ਰੋਹਿਤ ਸ਼ਰਮਾ ਲਈ ਵਰਲਡ ਕੱਪ 2027 ਦਾ ਕੀ ਹੈ ਗੰਭੀਰ-ਅਗਰਕਰ ਦਾ ਪਲਾਨ? ਸਾਬਕਾ ਕ੍ਰਿਕਟਰ ਨੇ ਖੋਲ੍ਹਿਆ ਡਰੈਸਿੰਗ ਰੂਮ ਦੇ ਅੰਦਰਲਾ ਰਾਜ਼ ਭਾਰਤ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਤਰ੍ਹਾਂ-ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਲਗਾਤਾਰ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੋਹਿਤ ਨੂੰ ਟੀਮ ਮੈਨੇਜਮੈਂਟ ਵਿਸ਼ਵ ਕੱਪ 2027 ਲਈ ਨਹੀਂ ਦੇਖ ਰਹੀ ਹੈ। ਹਾਲ ਹੀ ਵਿੱਚ ਇੰਗਲੈਂਡ ਦੌਰੇ 'ਤੇ ਵਨਡੇ ਸੀਰੀਜ਼ ਦੌਰਾਨ ਇਹ ਦਾਅਵਾ ਕੀਤਾ ਗਿਆ ਸੀ ਕਿ ਲਾਰਡਸ ਵਨਡੇ ਰੋਹਿਤ ਦੇ ਕਰੀਅਰ ਦਾ ਆਖ਼ਰੀ ਮੈਚ ਹੋ ਸਕਦਾ ਹੈ।
Publish Date: Sun, 26 Jul 2026 02:56 PM (IST)
Updated Date: Sun, 26 Jul 2026 02:58 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਭਾਰਤ ਦੇ ਸਾਬਕਾ ਕਪਤਾਨ ਰੋਹਿਤ ਸ਼ਰਮਾ ਨੂੰ ਲੈ ਕੇ ਪਿਛਲੇ ਕੁਝ ਸਮੇਂ ਤੋਂ ਤਰ੍ਹਾਂ-ਤਰ੍ਹਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਲਗਾਤਾਰ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਰੋਹਿਤ ਨੂੰ ਟੀਮ ਮੈਨੇਜਮੈਂਟ ਵਿਸ਼ਵ ਕੱਪ 2027 ਲਈ ਨਹੀਂ ਦੇਖ ਰਹੀ ਹੈ। ਹਾਲ ਹੀ ਵਿੱਚ ਇੰਗਲੈਂਡ ਦੌਰੇ 'ਤੇ ਵਨਡੇ ਸੀਰੀਜ਼ ਦੌਰਾਨ ਇਹ ਦਾਅਵਾ ਕੀਤਾ ਗਿਆ ਸੀ ਕਿ ਲਾਰਡਸ ਵਨਡੇ ਰੋਹਿਤ ਦੇ ਕਰੀਅਰ ਦਾ ਆਖ਼ਰੀ ਮੈਚ ਹੋ ਸਕਦਾ ਹੈ।
ਰੋਹਿਤ ਨੇ ਉਸ ਮੁਕਾਬਲੇ ’ਚ ਸੈਂਕੜਾ ਲਗਾਇਆ ਅਤੇ ਇਸ ਤੋਂ ਬਾਅਦ ਇਨ੍ਹਾਂ ਅਫਵਾਹਾਂ 'ਤੇ ਵਿਰਾਮ ਲੱਗ ਗਿਆ। ਰੋਹਿਤ ਦੀ ਸੰਨਿਆਸ ਦੀਆਂ ਖ਼ਬਰਾਂ ਨੂੰ ਲੈ ਕੇ ਬੀ.ਸੀ.ਸੀ.ਆਈ. ਸਕੱਤਰ ਦੇਵਜੀਤ ਸੈਕੀਆ ਨੂੰ ਵੀ ਬਿਆਨ ਦੇਣਾ ਪਿਆ ਸੀ। ਉਨ੍ਹਾਂ ਨੇ ਇਨ੍ਹਾਂ ਰਿਪੋਰਟਾਂ ਨੂੰ ਫਰਜ਼ੀ ਦੱਸਦਿਆਂ ਸ਼ਰਮਾ ਦੇ ਸੰਨਿਆਸ ਦੀਆਂ ਖ਼ਬਰਾਂ 'ਤੇ ਰੋਕ ਲਗਾਈ ਸੀ। ਹੁਣ ਇਸ ਨੂੰ ਲੈ ਕੇ ਟੀਮ ਇੰਡੀਆ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਦੀਪ ਦਾਸਗੁਪਤਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਰੋਹਿਤ ਸ਼ਰਮਾ ਦੇ ਸੰਨਿਆਸ ਦੀਆਂ ਖ਼ਬਰਾਂ 'ਤੇ ਦੀਪ ਦਾਸਗੁਪਤਾ ਨੂੰ ਆਇਆ ਗੁੱਸਾ ਆਪਣੇ ਯੂਟਿਊਬ ਚੈਨਲ 'ਤੇ ਗੱਲ ਕਰਦਿਆਂ ਸਾਬਕਾ ਭਾਰਤੀ ਖਿਡਾਰੀ ਨੇ ਕਿਹਾ, 'ਜਦੋਂ ਮੈਂ ਇਹ ਸਭ ਸੁਣ ਰਿਹਾ ਸੀ ਤਾਂ ਮੈਨੂੰ ਬਹੁਤ ਗੁੱਸਾ ਆਇਆ ਸੀ। ਮੈਂ ਆਪਣਾ ਗੁੱਸਾ ਇੱਥੇ ਕੱਢ ਸਕਦਾ ਹਾਂ। ਇਹ ਇੱਕ ਸਿੱਧੀ ਗੱਲ ਹੋਣੀ ਚਾਹੀਦੀ ਹੈ ਕਿ ਜਦੋਂ ਤੱਕ ਤੁਸੀਂ ਦੌੜਾਂ ਬਣਾ ਰਹੇ ਹੋ, ਤੁਹਾਨੂੰ ਖੇਡਦੇ ਰਹਿਣਾ ਚਾਹੀਦਾ ਹੈ। ਸਵਾਲ ਅਜਿਹੇ ਸਮੇਂ ਵਿੱਚ ਹੀ ਉੱਠਦਾ ਹੈ, ਜਦੋਂ ਉਹ ਮਾਹੌਲ ਬਣਦਾ ਹੈ। ਮੈਂ ਕਿਸੇ ਕੈਪਟਨ, ਕੋਚ ਜਾਂ ਸਿਲੈਕਟਰ ਤੋਂ ਇਹ ਨਹੀਂ ਸੁਣਿਆ। ਇਹ ਵੱਖਰੀ ਗੱਲ ਹੈ ਕਿ ਜੇਕਰ ਮੈਦਾਨ ਤੋਂ ਬਾਹਰ ਕਿਹਾ ਗਿਆ ਹੋਵੇ ਤਾਂ ਮੈਨੂੰ ਇਸ ਦੀ ਜਾਣਕਾਰੀ ਨਹੀਂ ਹੈ।"
ਰੋਹਿਤ ਨੂੰ ਲੈ ਕੇ ਇਸ ਤੋਂ ਪਹਿਲਾਂ ਵੀ ਕਈ ਵਾਰ ਦਾਅਵਾ ਕੀਤਾ ਜਾ ਚੁੱਕਾ ਹੈ ਕਿ ਉਹ ਸੰਨਿਆਸ ਲੈ ਸਕਦੇ ਹਨ। ਹਾਲਾਂਕਿ, ਲਾਰਡਸ ਵਿੱਚ ਸੈਂਕੜਾ ਲਗਾਉਣ ਤੋਂ ਬਾਅਦ ਹਿਟਮੈਨ ਦਾ ਇੱਕ ਵੀਡੀਓ ਬੀ.ਸੀ.ਸੀ.ਆਈ. ਨੇ ਸ਼ੇਅਰ ਕੀਤਾ ਸੀ। ਰੋਹਿਤ ਨੇ ਕਿਹਾ, "ਮੇਰੇ ਲਈ ਇਹ ਮਾਇਨੇ ਰੱਖਦਾ ਹੈ ਕਿ ਮੈਂ ਮੈਦਾਨ 'ਤੇ ਕੀ ਕਰ ਰਿਹਾ ਹਾਂ। ਮੈਂ ਟੀਮ ਦੀ ਸਫਲਤਾ ਵਿੱਚ ਯੋਗਦਾਨ ਪਾਉਣ ਦੀ ਕੋਸ਼ਿਸ਼ ਕਰਦਾ ਹਾਂ। ਮੇਰਾ ਪੂਰਾ ਫੋਕਸ ਉੱਥੇ ਹੀ ਹੈ। ਜੇਕਰ ਬਾਹਰ ਰੌਲਾ ਪੈਂਦਾ ਹੈ ਤਾਂ ਪੈਣ ਦਿਓ ਬਿਨਾਂ ਰੌਲੇ ਦੇ ਮਜ਼ਾ ਨਹੀਂ ਆਉਂਦਾ। ਮੇਰਾ ਕੰਮ ਮੈਦਾਨ ਦੇ ਅੰਦਰ ਹੈ ਅਤੇ ਉਨ੍ਹਾਂ ਦਾ ਕੰਮ ਮੈਦਾਨ ਦੇ ਬਾਹਰ ਹੈ।"
ਵੈਸਟਇੰਡੀਜ਼ ਖ਼ਿਲਾਫ਼ ਐਕਸ਼ਨ ’ਚ ਦਿਖਣਗੇ ਰੋਹਿਤ ਰੋਹਿਤ ਹੁਣ ਇੰਟਰਨੈਸ਼ਨਲ ਕ੍ਰਿਕਟ ਵਿੱਚ ਸਿਰਫ਼ ਵਨਡੇ ਵਿੱਚ ਨਜ਼ਰ ਆਉਂਦੇ ਹਨ। ਉਨ੍ਹਾਂ ਨੇ ਟੀ-20 ਅਤੇ ਟੈਸਟ ਤੋਂ ਸੰਨਿਆਸ ਲੈ ਲਿਆ ਹੈ। ਇਸ ਵਜ੍ਹਾ ਕਰਕੇ ਉਹ ਲੰਬੇ ਗੈਪ ਤੋਂ ਬਾਅਦ ਖੇਡਦੇ ਹੋਏ ਦਿਖਾਈ ਦਿੰਦੇ ਹਨ। ਭਾਰਤ ਨੇ ਹੁਣ ਸਤੰਬਰ ਵਿੱਚ ਵੈਸਟਇੰਡੀਜ਼ ਦੇ ਖ਼ਿਲਾਫ਼ ਵਨਡੇ ਸੀਰੀਜ਼ ਖੇਡਣੀ ਹੈ, ਜਿਸ ਵਿੱਚ ਰੋਹਿਤ ਖੇਡਦੇ ਹੋਏ ਦਿਖਾਈ ਦੇਣਗੇ। ਇਸ ਸੀਰੀਜ਼ ਦੀ ਸ਼ੁਰੂਆਤ 27 ਸਤੰਬਰ ਤੋਂ ਹੋਵੇਗੀ।