- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਤਕਨਾਲੋਜੀ ਸੰਸਥਾ (IIT), ਖੜਗਪੁਰ 'ਚ ਹਾਲ ਹੀ ਵਿੱਚ 22ਵੀਂ ਸਾਲਾਨਾ ਐਲੂਮਨੀ ਮੀਟ ਕਰਵਾਈ ਗਈ। ਵਿਦਿਆਰਥੀ ਐਲੂਮਨੀ ਸੈੱਲ ਵੱਲੋਂ ਕਰਵਾਇਆ ਗਿਆ ਇਹ ਤਿੰਨ ਰੋਜ਼ਾ ਪ੍ਰੋਗਰਾਮ 9 ਤੋਂ 11 ਜਨਵਰੀ ਤੱਕ ਚੱਲਿਆ।

ਐਜੂਕੇਸ਼ਨ ਡੈਸਕ : ਭਾਰਤੀ ਤਕਨਾਲੋਜੀ ਸੰਸਥਾ (IIT), ਖੜਗਪੁਰ 'ਚ ਹਾਲ ਹੀ ਵਿੱਚ 22ਵੀਂ ਸਾਲਾਨਾ ਐਲੂਮਨੀ ਮੀਟ ਕਰਵਾਈ ਗਈ। ਵਿਦਿਆਰਥੀ ਐਲੂਮਨੀ ਸੈੱਲ ਵੱਲੋਂ ਕਰਵਾਇਆ ਗਿਆ ਇਹ ਤਿੰਨ ਰੋਜ਼ਾ ਪ੍ਰੋਗਰਾਮ 9 ਤੋਂ 11 ਜਨਵਰੀ ਤੱਕ ਚੱਲਿਆ। ਸੰਸਥਾ ਦੇ ਪਲੈਟੀਨਮ ਜੈਅੰਤੀ ਵਰ੍ਹੇ ਦੇ ਵਿਸ਼ੇਸ਼ ਮੌਕੇ 'ਤੇ ਹੋਏ ਇਸ ਮਿਲਣ ਸਮਾਰੋਹ 'ਚ ਰੂਬੀ ਬੈਚ (1976), ਸਿਲਵਰ ਬੈਚ (1986) ਅਤੇ ਪਰਲ ਬੈਚ (2001) ਦੇ ਸਾਬਕਾ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸੱਦਾ ਦਿੱਤਾ ਗਿਆ ਸੀ।
ਇਹ ਪ੍ਰੋਗਰਾਮ ਨਾ ਸਿਰਫ਼ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨ ਦਾ ਜ਼ਰੀਆ ਬਣਿਆ, ਸਗੋਂ ਇਸ ਨੇ ਵਰਤਮਾਨ ਵਿਦਿਆਰਥੀਆਂ ਅਤੇ ਅਨੁਭਵੀ ਸਾਬਕਾ ਵਿਦਿਆਰਥੀਆਂ ਵਿਚਾਲੇ ਇਕ ਮਜ਼ਬੂਤ ਪੁਲ਼ ਬਣਾਉਣ ਦਾ ਵੀ ਕੰਮ ਕੀਤਾ।
ਕੈਂਪਸ ਯਾਤਰਾ ਨਾਲ ਹੋਈ ਯਾਦਾਂ ਦੀ ਸ਼ੁਰੂਆਤ
ਪ੍ਰੋਗਰਾਮ ਦਾ ਆਗਾਜ਼ 'ਕੈਂਪਸ ਦੀ ਯਾਤਰਾ' ਨਾਲ ਹੋਇਆ। ਸਾਬਕਾ ਵਿਦਿਆਰਥੀਆਂ ਨੇ ਸੰਸਥਾ ਦੇ ਵਿਦਿਅਕ ਅਤੇ ਪ੍ਰਸ਼ਾਸਨਿਕ ਖੇਤਰਾਂ 'ਚ ਹੋਏ ਆਧੁਨਿਕ ਵਿਕਾਸ ਨੂੰ ਨੇੜਿਓਂ ਤੱਕਿਆ। ਉਨ੍ਹਾਂ ਆਪਣੇ ਪੁਰਾਣੇ ਹੋਸਟਲ ਦਾ ਦੌਰਾ ਕਰ ਕੇ ਕਾਲਜ ਦੇ ਦਿਨਾਂ ਦੀਆ ਯਾਦਾਂ ਨੂੰ ਸਾਂਝਾ ਕੀਤਾ। ਇਸ ਦੌਰਾਨ ਸਾਬਕਾ ਵਿਦਿਆਰਥੀਆਂ ਨੇ ਫੈਕਲਟੀ ਮੈਂਬਰਾਂ ਨਾਲ ਸ਼ੋਧ, ਖੋਜ ਅਤੇ ਤਕਨੀਕੀ ਵਿਕਾਸ ਦੇ ਵਿਸ਼ਿਆਂ 'ਤੇ ਚਰਚਾ ਵੀ ਕੀਤੀ।
ਜੋਸ਼ ਅਤੇ ਊਰਜਾ ਦੀ ਮਿੰਨੀ ਮੈਰਾਥਨ
ਇਸ ਮੀਟ ਦੀ 2.2 ਮੀਲ ਦੀ ਮਿੰਨੀ ਮੈਰਾਥਨ ਖਿੱਚ ਦਾ ਕੇਂਦਰ ਰਹੀ। 'ਫਿਟਨੈਸ ਅਤੇ ਏਕਤਾ' ਦੇ ਸੰਦੇਸ਼ ਦੇ ਨਾਲ ਹੋਈ ਇਸ ਦੌੜ 'ਚ ਸਾਰੇ ਉਮਰ ਵਰਗ ਦੇ ਸਾਬਕਾ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਮੈਰਾਥਨ ਦੀ ਸ਼ਲਾਘਾ ਕਰਦੇ ਹੋਏ ਪ੍ਰਤੀਭਾਗੀਆਂ ਨੇ ਕਿਹਾ ਕਿ ਅਜਿਹੀ ਪਹਿਲ ਨਾਲ ਨਾ ਸਿਰਫ਼ ਸਿਹਤ ਪ੍ਰਤੀ ਜਾਗਰੂਕਤਾ ਵਧਦੀ ਹੈ, ਸਗੋਂ ਵਿਦਿਆਰਥੀਆਂ ਵਿੱਚ ਇਕਜੁੱਟਤਾ ਦੀ ਭਾਵਨਾ ਵੀ ਮਜ਼ਬੂਤ ਹੁੰਦੀ ਹੈ।
ਸੱਭਿਆਚਾਰ ਕਸ਼ਮਾ: ਬੰਦਿਸ਼ ਅਤੇ ਮਦਾਰੀ ਬੈਂਡ ਦਾ ਜਾਦੂ
ਸੱਭਿਆਚਾਰਕ ਪ੍ਰੋਗਰਾਮਾਂ ਨੇ ਸਮਾਰੋਹ ਦੀ ਰੌਣਕ ਨੂੰ ਚਾਰ ਚੰਦ ਲਾ ਦਿੱਤੇ। 'ਬੰਦਿਸ਼ ਬੈਂਡ' ਅਤੇ 'ਮਦਾਰੀ ਬੈਂਡ' ਦੀਆਂ ਲਾਈਵ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ।
ਸੰਗੀਤ ਦੀਆਂ ਧੁਨਾਂ ਦੌਰਾਨ ਸਾਬਕਾ ਵਿਦਿਆਰਥੀਆਂ ਅਤੇ ਵਰਤਮਾਨ ਵਿਦਿਆਰਥੀਆਂ ਨੇ ਸੰਸਥਾ ਦੇ ਇਸ ਸਫ਼ਰ ਦਾ ਭਰਪੂਰ ਅਨੰਦ ਲਿਆ।
ਨੈੱਟਵਰਕਿੰਗ ਅਤੇ ਡਿਨਰ ਨਾਲ ਸਮਾਪਤੀ
ਤਿੰਨ ਦਿਨਾਂ ਦੇ ਇਸ ਯਾਦਗਾਰੀ ਸਫ਼ਰ ਦੀ ਸਮਾਪਤੀ ਇਕ ਸ਼ਾਨਦਾਰ ਡਿਨਰੀ ਪਾਰਟੀ, ਬੋਨਫਾਇਰ ਅਤੇ ਡੀਜੇ ਨਾਈਟ ਨਾਲ ਹੋਈ। ਇਸ ਗ਼ੈਰ-ਰਸਮੀ ਮਾਹੌਲ 'ਚ ਵਿਦਿਆਰਥੀਆਂ ਨੂੰ ਅਨੁਭਵੀ ਦਿੱਗਜਾਂ ਤੋਂ ਕਰੀਅਰ ਅਤੇ ਜ਼ਿੰਦਗੀ ਦੇ ਸਬਕ ਸਿੱਖਣ ਦਾ ਮੌਕਾ ਮਿਲਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਸੰਸਥਾ ਦੀ ਵਿਰਾਸਤ ਨੂੰ ਅੱਗੇ ਵਧਾਉਣਾ ਅਤੇ ਪੜ੍ਹੀਆਂ ਵਿਚਾਲੇ ਇਕ ਅਟੁੱਟ ਸਬੰਧ ਸਥਾਪਿਤ ਕਰਨਾ ਸੀ।