'ਹੱਥ ਮਿਲਾਇਆ, ਗੱਲ ਕੀਤੀ... ਪਰ ਟਰਾਫੀ ਨਹੀਂ ਲਈ!' ਮੋਹਸਿਨ ਨਕਵੀ ਤੇ BCCI ਸਕੱਤਰ ਦੀ ਮੁਲਾਕਾਤ ਦਾ ਸੱਚ ਆਇਆ ਸਾਹਮਣੇ
ਇਸ 'ਤੇ ਸਵਾਲ ਉੱਠ ਰਹੇ ਹਨ ਕਿ ਜਦੋਂ ਮਹਿਲਾ ਟੀਮ ਦੀਆਂ ਖਿਡਾਰਨਾਂ ਨੇ ਨਕਵੀ ਤੋਂ ਟਰਾਫੀ ਨਹੀਂ ਲਈ ਤਾਂ ਫਿਰ ਬੀ.ਸੀ.ਸੀ.ਆਈ. ਸਕੱਤਰ ਨੇ ਉਨ੍ਹਾਂ ਨਾਲ ਗੱਲ ਕਿਉਂ ਕੀਤੀ ਅਤੇ ਹੱਥ ਕਿਉਂ ਮਿਲਾਇਆ? ਇਸ ਨੂੰ ਲੈ ਕੇ ਸੈਕੀਆ ਨੇ ਆਪਣਾ ਪੱਖ ਰੱਖਿਆ ਹੈ।
Publish Date: Mon, 14 Sep 2026 03:10 PM (IST)
Updated Date: Mon, 14 Sep 2026 03:13 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਪੁਰਸ਼ ਟੀਮ ਦੇ ਰਾਹ 'ਤੇ ਚੱਲਦਿਆਂ ਮੋਹਸਿਨ ਨਕਵੀ ਤੋਂ ਏਸ਼ੀਆ ਕੱਪ ਦੀ ਟਰਾਫੀ ਨਹੀਂ ਲਈ। ਨਕਵੀ ਸਟੇਜ 'ਤੇ ਆਏ ਅਤੇ ਖੜ੍ਹੇ ਰਹੇ ਪਰ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਟੀਮ ਦੀ ਕੋਈ ਵੀ ਖਿਡਾਰਨ ਟਰਾਫੀ ਲੈਣ ਨਹੀਂ ਗਈ। ਹਾਲਾਂਕਿ, ਉਨ੍ਹਾਂ ਨੂੰ ਬੀ.ਸੀ.ਸੀ.ਆਈ. (BCCI) ਸਕੱਤਰ ਦੇਵਜੀਤ ਸੈਕੀਆ ਨਾਲ ਗੱਲ ਕਰਦੇ ਅਤੇ ਹੱਥ ਮਿਲਾਉਂਦੇ ਹੋਏ ਦੇਖਿਆ ਗਿਆ।
ਇਸ 'ਤੇ ਸਵਾਲ ਉੱਠ ਰਹੇ ਹਨ ਕਿ ਜਦੋਂ ਮਹਿਲਾ ਟੀਮ ਦੀਆਂ ਖਿਡਾਰਨਾਂ ਨੇ ਨਕਵੀ ਤੋਂ ਟਰਾਫੀ ਨਹੀਂ ਲਈ ਤਾਂ ਫਿਰ ਬੀ.ਸੀ.ਸੀ.ਆਈ. ਸਕੱਤਰ ਨੇ ਉਨ੍ਹਾਂ ਨਾਲ ਗੱਲ ਕਿਉਂ ਕੀਤੀ ਅਤੇ ਹੱਥ ਕਿਉਂ ਮਿਲਾਇਆ? ਇਸ ਨੂੰ ਲੈ ਕੇ ਸੈਕੀਆ ਨੇ ਆਪਣਾ ਪੱਖ ਰੱਖਿਆ ਹੈ।
ਆਮ ਗੱਲ ਸੀ
ਸੈਕੀਆ ਨੇ ਸਮਾਚਾਰ ਏਜੰਸੀ IANS ਨਾਲ ਗੱਲ ਕਰਦਿਆਂ ਕਿਹਾ ਕਿ ਉਹ ਪੂਰੇ ਸਮੇਂ ਰਾਇਲ ਬਾਕਸ ਦੇ ਬਾਹਰ ਬੈਠੇ ਸਨ ਅਤੇ ਉੱਥੇ ਹੀ ਨਕਵੀ ਵੀ ਸਨ। ਅਜਿਹੇ 'ਚ ਉਨ੍ਹਾਂ ਦਾ ਨਕਵੀ ਨਾਲ ਹੱਥ ਮਿਲਾਉਣਾ ਇੱਕ ਪਰੰਪਰਾ ਦਾ ਹਿੱਸਾ ਸੀ। ਉਨ੍ਹਾਂ ਕਿਹਾ, "ਅਜਿਹਾ ਨਹੀਂ ਸੀ ਕਿ ਅਸੀਂ ਕਿਸੇ ਨਾਲ ਮਿਲਾਂਗੇ ਨਹੀਂ। ਮੈਂ ਟਾਸ ਦੇ ਸਮੇਂ ਤੋਂ ਹੀ ਰਾਇਲ ਬਾਕਸ ਦੇ ਬਾਹਰ ਬੈਠਾ ਸੀ ਅਤੇ ਮੈਚ ਖ਼ਤਮ ਹੋਣ ਤੱਕ ਉੱਥੇ ਹੀ ਬੈਠਾ ਰਿਹਾ। ਮੈਂ ਪੂਰੇ ਮੈਚ ਦੌਰਾਨ ਉੱਥੇ ਇੱਕੋ ਜਗ੍ਹਾ ਬੈਠਾ ਰਿਹਾ।
ਜੋ ਵੀ ਆਇਆ, ਉਹ ਮੈਨੂੰ ਉੱਥੇ ਮਿਲਿਆ। ਕੋਈ ਮੇਰੇ ਕੋਲ ਬੈਠਾ ਸੀ, ਇਸ ਤੋਂ ਬਾਅਦ ਰਾਜੀਵ ਸ਼ੁਕਲਾ ਆਏ ਅਤੇ ਬੈਠੇ। ਜਿਸ ਸ਼ਖਸ ਦਾ ਤੁਸੀਂ ਨਾਂ ਲਿਆ (ਨਕਵੀ), ਉਹ ਵੀ ਉੱਥੇ ਬੈਠੇ ਸਨ। ਉਨ੍ਹਾਂ ਦੇ ਨਾਲ ਡਿਪਟੀ ਚੇਅਰਮੈਨ ਖਾਲਿਦ ਸਾਹਿਬ ਵੀ ਸਨ। ਇਹ ਇੱਕ ਆਮ ਪਰੰਪਰਾ ਸੀ। ਜਦੋਂ ਵੀ ਕੋਈ ਆਉਂਦਾ ਹੈ, ਅਸੀਂ ਮਿਲਦੇ ਹਾਂ ਅਤੇ ਗੱਲ ਕਰਦੇ ਹਾਂ।"
ਟੀਮ ਨੂੰ ਕੀਤਾ ਮਨ੍ਹਾ
ਭਾਰਤ ਨੇ ਇਹ ਮੈਚ 72 ਦੌੜਾਂ ਨਾਲ ਆਪਣੇ ਨਾਂ ਕੀਤਾ। ਮੈਚ ਖ਼ਤਮ ਹੋਣ ਤੋਂ ਬਾਅਦ ਟੀਮ ਦੇ ਕੋਚ ਅਮੋਲ ਮਜ਼ੂਮਦਾਰ ਨੇ ਦੱਸਿਆ ਕਿ ਬੀ.ਸੀ.ਸੀ.ਆਈ. ਵੱਲੋਂ ਉਨ੍ਹਾਂ ਦੀ ਟੀਮ ਨੂੰ ਮਨ੍ਹਾ ਕੀਤਾ ਗਿਆ ਸੀ ਕਿ ਜੇਕਰ ਨਕਵੀ ਟਰਾਫੀ ਦੇਣਗੇ ਤਾਂ ਉਹ ਨਾ ਜਾਣ। ਹੋਇਆ ਵੀ ਅਜਿਹਾ ਹੀ।
ਨਕਵੀ ਸਟੇਜ 'ਤੇ ਖੜ੍ਹੇ ਰਹੇ, ਪਰ ਟੀਮ ਇੰਡੀਆ ਉੱਥੇ ਨਹੀਂ ਪਹੁੰਚੀ ਅਤੇ ਫਿਰ ਨਕਵੀ ਚਲੇ ਗਏ। ਪਿਛਲੇ ਸਾਲ ਪੁਰਸ਼ ਏਸ਼ੀਆ ਕੱਪ 'ਚ ਵੀ ਇਹੋ ਹੋਇਆ ਸੀ। ਬਸ ਫਰਕ ਇੰਨਾ ਸੀ ਕਿ ਉਸ ਵਾਰ ਨਕਵੀ ਟਰਾਫੀ ਆਪਣੇ ਨਾਲ ਲੈ ਕੇ ਚਲੇ ਗਏ ਸਨ ਪਰ ਇਸ ਵਾਰ ਨਹੀਂ ਗਏ।