- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸੀਬੀਐਸਈ ਵੱਲੋਂ ਦੋਵਾਂ ਜਮਾਤਾਂ ਦੀਆਂ ਬੋਰਡ ਪ੍ਰੀਖਿਆਵਾਂ ਫਰਵਰੀ ਮਹੀਨੇ ਤੋਂ ਸ਼ੁਰੂ ਕੀਤੀਆਂ ਜਾਣਗੀਆਂ। 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮਾਰਚ ਮਹੀਨੇ ਤੱਕ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਅਪ੍ਰੈਲ ਮਹੀਨੇ ਤੱਕ ਕਰਵਾਈਆਂ ਜਾਣਗੀਆਂ।

ਐਜੂਕੇਸ਼ਨ ਡੈਸਕ, ਨਵੀਂ ਦਿੱਲੀ : ਸੀਬੀਐਸਈ ਬੋਰਡ ਦੀਆਂ ਸੈਕੰਡਰੀ (10ਵੀਂ) ਤੇ ਸੀਨੀਅਰ ਸੈਕੰਡਰੀ (12ਵੀਂ) ਜਮਾਤਾਂ ’ਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਬਿਹਤਰ ਤਿਆਰੀ ਕਰਨ ਤੇ ਪ੍ਰੀਖਿਆ ਦੀ ਰਣਨੀਤੀ ਬਣਾਉਣ ’ਚ ਮਦਦ ਕਰਨ ਲਈ ਕੇਂਦਰੀ ਮਾਧਿਮਕ ਸਿੱਖਿਆ ਬੋਰਡ ਵੱਲੋਂ ਦੇਸ਼ ’ਚ ਸਭ ਤੋਂ ਪਹਿਲਾਂ ਬੋਰਡ ਪ੍ਰੀਖਿਆਵਾਂ ਦਾ ਟਾਈਮ ਟੇਬਲ ਜਾਰੀ ਕੀਤਾ ਜਾਂਦਾ ਹੈ। ਅਜਿਹੇ ’ਚ ਪਿਛਲੇ ਸਾਲ ਦੇ ਪੈਟਰਨ ਨੂੰ ਦੇਖਦੇ ਹੋਏ ਉਮੀਦ ਹੈ ਕਿ ਅਗਲੇ ਹਫ਼ਤੇ ਤੱਕ CBSE 10th-12th Date Sheet 2027 ਜਾਰੀ ਕਰ ਦਿੱਤੀ ਜਾਵੇਗੀ।
ਪਿਛਲੇ ਸਾਲ ਇਸ ਤਾਰੀਖ਼ ਨੂੰ ਜਾਰੀ ਹੋਈ ਸੀ ਸੰਭਾਵਿਤ ਡੇਟਸ਼ੀਟ
ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਵੱਲੋਂ ਪਿਛਲੇ ਸਾਲ ਸੰਭਾਵਿਤ ਟਾਈਮ ਟੇਬਲ 24 ਸਤੰਬਰ ਨੂੰ ਜਾਰੀ ਕੀਤਾ ਗਿਆ ਸੀ। ਇਸ ਤੋਂ ਬਾਅਦ ਬੋਰਡ ਵੱਲੋਂ ਪ੍ਰੀਖਿਆਵਾਂ ਲਈ ਅਧਿਕਾਰਤ ਟਾਈਮ ਟੇਬਲ ਲਗਭਗ 110 ਦਿਨ ਪਹਿਲਾਂ, 30 ਅਕਤੂਬਰ 2025 ਨੂੰ ਜਾਰੀ ਕੀਤਾ ਗਿਆ ਸੀ। ਬੋਰਡ ਵੱਲੋਂ ਇੰਨੇ ਦਿਨ ਪਹਿਲਾਂ ਟਾਈਮ ਟੇਬਲ ਜਾਰੀ ਕਰਨ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਜਿੰਨੀ ਜਲਦੀ ਹੋ ਸਕੇ, ਪ੍ਰੀਖਿਆਵਾਂ ਬਾਰੇ ਜਾਣਕਾਰੀ ਦੇਣਾ ਹੈ, ਤਾਂ ਜੋ ਉਹ ਆਪਣੀ ਤਿਆਰੀ ਬਿਹਤਰ ਢੰਗ ਨਾਲ ਕਰ ਸਕਣ। ਇਸ ਨਾਲ ਉਨ੍ਹਾਂ ਨੂੰ ਪ੍ਰੀਖਿਆ ਦੇ ਤਣਾਅ ਤੋਂ ਉਭਰਨ ਤੇ ਪ੍ਰੀਖਿਆਵਾਂ ’ਚ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਬਣਾਉਣ ’ਚ ਮਦਦ ਮਿਲੇਗੀ।
ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ
ਸੀਬੀਐਸਈ ਵੱਲੋਂ ਦੋਵਾਂ ਜਮਾਤਾਂ ਦੀਆਂ ਬੋਰਡ ਪ੍ਰੀਖਿਆਵਾਂ ਫਰਵਰੀ ਮਹੀਨੇ ਤੋਂ ਸ਼ੁਰੂ ਕੀਤੀਆਂ ਜਾਣਗੀਆਂ। 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮਾਰਚ ਮਹੀਨੇ ਤੱਕ ਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਅਪ੍ਰੈਲ ਮਹੀਨੇ ਤੱਕ ਕਰਵਾਈਆਂ ਜਾਣਗੀਆਂ।
ਪੇਪਰ ਲਈ ਕੀ ਰਹੇਗਾ ਸਮਾਂ?
ਕੇਂਦਰੀ ਮਾਧਿਮਕ ਸਿੱਖਿਆ ਬੋਰਡ (CBSE) ਵੱਲੋਂ ਜਾਰੀ ਕੀਤੇ ਗਏ ਟਾਈਮ ਟੇਬਲ ਮੁਤਾਬਕ ਪ੍ਰੀਖਿਆਵਾਂ ਸਿਰਫ਼ ਇੱਕ ਸ਼ਿਫਟ ’ਚ ਕਰਵਾਈਆਂ ਜਾਣਗੀਆਂ। ਪ੍ਰੀਖਿਆ ਦਾ ਸਮਾਂ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਰਹੇਗਾ। ਕੁਝ ਵਿਸ਼ਿਆਂ ਦੇ ਪੇਪਰਾਂ ਲਈ ਸਮਾਂ ਸਵੇਰੇ 10:30 ਵਜੇ ਤੋਂ ਦੁਪਹਿਰ 12:30 ਵਜੇ ਤੱਕ ਹੋਵੇਗਾ।