IND vs WI: ਸੁਰੱਖਿਅਤ ਸਕੋਰ ਕੀ ਹੈ? ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਸ਼੍ਰੇਅਸ ਅਈਅਰ ਨੇ ਚੁੱਕੇ ਸਵਾਲ, ਬਣਾਉਣ ਲੱਗੇ ਬਹਾਨੇ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਸੰਜੂ ਸੈਮਸਨ ਦੀਆਂ 41 ਗੇਂਦਾਂ 'ਤੇ 82 ਦੌੜਾਂ ਦੀ ਪਾਰੀ ਨੇ ਮਜ਼ਬੂਤ ਸਕੋਰ ਦੀ ਨੀਂਹ ਰੱਖੀ। ਇਸ ਪਾਰੀ ਵਿੱਚ ਸੰਜੂ ਨੇ ਨੌਂ ਚੌਕੇ ਅਤੇ ਚਾਰ ਛੱਕੇ ਲਗਾਏ। ਉੱਥੇ ਹੀ ਸ਼੍ਰੇਅਸ ਅਈਅਰ ਨੇ 18 ਗੇਂਦਾਂ 'ਤੇ ਤਿੰਨ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 40 ਦੌੜਾਂ ਦੀ ਪਾਰੀ ਖੇਡੀ।
Publish Date: Sat, 10 Oct 2026 01:19 PM (IST)
Updated Date: Sat, 10 Oct 2026 01:22 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਭਾਰਤੀ ਕ੍ਰਿਕਟ ਟੀਮ ਨੂੰ ਵੈਸਟਇੰਡੀਜ਼ ਖ਼ਿਲਾਫ਼ ਦੂਜੇ ਟੀ-20 (T20) ਮੈਚ ’ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇਹ ਹਾਰ ਪਚਾਉਣ ਵਾਲੀ ਨਹੀਂ ਹੈ ਕਿਉਂਕਿ ਭਾਰਤੀ ਟੀਮ 249 ਦੌੜਾਂ ਦਾ ਵਿਸ਼ਾਲ ਸਕੋਰ ਬਣਾਉਣ ਤੋਂ ਬਾਅਦ ਵੀ ਆਪਣੇ ਹੀ ਘਰ ਵਿੱਚ ਹਾਰ ਗਈ।
ਰਾਂਚੀ ਦੇ ਝਾਰਖੰਡ ਰਾਜ ਕ੍ਰਿਕਟ ਸੰਘ (JSCA) ਸਟੇਡੀਅਮ ਵਿੱਚ ਖੇਡੇ ਗਏ ਮੈਚ ਵਿੱਚ ਵੈਸਟਇੰਡੀਜ਼ ਨੇ ਨੌਂ ਗੇਂਦਾਂ ਪਹਿਲਾਂ ਹੀ ਚਾਰ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਇਸ ਮੈਚ ਤੋਂ ਬਾਅਦ ਭਾਰਤ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟੀ-20 ਫਾਰਮੈਟ 'ਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਹਨ।
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਸੰਜੂ ਸੈਮਸਨ ਦੀਆਂ 41 ਗੇਂਦਾਂ 'ਤੇ 82 ਦੌੜਾਂ ਦੀ ਪਾਰੀ ਨੇ ਮਜ਼ਬੂਤ ਸਕੋਰ ਦੀ ਨੀਂਹ ਰੱਖੀ। ਇਸ ਪਾਰੀ ਵਿੱਚ ਸੰਜੂ ਨੇ ਨੌਂ ਚੌਕੇ ਅਤੇ ਚਾਰ ਛੱਕੇ ਲਗਾਏ। ਉੱਥੇ ਹੀ ਸ਼੍ਰੇਅਸ ਅਈਅਰ ਨੇ 18 ਗੇਂਦਾਂ 'ਤੇ ਤਿੰਨ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 40 ਦੌੜਾਂ ਦੀ ਪਾਰੀ ਖੇਡੀ।
ਤਿਲਕ ਵਰਮਾ ਨੇ 18 ਗੇਂਦਾਂ 'ਤੇ 44 ਦੌੜਾਂ ਬਣਾਈਆਂ। ਇਨ੍ਹਾਂ ਤਿੰਨਾਂ ਦੀਆਂ ਤੂਫ਼ਾਨੀ ਪਾਰੀਆਂ 'ਤੇ ਵੈਸਟਇੰਡੀਜ਼ ਦੇ ਕਪਤਾਨ ਸ਼ਾਈ ਹੋਪ ਦਾ ਸੈਂਕੜਾ ਅਤੇ ਸ਼ੇਰਫਾਨੇ ਰਦਰਫੋਰਡ ਦਾ ਅੱਧਾ ਸੈਂਕੜਾ ਭਾਰੀ ਪਿਆ। ਹੋਪ ਨੇ 45 ਗੇਂਦਾਂ 'ਤੇ ਛੇ ਚੌਕਿਆਂ ਅਤੇ ਨੌਂ ਛੱਕਿਆਂ ਦੀ ਮਦਦ ਨਾਲ ਨਾਬਾਦ 102 ਦੌੜਾਂ ਦੀ ਪਾਰੀ ਖੇਡੀ, ਜਦਕਿ ਰਦਰਫੋਰਡ ਨੇ 37 ਗੇਂਦਾਂ 'ਤੇ 84 ਦੌੜਾਂ ਬਣਾਈਆਂ।
ਕੀ ਹੈ ਸੁਰੱਖਿਅਤ ਸਕੋਰ? ਭਾਰਤ ਦੀ ਟੀ-20 ਟੀਮ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਮੈਚ ਤੋਂ ਬਾਅਦ ਕਿਹਾ ਕਿ ਟੀ-20 ਵਿੱਚ ਇਸ ਸਮੇਂ ਸੁਰੱਖਿਅਤ ਸਕੋਰ ਕੀ ਹੈ, ਇਸ ਨੂੰ ਲੈ ਕੇ ਕੋਈ ਨੰਬਰ ਤੈਅ ਨਹੀਂ ਕੀਤਾ ਜਾ ਸਕਦਾ। ਸ਼੍ਰੇਅਸ ਅਈਅਰ ਤੋਂ ਜਦੋਂ ਸੁਰੱਖਿਅਤ ਸਕੋਰ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ, "ਤੁਸੀਂ ਇਸ ਬਾਰੇ ਕੋਈ ਨੰਬਰ ਨਹੀਂ ਨਿਰਧਾਰਤ ਕਰ ਸਕਦੇ। ਜਦੋਂ ਤ੍ਰੇਲ (Dew) ਪੈਂਦੀ ਹੈ ਤਾਂ ਇਹ ਵੱਡੀ ਭੂਮਿਕਾ ਨਿਭਾਉਂਦੀ ਹੈ। ਤੁਸੀਂ ਕਿਸੇ ਤਰ੍ਹਾਂ ਦਾ ਕੋਈ ਨੰਬਰ ਨਹੀਂ ਦੇ ਸਕਦੇ। ਇਸ ਤਰ੍ਹਾਂ ਦੇ ਵਿਕਟ 'ਤੇ ਗ਼ਲਤੀ ਦੇ ਮੌਕੇ ਬਹੁਤ ਹੀ ਘੱਟ ਹੁੰਦੇ ਹਨ। ਛੋਟੀ ਜਿਹੀ ਗ਼ਲਤੀ ਵੀ ਸਿੱਧੀ ਸਟੈਂਡ ਵਿੱਚ ਜਾਂਦੀ ਹੈ। ਕੁਝ ਕੈਚ ਛੁੱਟੇ ਅਤੇ ਮੌਕੇ ਗੁਆਏ ਗਏ ਪਰ ਇਹ ਖੇਡ ਦਾ ਹਿੱਸਾ ਹੈ।"
ਸੈਮਸਨ ਅਤੇ ਮਯੰਕ ਯਾਦਵ ਦੀ ਕੀਤੀ ਸ਼ਲਾਘਾ ਸ਼੍ਰੇਅਸ ਅਈਅਰ ਨੇ ਇਸ ਮੈਚ ਵਿੱਚ ਸੰਜੂ ਸੈਮਸਨ ਅਤੇ ਮਯੰਕ ਯਾਦਵ ਦੇ ਪ੍ਰਦਰਸ਼ਨ ਦੀ ਜੰਮ ਕੇ ਤਾਰੀਫ਼ ਕੀਤੀ ਹੈ। ਸੈਮਸਨ ਨੇ ਤੂਫ਼ਾਨੀ ਅੱਧਾ ਸੈਂਕੜਾ ਜੜਿਆ, ਜਦਕਿ ਮਯੰਕ ਨੇ ਤਿੰਨ ਵਿਕਟਾਂ ਆਪਣੇ ਨਾਂ ਕੀਤੀਆਂ। ਸ਼੍ਰੇਅਈਅਰ ਨੇ ਦੋਵਾਂ ਦੀ ਸ਼ਲਾਘਾ ਕਰਦਿਆਂ ਕਿਹਾ, "ਦੋਵੇਂ ਸ਼ਾਨਦਾਰ ਰਹੇ। ਸੰਜੂ ਅਤੇ ਅਭਿਸ਼ੇਕ ਤੋਂ ਅਸੀਂ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਕਰਦੇ ਹਾਂ। ਉਨ੍ਹਾਂ ਨੇ ਚੰਗਾ ਕੀਤਾ ਅਤੇ ਮਯੰਕ ਨੇ ਵੀ। ਉਨ੍ਹਾਂ ਤਿੰਨ ਵਿਕਟਾਂ ਨੇ ਸਾਡੇ ਲਈ ਚੀਜ਼ਾਂ ਆਸਾਨ ਕਰ ਦਿੱਤੀਆਂ ਸਨ।"