ਵਿਰਾਟ ਕੋਹਲੀ ਨੂੰ ਟੀ-20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਏ ਦੋ ਸਾਲ ਬੀਤ ਚੁੱਕੇ ਹਨ, ਪਰ ਉਨ੍ਹਾਂ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਖੇਡ ਦੇ ਇਸ ਸਭ ਤੋਂ ਛੋਟੇ ਫਾਰਮੈਟ ਵਿੱਚ ਉਨ੍ਹਾਂ ਦਾ ਦਬਦਬਾ ਅਜੇ ਖ਼ਤਮ ਨਹੀਂ ਹੋਇਆ ਹੈ। ਐਮ. ਚਿੰਨਾਸਵਾਮੀ ਮੈਦਾਨ 'ਤੇ ਖੇਡੇ ਗਏ IPL 2026 ਦੇ ਉਦਘਾਟਨੀ ਮੈਚ ਵਿੱਚ, ਸਨਰਾਈਜ਼ਰਜ਼ ਹੈਦਰਾਬਾਦ ਦੇ ਖ਼ਿਲਾਫ਼ ਕੋਹਲੀ ਨੇ ਮਹਿਜ਼ 38 ਗੇਂਦਾਂ 'ਤੇ ਨਾਬਾਦ 69 ਦੌੜਾਂ ਕੁੱਟ ਕੇ RCB ਨੂੰ ਇੱਕਤਰਫ਼ਾ ਜਿੱਤ ਦਿਵਾਈ। ਆਰ.ਸੀ.ਬੀ. ਦੀ ਇਸ ਜਿੱਤ ਤੋਂ ਬਾਅਦ ਸਾਬਕਾ ਭਾਰਤੀ ਕ੍ਰਿਕਟਰ ਮੁਹੰਮਦ ਕੈਫ਼ ਨੇ ਇੱਕ ਪੋਸਟ ਸਾਂਝੀ ਕੀਤੀ ਹੈ, ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਮੁਹੰਮਦ ਕੈਫ਼ ਦੀ ਕੋਹਲੀ ਨੂੰ ਲੈ ਕੇ ਪੋਸਟ ਵਾਇਰਲ
ਆਰ.ਸੀ.ਬੀ. ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀ ਇਸ ਸ਼ਾਨਦਾਰ ਫਾਰਮ ਨੂੰ ਦੇਖਦੇ ਹੋਏ, ਸਾਬਕਾ ਕ੍ਰਿਕਟਰ ਮੁਹੰਮਦ ਕੈਫ਼ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਉਨ੍ਹਾਂ ਦੇ ਬਚਾਅ ਵਿੱਚ ਇੱਕ ਪੋਸਟ ਸਾਂਝੀ ਕੀਤੀ ਹੈ।
ਕੈਫ਼ ਨੇ ਕੋਹਲੀ ਦੀਆਂ ਪਿਛਲੀਆਂ 10 ਸਫੈਦ ਗੇਂਦ ਦੀਆਂ ਪਾਰੀਆਂ ਦੇ ਅੰਕੜੇ ਗਿਣਾਉਂਦੇ ਹੋਏ ਲਿਖਿਆ,
"ਕਲਪਨਾ ਕਰੋ, ਆਸਟ੍ਰੇਲੀਆ ਵਿੱਚ ਦੋ ਵਾਰ ਜ਼ੀਰੋ 'ਤੇ ਆਊਟ ਹੋਣ ਤੋਂ ਬਾਅਦ ਲੋਕਾਂ ਨੇ ਕਿਹਾ ਸੀ ਕਿ ਵਿਰਾਟ ਕੋਹਲੀ ਦਾ ਦੌਰ ਖ਼ਤਮ ਹੋ ਗਿਆ ਹੈ। ਜਦਕਿ ਲਿਮਟਿਡ ਓਵਰਾਂ ਵਿੱਚ ਉਨ੍ਹਾਂ ਦੀਆਂ ਪਿਛਲੀਆਂ ਪਾਰੀਆਂ ਹਨ- 74, 135, 102, 65, 131, 77, 93, 23, 124 ਅਤੇ ਅੱਜ ਦੀਆਂ ਨਾਬਾਦ 69 ਦੌੜਾਂ।"
— ਮੁਹੰਮਦ ਕੈਫ਼
Imagine after two ducks in Australia, they said Virat Kohli was over. His last 10 scores in white ball cricket are - 74, 135, 102, 65, 131, 77, 93 , 23, 124 and 69 n.o in this match.
— Mohammad Kaif (@MohammadKaif) March 28, 2026
ਮੁਹੰਮਦ ਕੈਫ਼ ਦੀ ਕੋਹਲੀ ਨੂੰ ਲੈ ਕੇ ਪੋਸਟ ਵਾਇਰਲ
ਆਰ.ਸੀ.ਬੀ. ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੀ ਇਸ ਸ਼ਾਨਦਾਰ ਫਾਰਮ ਨੂੰ ਦੇਖਦੇ ਹੋਏ, ਸਾਬਕਾ ਕ੍ਰਿਕਟਰ ਮੁਹੰਮਦ ਕੈਫ਼ ਨੇ ਸੋਸ਼ਲ ਮੀਡੀਆ ਪਲੇਟਫਾਰਮ 'X' 'ਤੇ ਉਨ੍ਹਾਂ ਦੇ ਬਚਾਅ ਵਿੱਚ ਇੱਕ ਪੋਸਟ ਸਾਂਝੀ ਕੀਤੀ ਹੈ।
ਹਾਲਾਂਕਿ, ਕਈ ਪ੍ਰਸ਼ੰਸਕਾਂ ਨੇ ਕੈਫ਼ ਦੀ ਇਸ ਪੋਸਟ ਦੀ ਟਾਈਮਿੰਗ 'ਤੇ ਸਵਾਲ ਉਠਾਏ ਹਨ। ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਜਦੋਂ ਕੋਹਲੀ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ, ਤਾਂ ਇਸ ਸਮੇਂ ਅਜਿਹੇ ਬਿਆਨ ਜਾਂ ਉਨ੍ਹਾਂ ਦੇ ਬਚਾਅ ਦੀ ਕੋਈ ਲੋੜ ਨਹੀਂ ਸੀ। ਕੁਝ ਯੂਜ਼ਰਸ ਨੇ ਇਹ ਵੀ ਯਾਦ ਦਿਵਾਇਆ ਕਿ ਕੋਹਲੀ ਦੀ ਆਲੋਚਨਾ ਉਨ੍ਹਾਂ ਦੀ ਟੈਸਟ ਕ੍ਰਿਕਟ ਫਾਰਮ ਨੂੰ ਲੈ ਕੇ ਕੀਤੀ ਗਈ ਸੀ, ਨਾ ਕਿ ਵਨਡੇ ਅਤੇ ਟੀ-20 ਨੂੰ ਲੈ ਕੇ।
ਕੋਹਲੀ ਨੇ ਲਗਾਏ ਰਿਕਾਰਡਾਂ ਦੇ ਅੰਬਾਰ
ਇਸ ਮੈਚ ਦੌਰਾਨ ਵਿਰਾਟ ਨੇ ਕਈ ਵੱਡੇ ਕੀਰਤੀਮਾਨ ਆਪਣੇ ਨਾਮ ਕੀਤੇ। ਉਹ ਆਈਪੀਐਲ ਇਤਿਹਾਸ ਵਿੱਚ ਟੀਚੇ ਦਾ ਪਿੱਛਾ ਕਰਦੇ ਹੋਏ 4000 ਦੌੜਾਂ ਪੂਰੀਆਂ ਕਰਨ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਇਸ ਤੋਂ ਇਲਾਵਾ, ਟੀ-20 ਕ੍ਰਿਕਟ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਉਨ੍ਹਾਂ ਨੇ ਸ਼ੋਏਬ ਮਲਿਕ ਨੂੰ ਪਿੱਛੇ ਛੱਡ ਦਿੱਤਾ ਹੈ।
ਵਿਰਾਟ ਨੇ SRH ਦੇ ਖ਼ਿਲਾਫ਼ ਮੈਚ ਵਿੱਚ 29 ਦੌੜਾਂ ਬਣਾਉਂਦੇ ਹੀ ਸ਼ੋਏਬ ਮਲਿਕ ਨੂੰ ਪਛਾੜ ਦਿੱਤਾ। 398 ਪਾਰੀਆਂ ਵਿੱਚ ਹੁਣ ਉਨ੍ਹਾਂ ਦੇ ਨਾਮ 13,612 ਦੌੜਾਂ ਹੋ ਗਈਆਂ ਹਨ, ਜਦਕਿ ਪਾਕਿਸਤਾਨ ਦੇ ਸ਼ੋਏਬ ਮਲਿਕ ਦੇ ਨਾਮ 13,571 ਦੌੜਾਂ ਹਨ।
ਇੱਕੋ ਮੈਦਾਨ 'ਤੇ ਸਭ ਤੋਂ ਵੱਧ ਫਿਫਟੀ ਲਗਾਉਣ ਦਾ ਰਿਕਾਰਡ ਵੀ ਕੋਹਲੀ ਨੇ ਆਪਣੇ ਨਾਮ ਕਰ ਲਿਆ ਹੈ। ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਕੋਹਲੀ ਨੇ ਹੁਣ ਤੱਕ 28 ਵਾਰ 50 ਜਾਂ ਇਸ ਤੋਂ ਵੱਧ ਦੌੜਾਂ ਬਣਾਈਆਂ ਹਨ।
RCB ਦੀ ਇਤਿਹਾਸਕ ਜਿੱਤ
ਆਰ.ਸੀ.ਬੀ. ਨੇ ਆਈਪੀਐਲ ਦੇ ਸਭ ਤੋਂ ਤੇਜ਼ 'ਰਨ ਚੇਜ਼' ਦਾ ਰਿਕਾਰਡ ਬਣਾ ਕੇ 19ਵੇਂ ਸੀਜ਼ਨ ਵਿੱਚ ਆਪਣੇ ਸਫ਼ਰ ਦੀ ਸ਼ੁਰੂਆਤ ਜਿੱਤ ਨਾਲ ਕੀਤੀ। ਬੈਂਗਲੁਰੂ ਦੇ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਟੀਮ ਨੇ ਸਨਰਾਈਜ਼ਰਜ਼ ਹੈਦਰਾਬਾਦ (SRH) ਨੂੰ 6 ਵਿਕਟਾਂ ਨਾਲ ਹਰਾਇਆ। RCB ਨੇ 202 ਦੌੜਾਂ ਦਾ ਵੱਡਾ ਟੀਚਾ ਮਹਿਜ਼ 15.4 ਓਵਰਾਂ ਵਿੱਚ ਹੀ ਹਾਸਲ ਕਰ ਲਿਆ।