
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਾਂਡਵੀਆ ਨੇ ਕਿਹਾ ਕਿ 88ਵੇਂ ਐਡੀਸ਼ਨ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਭਾਰਤ 12-13 ਸਤੰਬਰ ਨੂੰ ਭਾਰਤ ਮੰਡਪਮ ’ਚ 18ਵੇਂ ਬ੍ਰਿਕਸ ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ।

ਜੇਐੱਨਐੱਨ, ਨਵੀਂ ਦਿੱਲੀ : ਕੇਂਦਰੀ ਨੌਜਵਾਨ ਮਾਮਲੇ ਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਐਤਵਾਰ ਨੂੰ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਗੌਤਮ ਗੰਭੀਰ, ਭਲਵਾਨ ਸੰਗਰਾਮ ਸਿੰਘ ਤੇ ਅਦਾਕਾਰਾ ਮਧੁਰਿਮਾ ਤੁਲੀ ਨਾਲ ਮਿਲ ਕੇ ਜਵਾਹਰਲਾਲ ਨਹਿਰੂ ਸਟੇਡੀਅਮ ’ਚ ਬ੍ਰਿਕਸ ਦੇ ਸਹਿਯੋਗ ਨਾਲ ਕਰਵਾਏ ਗਏ ਫਿਟ ਇੰਡੀਆ ਸੰਡੇਜ਼ ਆਨ ਸਾਈਕਲ ਦੇ ਵਿਸ਼ੇਸ਼ ਰਾਸ਼ਟਰੀ ਖੇਡ ਦਿਵਸ ਐਡੀਸ਼ਨ ’ਚ ਮੁਕਾਬਲੇਬਾਜ਼ਾਂ ਦੀ ਅਗਵਾਈ ਕੀਤੀ। ਇਹ ਪ੍ਰੋਗਰਾਮ ਦੇਸ਼ ਭਰ ’ਚ 25 ਹਜ਼ਾਰ ਤੋਂ ਵੱਧ ਥਾਵਾਂ ’ਤੇ ਇਕੱਠੇ ਕਰਵਾਇਆ ਗਿਆ ਤੇ ਹਫ਼ਤਾਵਾਰੀ ਸਾਈਕਲਿੰਗ ਮੁਹਿੰਮ ਲਈ ਇਕ ਹੋਰ ਅਹਿਮ ਉਪਲੱਬਧੀ ਰਿਹਾ। ਮਾਂਡਵੀਆ ਨੇ ਕਿਹਾ ਕਿ 88ਵੇਂ ਐਡੀਸ਼ਨ ਦਾ ਵਿਸ਼ੇਸ਼ ਮਹੱਤਵ ਹੈ ਕਿਉਂਕਿ ਭਾਰਤ 12-13 ਸਤੰਬਰ ਨੂੰ ਭਾਰਤ ਮੰਡਪਮ ’ਚ 18ਵੇਂ ਬ੍ਰਿਕਸ ਸਿਖ਼ਰ ਸੰਮੇਲਨ ਦੀ ਮੇਜ਼ਬਾਨੀ ਕਰ ਰਿਹਾ ਹੈ।