ਕੌਣ ਹਨ ਨਿਖਿਲ ਚੌਧਰੀ? ਜਿਨ੍ਹਾਂ ਨੇ ਬਿਨਾਂ ਨਾਗਰਿਕਤਾ ਦੇ ਵੀ ਆਸਟ੍ਰੇਲੀਆ ਲਈ ਖੇਡਿਆ ਇੰਟਰਨੈਸ਼ਨਲ ਮੈਚ; 62 ਸਾਲਾਂ ਦਾ ਸੋਕਾ ਖ਼ਤਮ
ਸਾਲ 2020 ਵਿੱਚ ਕੋਵਿਡ-19 ਮਹਾਮਾਰੀ ਦੌਰਾਨ ਉਹ ਕਵੀਂਸਲੈਂਡ ਵਿੱਚ ਆਪਣੇ ਚਾਚਾ ਜੀ ਨੂੰ ਮਿਲਣ ਗਏ ਸਨ। ਉਦੋਂ ਹੀ ਇੰਟਰਨੈਸ਼ਨਲ ਬਾਰਡਰ ਬੰਦ ਹੋ ਗਏ ਅਤੇ ਉਹ ਵਾਪਸ ਨਹੀਂ ਪਰਤ ਸਕੇ। ਇਸ ਤੋਂ ਬਾਅਦ ਉਨ੍ਹਾਂ ਨੇ ਆਸਟ੍ਰੇਲੀਆ ਵਿੱਚ ਹੀ ਕ੍ਰਿਕਟ ਕਰੀਅਰ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ।
Publish Date: Thu, 18 Jun 2026 03:37 PM (IST)
Updated Date: Thu, 18 Jun 2026 03:44 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਬੰਗਲਾਦੇਸ਼ ਤੋਂ 2-1 ਨਾਲ ਇਤਿਹਾਸਕ ਵਨਡੇ ਲੜੀ ਹਾਰਨ ਤੋਂ ਬਾਅਦ ਆਸਟ੍ਰੇਲੀਆ ਨੇ ਬੁੱਧਵਾਰ ਨੂੰ ਚਟਗਾਂਵ ਵਿੱਚ ਟੀ-20 ਆਈ ਲੜੀ ਦੀ ਸ਼ੁਰੂਆਤ ਕੀਤੀ। ਤਿੰਨ ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ਵਿੱਚ ਆਸਟ੍ਰੇਲੀਆ ਨੇ ਦੋ ਅਨਕੈਪਡ ਖਿਡਾਰੀਆਂ ਨਿਖਿਲ ਚੌਧਰੀ ਅਤੇ ਜੋਏਲ ਡੇਵਿਸ ਨੂੰ ਇੰਟਰਨੈਸ਼ਨਲ ਡੈਬਿਊ ਦਾ ਮੌਕਾ ਦਿੱਤਾ। ਨਿਖਿਲ ਨੂੰ ਟ੍ਰੈਵਿਸ ਹੈੱਡ ਦੀ ਥਾਂ ਸਕੁਐਡ ਵਿੱਚ ਸ਼ਾਮਲ ਕੀਤਾ ਗਿਆ। ਆਓ ਜਾਣਦੇ ਹਾਂ ਕੌਣ ਹਨ ਨਿਖਿਲ ਚੌਧਰੀ?
ਦਿੱਲੀ ਵਿੱਚ ਜਨਮੇ ਨਿਖਿਲ ਚੌਧਰੀ ਨੇ ਪੰਜਾਬ ਲਈ 14 ਲਿਮਟਿਡ ਓਵਰ ਮੈਚ ਖੇਡੇ ਹਨ। ਉੱਥੇ ਉਨ੍ਹਾਂ ਨੇ ਹਰਭਜਨ ਸਿੰਘ, ਸ਼ੁਭਮਨ ਗਿੱਲ ਅਤੇ ਅਭਿਸ਼ੇਕ ਸ਼ਰਮਾ ਵਰਗੇ ਖਿਡਾਰੀਆਂ ਨਾਲ ਡਰੈਸਿੰਗ ਰੂਮ ਸਾਂਝਾ ਕੀਤਾ। ਉਨ੍ਹਾਂ ਨੇ ਆਈ.ਪੀ.ਐੱਲ. ਟੀਮ ਮੁੰਬਈ ਇੰਡੀਅਨਜ਼ ਲਈ ਟ੍ਰਾਇਲ ਵੀ ਦਿੱਤਾ ਸੀ।
ਸਾਲ 2020 ਵਿੱਚ ਕੋਵਿਡ-19 ਮਹਾਮਾਰੀ ਦੌਰਾਨ ਉਹ ਕਵੀਂਸਲੈਂਡ ਵਿੱਚ ਆਪਣੇ ਚਾਚਾ ਜੀ ਨੂੰ ਮਿਲਣ ਗਏ ਸਨ। ਉਦੋਂ ਹੀ ਇੰਟਰਨੈਸ਼ਨਲ ਬਾਰਡਰ ਬੰਦ ਹੋ ਗਏ ਅਤੇ ਉਹ ਵਾਪਸ ਨਹੀਂ ਪਰਤ ਸਕੇ। ਇਸ ਤੋਂ ਬਾਅਦ ਉਨ੍ਹਾਂ ਨੇ ਆਸਟ੍ਰੇਲੀਆ ਵਿੱਚ ਹੀ ਕ੍ਰਿਕਟ ਕਰੀਅਰ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਉੱਥੇ ਗ੍ਰੇਡ ਕ੍ਰਿਕਟ, ਤਸਮਾਨੀਆ ਅਤੇ ਹੋਬਾਰਟ ਹਰੀਕੇਨਜ਼ ਲਈ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੀ ਪਛਾਣ ਬਣਾਈ।
ਉਨ੍ਹਾਂ ਨੇ ਬੰਗਲਾਦੇਸ਼ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਲੜੀ ਦੇ ਪਹਿਲੇ ਮੈਚ ਵਿੱਚ ਇੱਕ ਵਿਕਟ ਵੀ ਲਈ। ਮੈਚ ਦੀ ਗੱਲ ਕਰੀਏ ਤਾਂ ਸਪਿਨਰਾਂ ਦੇ ਦਮ 'ਤੇ ਆਸਟ੍ਰੇਲੀਆ ਨੇ ਬੰਗਲਾਦੇਸ਼ ਨੂੰ 19 ਓਵਰਾਂ ਵਿੱਚ 131 ਦੌੜਾਂ 'ਤੇ ਆਲਆਊਟ ਕਰ ਦਿੱਤਾ। ਜਵਾਬ ਵਿੱਚ ਕੂਪਰ ਕੋਨੋਲੀ ਨੇ 47 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਆਸਟ੍ਰੇਲੀਆ ਨੂੰ 18.2 ਓਵਰਾਂ ਵਿੱਚ 6 ਵਿਕਟਾਂ ਦੇ ਨੁਕਸਾਨ 'ਤੇ 133 ਦੌੜਾਂ ਦੇ ਸਕੋਰ ਤੱਕ ਪਹੁੰਚਾਇਆ।
ਨਿਖਿਲ ਚੌਧਰੀ ਨੇ ਰਚਿਆ ਇਤਿਹਾਸ
ਦੱਸ ਦੇਈਏ ਕਿ ਨਿਖਿਲ ਚੌਧਰੀ ਆਸਟ੍ਰੇਲੀਆ ਲਈ ਇੰਟਰਨੈਸ਼ਨਲ ਕ੍ਰਿਕਟ ਖੇਡਣ ਵਾਲੇ ਸਿਰਫ਼ ਤੀਜੇ ਭਾਰਤੀ ਮੂਲ ਦੇ ਕ੍ਰਿਕਟਰ ਬਣੇ ਹਨ। ਉਨ੍ਹਾਂ ਤੋਂ ਪਹਿਲਾਂ ਗੁਜਰਾਤ ਵਿੱਚ ਜਨਮੇ ਰੈਕਸ ਸੇਲਰਜ਼ ਅਤੇ ਪੁਣੇ ਵਿੱਚ ਜਨਮੀ ਲੀਸਾ ਸਥਾਲੇਕਰ ਹੀ ਆਸਟ੍ਰੇਲੀਆ ਲਈ ਇੰਟਰਨੈਸ਼ਨਲ ਕ੍ਰਿਕਟ ਖੇਡ ਸਕੇ ਸਨ।
ਬਿਨਾਂ ਨਾਗਰਿਕਤਾ ਦੇ ਆਸਟ੍ਰੇਲੀਆ ਲਈ ਖੇਡ ਰਹੇ ਹਨ
ਈ.ਐੱਸ.ਪੀ.ਐੱਨ. ਕ੍ਰਿਕਇਨਫੋ ਮੁਤਾਬਕ, ਚੌਧਰੀ ਕੋਲ ਫਿਲਹਾਲ ਟੈਂਪਰੇਰੀ ਵਰਕ ਵੀਜ਼ਾ ਹੈ ਜੋ 2027 ਤੱਕ ਜਾਇਜ਼ ਹੈ। ਉਨ੍ਹਾਂ ਕੋਲ ਪਰਮਾਨੈਂਟ ਰੈਜ਼ੀਡੈਂਸੀ ਨਹੀਂ ਹੈ ਪਰ 5 ਸਾਲਾਂ ਤੋਂ ਆਸਟ੍ਰੇਲੀਆ ਵਿੱਚ ਰਹਿਣ ਕਾਰਨ ਉਹ ਆਸਟ੍ਰੇਲੀਆ ਲਈ ਖੇਡਣ ਦੇ ਯੋਗ ਹੋ ਗਏ। ਉਨ੍ਹਾਂ ਨੇ ਹੋਬਾਰਟ ਹਰੀਕੇਨਜ਼ ਨਾਲ ਬਿਗ ਬੈਸ਼ ਲੀਗ ਜਿੱਤੀ ਹੈ ਅਤੇ ਤਸਮਾਨੀਆ ਲਈ ਘਰੇਲੂ ਕ੍ਰਿਕਟ ਖੇਡਦੇ ਹਨ।