- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੰਗਲਵਾਰ ਨੂੰ ਜਦੋਂ ਭਾਰਤੀ ਟੀਮ ਤੀਜੇ ਟੀ20 ਮੈਚ ਲਈ ਨਿਊਜ਼ੀਲੈਂਡ ਦੇ ਖਿਲਾਫ ਮੈਦਾਨ ’ਚ ਉਤਰੇਗੀ ਤਾਂ ਉਨ੍ਹਾਂ ਦਾ ਟੀਚਾ ਜਿੱਤ ਦਰਜ ਕਰਕੇ ਪੰਜ ਮੈਚਾਂ ਦੀ ਲੜੀ ਨੂੰ ਆਪਣੇ ਨਾਂ ਕਰਨਾ ਹੋਵੇਗਾ। ਪਹਿਲਾਂ ਹੀ 2-0 ਦੀ ਅਗੇਤ ਬਣਾ ਚੁੱਕਾ ਭਾਰਤ, ਨਿਊਜ਼ੀਲੈਂਡ ਦੀ ਧਰਤੀ ’ਤੇ ਟੀ20 ਲੜੀਆਂ ’ਚ ਆਪਣਾ ਅਜੇਤੂ ਸਿਲਸਿਲਾ ਜੋ 2020 ਤੋਂ ਚੱਲ ਰਿਹਾ ਹੈ

ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਮੰਗਲਵਾਰ ਨੂੰ ਜਦੋਂ ਭਾਰਤੀ ਟੀਮ ਤੀਜੇ ਟੀ20 ਮੈਚ ਲਈ ਨਿਊਜ਼ੀਲੈਂਡ ਦੇ ਖਿਲਾਫ ਮੈਦਾਨ ’ਚ ਉਤਰੇਗੀ ਤਾਂ ਉਨ੍ਹਾਂ ਦਾ ਟੀਚਾ ਜਿੱਤ ਦਰਜ ਕਰਕੇ ਪੰਜ ਮੈਚਾਂ ਦੀ ਲੜੀ ਨੂੰ ਆਪਣੇ ਨਾਂ ਕਰਨਾ ਹੋਵੇਗਾ। ਪਹਿਲਾਂ ਹੀ 2-0 ਦੀ ਅਗੇਤ ਬਣਾ ਚੁੱਕਾ ਭਾਰਤ, ਨਿਊਜ਼ੀਲੈਂਡ ਦੀ ਧਰਤੀ ’ਤੇ ਟੀ20 ਲੜੀਆਂ ’ਚ ਆਪਣਾ ਅਜੇਤੂ ਸਿਲਸਿਲਾ ਜੋ 2020 ਤੋਂ ਚੱਲ ਰਿਹਾ ਹੈ ਬਰਕਰਾਰ ਰੱਖਣ ਦੀ ਕੋਸ਼ਿਸ਼ ਕਰੇਗਾ। ਸਾਲ 2020 ਦੇ ਦੌਰੇ ਦੌਰਾਨ, ਵਿਰਾਟ ਕੋਹਲੀ ਦੀ ਕਪਤਾਨੀ ’ਚ ਭਾਰਤ ਨੇ ਮੇਜ਼ਬਾਨ ਟੀਮ ਖਿਲਾਫ਼ 5-0 ਨਾਲ ‘ਕਲੀਨ ਸਵੀਪ’ ਕੀਤਾ ਸੀ। ਇਸ ਤੋਂ ਬਾਅਦ 2022-23 ਦੇ ਦੌਰੇ ’ਤੇ ਭਾਰਤ ਨੇ ਉਹ ਇਕਲੌਤਾ ਮੈਚ ਜਿੱਤਿਆ ਜੋ ਮੀਂਹ ਕਾਰਨ ਰੱਦ ਨਹੀਂ ਹੋਇਆ ਸੀ, ਜਦਕਿ ਫੈਸਲਾਕੁੰਨ ਮੁਕਾਬਲਾ ਟਾਈ ਰਿਹਾ ਸੀ। ਹੁਣ ਸ਼੍ਰੇਅਸ ਅਈਅਰ ਦੀ ਅਗਵਾਈ ਵਾਲੀ ਟੀਮ ਇਸ ਰਿਕਾਰਡ ਨੂੰ ਕਾਇਮ ਰੱਖਣ ਦਾ ਟੀਚਾ ਰੱਖੇਗੀ। ਹਾਲਾਂਕਿ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਤੇ ਅਰਸ਼ਦੀਪ ਸਿੰਘ ਸਾਹਮਣੇ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਰੋਕਣ ਦੀ ਚੁਣੌਤੀ ਹੋਵੇਗੀ।
ਜਸਪ੍ਰੀਤ ਬੁਮਰਾਹ ਨੂੰ ਆਰਾਮ ਦਿੱਤੇ ਜਾਣ ਤੇ ਹਾਰਦਿਕ ਪਾਂਡਿਆ ਦੇ ਸੱਟ ਕਾਰਨ ਬਾਹਰ ਹੋਣ ਕਰਕੇ ਭਾਰਤੀ ਗੇਂਦਬਾਜ਼ੀ ਹਮਲੇ ਨੂੰ ਅਜੇ ਵੀ ਆਪਣੀ ਲੈਅ ਲੱਭਣ ਦੀ ਲੋੜ ਹੈ। ਭੁਵਨੇਸ਼ਵਰ ਕੁਮਾਰ ਲਈ ਜੋ ਲਗਪਗ ਚਾਰ ਸਾਲਾਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ’ਚ ਵਾਪਸੀ ਕਰ ਰਹੇ ਹਨ, ਪਹਿਲੇ ਦੋ ਮੈਚ ਉਮੀਦ ਮੁਤਾਬਕ ਨਹੀਂ ਰਹੇ। ਉਨ੍ਹਾਂ ਨੇ ਆਪਣੇ ਚਾਰ-ਓਵਰਾਂ ਦੇ ਸਪੈੱਲ ’ਚ ਕ੍ਰਮਵਾਰ 49 ਤੇ 50 ਦੌੜਾਂ ਦਿੱਤੀਆਂ। ਇਸ ਦੇ ਬਾਵਜੂਦ ਭਾਰਤੀ ਗੇਂਦਬਾਜ਼ੀ ਕੋਚ ਮੋਰਨੇ ਮੋਰਕਲ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ। ਉਨ੍ਹਾਂ ਦਾ ਸੁਝਾਅ ਹੈ ਕਿ ਭੁਵਨੇਸ਼ਵਰ ਨੂੰ ਬਹੁਤ ਜ਼ਿਆਦਾ ਦਬਾਅ ਪਾਏ ਬਿਨਾਂ, ਅੰਤਰਰਾਸ਼ਟਰੀ ਕ੍ਰਿਕਟ ’ਚ ਆਪਣੀ ਲੈਅ ਵਾਪਸ ਹਾਸਲ ਕਰਨ ਲਈ ਸਮਾਂ ਦਿੱਤਾ ਜਾਣਾ ਚਾਹੀਦਾ ਹੈ। ਮੋਰਕਲ ਨੇ ਕਿਹਾ ਕਿ ਟੀਮ ’ਚ ਚੁਣੇ ਜਾਣ ਤੋਂ ਬਾਅਦ ਲੋਕਾਂ ਦੀਆਂ ਉਮੀਦਾਂ ਨੂੰ ਸੰਭਾਲਣਾ ਆਪਣੇ ਆਪ ’ਚ ਇੱਕ ਚੁਣੌਤੀ ਹੈ। ਉਨ੍ਹਾਂ ਦੱਸਿਆ ਕਿ ਭਾਵੇਂ ਭੁਵਨੇਸ਼ਵਰ ਨੇ ਇੱਕ ਮਹੀਨਾ ਸਿਖਲਾਈ (ਟ੍ਰੇਨਿੰਗ) ’ਚ ਬਿਤਾਇਆ ਹੈ, ਪਰ ਅੰਤਰਰਾਸ਼ਟਰੀ ਕ੍ਰਿਕਟ ਇੱਕ ਵੱਖਰੀ ਤਰ੍ਹਾਂ ਦੀ ਚੁਣੌਤੀ ਪੇਸ਼ ਕਰਦੀ ਹੈ, ਜਿੱਥੇ ਗਲਤੀ ਦੀ ਗੁੰਜਾਇਸ਼ ਬਹੁਤ ਘੱਟ ਹੁੰਦੀ ਹੈ। ਰੁਝੇਵੇਂ ਭਰੇ ਸ਼ਡਿਊਲ ਕਾਰਨ, ਟੀ ਮੈਦਾਨ ਤਿੰਨ ਪਾਸਿਆਂ ਤੋਂ ਖੁੱਲ੍ਹਾ ਹੈ, ਜਿਸ ਕਾਰਨ ਇੱਥੇ ਤੇਜ਼ ਹਵਾਵਾਂ ਚੱਲਦੀਆਂ ਹਨ। ਇਹ ਹਵਾਵਾਂ ਗੇਂਦ ਦੀ ਦਿਸ਼ਾ ਤੇ ਸਵਿੰਗ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਅਰਸ਼ਦੀਪ ਸਿੰਘ ਦੇ ਨਾਲ ਮਿਲ ਕੇ, ਉਹ ਨਿਊਜ਼ੀਲੈਂਡ ਦੇ ਚੋਟੀ ਦੇ ਬੱਲੇਬਾਜ਼ਾਂ ਲਈ ਮੁਸ਼ਕਲਾਂ ਖੜ੍ਹੀ ਕਰਨ ਦੀ ਕੋਸ਼ਿਸ਼ ਕਰਨਗੇ। ਅਰਸ਼ਦੀਪ ਕੋਲ ਗੇਂਦ ਨੂੰ ਸੱਜੇ ਹੱਥ ਦੇ ਬੱਲੇਬਾਜ਼ਾਂ ਤੋਂ ਦੂਰ ਲਿਜਾਣ ਦੇ ਨਾਲ-ਨਾਲ, ਉਸ ਨੂੰ ਅੰਦਰ ਵੱਲ ਲਿਆਉਣ ਦੀ ਵੀ ਸਮਰੱਥਾ ਹੈ।