- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਕ੍ਰਿਕਟ ਲਈ ਇਹ ਬੇਹੱਦ ਮਾਣ ਵਾਲਾ ਪਲ ਹੈ ਕਿ ਪੰਜਾਬ ਦੇ ਦੋ ਹੋਣਹਾਰ ਨੌਜਵਾਨ ਕ੍ਰਿਕਟਰਾਂ ਈਸ਼ਾਨ ਸੂਦ ਤੇ ਅਰਜੁਨ ਰਾਜਪੂਤ ਦੀ ਆਗਾਮੀ ਅੰਡਰ-19 ਏਸ਼ੀਆ ਕੱਪ ਲਈ ਭਾਰਤੀ ਅੰਡਰ-19 ਟੀਮ ’ਚ ਚੋਣ ਹੋਈ ਹੈ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਕ੍ਰਿਕਟ ਲਈ ਇਹ ਬੇਹੱਦ ਮਾਣ ਵਾਲਾ ਪਲ ਹੈ ਕਿ ਪੰਜਾਬ ਦੇ ਦੋ ਹੋਣਹਾਰ ਨੌਜਵਾਨ ਕ੍ਰਿਕਟਰਾਂ ਈਸ਼ਾਨ ਸੂਦ ਤੇ ਅਰਜੁਨ ਰਾਜਪੂਤ ਦੀ ਆਗਾਮੀ ਅੰਡਰ-19 ਏਸ਼ੀਆ ਕੱਪ ਲਈ ਭਾਰਤੀ ਅੰਡਰ-19 ਟੀਮ ’ਚ ਚੋਣ ਹੋਈ ਹੈ। ਇਹ ਟੂਰਨਾਮੈਂਟ 5 ਤੋਂ 14 ਨਵੰਬਰ 2026 ਤੱਕ ਓਮਾਨ ’ਚ ਖੇਡਿਆ ਜਾਵੇਗਾ। ਦੋਵਾਂ ਖਿਡਾਰੀਆਂ ਦੀ ਚੋਣ ਉਨ੍ਹਾਂ ਦੀ ਮਿਹਨਤ, ਪ੍ਰਤਿਭਾ ਤੇ ਘਰੇਲੂ ਕ੍ਰਿਕਟ ’ਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦਾ ਨਤੀਜਾ ਹੈ। ਭਾਰਤੀ ਅੰਡਰ-19 ਟੀਮ ’ਚ ਉਨ੍ਹਾਂ ਦੀ ਚੋਣ ਪੰਜਾਬ ਕ੍ਰਿਕਟ ਐਸੋਸੀਏਸ਼ਨ ਲਈ ਵੀ ਮਾਣ ਵਾਲੀ ਗੱਲ ਹੈ ਤੇ ਇਹ ਪੰਜਾਬ ’ਚ ਨੌਜਵਾਨ ਕ੍ਰਿਕਟ ਪ੍ਰਤਿਭਾ ਨੂੰ ਤਿਆਰ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਦਰਸਾਉਂਦੀ ਹੈ।