CTET 2026 : CBSE ਜਲਦ ਜਾਰੀ ਕਰ ਸਕਦੈ ਸੀਟੀਈਟੀ ਦੀ ਬਦਲੀ ਪ੍ਰੀਖਿਆ ਦੀ ਤਾਰੀਖ, ਪਾਸ ਹੋਣ ਲਈ ਚਾਹੀਦੇ ਹਨ ਇੰਨੇ ਅੰਕ
ਅਧਿਆਪਕ ਬਣਨ ਦੀ ਯੋਗਤਾ ਹਾਸਲ ਕਰਨ ਲਈ CTET ਪਾਸ ਕਰਨਾ ਲਾਜ਼ਮੀ ਹੈ। ਇਸੇ ਕਾਰਨ ਇਹ ਪ੍ਰੀਖਿਆ ਹੁਣ ਸਾਲ ਵਿੱਚ ਦੋ ਵਾਰ ਕਰਵਾਈ ਜਾਂਦੀ ਹੈ। ਇਸ ਪ੍ਰੀਖਿਆ ਵਿੱਚ ਸਫਲ ਹੋਣ ਲਈ ਵਰਗ ਦੇ ਅਨੁਸਾਰ ਆਮ (General/UR) ਸ਼੍ਰੇਣੀ ਦੇ ਉਮੀਦਵਾਰਾਂ ਨੂੰ 60 ਫ਼ੀਸਦੀ ਅਤੇ OBC/SC/ST/PwD ਸ਼੍ਰੇਣੀ ਦੇ ਉਮੀਦਵਾਰਾਂ ਨੂੰ 55 ਫ਼ੀਸਦੀ ਅੰਕ ਹਾਸਲ ਕਰਨਾ ਲਾਜ਼ਮੀ ਹੈ।
Publish Date: Sun, 06 Sep 2026 01:23 PM (IST)
Updated Date: Sun, 06 Sep 2026 01:29 PM (IST)
ਐਜੂਕੇਸ਼ਨ ਡੈਸਕ, ਨਵੀਂ ਦਿੱਲੀ : ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ (CTET) 2026 ਲਈ ਅਰਜ਼ੀ ਦੇਣ ਵਾਲੇ ਉਮੀਦਵਾਰ ਪ੍ਰੀਖਿਆ ਦੀ ਤਿਆਰੀ ਤੇਜ਼ ਕਰ ਲੈਣ। CBSE ਵੱਲੋਂ ਕਿਸੇ ਵੀ ਸਮੇਂ ਪ੍ਰੀਖਿਆ ਦੀ ਤਾਰੀਖ ਦਾ ਐਲਾਨ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਇਹ ਪ੍ਰੀਖਿਆ 6 ਸਤੰਬਰ ਨੂੰ ਹੋਣੀ ਸੀ, ਜਿਸ ਨੂੰ ਅਦਾਲਤ ਦੇ ਹੁਕਮ ਤੋਂ ਬਾਅਦ ਮੁਲਤਵੀ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ 25 ਅਗਸਤ ਤੋਂ 1 ਸਤੰਬਰ ਤੱਕ ਮੁੜ ਅਰਜ਼ੀ ਦੇਣ ਦਾ ਮੌਕਾ ਵੀ ਦਿੱਤਾ ਗਿਆ ਸੀ।
ਪੋਰਟਲ ਬੰਦ ਹੋਣ ਤੋਂ ਬਾਅਦ ਆਉਣੀ ਸੀ ਪ੍ਰੀਖਿਆ ਦੀ ਤਾਰੀਖ CBSE ਵੱਲੋਂ ਪਹਿਲਾਂ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਮੁਤਾਬਕ, ਅਰਜ਼ੀ ਪੋਰਟਲ ਬੰਦ ਹੋਣ ਤੋਂ ਬਾਅਦ ਸੋਧੀ ਹੋਈ ਪ੍ਰੀਖਿਆ ਤਾਰੀਖ ਦਾ ਐਲਾਨ ਕਰ ਦਿੱਤਾ ਜਾਵੇਗਾ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਹਫ਼ਤੇ ਕਿਸੇ ਵੀ ਦਿਨ ਪ੍ਰੀਖਿਆ ਦੀ ਤਾਰੀਖ ਦਾ ਐਲਾਨ ਹੋ ਸਕਦਾ ਹੈ।
ਪ੍ਰੀਖਿਆ ਪਾਸ ਕਰਨ ਲਈ ਘੱਟੋ-ਘੱਟ ਪਾਸਿੰਗ ਮਾਰਕਸ ਤੁਹਾਨੂੰ ਦੱਸ ਦੇਈਏ ਕਿ ਅਧਿਆਪਕ ਬਣਨ ਦੀ ਯੋਗਤਾ ਹਾਸਲ ਕਰਨ ਲਈ CTET ਪਾਸ ਕਰਨਾ ਲਾਜ਼ਮੀ ਹੈ। ਇਸੇ ਕਾਰਨ ਇਹ ਪ੍ਰੀਖਿਆ ਹੁਣ ਸਾਲ ਵਿੱਚ ਦੋ ਵਾਰ ਕਰਵਾਈ ਜਾਂਦੀ ਹੈ। ਇਸ ਪ੍ਰੀਖਿਆ ਵਿੱਚ ਸਫਲ ਹੋਣ ਲਈ ਵਰਗ ਦੇ ਅਨੁਸਾਰ ਆਮ (General/UR) ਸ਼੍ਰੇਣੀ ਦੇ ਉਮੀਦਵਾਰਾਂ ਨੂੰ 60 ਫ਼ੀਸਦੀ ਅਤੇ OBC/SC/ST/PwD ਸ਼੍ਰੇਣੀ ਦੇ ਉਮੀਦਵਾਰਾਂ ਨੂੰ 55 ਫ਼ੀਸਦੀ ਅੰਕ ਹਾਸਲ ਕਰਨਾ ਲਾਜ਼ਮੀ ਹੈ।
ਪੇਪਰ-1 ਪਾਸ ਕਰਨ ਵਾਲੇ ਉਮੀਦਵਾਰ ਕਲਾਸ 1 ਤੋਂ 5ਵੀਂ ਤੱਕ ਪੜ੍ਹਾਉਣ ਲਈ ਅਤੇ ਪੇਪਰ-2 ਪਾਸ ਕਰਨ ਵਾਲੇ ਉਮੀਦਵਾਰ ਕਲਾਸ 6 ਤੋਂ 8ਵੀਂ ਤੱਕ ਪੜ੍ਹਾਉਣ ਲਈ ਯੋਗ ਹੋ ਜਾਂਦੇ ਹਨ।
ਸਿਟੀ ਸਲਿੱਪ ਤੇ ਐਡਮਿਟ ਕਾਰਡ ਕਦੋਂ ਹੋਣਗੇ ਉਪਲਬਧ ਇਸ ਪ੍ਰੀਖਿਆ ਲਈ ਅਰਜ਼ੀ ਦੇਣ ਵਾਲੇ ਸਾਰੇ ਉਮੀਦਵਾਰਾਂ ਲਈ ਸਿਟੀ ਸਲਿੱਪ ਪ੍ਰੀਖਿਆ ਦੀ ਤਾਰੀਖ ਤੋਂ 10 ਤੋਂ 15 ਦਿਨ ਪਹਿਲਾਂ ਜਾਰੀ ਕਰ ਦਿੱਤੀ ਜਾਵੇਗੀ। ਇਸ ਨਾਲ ਉਮੀਦਵਾਰ ਪਹਿਲਾਂ ਤੋਂ ਹੀ ਆਪਣੀ ਯਾਤਰਾ ਦੀ ਤਿਆਰੀ ਕਰ ਸਕਣਗੇ। ਐਡਮਿਟ ਕਾਰਡ ਪ੍ਰੀਖਿਆ ਦੀ ਤਾਰੀਖ ਤੋਂ 4 ਦਿਨ ਪਹਿਲਾਂ ਜਾਰੀ ਕੀਤੇ ਜਾਣਗੇ।
ਪ੍ਰੀਖਿਆ ਦੀਆਂ ਸ਼ਿਫਟਾਂ ਤੇ ਸਮਾਂ
CTET ਪ੍ਰੀਖਿਆ ਦੋ ਸ਼ਿਫਟਾਂ ਵਿੱਚ ਕਰਵਾਈ ਜਾਂਦੀ ਹੈ। ਪਹਿਲੀ ਸ਼ਿਫਟ ਸਵੇਰੇ 9:30 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗੀ, ਜਦਕਿ ਦੂਜੀ ਸ਼ਿਫਟ ਦੁਪਹਿਰ 2:30 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ।
ਪਹਿਲੀ ਸ਼ਿਫਟ ਵਿੱਚ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਨੂੰ ਪ੍ਰੀਖਿਆ ਕੇਂਦਰ ’ਤੇ 120 ਮਿੰਟ ਪਹਿਲਾਂ ਯਾਨੀ ਸਵੇਰੇ 7:30 ਵਜੇ ਰਿਪੋਰਟ ਕਰਨਾ ਹੋਵੇਗਾ। ਉੱਥੇ ਹੀ ਦੂਜੀ ਸ਼ਿਫਟ ਦੀ ਪ੍ਰੀਖਿਆ ਲਈ ਉਮੀਦਵਾਰਾਂ ਨੂੰ ਦੁਪਹਿਰ 12:30 ਵਜੇ ਪ੍ਰੀਖਿਆ ਕੇਂਦਰ ’ਤੇ ਰਿਪੋਰਟ ਕਰਨਾ ਹੋਵੇਗਾ।