ਮੈਦਾਨ 'ਤੇ ਦਿਖਿਆ ਵਿਰਾਟ ਕੋਹਲੀ ਦਾ WWE ਵਾਲਾ ਅੰਦਾਜ਼, ਗਲੇਨ ਫਿਲਿਪਸ ਨੂੰ ਜਾਨ ਸੀਨਾ ਦੇ ਖ਼ਾਸ ਮੂਵ ਨਾਲ ਕੀਤਾ ਟ੍ਰੋਲ; ਵੀਡੀਓ
ਕੋਹਲੀ ਦਾ WWE ਵਾਲਾ ਅੰਦਾਜ਼ 15ਵੇਂ ਓਵਰ ਵਿੱਚ ਦੇਖਣ ਨੂੰ ਮਿਲਿਆ, ਜਦੋਂ ਬੈਕਗ੍ਰਾਊਂਡ ਵਿੱਚ ਜੌਨ ਸੀਨਾ ਦਾ ਐਂਟਰੀ ਮਿਊਜ਼ਿਕ ਵੱਜ ਰਿਹਾ ਸੀ। ਇਸ ਦੌਰਾਨ ਕੋਹਲੀ, ਫਿਲਿਪਸ ਦੇ ਸਾਹਮਣੇ ਇਸ਼ਾਰੇ ਕਰ ਰਹੇ ਸਨ, ਜਦਕਿ ਨਿਊਜ਼ੀਲੈਂਡ ਦਾ ਇਹ ਧਮਾਕੇਦਾਰ ਬੱਲੇਬਾਜ਼ ਡੈਰਿਲ ਮਿਚੇਲ ਨਾਲ ਗੱਲਬਾਤ ਕਰ ਰਿਹਾ ਸੀ।
Publish Date: Thu, 05 Nov 2026 03:16 PM (IST)
Updated Date: Thu, 05 Nov 2026 03:21 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤੀ ਟੀਮ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਵਨਡੇ ਮੈਚ ਦੌਰਾਨ ਜੌਨ ਸੀਨਾ ਦੇ ਮਸ਼ਹੂਰ 'You Can't See Me' ਇਸ਼ਾਰੇ ਨਾਲ ਗਲੇਨ ਫਿਲਿਪਸ ਨੂੰ ਟ੍ਰੋਲ ਕਰਦੇ ਨਜ਼ਰ ਆਏ। ਕੋਹਲੀ ਦਾ ਇਹ ਮਜ਼ੇਦਾਰ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਕੋਹਲੀ ਦਾ WWE ਵਾਲਾ ਅੰਦਾਜ਼ 15ਵੇਂ ਓਵਰ ਵਿੱਚ ਦੇਖਣ ਨੂੰ ਮਿਲਿਆ, ਜਦੋਂ ਬੈਕਗ੍ਰਾਊਂਡ ਵਿੱਚ ਜੌਨ ਸੀਨਾ ਦਾ ਐਂਟਰੀ ਮਿਊਜ਼ਿਕ ਵੱਜ ਰਿਹਾ ਸੀ। ਇਸ ਦੌਰਾਨ ਕੋਹਲੀ, ਫਿਲਿਪਸ ਦੇ ਸਾਹਮਣੇ ਇਸ਼ਾਰੇ ਕਰ ਰਹੇ ਸਨ, ਜਦਕਿ ਨਿਊਜ਼ੀਲੈਂਡ ਦਾ ਇਹ ਧਮਾਕੇਦਾਰ ਬੱਲੇਬਾਜ਼ ਡੈਰਿਲ ਮਿਚੇਲ ਨਾਲ ਗੱਲਬਾਤ ਕਰ ਰਿਹਾ ਸੀ।
ਵਿਰਾਟ ਕੋਹਲੀ ਦਾ ਜੌਨ ਸੀਨਾ ਵਾਲਾ ਅੰਦਾਜ਼
ਨਿਊਜ਼ੀਲੈਂਡ ਵਿੱਚ ਡੀਜੇ ਹਮੇਸ਼ਾ ਗਲੇਨ ਫਿਲਿਪਸ ਦੇ ਮੈਦਾਨ ਵਿੱਚ ਆਉਣ ਸਮੇਂ ਜੌਨ ਸੀਨਾ ਦਾ ਥੀਮ ਮਿਊਜ਼ਿਕ ਵਜਾਉਂਦਾ ਹੈ। ਅਜਿਹਾ ਹੀ ਬੁੱਧਵਾਰ ਨੂੰ ਆਕਲੈਂਡ ਵਿੱਚ ਦੇਖਣ ਨੂੰ ਮਿਲਿਆ।
ਇਸ ਦੌਰਾਨ ਕੋਹਲੀ ਜੌਨ ਸੀਨਾ ਦਾ ਮਸ਼ਹੂਰ 'You Can't See Me' ਇਸ਼ਾਰਾ ਕਰਕੇ ਫਿਲਿਪਸ ਨੂੰ ਚੜਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆਏ।
ਹਾਲਾਂਕਿ, ਫਿਲਿਪਸ ਨੇ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਅਤੇ ਉਹ ਮਿਚੇਲ ਨਾਲ ਗੱਲਬਾਤ ਕਰਦੇ ਰਹੇ ਪਰ ਕੋਹਲੀ ਇੱਥੇ ਨਹੀਂ ਰੁਕੇ। ਜਦੋਂ ਫਿਲਿਪਸ ਬੱਲੇਬਾਜ਼ੀ ਲਈ ਕ੍ਰੀਜ਼ ਵੱਲ ਜਾ ਰਹੇ ਸਨ ਤਾਂ ਕੋਹਲੀ ਉਨ੍ਹਾਂ ਕੋਲ ਪਹੁੰਚ ਗਏ ਅਤੇ ਜੌਨ ਸੀਨਾ ਵਾਲਾ ਉਹੀ ਮਸ਼ਹੂਰ ਮੂਵ ਕਰਕੇ ਉਨ੍ਹਾਂ ਨੂੰ ਚਿੜਾਇਆ। ਕੋਹਲੀ ਦੀ ਇਸ ਹਰਕਤ ਦਾ ਵੀਡੀਓ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।
ਵਿਰਾਟ ਕੋਹਲੀ ਨੇ ਬਣਾਇਆ ਅਨੋਖਾ ਰਿਕਾਰਡ ਕੋਹਲੀ ਨੇ ਪਹਿਲੇ ਮੈਚ ਦੌਰਾਨ ਆਪਣੇ ਨਾਮ ਇੱਕ ਖਾਸ ਰਿਕਾਰਡ ਵੀ ਦਰਜ ਕਰਵਾਇਆ ਹੈ। ਉਹ ਇਤਿਹਾਸ ਦੇ ਪਹਿਲੇ ਅਜਿਹੇ ਬੱਲੇਬਾਜ਼ ਬਣ ਗਏ ਹਨ, ਜਿਨ੍ਹਾਂ ਦੀ SENA (ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ ਅਤੇ ਆਸਟ੍ਰੇਲੀਆ) ਦੇਸ਼ਾਂ ਵਿੱਚ ਵਨਡੇ ਕ੍ਰਿਕਟ ਵਿੱਚ ਔਸਤ 50 ਜਾਂ ਇਸ ਤੋਂ ਵੱਧ ਹੈ।
ਦੱਖਣੀ ਅਫਰੀਕਾ: 20 ਵਨਡੇ ਮੈਚਾਂ ਵਿੱਚ 76.38 ਦੀ ਔਸਤ।
ਇੰਗਲੈਂਡ: 36 ਮੈਚਾਂ ਵਿੱਚ 51.48 ਦੀ ਔਸਤ।
ਨਿਊਜ਼ੀਲੈਂਡ: 74 ਦੌੜਾਂ ਦੀ ਪਾਰੀ ਤੋਂ ਬਾਅਦ ਔਸਤ 51.53 ਹੋ ਗਈ।
ਆਸਟ੍ਰੇਲੀਆ: 50.03 ਦੀ ਔਸਤ।
ਇਸ ਤਰ੍ਹਾਂ ਵਿਰਾਟ ਕੋਹਲੀ ਨੇ ਇੱਕ ਵਾਰ ਫਿਰ ਆਪਣੀ ਸ਼ਾਨਦਾਰ ਬੱਲੇਬਾਜ਼ੀ ਅਤੇ ਮੈਦਾਨ 'ਤੇ ਮਜ਼ਾਕੀਆ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ।