ਨੈੱਟ 'ਚ ਇਸ ਗੇਂਦਬਾਜ਼ ਦੇ ਸਾਹਮਣੇ ਕੰਬੇ ਵਿਰਾਟ ਕੋਹਲੀ, ਬੁਰੀ ਤਰ੍ਹਾਂ ਹੋਏ ਪਰੇਸ਼ਾਨ; ਫਿਰ ਕੀਤਾ ਮਹਾਨ ਬੱਲੇਬਾਜ਼ਾਂ ਵਾਲਾ ਕੰਮ ਕੋਹਲੀ ਅਤੇ ਰੋਹਿਤ ਇਸ ਸਮੇਂ ਸਿਰਫ਼ ਵਨਡੇ ਹੀ ਖੇਡਦੇ ਹਨ। ਦੋਵੇਂ ਜਦੋਂ ਨੈੱਟਸ 'ਤੇ ਪਹੁੰਚੇ ਤਾਂ ਸਭ ਦਾ ਧਿਆਨ ਇਨ੍ਹਾਂ ਦੋਹਾਂ ਵੱਲ ਹੀ ਸੀ ਪਰ ਇਸ ਨੈੱਟ ਸੈਸ਼ਨ 'ਚ ਅਜਿਹਾ ਕੁਝ ਹੋਇਆ ਜਿਸ ਦੀ ਕਿਸੇ ਨੂੰ ਆਦਤ ਨਹੀਂ ਹੈ। ਇੱਕ ਗੇਂਦਬਾਜ਼ ਨੇ ਕੋਹਲੀ ਨੂੰ ਖ਼ਾਸਾ ਪਰੇਸ਼ਾਨ ਕੀਤਾ।
Publish Date: Sun, 01 Nov 2026 10:45 AM (IST)
Updated Date: Sun, 01 Nov 2026 10:47 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਟੀ-20 ਸੀਰੀਜ਼ ਤਾਂ ਟੀਮ ਇੰਡੀਆ ਆਪਣੇ ਨਾਂ ਕਰ ਚੁੱਕੀ ਹੈ ਅਤੇ ਇਸ ਸੀਰੀਜ਼ ਦਾ ਆਖ਼ਰੀ ਮੈਚ ਅੱਜ ਖੇਡਿਆ ਜਾਣਾ ਹੈ। ਇਸ ਤੋਂ ਬਾਅਦ ਨਜ਼ਰਾਂ ਵਨਡੇ ਸੀਰੀਜ਼ 'ਤੇ ਟਿਕ ਜਾਣਗੀਆਂ ਜਿਸ ਦੀ ਸ਼ੁਰੂਆਤ ਚਾਰ ਨਵੰਬਰ ਤੋਂ ਹੋਵੇਗੀ। ਇਸ ਦੀ ਤਿਆਰੀ ਟੀਮ ਇੰਡੀਆ ਨੇ ਸ਼ੁਰੂ ਕਰ ਦਿੱਤੀ ਹੈ। ਵਨਡੇ ਸੀਰੀਜ਼ 'ਚ ਨਜ਼ਰਾਂ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ 'ਤੇ ਰਹਿਣਗੀਆਂ ਜਿਨ੍ਹਾਂ ਨੇ ਐਤਵਾਰ ਸਵੇਰੇ ਨੈੱਟਸ 'ਚ ਹਿੱਸਾ ਲਿਆ।
ਕੋਹਲੀ ਅਤੇ ਰੋਹਿਤ ਇਸ ਸਮੇਂ ਸਿਰਫ਼ ਵਨਡੇ ਹੀ ਖੇਡਦੇ ਹਨ। ਦੋਵੇਂ ਜਦੋਂ ਨੈੱਟਸ 'ਤੇ ਪਹੁੰਚੇ ਤਾਂ ਸਭ ਦਾ ਧਿਆਨ ਇਨ੍ਹਾਂ ਦੋਹਾਂ ਵੱਲ ਹੀ ਸੀ ਪਰ ਇਸ ਨੈੱਟ ਸੈਸ਼ਨ 'ਚ ਅਜਿਹਾ ਕੁਝ ਹੋਇਆ ਜਿਸ ਦੀ ਕਿਸੇ ਨੂੰ ਆਦਤ ਨਹੀਂ ਹੈ। ਇੱਕ ਗੇਂਦਬਾਜ਼ ਨੇ ਕੋਹਲੀ ਨੂੰ ਖ਼ਾਸਾ ਪਰੇਸ਼ਾਨ ਕੀਤਾ।
ਸੰਘਰਸ਼ ਕਰਦੇ ਦਿੱਖੇ ਕੋਹਲੀ ਇਹ ਗੇਂਦਬਾਜ਼ ਕੋਈ ਹੋਰ ਨਹੀਂ ਸਗੋਂ ਪ੍ਰਸਿੱਧ ਕ੍ਰਿਸ਼ਨਾ ਦੀ ਜਗ੍ਹਾ ਸ਼ੁਰੂਆਤੀ ਤਿੰਨ ਵਨਡੇ ਮੈਚਾਂ 'ਚ ਟੀਮ ਇੰਡੀਆ 'ਚ ਸ਼ਾਮਲ ਕੀਤੇ ਗਏ ਤੇਜ਼ ਗੇਂਦਬਾਜ਼ ਆਕਿਬ ਨਬੀ ਹਨ। ਨਬੀ ਆਖ਼ਰੀ ਦੋ ਮੈਚਾਂ ਲਈ ਟੀਮ ਦਾ ਹਿੱਸਾ ਸਨ ਪਰ ਕ੍ਰਿਸ਼ਨਾ ਦੇ ਸੱਟ ਲੱਗਣ ਤੋਂ ਬਾਅਦ ਉਹ ਹੁਣ ਪੂਰੀ ਵਨਡੇ ਸੀਰੀਜ਼ ਖੇਡਣਗੇ। ਆਕਿਬ ਨੇ ਨੈੱਟਸ 'ਚ ਕੋਹਲੀ ਨੂੰ ਖ਼ਾਸਾ ਪਰੇਸ਼ਾਨ ਕੀਤਾ। ਰਿਪੋਰਟਾਂ ਮੁਤਾਬਕ, ਆਕਿਬ ਲਗਾਤਾਰ ਕੋਹਲੀ ਦੇ ਬੱਲੇ ਦਾ ਬਾਹਰੀ ਕਿਨਾਰਾ ਕੱਢ ਰਹੇ ਸਨ। ਉਨ੍ਹਾਂ ਦੀ ਬਾਹਰ ਜਾਂਦੀਆਂ ਗੇਂਦਾਂ ਤੋਂ ਕੋਹਲੀ ਪਰੇਸ਼ਾਨ ਹੋ ਗਏ ਸਨ।
ਆਕਿਬ ਨੇ ਦੋਵਾਂ ਪਾਸੇ ਗੇਂਦ ਨੂੰ ਸਵਿੰਗ ਕਰਵਾਇਆ ਜਿਸ ਨਾਲ ਕੋਹਲੀ ਨੂੰ ਪਰੇਸ਼ਾਨੀ ਹੋਈ। ਉਨ੍ਹਾਂ ਦੀ ਇਸ ਗੇਂਦਬਾਜ਼ੀ ਨੇ ਦੱਸਿਆ ਕਿ ਜਿਸ ਫ਼ਾਰਮ ਨੂੰ ਲੈ ਕੇ ਉਨ੍ਹਾਂ ਦੀ ਤਾਰੀਫ਼ ਹੋ ਰਹੀ ਹੈ ਅਤੇ ਟੀਮ ਇੰਡੀਆ 'ਚ ਉਨ੍ਹਾਂ ਨੂੰ ਜਗ੍ਹਾ ਮਿਲੀ ਹੈ, ਉਹ ਬਰਕਰਾਰ ਹੈ।
ਕੋਹਲੀ ਨੇ ਕੀਤੀ ਵਾਪਸੀ ਸ਼ੁਰੂਆਤ 'ਚ ਆਕਿਬ ਨੂੰ ਖੇਡਣਾ ਕੋਹਲੀ ਲਈ ਪਰੇਸ਼ਾਨੀ ਸਾਬਤ ਹੋ ਰਿਹਾ ਸੀ। ਉਹ ਬੀਟ ਵੀ ਹੋ ਰਹੇ ਸਨ ਅਤੇ ਵਾਰ-ਵਾਰ ਗੇਂਦ ਉਨ੍ਹਾਂ ਦੇ ਪੈਡ 'ਤੇ ਲੱਗ ਰਹੀ ਸੀ ਪਰ ਇਸ ਮਹਾਨ ਬੱਲੇਬਾਜ਼ ਨੇ ਫਿਰ ਦੱਸਿਆ ਕਿ ਉਨ੍ਹਾਂ ਨੂੰ ਮਹਾਨ ਕਿਉਂ ਕਿਹਾ ਜਾਂਦਾ ਹੈ। ਇਸ ਖਿਡਾਰੀ ਨੇ ਤੁਰੰਤ ਵਾਪਸੀ ਕੀਤੀ ਅਤੇ ਆਕਿਬ ਦੀ ਗੇਂਦ ਨੂੰ ਫਿਰ ਚੰਗੀ ਤਰ੍ਹਾਂ ਖੇਡਿਆ।