- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਲਈ ਮੈਚ ਵਾਲੇ ਦਿਨ ਦਰਸ਼ਕਾਂ ਅਤੇ ਵਾਹਨਾਂ ਦੀ ਸੰਭਾਵਿਤ ਆਵਾਜਾਈ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਟ੍ਰੈਫਿਕ ਅਤੇ ਪਾਰਕਿੰਗ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਭਾਰਤ ਬਨਾਮ ਵੈਸਟਇੰਡੀਜ਼ ਤੀਜਾ ਵਨਡੇ ਕ੍ਰਿਕਟ ਮੈਚ
3 ਅਕਤੂਬਰ ਨੂੰ ਦੁਪਹਿਰ 2 ਵਜੇ ਪੀਸੀ ਏ ਸਟੇਡੀਅਮ ਨਿਊ ਚੰਡੀਗੜ੍ਹ ਵਿਖੇ ਖੇਡਿਆ ਜਾਵੇਗਾ।
ਇਸ ਲਈ ਮੈਚ ਵਾਲੇ ਦਿਨ ਦਰਸ਼ਕਾਂ ਅਤੇ ਵਾਹਨਾਂ ਦੀ ਸੰਭਾਵਿਤ ਆਵਾਜਾਈ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਟ੍ਰੈਫਿਕ ਅਤੇ ਪਾਰਕਿੰਗ ਸਬੰਧੀ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਪੀਸੀਏ ਨੇ ਸਾਰੇ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਸਟੇਡੀਅਮ ਦੇ ਆਲੇ-ਦੁਆਲੇ ਟ੍ਰੈਫਿਕ ਨੂੰ ਸੁਚਾਰੂ ਬਣਾਈ ਰੱਖਣ ਲਈ ਨਿਰਧਾਰਤ ਰੂਟ ਅਤੇ ਪਾਰਕਿੰਗ ਸਬੰਧੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।
ਕਾਰ ਪੇਡ ਪਾਰਕਿੰਗ – ਪੀ4, ਪੀ5, ਪੀ6 ਅਤੇ ਪੀ7 ਵਿੱਚ ਪੇਡ ਪਾਰਕਿੰਗ ਦੀ ਵਰਤੋਂ ਕਰਨ ਵਾਲੇ ਦਰਸ਼ਕਾਂ ਅਤੇ ਟੈਕਸੀਆਂ ਲਈ ਓਮੈਕਸ ਚੌਂਕ ਰੂਟ ਨਿਰਧਾਰਤ ਕੀਤਾ ਗਿਆ ਹੈ।
ਸਟਿਕਰ ਕਾਰ ਪਾਰਕਿੰਗ – ਪੀ1, ਪੀ2 ਅਤੇ ਪੀ3 ਲਈ ਵੈਧ ਪਾਰਕਿੰਗ ਸਟਿਕਰ ਵਾਲੇ ਵਾਹਨ ਮਾਰਬਲ ਮਾਰਕੀਟ ਲਾਈਟ ਵਾਲੇ ਪਾਸੇ ਤੋਂ ਸਟੇਡੀਅਮ ਵੱਲ ਆਉਣ।
ਸਟੇਡੀਅਮ ਐਂਟਰੀ
ਮੈਚ ਵਾਲੇ ਦਿਨ ਸਟੇਡੀਅਮ ਦੇ ਗੇਟ ਦੁਪਹਿਰ 12:00 ਵਜੇ ਖੋਲ੍ਹੇ ਜਾਣਗੇ।