ਰੋਹਿਤ ਸ਼ਰਮਾ ਤੇ ਗੌਤਮ ਗੰਭੀਰ ਦਾ ਝਗੜਾ ਖ਼ਤਮ! ਹਿੱਟਮੈਨ ਦੀ ਸੰਨਿਆਸ ਦੀਆਂ ਅਟਕਲਾਂ ਵਿਚਾਲੇ ਵਾਇਰਲ ਹੋ ਗਿਆ ਦੋਵਾਂ ਦਾ ਵੀਡੀਓ
ਭਾਰਤੀ ਕ੍ਰਿਕਟ ਟੀਮ ਅੱਜ ਲੰਡਨ ਦੇ ਲਾਰਡਸ ਕ੍ਰਿਕਟ ਗਰਾਊਂਡ 'ਤੇ ਤੀਜੇ ਅਤੇ ਆਖ਼ਰੀ ਵਨਡੇ (ODI) ਮੈਚ ’ਚ ਇੰਗਲੈਂਡ ਖ਼ਿਲਾਫ਼ ਉਤਰੇਗੀ। ਦੋਵਾਂ ਟੀਮਾਂ ਦੀ ਕੋਸ਼ਿਸ਼ ਸੀਰੀਜ਼ 'ਤੇ ਕਬਜ਼ਾ ਕਰਨ ਦੀ ਹੋਵੇਗੀ। ਇਸ ਮੈਚ ਤੋਂ ਪਹਿਲਾਂ ਟੀਮ ਇੰਡੀਆ ਦੇ ਹੈੱਡ ਕੋਚ ਗੌਤਮ ਗੰਭੀਰ ਅਤੇ ਰੋਹਿਤ ਸ਼ਰਮਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।
Publish Date: Sun, 19 Jul 2026 01:11 PM (IST)
Updated Date: Sun, 19 Jul 2026 01:13 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਭਾਰਤੀ ਕ੍ਰਿਕਟ ਟੀਮ ਅੱਜ ਲੰਡਨ ਦੇ ਲਾਰਡਸ ਕ੍ਰਿਕਟ ਗਰਾਊਂਡ 'ਤੇ ਤੀਜੇ ਅਤੇ ਆਖ਼ਰੀ ਵਨਡੇ (ODI) ਮੈਚ ’ਚ ਇੰਗਲੈਂਡ ਖ਼ਿਲਾਫ਼ ਉਤਰੇਗੀ। ਦੋਵਾਂ ਟੀਮਾਂ ਦੀ ਕੋਸ਼ਿਸ਼ ਸੀਰੀਜ਼ 'ਤੇ ਕਬਜ਼ਾ ਕਰਨ ਦੀ ਹੋਵੇਗੀ। ਇਸ ਮੈਚ ਤੋਂ ਪਹਿਲਾਂ ਟੀਮ ਇੰਡੀਆ ਦੇ ਹੈੱਡ ਕੋਚ ਗੌਤਮ ਗੰਭੀਰ ਅਤੇ ਰੋਹਿਤ ਸ਼ਰਮਾ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ।
ਲਾਰਡਸ ਮੈਚ 'ਤੇ ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਇਸ ਮੈਚ ਤੋਂ ਪਹਿਲਾਂ ਇਹ ਖ਼ਬਰਾਂ ਆਈਆਂ ਸਨ ਕਿ ਇਹ ਰੋਹਿਤ ਸ਼ਰਮਾ ਦਾ ਆਖ਼ਰੀ ਮੈਚ ਹੋ ਸਕਦਾ ਹੈ, ਕਿਉਂਕਿ ਟੀਮ ਮੈਨੇਜਮੈਂਟ ਨੇ ਉਨ੍ਹਾਂ ਨੂੰ ਸਾਫ਼ ਕਹਿ ਦਿੱਤਾ ਹੈ ਕਿ ਉਹ ਉਨ੍ਹਾਂ ਦੀ ਭਵਿੱਖ ਦੀ ਯੋਜਨਾ ਵਿੱਚ ਸ਼ਾਮਲ ਨਹੀਂ ਹਨ। ਹਾਲਾਂਕਿ, ਬੀਸੀਸੀਆਈ (BCCI) ਦੇ ਸਕੱਤਰ ਦੇਵਜੀਤ ਸੈਕੀਆ ਨੇ ਇਸ ਗੱਲ ਨੂੰ ਨਕਾਰ ਦਿੱਤਾ ਸੀ।
ਗੰਭੀਰ ਅਤੇ ਰੋਹਿਤ ਦਿਖੇ ਇਕੱਠੇ
ਰੋਹਿਤ ਨੂੰ ਲੈ ਕੇ ਜੋ ਅਟਕਲਾਂ ਲਗਾਈਆਂ ਜਾ ਰਹੀਆਂ ਸਨ, ਉਨ੍ਹਾਂ ਬਾਰੇ ਬੀਸੀਸੀਆਈ ਨੇ ਭਾਵੇਂ ਆਪਣੀ ਗੱਲ ਰੱਖ ਦਿੱਤੀ ਹੋਵੇ ਪਰ ਪ੍ਰਸ਼ੰਸਕ ਫਿਰ ਵੀ ਚਿੰਤਤ ਹਨ ਕਿ ਕਿਤੇ ਇਹ ਗੱਲ ਸੱਚ ਨਾ ਹੋ ਜਾਵੇ। ਇਸ ਦਾ ਕਾਰਨ ਰੋਹਿਤ ਅਤੇ ਟੀਮ ਮੈਨੇਜਮੈਂਟ ਵਿਚਾਲੇ ਅਣਬਣ ਦੱਸੀ ਜਾ ਰਹੀ ਹੈ।
— Star Sports (@StarSportsIndia) July 18, 2026
ਟੀਮ ਮੈਨੇਜਮੈਂਟ ਉਨ੍ਹਾਂ ਦੀ ਫਾਰਮ ਤੋਂ ਖ਼ੁਸ਼ ਨਹੀਂ ਹੈ, ਜਿਸ ’ਚ ਕੋਚ ਗੌਤਮ ਗੰਭੀਰ ਵੀ ਸ਼ਾਮਲ ਹਨ। ਗੰਭੀਰ ਨੂੰ ਹੀ ਰੋਹਿਤ ਦਾ ਕਰੀਅਰ ਖ਼ਤਮ ਕਰਨ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ। ਇਨ੍ਹਾਂ ਖ਼ਬਰਾਂ ਦੇ ਵਿਚਕਾਰ ਸ਼ਨੀਵਾਰ ਨੂੰ ਦੋਵਾਂ ਦਾ ਇੱਕ ਵੀਡੀਓ ਸਾਹਮਣੇ ਆਇਆ, ਜਿਸ ਨੇ ਸਾਰਿਆਂ ਨੂੰ ਖ਼ੁਸ਼ ਕਰ ਦਿੱਤਾ।
ਇਸ ਵੀਡੀਓ ’ਚ ਗੰਭੀਰ ਅਤੇ ਰੋਹਿਤ ਹੱਸਦੇ ਹੋਏ ਦਿਖਾਈ ਦੇ ਰਹੇ ਹਨ। ਦੋਵੇਂ ਲਾਰਡਸ ਦੀ ਆਈਕੋਨਿਕ ਬਾਲਕੋਨੀ ’ਚ ਖੜ੍ਹੇ ਹਨ, ਜਿੱਥੇ ਟੀਮ ਦੇ ਬੱਲੇਬਾਜ਼ੀ ਕੋਚ ਸਿਤਾਂਸ਼ੂ ਕੋਟਕ ਵੀ ਮੌਜੂਦ ਹਨ। ਜੋ ਵੀਡੀਓ ਸਾਹਮਣੇ ਆਇਆ ਹੈ, ਉਸ ਵਿੱਚ ਗੰਭੀਰ ਰੋਹਿਤ ਵੱਲ ਗੱਲਾਂ ਕਰਦੇ ਹੋਏ ਹੱਥਾਂ ਨਾਲ ਕੁਝ ਇਸ਼ਾਰਾ ਕਰ ਰਹੇ ਹਨ, ਮਾਨੋ ਦੱਸ ਰਹੇ ਹੋਣ ਕਿ ਇੱਥੋਂ ਕਿਸੇ ਚੀਜ਼ ਨੂੰ ਫੜ ਕੇ ਬਾਲਕੋਨੀ ਤੋਂ ਹੇਠਾਂ ਸੁੱਟਿਆ ਜਾ ਸਕਦਾ ਹੈ। ਇਸੇ ਗੱਲ ਨੂੰ ਲੈ ਕੇ ਸਾਰੇ ਹੱਸਦੇ ਹੋਏ ਨਜ਼ਰ ਆ ਰਹੇ ਹਨ।
ਰੋਹਿਤ 'ਤੇ ਰਹਿਣਗੀਆਂ ਨਜ਼ਰਾਂ
ਲਾਰਡਸ ਵਨਡੇ ਵਿੱਚ ਰੋਹਿਤ 'ਤੇ ਸਾਰਿਆਂ ਦੀਆਂ ਨਜ਼ਰਾਂ ਰਹਿਣਗੀਆਂ, ਇਸ ਗੱਲ ’ਚ ਕੋਈ ਸ਼ੱਕ ਨਹੀਂ ਹੈ। ਰੋਹਿਤ ਦੀ ਫਾਰਮ ਚਿੰਤਾ ਦਾ ਵਿਸ਼ਾ ਹੈ। ਅਫ਼ਗਾਨਿਸਤਾਨ ਖ਼ਿਲਾਫ਼ ਵੀ ਉਹ ਨਹੀਂ ਚੱਲੇ ਸਨ ਅਤੇ ਹੁਣ ਇੰਗਲੈਂਡ ’ਚ ਸ਼ੁਰੂਆਤੀ ਦੋ ਮੈਚਾਂ ’ਚ ਵੀ ਉਹ ਫੇਲ੍ਹ ਰਹੇ। ਤੀਜੇ ਵਨਡੇ ਵਿੱਚ ਰੋਹਿਤ ਕੋਸ਼ਿਸ਼ ਕਰਨਗੇ ਕਿ ਅਜਿਹੀ ਪਾਰੀ ਖੇਡਣ ਜਿਸ ਨੂੰ ਦੁਨੀਆ ਯਾਦ ਰੱਖੇ। ਇਸ ਦੇ ਨਾਲ ਹੀ ਪ੍ਰਸ਼ੰਸਕ ਇਸ ਗੱਲ 'ਤੇ ਵੀ ਨਜ਼ਰਾਂ ਟਿਕਾਈ ਬੈਠੇ ਹਨ ਕਿ ਕਿਤੇ ਰੋਹਿਤ ਆਪਣੇ ਸੰਨਿਆਸ ਦਾ ਐਲਾਨ ਨਾ ਕਰ ਦੇਣ।