ਭਾਰਤ ਤੇ ਵੈਸਟਇੰਡੀਜ਼ ਵਿਚਾਲੇ ਅੱਜ ਖੇਡਿਆ ਜਾਵੇਗਾ ਤੀਜਾ ਵਨਡੇ, ਸੀਰੀਜ਼ 'ਤੇ ਕਬਜ਼ਾ ਕਰਨ ਤੋਂ ਬਾਅਦ ਟੀਮ ਇੰਡੀਆ ਦੀ ਨਜ਼ਰ 'ਕਲੀਨ ਸਵੀਪ' 'ਤੇ
ਵੈਸਟਇੰਡੀਜ਼ ਖਿਲਾਫ ਵਨਡੇ ਕ੍ਰਿਕਟ ’ਚ ਭਾਰਤ ਦਾ ਦਬਦਬਾ ਇਸ ਤੱਥ ਤੋਂ ਵੀ ਸਮਝਿਆ ਜਾ ਸਕਦਾ ਹੈ ਕਿ ਭਾਰਤੀ ਟੀਮ ਨੇ ਲਗਾਤਾਰ 14ਵੀਂ ਦੁਵੱਲੀ ਵਨਡੇ ਸੀਰੀਜ਼ ਜਿੱਤੀ ਹੈ। ਇੰਨਾ ਹੀ ਨਹੀਂ ਵੈਸਟਇੰਡੀਜ਼ ਪਿਛਲੇ 7 ਸਾਲਾਂ ਤੋਂ ਘਰੇਲੂ ਮੈਦਾਨ 'ਤੇ ਵੀ ਭਾਰਤੀ ਟੀਮ ਨੂੰ ਹਰਾਉਣ 'ਚ ਨਾਕਾਮ ਰਹੀ ਹੈ
Publish Date: Sat, 03 Oct 2026 12:08 PM (IST)
Updated Date: Sat, 03 Oct 2026 12:21 PM (IST)
ਜਾਗਰਣ ਪੱਤਰ ਪ੍ਰੇਰਕ, ਚੰਡੀਗੜ੍ਹ : ਵੈਸਟਇੰਡੀਜ਼ ਖਿਲਾਫ ਵਨਡੇ ਕ੍ਰਿਕਟ 'ਚ ਭਾਰਤੀ ਟੀਮ ਦਾ ਦਬਦਬਾ ਜਾਰੀ ਹੈ। ਪਹਿਲੇ ਦੋ ਮੈਚ ਜਿੱਤ ਕੇ 3 ਮੈਚਾਂ ਦੀ ਵਨਡੇ ਸੀਰੀਜ਼ ’ਤੇ ਕਬਜ਼ਾ ਕਰ ਚੁੱਕੀ ਭਾਰਤੀ ਟੀਮ ਤੀਜੇ ਤੇ ਆਖਰੀ ਮੈਚ ਲਈ ਸ਼ਨੀਵਾਰ ਨੂੰ ਨਿਊ ਚੰਡੀਗੜ੍ਹ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ’ਚ ਪ੍ਰਵੇਸ਼ ਕਰੇਗੀ। ਭਾਰਤੀ ਟੀਮ ਦੀ ਨਜ਼ਰ ਸੀਰੀਜ਼ 'ਚ 3-0 ਨਾਲ ਕਲੀਨ ਸਵੀਪ ਕਰਨ ’ਤੇ ਹੋਵੇਗੀ। ਇਸ ਦੇ ਨਾਲ ਹੀ ਮਹਿਮਾਨ ਟੀਮ ਆਖਰੀ ਮੈਚ ਜਿੱਤ ਕੇ ਦੌਰੇ ਦਾ ਅੰਤ ਸਨਮਾਨ ਨਾਲ ਕਰਨਾ ਚਾਹੇਗੀ।
ਵੈਸਟਇੰਡੀਜ਼ ਖਿਲਾਫ ਵਨਡੇ ਕ੍ਰਿਕਟ ’ਚ ਭਾਰਤ ਦਾ ਦਬਦਬਾ ਇਸ ਤੱਥ ਤੋਂ ਵੀ ਸਮਝਿਆ ਜਾ ਸਕਦਾ ਹੈ ਕਿ ਭਾਰਤੀ ਟੀਮ ਨੇ ਲਗਾਤਾਰ 14ਵੀਂ ਦੁਵੱਲੀ ਵਨਡੇ ਸੀਰੀਜ਼ ਜਿੱਤੀ ਹੈ। ਇੰਨਾ ਹੀ ਨਹੀਂ ਵੈਸਟਇੰਡੀਜ਼ ਪਿਛਲੇ 7 ਸਾਲਾਂ ਤੋਂ ਘਰੇਲੂ ਮੈਦਾਨ 'ਤੇ ਵੀ ਭਾਰਤੀ ਟੀਮ ਨੂੰ ਹਰਾਉਣ 'ਚ ਨਾਕਾਮ ਰਹੀ ਹੈ। ਕੈਰੇਬੀਅਨ ਟੀਮ ਨੇ ਆਖਰੀ ਵਾਰ 2019 ’ਚ ਚੇਨਈ ਦੀ ਧਰਤੀ 'ਤੇ ਭਾਰਤੀ ਧਰਤੀ 'ਤੇ ਜਿੱਤ ਦਰਜ ਕੀਤੀ ਸੀ। ਉਦੋਂ ਤੋਂ ਭਾਰਤ ਨੇ ਘਰੇਲੂ ਧਰਤੀ 'ਤੇ ਵੈਸਟਇੰਡੀਜ਼ ਵਿਰੁੱਧ ਆਪਣਾ ਦਬਦਬਾ ਕਾਇਮ ਰੱਖਿਆ ਹੈ।
ਕੋ-ਕੋ ਦੇ ਨਾਲ ਗਿੱਲ 'ਤੇ ਵੀ ਨਜ਼ਰਾਂ ਤੀਜੇ ਮੈਚ ’ਚ ਵੀ ਭਾਰਤੀ ਪ੍ਰਸ਼ੰਸਕਾਂ ਦੀ ਨਜ਼ਰ ਟੀਮ ਦੇ ਤਜਰਬੇਕਾਰ ਤੇ ਨੌਜਵਾਨ ਸਿਤਾਰਿਆਂ ’ਤੇ ਰਹੇਗੀ। ਕਪਤਾਨ ਸ਼ੁਭਮਨ ਗਿੱਲ, ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਤਿਕੜੀ ਸ਼ਾਨਦਾਰ ਫਾਰਮ ’ਚ ਹੈ। ਗਿੱਲ ਆਪਣੀ ਕਪਤਾਨੀ ਤੇ ਬੱਲੇਬਾਜ਼ੀ ਦੋਵਾਂ ਨਾਲ ਪ੍ਰਭਾਵਿਤ ਕਰ ਰਿਹਾ ਹੈ, ਜਦਕਿ ਰੋਹਿਤ ਤੇ ਵਿਰਾਟ ਦਾ ਤਜਰਬਾ ਟੀਮ ਦੀ ਤਾਕਤ ਬਣਿਆ ਹੋਇਆ ਹੈ। ਤਿੰਨੋਂ ਬੱਲੇਬਾਜ਼ਾਂ ਤੋਂ ਇਕ ਵਾਰ ਫਿਰ ਵੱਡੀ ਪਾਰੀ ਦੀ ਉਮੀਦ ਕੀਤੀ ਜਾਵੇਗੀ।
ਇਹ ਟੀਮਾਂ ਹਨ ਭਾਰਤ: ਸ਼ੁਭਮਨ ਗਿੱਲ (ਕੈਪਟਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਰੁਤੁਰਾਜ ਗਾਇਕਵਾੜ, ਕੇਐੱਲ ਰਾਹੁਲ (ਉਪ ਕਪਤਾਨ), ਧਰੁਵ ਜੁਰੈਲ, ਨਿਤੀਸ਼ ਕੁਮਾਰ ਰੈੱਡੀ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਅੰਸ਼ੁਲ ਕੰਬੋਜ, ਗੁਰਨੂਰ ਬਰਾੜ, ਮੁਹੰਮਦ ਸਿਰਾਜ, ਆਕਿਬ ਨਬੀ, ਯਸ਼ਸਵੀ ਜੈਸਵਾਲ, ਨਮਨ ਧੀਰ।
ਵੈਸਟ ਇੰਡੀਜ਼: ਸ਼ਾਈ ਹੋਪ (ਕੈਪਟਨ), ਜ਼ੂਏਲ ਐਂਡਰੂ, ਜਾਨ ਕੈਂਪਬੈਲ, ਕੀਸੀ ਕਾਰਟੀ, ਰੋਸਟਨ ਚੇਸ, ਮੈਥਿਊ ਫੋਰਡੇ, ਜਸਟਿਨ ਗ੍ਰੀਵਜ਼, ਆਮਿਰ ਜੰਗੂ, ਅਲਜ਼ਾਰੀ ਜੋਸੇਫ, ਸ਼ਮਰ ਜੋਸੇਫ, ਵਿਟੇਲ ਲਾਜ, ਗੁਡਾਕੇਸ਼ ਮੋਤੀ, ਕੀਮੋ ਪਾਲ, ਸ਼ੇਰਫਨ ਰਦਰਫੋਰਡ, ਜੇਡਨ ਸੀਲਸ।