'ਭਾਰਤੀ ਟੀਮ ਹਰ ਵਾਰ ਹਾਰੀ ਹੈ', ਵਰਲਡ ਕੱਪ 2027 ਨੂੰ ਲੈ ਕੇ ਯੁਵਰਾਜ ਸਿੰਘ ਨੇ ਗਿੱਲ-ਗੰਭੀਰ ਨੂੰ ਦਿੱਤੀ ਵੱਡੀ ਚਿਤਾਵਨੀ
ਭਾਰਤ ਨੂੰ ਵਿਸ਼ਵ ਕੱਪ 2011 'ਚ ਜਿੱਤ ਦਿਵਾਉਣ ਵਾਲੇ ਯੁਵਰਾਜ ਨੇ ਕ੍ਰਿਕਇਨਫੋ ਨਾਲ ਗੱਲ ਕਰਦਿਆਂ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ, "ਉਨ੍ਹਾਂ ਨੂੰ ਇੱਕ ਸਾਲ ਬਾਅਦ ਖੇਡਣ ਲਈ ਉਹੀ ਟੀਮ ਬਣਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਅੰਤ 'ਚ ਟੀਮ 'ਚ ਬਦਲਾਅ ਕਰਨਾ ਠੀਕ ਨਹੀਂ ਹੋਵੇਗਾ।
Publish Date: Wed, 16 Sep 2026 04:39 PM (IST)
Updated Date: Wed, 16 Sep 2026 04:44 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਵਰਲਡ ਕੱਪ 2027 ਨੂੰ ਲੈ ਕੇ ਭਾਰਤ ਦੇ ਸਾਬਕਾ ਆਲਰਾਊਂਡਰ ਖਿਡਾਰੀ ਯੁਵਰਾਜ ਸਿੰਘ ਨੇ ਭਾਰਤੀ ਟੀਮ ਮੈਨੇਜਮੈਂਟ ਨੂੰ ਚੇਤਾਵਨੀ ਦਿੱਤੀ ਹੈ। ਯੁਵਰਾਜ ਦਾ ਮੰਨਣਾ ਹੈ ਕਿ ਵਿਸ਼ਵ ਕੱਪ ਦੀ ਟੀਮ 'ਚ ਆਖ਼ਰੀ ਸਮੇਂ 'ਚ ਬਦਲਾਅ ਕਰਨਾ ਠੀਕ ਨਹੀਂ ਹੋਵੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਆਖ਼ਰੀ ਸਮੇਂ 'ਚ ਬਦਲਾਅ ਕਰਨ 'ਚ ਉਸ ਦਾ ਅਸਰ ਟੀਮ ਦੇ ਪ੍ਰਦਰਸ਼ਨ 'ਤੇ ਪੈਂਦਾ ਹੈ। ਦੱਸ ਦੇਈਏ ਕਿ ਵਰਲਡ ਕੱਪ ਅਗਲੇ ਸਾਲ ਅਕਤੂਬਰ-ਨਵੰਬਰ 'ਚ ਸਾਊਥ ਅਫ਼ਰੀਕਾ, ਜ਼ਿੰਬਾਬਵੇ ਅਤੇ ਨਾਮੀਬੀਆ 'ਚ ਖੇਡਿਆ ਜਾਣਾ ਹੈ।
ਵਿਸ਼ਵ ਕੱਪ 'ਚ ਦਿਗਜ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦੀ ਜਗ੍ਹਾ ਨੂੰ ਲੈ ਕੇ ਅਜੇ ਵੀ ਸਸਪੈਂਸ ਹੈ। ਹਾਲ ਹੀ 'ਚ ਇੰਗਲੈਂਡ ਦੌਰੇ 'ਚ ਰੋਹਿਤ ਨੂੰ ਲੈ ਕੇ ਅਜਿਹੀਆਂ ਖ਼ਬਰਾਂ ਸਾਹਮਣੇ ਆਈਆਂ ਸਨ ਕਿ ਲਾਰਡਜ਼ 'ਚ ਖੇਡਿਆ ਜਾਣ ਵਾਲਾ ਵਨਡੇ ਮੈਚ ਉਨ੍ਹਾਂ ਦੇ ਕਰੀਅਰ ਦਾ ਆਖ਼ਰੀ ਮੈਚ ਹੋਵੇਗਾ। ਹਾਲਾਂਕਿ, ਹਿੱਟਮੈਨ ਨੇ ਸੈਂਕੜਾ ਲਗਾ ਕੇ ਇਨ੍ਹਾਂ ਅਟਕਲਾਂ 'ਤੇ ਵਿਰਾਮ ਲਗਾ ਦਿੱਤਾ ਸੀ। ਹੁਣ ਯੁਵਰਾਜ ਨੇ ਸਲਾਹ ਦਿੱਤੀ ਹੈ ਕਿ ਟੂਰਨਾਮੈਂਟ ਤੋਂ ਠੀਕ ਪਹਿਲਾਂ ਟੀਮ 'ਚ ਵੱਡਾ ਬਦਲਾਅ ਠੀਕ ਨਹੀਂ ਹੋਵੇਗਾ।
ਯੁਵਰਾਜ ਸਿੰਘ ਨੇ ਦਿੱਤੀ ਚਿਤਾਵਨੀ ਭਾਰਤ ਨੂੰ ਵਿਸ਼ਵ ਕੱਪ 2011 'ਚ ਜਿੱਤ ਦਿਵਾਉਣ ਵਾਲੇ ਯੁਵਰਾਜ ਨੇ ਕ੍ਰਿਕਇਨਫੋ ਨਾਲ ਗੱਲ ਕਰਦਿਆਂ ਚੇਤਾਵਨੀ ਦਿੱਤੀ। ਉਨ੍ਹਾਂ ਕਿਹਾ, "ਉਨ੍ਹਾਂ ਨੂੰ ਇੱਕ ਸਾਲ ਬਾਅਦ ਖੇਡਣ ਲਈ ਉਹੀ ਟੀਮ ਬਣਾਉਣ 'ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਅੰਤ 'ਚ ਟੀਮ 'ਚ ਬਦਲਾਅ ਕਰਨਾ ਠੀਕ ਨਹੀਂ ਹੋਵੇਗਾ। ਤੁਹਾਡੇ ਖਿਡਾਰੀ ਚਾਹੇ 16 ਸਾਲ ਦੇ ਹੋਣ ਜਾਂ 20 ਸਾਲ ਦੇ, ਹਰ ਕਿਸੇ ਨੂੰ ਸਮਾਂ ਚਾਹੀਦਾ ਹੋਵੇਗਾ ਕਿਉਂਕਿ ਹੁਣ ਟੀ-20 ਕ੍ਰਿਕਟ ਜ਼ਿਆਦਾ ਹੁੰਦੀ ਹੈ ਅਤੇ ਵਨਡੇ ਕ੍ਰਿਕਟ ਬਹੁਤ ਘੱਟ ਹੁੰਦੀ ਹੈ। ਅਜੇ ਜਿੰਨੇ ਵੀ ਮੈਚ ਹੋਣ ਪਰ ਖਿਡਾਰੀਆਂ ਨੂੰ ਤਿਆਰੀ ਲਈ ਪੂਰਾ ਮੌਕਾ ਮਿਲਣਾ ਚਾਹੀਦਾ ਹੈ।"
ਭਾਰਤ ਨੇ ਕਈ ਵਾਰ ਵਿਸ਼ਵ ਕੱਪ ਤੋਂ ਠੀਕ ਪਹਿਲਾਂ ਕਈ ਵੱਡੇ ਬਦਲਾਅ ਕੀਤੇ ਹਨ। 2019 'ਚ ਅੰਬਾਤੀ ਰਾਇਡੂ ਦੀ ਜਗ੍ਹਾ ਵਿਜੇ ਸ਼ੰਕਰ ਨੂੰ ਸ਼ਾਮਲ ਕੀਤਾ ਗਿਆ। ਇਸ ਤੋਂ ਇਲਾਵਾ 2022 ਟੀ-20 ਵਰਲਡ ਕੱਪ 'ਚ ਅਚਾਨਕ ਰਵੀਚੰਦਰਨ ਅਸ਼ਵਿਨ ਨੂੰ ਜਗ੍ਹਾ ਮਿਲੀ। ਇਸ ਨਾਲ ਟੀਮ ਦਾ ਸੰਤੁਲਨ ਵਿਗੜਿਆ ਅਤੇ ਭਾਰਤੀ ਟੀਮ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਇਸੇ ਤਰਫ਼ ਯੁਵਰਾਜ ਨੇ ਵੀ ਇਸ਼ਾਰਾ ਕੀਤਾ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦਾ ਬਦਲਾਅ ਭਾਰਤ ਨੂੰ ਅਚਾਨਕ ਨਹੀਂ ਕਰਨਾ ਚਾਹੀਦਾ।
ਯੁਵਰਾਜ ਸਿੰਘ ਨੇ ਦਿੱਤੀ ਖ਼ਾਸ ਸਲਾਹ ਸਾਬਕਾ ਦਿਗਜ ਨੇ ਆਪਣੀ ਗੱਲ ਅੱਗੇ ਵਧਾਉਂਦੇ ਹੋਏ ਕਿਹਾ, "ਹਰ ਵਾਰ ਭਾਰਤ ਹਾਰਿਆ ਹੈ, ਜਦੋਂ ਮੈਨੇਜਮੈਂਟ ਨੇ ਆਖ਼ਰੀ ਸਮੇਂ ਜਾਂ ਟੂਰਨਾਮੈਂਟ ਦੌਰਾਨ ਵੱਡਾ ਬਦਲਾਅ ਕੀਤਾ ਹੈ। ਮੈਨੂੰ ਲੱਗਦਾ ਹੈ ਕਿ ਸਭ ਤੋਂ ਵੱਧ ਜ਼ਰੂਰੀ ਇਹ ਹੈ ਕਿ ਅਸੀਂ ਉਹੀ ਟੀਮ ਨਾਲ ਬਣੇ ਰਹੀਏ, ਜਿਸ 'ਤੇ ਸਾਨੂੰ ਭਰੋਸਾ ਹੈ। ਸਾਨੂੰ ਉਨ੍ਹਾਂ ਖਿਡਾਰੀਆਂ ਦਾ ਅੰਤ ਤੱਕ ਸਾਥ ਦੇਣਾ ਚਾਹੀਦਾ ਹੈ, ਚਾਹੇ ਉਹ ਸਫ਼ਲ ਹੋਣ ਜਾਂ ਅਸਫ਼ਲ। ਟੀਮ 'ਤੇ ਭਰੋਸਾ ਬਹੁਤ ਜ਼ਰੂਰੀ ਹੈ।"