ਜਬਰ ਜਨਾਹ ਤੇ ਬਾਡੀ-ਸ਼ੇਮਿੰਗ ਦੀਆਂ ਧਮਕੀਆਂ ਤੋਂ ਡਰੀ ਸ਼ੋਸ਼ਲ ਮੀਡੀਆ ਇਨਫਲੂਐਂਸਰ RJ Princy Parikh, ਡੇਵਿਡ ਮਿਲਰ ਨਾਲ ਬਣਾਈ ਰੀਲ ਕੀਤੀ ਡਿਲੀਟ
ਕਈ ਯੂਜ਼ਰਸ ਨੇ ਇਸ ਨੂੰ ਖੇਡ ਭਾਵਨਾ ਵਜੋਂ ਲਿਆ ਪਰ ਕੁਝ ਲੋਕਾਂ ਨੇ ਬੇਹੱਦ ਘਿਨੌਣੀ ਪ੍ਰਤੀਕਿਰਿਆ ਦਿੱਤੀ। ਪ੍ਰਿੰਸੀ ਮੁਤਾਬਕ ਉਨ੍ਹਾਂ ਨੂੰ ਸੈਂਕੜੇ ਬਾਡੀ-ਸ਼ੇਮਿੰਗ ਕਮੈਂਟਸ ਅਤੇ ਡਰਾਉਣੀਆਂ ਧਮਕੀਆਂ ਮਿਲੀਆਂ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਗਈ। ਉਨ੍ਹਾਂ ਨੇ ਸਾਫ਼ ਕੀਤਾ ਹੈ ਕਿ ਉਹ ਇਸ ਮਾਮਲੇ ਵਿੱਚ ਪੁਲਿਸ ਸ਼ਿਕਾਇਤ ਦਰਜ ਕਰਵਾਏਗੀ
Publish Date: Wed, 25 Feb 2026 10:38 AM (IST)
Updated Date: Wed, 25 Feb 2026 10:49 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਟੀ-20 ਵਰਲਡ ਕੱਪ ਦੌਰਾਨ ਸੋਸ਼ਲ ਮੀਡੀਆ ਇਨਫਲੂਐਂਸਰ ਪ੍ਰਿੰਸੀ ਪਾਰਿਖ ਨੂੰ ਗੰਭੀਰ ਆਨਲਾਈਨ ਟ੍ਰੋਲਿੰਗ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਨੇ ਦੱਖਣੀ ਅਫਰੀਕਾ ਦੇ ਕ੍ਰਿਕਟਰ ਡੇਵਿਡ ਮਿਲਰ ਨਾਲ ਬਣਾਈ ਆਪਣੀ ਵਾਇਰਲ ਇੰਸਟਾਗ੍ਰਾਮ ਰੀਲ ਨੂੰ ਡਿਲੀਟ ਕਰ ਦਿੱਤਾ ਹੈ ਕਿਉਂਕਿ ਉਨ੍ਹਾਂ ਨੂੰ ਵੱਡੀ ਗਿਣਤੀ ਵਿੱਚ ਇਤਰਾਜ਼ਯੋਗ ਸੰਦੇਸ਼ ਅਤੇ ਜਬਰ ਜਨਾਹ ਦੀਆਂ ਧਮਕੀਆਂ ਮਿਲ ਰਹੀਆਂ ਸਨ।
ਡੇਵਿਡ ਮਿਲਰ ਨਾਲ ਰੀਲ ਬਣਾਉਣੀ ਪਈ ਭਾਰੀ
ਇਹ ਰੀਲ ਭਾਰਤ ਅਤੇ ਦੱਖਣੀ ਅਫਰੀਕਾ ਦੇ ਮੈਚ ਤੋਂ ਬਾਅਦ ਪੋਸਟ ਕੀਤੀ ਗਈ ਸੀ। ਉਸ ਮੁਕਾਬਲੇ ਵਿੱਚ ਡੇਵਿਡ ਮਿਲਰ ਨੇ ਸ਼ਾਨਦਾਰ ਅਰਧ ਸੈਂਕੜਾ ਜੜ ਕੇ ਆਪਣੀ ਟੀਮ ਨੂੰ ਜਿੱਤ ਦਿਵਾਈ ਸੀ, ਜਿਸ ਕਾਰਨ ਭਾਰਤ ਨੂੰ ਟੂਰਨਾਮੈਂਟ ਵਿੱਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ।
ਵੀਡੀਓ ਵਿੱਚ ਪ੍ਰਿੰਸੀ ਪਾਰਿਖ ਮਜ਼ਾਕੀਆ ਅੰਦਾਜ਼ ਵਿੱਚ ਮਿਲਰ ਦੇ ਆਲੇ-ਦੁਆਲੇ ਘੁੰਮਦੇ ਹੋਏ ਹੌਲੀ-ਹੌਲੀ ਤਾੜੀਆਂ (slow-clap) ਵਜਾ ਰਹੀ ਸੀ। ਉਨ੍ਹਾਂ ਨੇ ਲਿਖਿਆ ਸੀ, "ਕੀ ਖਿਡਾਰੀ ਹੈ ਡੇਵਿਡ ਮਿਲਰ!" ਅਤੇ ਵੀਡੀਓ ਦੇ ਅੰਦਰ ਟੈਕਸਟ ਸੀ, "ਮੈਨੂੰ ਲੱਗਿਆ ਸੀ ਕਿ ਅਸੀਂ ਦੋਸਤ ਹਾਂ ਡੇਵਿਡ!"
ਹਾਲਾਂਕਿ ਕਈ ਯੂਜ਼ਰਸ ਨੇ ਇਸ ਨੂੰ ਖੇਡ ਭਾਵਨਾ ਵਜੋਂ ਲਿਆ ਪਰ ਕੁਝ ਲੋਕਾਂ ਨੇ ਬੇਹੱਦ ਘਿਨੌਣੀ ਪ੍ਰਤੀਕਿਰਿਆ ਦਿੱਤੀ। ਪ੍ਰਿੰਸੀ ਮੁਤਾਬਕ ਉਨ੍ਹਾਂ ਨੂੰ ਸੈਂਕੜੇ ਬਾਡੀ-ਸ਼ੇਮਿੰਗ ਕਮੈਂਟਸ ਅਤੇ ਡਰਾਉਣੀਆਂ ਧਮਕੀਆਂ ਮਿਲੀਆਂ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪਰੇਸ਼ਾਨ ਹੋ ਗਈ। ਉਨ੍ਹਾਂ ਨੇ ਸਾਫ਼ ਕੀਤਾ ਹੈ ਕਿ ਉਹ ਇਸ ਮਾਮਲੇ ਵਿੱਚ ਪੁਲਿਸ ਸ਼ਿਕਾਇਤ ਦਰਜ ਕਰਵਾਏਗੀ ਅਤੇ ਧਮਕੀਆਂ ਦੇਣ ਵਾਲਿਆਂ ਦੇ ਨਾਮ ਜਨਤਕ ਕਰੇਗੀ।
ਇਰਫਾਨ ਪਠਾਨ ਨੇ ਮਿਲਰ ਤੇ ਬ੍ਰੇਵਿਸ ਦੀ ਕੀਤੀ ਸ਼ਲਾਘਾ
ਦੂਜੇ ਪਾਸੇ ਸਾਬਕਾ ਭਾਰਤੀ ਆਲਰਾਊਂਡਰ ਇਰਫਾਨ ਪਠਾਨ ਨੇ ਦੱਖਣੀ ਅਫਰੀਕਾ ਦੀ ਬੱਲੇਬਾਜ਼ੀ ਦੀ ਤਾਰੀਫ਼ ਕੀਤੀ। ਪਠਾਨ ਨੇ ਕਿਹਾ ਕਿ ਜਦੋਂ ਬੁਮਰਾਹ ਸ਼ਾਨਦਾਰ ਗੇਂਦਬਾਜ਼ੀ ਕਰ ਰਹੇ ਸਨ, ਉਦੋਂ ਮਿਲਰ ਨੇ ਆਪਣੇ 6 ਵਿਸ਼ਵ ਕੱਪਾਂ ਦੇ ਤਜ਼ਰਬੇ ਦਾ ਫਾਇਦਾ ਉਠਾਇਆ ਅਤੇ ਜ਼ਰੂਰੀ ਸਮੇਂ 'ਤੇ ਅਰਧ ਸੈਂਕੜਾ ਲਗਾਇਆ। ਉਨ੍ਹਾਂ ਨੇ ਬ੍ਰੇਵਿਸ ਦੀ 45 ਦੌੜਾਂ ਦੀ ਪਾਰੀ ਨੂੰ ਵੀ ਫੈਸਲਾਕੁੰਨ ਦੱਸਿਆ, ਜਿਸ ਨੇ ਟੀਮ ਨੂੰ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਸਥਿਰਤਾ ਦਿੱਤੀ।