ਭੈਣ ਨੇ ਉਧਾਰ ਪੈਸੇ ਲੈ ਕੇ ਖਰੀਦਿਆ ਸੀ ਪਹਿਲਾ ਬੱਲਾ, ਭਾਰਤ ਖ਼ਿਲਾਫ਼ 3 ਸੈਂਕੜੇ ਤੇ 420 ਦੌੜਾਂ ਠੋਕ ਕੇ ਸੋਨਲ ਦਿਨੁਸ਼ਾ ਨੇ ਰਚਿਆ ਇਤਿਹਾਸ
ਜਿਸ ਨੇ ਆਪਣੀ ਜ਼ਿੰਦਗੀ ਦੀਆਂ ਕਠੋਰ ਹਕੀਕਤਾਂ ਤੋਂ ਭਟਕਣ ਲਈ ਖੇਡ ਨੂੰ ਚੁਣਿਆ। ਦਿਨੁਸ਼ਾ ਨੇ ਭਾਰਤ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ’ਚ 3 ਸੈਂਕੜਿਆਂ ਦੀ ਮਦਦ ਨਾਲ 420 ਦੌੜਾਂ ਬਣਾਈਆਂ। ਪੰਜ ਟੈਸਟ ਮੈਚ ਖੇਡ ਚੁੱਕੇ ਇਸ ਆਲਰਾਊਂਡਰ ਦਾ ਪ੍ਰਦਰਸ਼ਨ ਦੋਵਾਂ ਮੈਚਾਂ ’ਚ ਸ਼ਾਨਦਾਰ ਰਿਹਾ। ਹਾਲਾਂਕਿ ਇੱਥੋਂ ਤੱਕ ਦਾ ਸਫਰ ਉਸ ਲਈ ਆਸਾਨ ਨਹੀਂ ਸੀ। ਉਸ ਦਾ ਪਹਿਲਾ ਬੱਲਾ ਉਸ ਦੀ ਭੈਣ ਨੇ ਉਸ ਨੂੰ ਤੋਹਫੇ ’ਚ ਦਿੱਤਾ ਸੀ।
Publish Date: Sat, 29 Aug 2026 11:35 AM (IST)
Updated Date: Sat, 29 Aug 2026 11:39 AM (IST)
ਕੋਲੰਬੋ, ਪੀਟੀਆਈ : ਭਾਰਤ ਨੂੰ ਦੂਜੇ ਟੈਸਟ ਕ੍ਰਿਕਟ ਮੈਚ ’ਚ ਜਿੱਤ ਤੋਂ ਵਾਂਝੇ ਰੱਖਣ ਵਾਲੇ ਸ਼੍ਰੀਲੰਕਾ ਦੇ ਨੌਜਵਾਨ ਬੱਲੇਬਾਜ਼ ਸੋਨਲ ਦਿਨੁਸ਼ਾ ਨੂੰ ਇਸ ਉਪਲੱਬਧੀ ’ਤੇ ਪਹੁੰਚਣ ਲਈ ਕਾਫੀ ਸੰਘਰਸ਼ ਕਰਨਾ ਪਿਆ ਤੇ ਉਸ ਦਾ ਪਹਿਲਾ ਬੱਲਾ ਵੀ ਉਸ ਦੀ ਭੈਣ ਨੇ ਪੈਸੇ ਉਧਾਰ ਲੈ ਕੇ ਖਰੀਦਿਆ। ਇਹ ਕ੍ਰਿਕਟਰ ਆਪਣੀ ਖੇਡ ਪ੍ਰਤੀ ਕਿੰਨਾ ਗੰਭੀਰ ਹੈ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਉਸ ਨੇ ਦੂਜੇ ਟੈਸਟ ’ਚ ਭਾਰਤ ਦੀ ਸੰਭਾਵਿਤ ਜਿੱਤ ਨੂੰ ਟਾਲਣ ਦੇ ਕੁਝ ਘੰਟਿਆਂ ਬਾਅਦ ਹੀ ਨੈੱਟ ’ਤੇ ਅਭਿਆਸ ਕਰਨ ਦੀ ਕੋਸ਼ਿਸ਼ ਕੀਤੀ।
ਸ੍ਰੀਲੰਕਾ ਲਈ ਜਸ਼ਨ ਮਨਾਉਣ ਦਾ ਕੋਈ ਮਤਲਬ ਨਹੀਂ ਸੀ, ਜਿਸ ਨੇ ਆਪਣੀ ਜ਼ਿੰਦਗੀ ਦੀਆਂ ਕਠੋਰ ਹਕੀਕਤਾਂ ਤੋਂ ਭਟਕਣ ਲਈ ਖੇਡ ਨੂੰ ਚੁਣਿਆ। ਦਿਨੁਸ਼ਾ ਨੇ ਭਾਰਤ ਖ਼ਿਲਾਫ਼ ਦੋ ਟੈਸਟ ਮੈਚਾਂ ਦੀ ਲੜੀ ’ਚ 3 ਸੈਂਕੜਿਆਂ ਦੀ ਮਦਦ ਨਾਲ 420 ਦੌੜਾਂ ਬਣਾਈਆਂ। ਪੰਜ ਟੈਸਟ ਮੈਚ ਖੇਡ ਚੁੱਕੇ ਇਸ ਆਲਰਾਊਂਡਰ ਦਾ ਪ੍ਰਦਰਸ਼ਨ ਦੋਵਾਂ ਮੈਚਾਂ ’ਚ ਸ਼ਾਨਦਾਰ ਰਿਹਾ। ਹਾਲਾਂਕਿ ਇੱਥੋਂ ਤੱਕ ਦਾ ਸਫਰ ਉਸ ਲਈ ਆਸਾਨ ਨਹੀਂ ਸੀ। ਉਸ ਦਾ ਪਹਿਲਾ ਬੱਲਾ ਉਸ ਦੀ ਭੈਣ ਨੇ ਉਸ ਨੂੰ ਤੋਹਫੇ ’ਚ ਦਿੱਤਾ ਸੀ। ਪਰਿਵਾਰ ਦੀ ਆਰਥਿਕ ਤੰਗੀ ਕਾਰਨ ਉਸ ਦੀ ਭੈਣ ਨੇ ਉਧਾਰ ਲੈ ਕੇ ਉਸ ਲਈ ਬੈਟ ਖਰੀਦਿਆ ਸੀ।
ਦਿਨੁਸ਼ਾ ਨੂੰ ਬਾਸਕਿਟਬਾਲ ’ਚ ਸੀ ਦਿਲਚਸਪੀ ਦਿਨੁਸ਼ਾ ਦੇ ਭਰੋਸੇਮੰਦ ਕੋਚ ਅਸ਼ਾਨ ਪ੍ਰਿਅੰਜਨ ਨੇ ਕਿਹਾ ਕਿ ਉਸ ਦੀ ਬਾਸਕਿਟਬਾਲ ’ਚ ਦਿਲਚਸਪੀ ਸੀ। ਉਹ ਬੜੀ ਲਗਨ ਨਾਲ ਅਭਿਆਸ ਕਰਦਾ ਸੀ ਪਰ ਉਸ ਦੇ ਸਕੂਲ ਦੀ ਕੋਚ ਸੁਸਾਂਥਾ ਫੇਲਿਕਸ ਡਾਇਸ ਨੇ ਉਸ ਨੂੰ ਕ੍ਰਿਕਟ ਖੇਡਦੇ ਦੇਖਿਆ ਤੇ ਉਸ ਨੂੰ ਕ੍ਰਿਕਟ ਟੀਮ ’ਚ ਸ਼ਾਮਲ ਕੀਤਾ। ਉਸ ਕੋਲ ਬੱਲਾ ਜਾਂ ਕੋਈ ਹੋਰ ਸਾਮਾਨ ਨਹੀਂ ਸੀ। ਉਸ ਨੇ ਦੱਸਿਆ ਕਿ ਉਸ ਦੀ ਭੈਣ ਨੇ ਕੁਝ ਪੈਸੇ ਉਧਾਰ ਲੈ ਕੇ ਉਸ ਲਈ ਬੱਲਾ ਖਰੀਦਿਆ ਸੀ। ਇਹ ਉਸ ਦਾ ਪਹਿਲਾ ਕ੍ਰਿਕਟ ਬੱਲਾ ਸੀ। ਉਸ ਦੇ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। ਉਹ ਆਪਣੇ ਪਿਤਾ, ਮਾਤਾ ਤੇ ਭੈਣ-ਭਰਾ ਨਾਲ ਬਹੁਤ ਲਗਾਅ ਰੱਖਦਾ ਹੈ। ਮੈਨੂੰ ਲੱਗਦਾ ਹੈ ਕਿ ਉਹ ਕ੍ਰਿਕਟ ਨਾਲ ਵੀ ਇਸੇ ਤਰ੍ਹਾਂ ਜੁੜਿਆ ਹੋਇਆ ਹੈ। ਭਾਰਤ ਖਿਲਾਫ ਟੈਸਟ ਮੈਚ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਦਿਨੁਸ਼ਾ ਨੇ ਪ੍ਰਿਅੰਜਨ ਨੂੰ ਫੋਨ ਕੀਤਾ ਸੀ। ਉਸ ਨੇ ਪ੍ਰਿਅੰਜਨ ਨੂੰ ਕਿਹਾ ਕਿ ਸਰ ਇੰਡੀਆ ਕੋਲ ਹਰ ਤਰ੍ਹਾਂ ਦੇ ਸਪਿਨਰ ਹਨ। ਸਾਨੂੰ ਚੰਗੀ ਤਿਆਰੀ ਕਰਨੀ ਪਵੇਗੀ। ਇਹ ਸਾਡੀ ਚਰਚਾ ਦਾ ਮੁੱਖ ਨੁਕਤਾ ਸੀ। ਉਹ ਹਰ ਮੈਚ ਤੋਂ ਪਹਿਲਾਂ ਮੈਨੂੰ ਫ਼ੋਨ ਕਰਦਾ ਹੈ। ਦਿਨੁਸ਼ਾ ਦੀ ਮਿਹਨਤ ਦਾ ਅੰਤ ’ਚ ਫਲ ਮਿਲਿਆ ਤੇ ਉਸ ਨੇ ਸਵੀਪ ਸ਼ਾਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਦੇ ਸਪਿਨਰਾਂ ਰਵਿੰਦਰ ਜਡੇਜਾ, ਕੁਲਦੀਪ ਯਾਦਵ, ਮਾਨਵ ਸੁਥਾਰ (ਸਾਰੇ ਖੱਬੇ ਹੱਥ ਦੇ ਸਪਿਨਰ) ਤੇ ਸਾਰਾਂਸ਼ ਜੈਨ (ਆਫ-ਸਪਿਨਰ) ਨੂੰ ਖੋਖਲਾ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਦਿਨੁਸ਼ਾ ਨੇ ਗਾਲ ਤੇ ਕੋਲੰਬੋ ਟੈਸਟ ਮੈਚਾਂ ’ਚ ਕੁੱਲ 420 ਦੌੜਾਂ ਬਣਾਈਆਂ, ਜਿਨ੍ਹਾਂ 'ਚੋਂ 173 ਦੌੜਾਂ ਸਵੀਪ ਸ਼ਾਟ ਨਾਲ ਬਣੀਆਂ। ਇਸ ਤਰ੍ਹਾਂ ਉਸ ਨੇ ਇੱਕ ਟੈਸਟ ਲੜੀ ’ਚ ਸਪਿਨ ਖਿਲਾਫ ਸਵੀਪ ਸ਼ਾਟ ਖੇਡਦੇ ਹੋਏ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ’ਚ ਜੋ ਰੂਟ (160 ਦੌੜਾਂ) ਨੂੰ ਪਿੱਛੇ ਛੱਡ ਦਿੱਤਾ।
ਇਹ 25 ਸਾਲਾ ਖਿਡਾਰੀ ਸਖ਼ਤ ਮਿਹਨਤ ’ਚ ਵਿਸ਼ਵਾਸ ਰੱਖਦਾ ਹੈ ਤੇ ਇਸੇ ਲਈ ਭਾਰਤੀ ਸਪਿਨਰਾਂ ਖ਼ਿਲਾਫ਼ ਦਿਨੁਸ਼ਾ ਦੀ ਸਫ਼ਲਤਾ ਤੋਂ ਪ੍ਰਿਅੰਜਨ ਨੂੰ ਕੋਈ ਹੈਰਾਨੀ ਨਹੀਂ ਹੋਈ। ਉਸ ਨੇ ਕਿਹਾ ਕਿ ਮੈਂ ਉਸ ਨੂੰ ਪਹਿਲੀ ਵਾਰ ਸਕੂਲੀ ਕ੍ਰਿਕਟਰ ਵਜੋਂ ਦੇਖਿਆ। ਉਦੋਂ ਉਹ 11 ਜਾਂ 12 ਸਾਲ ਦੇ ਸਨ ਪਰ ਉਸ ਉਮਰ ’ਚ ਵੀ ਉਨ੍ਹਾਂ ਦਾ ਕ੍ਰਿਕਟ ਪ੍ਰਤੀ ਉਤਸ਼ਾਹ ਤੇ ਸਮਰਪਣ ਸ਼ਲਾਘਾਯੋਗ ਸੀ। ਉਸ ਨੇ ਕਿਹਾ ਕਿ ਮੈਂ ਇਕ ਵਾਰ ਉਸ ਨੂੰ ਕਿਹਾ ਸੀ ਕਿ ਸਪਿਨਰਾਂ ਖਿਲਾਫ ਸਫਲ ਹੋਣ ਲਈ ਉਸ ਨੂੰ ਇਹ ਜਾਣਨਾ ਚਾਹੀਦਾ ਹੈ ਕਿ ਸਵੀਪ ਸ਼ਾਟ ਕਿਵੇਂ ਖੇਡਣਾ ਹੈ। ਉਦੋਂ ਤੋਂ ਉਸ ਨੇ ਲਗਭਗ ਦੋ ਘੰਟੇ ਤੱਕ ਨੈੱਟ ’ਤੇ ਸਿਰਫ ਸਵੀਪ ਸ਼ਾਟਸ ਦਾ ਅਭਿਆਸ ਕੀਤਾ।