- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਹਿਲੇ ਤਿੰਨ ਮੈਚ ਜਿੱਤਣ ਤੋਂ ਬਾਅਦ ਭਾਰਤ ਬਾਕੀ ਦੋ ਮੈਚ ਹਾਰ ਗਿਆ। ਪੰਜਵੇਂ ਟੀ-20 ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੰਭੀਰ ਨੇ ਕਿਹਾ, ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਇੱਕ ਬਹੁਤ ਹੀ ਸ਼ਾਨਦਾਰ ਕੋਸ਼ਿਸ਼ ਸੀ, ਖਾਸ ਕਰਕੇ ਇਹ ਦੇਖਦੇ ਹੋਏ ਕਿ ਖਿਡਾਰੀਆਂ ਕੋਲ ਤਿਆਰੀ ਲਈ ਸਿਰਫ਼ ਇੱਕ ਦਿਨ ਸੀ

ਹੈਮਿਲਟਨ, ਪੀਟੀਆਈ : ਨਿਊਜ਼ੀਲੈਂਡ ਵਿਰੁੱਧ ਟੀ-20 ਲੜੀ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਆਪਣੀ ਟੀਮ ਦੀ ਭਰਪੂਰ ਸ਼ਲਾਘਾ ਕੀਤੀ। ਗੰਭੀਰ ਅਨੁਸਾਰ ਖਿਡਾਰੀਆਂ ਦੀ ਹਮਲਾਵਰ ਪਹੁੰਚ ਨੇ ਲੜੀ ਦੀ ਤਿਆਰੀ ਲਈ ਮਿਲੇ ਸੀਮਤ ਸਮੇਂ ਦੀ ਕਮੀ ਨੂੰ ਪੂਰਾ ਕਰ ਦਿੱਤਾ। ਦਰਅਸਲ 22 ਅਕਤੂਬਰ ਨੂੰ ਖੇਡੇ ਗਏ ਲੜੀ ਦੇ ਪਹਿਲੇ ਮੈਚ ਤੋਂ ਪਹਿਲਾਂ ਭਾਰਤੀ ਟੀਮ ਕੋਲ ਸਿਰਫ਼ ਇੱਕ ਸਿਖਲਾਈ ਸੈਸ਼ਨ (ਟਰੇਨਿੰਗ ਸੈਸ਼ਨ) ਸੀ। ਸਫ਼ਰ ਦੀ ਥਕਾਵਟ ਤੇ ਬਹੁਤ ਘੱਟ ਤਿਆਰੀ ਦੇ ਬਾਵਜੂਦ ਭਾਰਤੀ ਟੀਮ ਪਹਿਲੇ ਤਿੰਨ ਮੈਚਾਂ ’ਚ ਹੀ ਲੜੀ ਆਪਣੇ ਨਾਂ ਕਰਨ ’ਚ ਕਾਮਯਾਬ ਰਹੀ।
ਪਹਿਲੇ ਤਿੰਨ ਮੈਚ ਜਿੱਤਣ ਤੋਂ ਬਾਅਦ ਭਾਰਤ ਬਾਕੀ ਦੋ ਮੈਚ ਹਾਰ ਗਿਆ। ਪੰਜਵੇਂ ਟੀ-20 ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੰਭੀਰ ਨੇ ਕਿਹਾ, ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਇੱਕ ਬਹੁਤ ਹੀ ਸ਼ਾਨਦਾਰ ਕੋਸ਼ਿਸ਼ ਸੀ, ਖਾਸ ਕਰਕੇ ਇਹ ਦੇਖਦੇ ਹੋਏ ਕਿ ਖਿਡਾਰੀਆਂ ਕੋਲ ਤਿਆਰੀ ਲਈ ਸਿਰਫ਼ ਇੱਕ ਦਿਨ ਸੀ। ਉਹ 20 ਅਕਤੂਬਰ ਨੂੰ ਪਹੁੰਚੇ ਸਨ ਤੇ ਅਸੀਂ 21 ਤਰੀਕ ਨੂੰ ਅਭਿਆਸ ਸੈਸ਼ਨ ਕੀਤਾ ਸੀ ਜਿੱਥੇ ਉਨ੍ਹਾਂ ਨੂੰ ਬਿਲਕੁਲ ਵੱਖਰੇ ਹਾਲਾਤ, ਵੱਖਰਾ ਮੌਸਮ ਤੇ ਮੈਦਾਨ ਦੇ ਵੱਖਰੇ ਮਾਪਾਂ ਦਾ ਸਾਹਮਣਾ ਕਰਨਾ ਪਿਆ। ਨਿਊਜ਼ੀਲੈਂਡ ਵਰਗੀ ਮਜ਼ਬੂਤ ਤੇ ਬਹੁਤ ਤਜਰਬੇਕਾਰ ਟੀ-20 ਟੀਮ ਦੇ ਖਿਲਾਫ ਉਨ੍ਹਾਂ ਦੇ ਘਰੇਲੂ ਮੈਦਾਨ ’ਤੇ ਖੇਡਣਾ ਕੋਈ ਆਸਾਨ ਕੰਮ ਨਹੀਂ ਹੈ ਤੇ ਜ਼ਿਆਦਾਤਰ ਖਿਡਾਰੀਆਂ ਲਈ ਇਹ ਨਿਊਜ਼ੀਲੈਂਡ ਦਾ ਪਹਿਲਾ ਦੌਰਾ ਸੀ। ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ, ਉਹ ਆਪਣੀਆਂ ਕੋਸ਼ਿਸ਼ਾਂ ’ਤੇ ਬਹੁਤ ਮਾਣ ਕਰ ਸਕਦੇ ਹਨ, ਖਾਸ ਤੌਰ ’ਤੇ ਕਿਉਂਕਿ ਉਨ੍ਹਾਂ ਕੋਲ ਤਿਆਰੀ ਲਈ ਲਗਪਗ ਕੋਈ ਸਮਾਂ ਨਹੀਂ ਸੀ।"