ (ਲਾਜ਼ਮੀ) | 30 MCQs | 30 ਅੰਕ |
| (ii) ਗਣਿਤ ਤੇ ਵਿਗਿਆਨ (ਗਣਿਤ ਅਤੇ ਵਿਗਿਆਨ ਅਧਿਆਪਕਾਂ ਲਈ) | 60 MCQs | 60 ਅੰਕ |
| ਜਾਂ (iii) ਸਮਾਜਿਕ ਅਧਿਐਨ / ਸਮਾਜਿਕ ਵਿਗਿਆਨ (ਸਮਾਜਿਕ ਅਧਿਐਨ / ਸਮਾਜਿਕ ਵਿਗਿਆਨ ਅਧਿਆਪਕਾਂ ਲਈ) | 60 MCQs | 60 ਅੰਕ |
| (iv) ਭਾਸ਼ਾ I (ਲਾਜ਼ਮੀ) | 30 MCQs | 30 ਅੰਕ |
| (v) ਭਾਸ਼ਾ II (ਲਾਜ਼ਮੀ) | 30 MCQs | 30 ਅੰਕ |
| ਕੁੱਲ | 150 MCQs | 150 ਅੰਕ |
CBSE CTET ਪ੍ਰੀਖਿਆ ਦਾ ਹਿੰਦੀ ’ਚ ਸਿਲੇਬਸ ਪ੍ਰਾਪਤ ਕਰਨ ਲਈ ਹੇਠਾਂ ਦਿੱਤੇ ਡਾਇਰੈਕਟ ਲਿੰਕ ’ਤੇ ਕਲਿੱਕ ਕਰੋ। ਉਮੀਦਵਾਰ ਸਿਲੇਬਸ ਦੇ ਅਨੁਸਾਰ ਘੱਟ ਸਮੇਂ ’ਚ ਚੰਗੀ ਤਿਆਰੀ ਕਰ ਸਕਦੇ ਹਨ।