ਸਪੋਰਟਸ ਫੈਨਜ਼ ਲਈ ਅੱਜ ਹੈ ਸੁਪਰ ਸੰਡੇ, ਕ੍ਰਿਕਟ ਤੋਂ ਲੈ ਕੇ ਟੈਨਿਸ ਤੱਕ 'ਚ ਲੱਗੇਗਾ ਰੋਮਾਂਚ ਦਾ ਤੜਕਾ
ਅੱਜ ਫੈਨਜ਼ ਨੂੰ ਕ੍ਰਿਕਟ ਵਿੱਚ ਦੋ ਸ਼ਾਨਦਾਰ ਮੁਕਾਬਲੇ ਦੇਖਣ ਨੂੰ ਮਿਲਣਗੇ। ਉੱਥੇ ਹੀ ਟੈਨਿਸ ਵਿੱਚ ਵੀ ਵੱਡਾ ਮੈਚ ਦੇਰ ਰਾਤ ਹੋਵੇਗਾ। ਫੁੱਟਬਾਲ ਵਿੱਚ ਇੰਗਲਿਸ਼ ਪ੍ਰੀਮੀਅਰ ਲੀਗ ਵਿੱਚ ਦੋ ਅਜਿਹੀਆਂ ਟੀਮਾਂ ਵਿਚਾਲੇ ਮੈਚ ਹੋਣਾ ਹੈ ਜਿਨ੍ਹਾਂ ਦਾ ਬੋਲਬਾਲਾ ਪੂਰੀ ਦੁਨੀਆ ਵਿੱਚ ਹੈ।
Publish Date: Sun, 13 Sep 2026 01:37 PM (IST)
Updated Date: Sun, 13 Sep 2026 01:43 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਸਪੋਰਟਸ ਲਵਰਜ਼ (ਖੇਡ ਪ੍ਰੇਮੀਆਂ) ਲਈ ਅੱਜ ਦਾ ਦਿਨ ਕਿਸੇ ਰੋਮਾਂਚਕ ਤਿਉਹਾਰ ਤੋਂ ਘੱਟ ਨਹੀਂ ਰਹਿਣ ਵਾਲਾ ਹੈ, ਜਿੱਥੇ ਉਨ੍ਹਾਂ ਨੂੰ ਇੱਕ ਨਾਲ ਕਈ ਰੋਮਾਂਚਕ ਮੈਚ ਦੇਖਣ ਨੂੰ ਮਿਲਣਗੇ ਫਿਰ ਚਾਹੇ ਕ੍ਰਿਕਟ ਦਾ ਮੈਦਾਨ ਹੋਵੇ, ਟੈਨਿਸ ਦਾ ਕੋਰਟ ਹੋਵੇ ਜਾਂ ਫੁੱਟਬਾਲ ਦੀ ਫੀਲਡ, ਸਾਰੀਆਂ ਜਗ੍ਹਾਂ ਅੱਜ ਅਜਿਹੀਆਂ ਰੋਮਾਂਚਕ ਅਤੇ ਖਿਤਾਬੀ ਟੱਕਰਾਂ ਹੋਣ ਜਾ ਰਹੀਆਂ ਹਨ, ਜਿਨ੍ਹਾਂ ਨੂੰ ਮਿਸ ਕਰਨਾ ਕੋਈ ਵੀ ਸਪੋਰਟਸ ਫੈਨ ਨਹੀਂ ਚਾਹੇਗਾ।
ਅੱਜ ਫੈਨਜ਼ ਨੂੰ ਕ੍ਰਿਕਟ ਵਿੱਚ ਦੋ ਸ਼ਾਨਦਾਰ ਮੁਕਾਬਲੇ ਦੇਖਣ ਨੂੰ ਮਿਲਣਗੇ। ਉੱਥੇ ਹੀ ਟੈਨਿਸ ਵਿੱਚ ਵੀ ਵੱਡਾ ਮੈਚ ਦੇਰ ਰਾਤ ਹੋਵੇਗਾ। ਫੁੱਟਬਾਲ ਵਿੱਚ ਇੰਗਲਿਸ਼ ਪ੍ਰੀਮੀਅਰ ਲੀਗ ਵਿੱਚ ਦੋ ਅਜਿਹੀਆਂ ਟੀਮਾਂ ਵਿਚਾਲੇ ਮੈਚ ਹੋਣਾ ਹੈ ਜਿਨ੍ਹਾਂ ਦਾ ਬੋਲਬਾਲਾ ਪੂਰੀ ਦੁਨੀਆ ਵਿੱਚ ਹੈ।
ਕ੍ਰਿਕਟ 'ਚ ਰੋਮਾਂਚ
ਅੱਜ ਤੋਂ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਸ਼ੁਰੂ ਹੋ ਰਹੀ ਹੈ। ਇਹ ਸੀਰੀਜ਼ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਹੀ ਖੇਡੀ ਜਾਵੇਗੀ। ਤਿੰਨੋਂ ਮੈਚ ਇਸੇ ਸਟੇਡੀਅਮ ਵਿੱਚ ਹੋਣਗੇ। ਅੱਜ ਸ਼ਾਮ 7:30 ਵਜੇ ਪਹਿਲਾ ਮੈਚ ਸ਼ੁਰੂ ਹੋਵੇਗਾ, ਜਿਸ ਨੂੰ ਸੋਨੀ ਸਪੋਰਟਸ ਨੈੱਟਵਰਕ 'ਤੇ ਦੇਖਿਆ ਜਾ ਸਕਦਾ ਹੈ। ਇਹ ਮੈਚ ਪੁਰਸ਼ ਟੀਮਾਂ ਵਿਚਾਲੇ ਹੋਵੇਗਾ। ਫੈਨਕੋਡ 'ਤੇ ਵੀ ਇਹ ਮੈਚ ਦੇਖਿਆ ਜਾ ਸਕਦਾ ਹੈ।
ਉੱਥੇ ਹੀ ਭਾਰਤ ਦੀ ਮਹਿਲਾ ਕ੍ਰਿਕਟ ਟੀਮ ਅੱਜ ਦੇ ਹੀ ਦਿਨ ਦੇਰ ਸ਼ਾਮ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਏਸ਼ੀਆ ਕੱਪ ਦੇ ਫਾਈਨਲ ਵਿੱਚ ਮੌਜੂਦਾ ਜੇਤੂ ਸ਼੍ਰੀਲੰਕਾ ਨਾਲ ਭਿੜੇਗੀ। ਇਹ ਮੈਚ 8 ਵਜੇ ਸ਼ੁਰੂ ਹੋਵੇਗਾ। ਫੈਨਜ਼ ਇਸ ਮੈਚ ਦਾ ਆਨੰਦ ਸੋਨੀ ਨੈੱਟਵਰਕ ਦੇ ਚੈਨਲਾਂ ਅਤੇ ਸੋਨੀ ਲਿਵ ਐਪ 'ਤੇ ਮਾਣ ਸਕਦੇ ਹਨ।
ਯੂ.ਐੱਸ. ਓਪਨ ਫਾਈਨਲ ਉੱਥੇ ਹੀ ਟੈਨਿਸ ਕੋਰਟ 'ਤੇ ਵੀ ਇੱਕ ਨਵੀਂ ਸ਼ੁਰੂਆਤ ਹੋਣ ਦੀ ਉਮੀਦ ਹੈ। ਸਾਲ ਦੇ ਚੌਥੇ ਅਤੇ ਆਖਰੀ ਗ੍ਰੈਂਡ ਸਲੈਮ ਯੂ.ਐੱਸ. ਓਪਨ ਦੇ ਮੈਂਸ ਸਿੰਗਲਜ਼ ਦੇ ਫਾਈਨਲ ਵਿੱਚ ਅੱਜ ਜਰਮਨੀ ਦੇ ਅਲੈਗਜ਼ੈਂਡਰ ਜ਼ਵੇਰੇਵ ਦਾ ਸਾਹਮਣਾ ਅਮਰੀਕਾ ਦੇ ਬੇਨ ਸ਼ੈਲਟਨ ਨਾਲ ਹੋਵੇਗਾ। ਜ਼ਵੇਰੇਵ ਸਾਲ 2020 ਤੋਂ ਬਾਅਦ ਇਸ ਟੂਰਨਾਮੈਂਟ ਦੇ ਫਾਈਨਲ ਵਿੱਚ ਪਹੁੰਚੇ ਹਨ। ਉੱਥੇ ਹੀ ਸ਼ੈਲਟਨ ਦਾ ਇਹ ਪਹਿਲਾ ਗ੍ਰੈਂਡ ਸਲੈਮ ਫਾਈਨਲ ਹੈ। ਭਾਰਤ ਵਿੱਚ ਇਹ ਮੈਚ ਸਟਾਰ ਸਪੋਰਟਸ ਨੈੱਟਵਰਕ 'ਤੇ ਦੇਖਿਆ ਜਾ ਸਕਦਾ ਹੈ। ਉੱਥੇ ਹੀ ਜੀਓ-ਹੌਟਸਟਾਰ ਐਪ 'ਤੇ ਇਸ ਮੈਚ ਦੀ ਲਾਈਵ ਸਟ੍ਰੀਮਿੰਗ ਦੇਖੀ ਜਾ ਸਕਦੀ ਹੈ। ਮੈਚ ਦੇਰ ਰਾਤ 11:30 ਵਜੇ ਸ਼ੁਰੂ ਹੋਵੇਗਾ।
ਫੁੱਟਬਾਲ 'ਚ ਵੀ ਦਿਸੇਗਾ ਰੋਮਾਂਚ ਫੁੱਟਬਾਲ ਫੈਨਜ਼ ਲਈ ਵੀ ਅੱਜ ਦਾ ਦਿਨ ਕਾਫੀ ਖਾਸ ਹੈ ਕਿਉਂਕਿ ਇੰਗਲਿਸ਼ ਪ੍ਰੀਮੀਅਰ ਲੀਗ ਵਿੱਚ ਅੱਜ ਮਾਨਚੈਸਟਰ ਡਰਬੀ ਦਾ ਮੈਚ ਹੈ। ਯਾਨੀ ਮਾਨਚੈਸਟਰ ਯੂਨਾਈਟਿਡ ਅਤੇ ਮਾਨਚੈਸਟਰ ਸਿਟੀ ਦੀਆਂ ਟੀਮਾਂ ਅੱਜ ਟਕਰਾਉਣਗੀਆਂ। ਇਹ ਮੈਚ ਰਾਤ ਦੇ 9 ਵਜੇ ਹੋਵੇਗਾ ਅਤੇ ਸਟਾਰ ਸਪੋਰਟਸ ਨੈੱਟਵਰਕ, ਜੀਓ-ਹੌਟਸਟਾਰ 'ਤੇ ਮੈਚ ਦਾ ਆਨੰਦ ਲਿਆ ਜਾ ਸਕਦਾ ਹੈ।