- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹਰਫਨਮੌਲਾ ਖਿਡਾਰਨ ਜੋਸੇਫਿਨ ਨਕੋਮੋ ਭਾਰਤ ਦੇ ਆਪਣੇ ਪਹਿਲੇ ‘ਵਾਈਟ-ਬਾਲ’ ਦੇ ਦੌਰੇ ਲਈ ਜ਼ਿੰਬਾਬਵੇ ਦੀ 15 ਮੈਂਬਰੀ ਮਹਿਲਾ ਟੀਮ ਦੀ ਕਪਤਾਨੀ ਕਰੇਗੀ। ਇਹ ਦੌਰਾ 16 ਅਕਤੂਬਰ ਤੋਂ ਸ਼ੁਰੂ ਹੋਵੇਗਾ। ਜ਼ਿੰਬਾਬਵੇ ਨੇ ਭਾਰਤ ਦੌਰੇ ਲਈ ਉਸੇ ਟੀਮ ਨੂੰ ਬਰਕਰਾਰ ਰੱਖਿਆ ਹੈ

ਬੁਲਾਵਾਯੋ (ਪੀਟੀਆਈ) : ਹਰਫਨਮੌਲਾ ਖਿਡਾਰਨ ਜੋਸੇਫਿਨ ਨਕੋਮੋ ਭਾਰਤ ਦੇ ਆਪਣੇ ਪਹਿਲੇ ‘ਵਾਈਟ-ਬਾਲ’ ਦੇ ਦੌਰੇ ਲਈ ਜ਼ਿੰਬਾਬਵੇ ਦੀ 15 ਮੈਂਬਰੀ ਮਹਿਲਾ ਟੀਮ ਦੀ ਕਪਤਾਨੀ ਕਰੇਗੀ। ਇਹ ਦੌਰਾ 16 ਅਕਤੂਬਰ ਤੋਂ ਸ਼ੁਰੂ ਹੋਵੇਗਾ। ਜ਼ਿੰਬਾਬਵੇ ਨੇ ਭਾਰਤ ਦੌਰੇ ਲਈ ਉਸੇ ਟੀਮ ਨੂੰ ਬਰਕਰਾਰ ਰੱਖਿਆ ਹੈ ਜਿਸ ਨੇ ਸਤੰਬਰ-ਅਕਤੂਬਰ ’ਚ ਵੈਸਟਇੰਡੀਜ਼ ਵਿਰੁੱਧ ਖੇਡਿਆ ਸੀ। ਜ਼ਿੰਬਾਬਵੇ ਨੇ ਹਰਾਰੇ ਵਿੱਚ ਦੂਜੇ ਇਕ ਰੋਜ਼ਾ ਮੈਚ ’ਚ ਵੈਸਟਇੰਡੀਜ਼ ਨੂੰ ਚਾਰ ਵਿਕਟਾਂ ਨਾਲ ਹਰਾ ਕੇ ਇਤਿਹਾਸਕ ਪਹਿਲੀ ਜਿੱਤ ਦਰਜ ਕੀਤੀ ਸੀ। ਭਾਰਤ ਦੌਰੇ ਲਈ 15 ਮੈਂਬਰੀ ਟੀਮ ’ਚ ਨਿਆਸ਼ਾ ਗਵਾਂਜ਼ੁਰਾ ਤੇ ਮਿਸ਼ੇਲ ਮਾਵੁੰਗਾ ਸ਼ਾਮਲ ਹਨ। ਇਨ੍ਹਾਂ ਦੋਵਾਂ ਨੇ ਮਿਲ ਕੇ ਵੈਸਟਇੰਡੀਜ਼ ਵਿਰੁੱਧ ਉਸ ਜਿੱਤ ’ਚ ਸੱਤ ਵਿਕਟਾਂ ਲਈਆਂ ਸਨ। ਇਸ ਦੌਰਾਨ ਮੋਡੇਸਟਰ ਮੁਪਾਚਿਕਵਾ ਟੀਮ ਦੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਸੀ। ਬੇਲਵੇਡ ਬਿਜਾ ਤੇ ਕੇਲਿਸ ਨਧਲੋਵੂ ਨੇ ਵੀ ਟੀਮ ’ਚ ਜਗ੍ਹਾ ਬਣਾਈ ਹੈ। ਉਹ ਵੈਸਟਇੰਡੀਜ਼ ਵਿਰੁੱਧ ਲੜੀ ਦੌਰਾਨ ਕ੍ਰਮਵਾਰ ਵਨਡੇ ਤੇ ਟੀ-20 ਅੰਤਰਰਾਸ਼ਟਰੀ ਫਾਰਮੈਟਾਂ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀਆਂ ਖਿਡਾਰਨਾਂ ਸਨ। ਟੀ-20 ਮੈਚ ਰਾਏਪੁਰ ’ਚ 16, 18 ਤੇ 20 ਅਕਤੂਬਰ ਨੂੰ ਖੇਡੇ ਜਾਣਗੇ, ਜਿਸ ਤੋਂ ਬਾਅਦ ਵਡੋਦਰਾ ’ਚ 23, 25 ਅਤੇ 28 ਅਕਤੂਬਰ ਨੂੰ ਵਨਡੇ ਮੈਚ ਹੋਣਗੇ। ਇਕ ਰੋਜ਼ਾ ਮੈਚਾਂ ਦੀ ਲੜੀ ਆਈਸੀਸੀ ਮਹਿਲਾ ਚੈਂਪੀਅਨਸ਼ਿਪ ਦਾ ਹਿੱਸਾ ਹੋਵੇਗੀ।