- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਨੇ ਨਿਊਜ਼ੀਲੈਂਡ ਦੌਰੇ 'ਤੇ ਪੰਜ ਮੈਚਾਂ ਦੀ ਵਨਡੇ ਅਤੇ ਦੋ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਇਨ੍ਹਾਂ ਦੋਵਾਂ ਸੀਰੀਜ਼ਾਂ ਲਈ ਭਾਰਤੀ ਟੀਮ ਦਾ ਐਲਾਨ ਹੋ ਗਿਆ ਹੈ। ਗਿੱਲ ਸ਼ੁਰੂਆਤੀ ਤਿੰਨ ਵਨਡੇ ਮੈਚਾਂ ’ਚ ਖੇਡਣਗੇ ਅਤੇ ਇਸ ਤੋਂ ਬਾਅਦ ਟੈਸਟ ਦੀ ਤਿਆਰੀ ਲਈ ਰਵਾਨਾ ਹੋ ਜਾਣਗੇ। ਉਨ੍ਹਾਂ ਦੀ ਗੈਰ-ਹਾਜ਼ਰੀ ’ਚ ਸ਼੍ਰੇਅਸ ਅਈਅਰ ਟੀਮ ਦੀ ਕਪਤਾਨੀ ਕਰਨਗੇ।

ਦਰਅਸਲ, ਗਿੱਲ ਨਿਊਜ਼ੀਲੈਂਡ ਦੌਰੇ 'ਤੇ ਚਾਰ ਤੋਂ ਪੰਜ ਨੈੱਟ ਗੇਂਦਬਾਜ਼ ਆਪਣੇ ਨਾਲ ਲੈ ਕੇ ਜਾਣਗੇ ਅਤੇ ਇਨ੍ਹਾਂ ਸਾਰਿਆਂ ਦਾ ਖਰਚਾ ਉਹ ਖ਼ੁਦ ਚੁੱਕਣਗੇ। ਸਮਾਚਾਰ ਏਜੰਸੀ ਪੀਟੀਆਈ (PTI) ਨੇ ਆਪਣੀ ਰਿਪੋਰਟ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ।
ਹਾਲਾਂਕਿ, ਬੀ.ਸੀ.ਸੀ.ਆਈ. ਨੇ ਵੀ ਟੀਮ ਦੇ ਨਾਲ ਨੈੱਟ ਗੇਂਦਬਾਜ਼ ਭੇਜਣ ਦਾ ਫ਼ੈਸਲਾ ਕੀਤਾ ਹੈ ਪਰ ਗਿੱਲ ਇੱਕ ਕਦਮ ਅੱਗੇ ਵਧਦੇ ਹੋਏ ਆਪਣੇ ਨਾਲ ਵੱਖਰੇ ਤੌਰ 'ਤੇ ਨੈੱਟ ਗੇਂਦਬਾਜ਼ਾਂ ਦਾ ਸੈੱਟ ਲੈ ਕੇ ਜਾਣਾ ਚਾਹੁੰਦੇ ਹਨ। ਇਹ ਕਿਸੇ ਵੀ ਭਾਰਤੀ ਕ੍ਰਿਕਟਰ ਵੱਲੋਂ ਪਹਿਲੀ ਵਾਰ ਕੀਤਾ ਜਾ ਰਿਹਾ ਹੈ ਕਿ ਉਹ ਆਪਣੇ ਨਾਲ ਨੈੱਟ ਗੇਂਦਬਾਜ਼ ਲੈ ਕੇ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਖਰਚਾ ਵੀ ਖ਼ੁਦ ਚੁੱਕ ਰਿਹਾ ਹੈ।
ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਪੀਟੀਆਈ ਨਾਲ ਗੱਲ ਕਰਦਿਆਂ ਕਿਹਾ, "ਇਹ ਕਾਫ਼ੀ ਦਿਲਚਸਪ ਹੈ। ਗਿਲ ਇੰਡੀਆ-ਏ ਨਾਲ ਟੈਸਟ ਮੈਚ ਨਹੀਂ ਖੇਡ ਰਹੇ ਹਨ ਕਿਉਂਕਿ ਉਹ ਵਨਡੇ ਸੀਰੀਜ਼ ਖੇਡਣਗੇ। ਉਹ ਨਿਊਜ਼ੀਲੈਂਡ ਲਈ 23-24 ਅਕਤੂਬਰ ਨੂੰ ਰਵਾਨਾ ਹੋਣਗੇ। ਚਾਰ ਤੋਂ ਪੰਜ ਗੇਂਦਬਾਜ਼ ਉਨ੍ਹਾਂ ਦੇ ਨਾਲ ਜਾਣਗੇ ਜਿਨ੍ਹਾਂ ਦਾ ਖ਼ਰਚਾ ਉਹ ਖ਼ੁਦ ਚੁੱਕਣਗੇ।"
ਇਹ ਦਰਸਾਉਂਦਾ ਹੈ ਕਿ ਗਿੱਲ ਨਿਊਜ਼ੀਲੈਂਡ ਦੌਰੇ ਨੂੰ ਲੈ ਕੇ ਕਿੰਨੇ ਗੰਭੀਰ ਹਨ ਅਤੇ ਉਹ ਇਸ ’ਚ ਕੋਈ ਕਸਰ ਨਹੀਂ ਛੱਡਣਾ ਚਾਹੁੰਦੇ। ਵਨਡੇ ਸੀਰੀਜ਼ ਸਾਊਥ ਅਫ਼ਰੀਕਾ ਵਿੱਚ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਦੇ ਲਿਹਾਜ਼ ਨਾਲ ਬੇਹੱਦ ਅਹਿਮ ਹੈ।
ਉੱਥੇ ਹੀ, ਭਾਰਤੀ ਟੀਮ ਨਿਊਜ਼ੀਲੈਂਡ ਵਿੱਚ ਲੰਬੇ ਸਮੇਂ ਤੋਂ ਟੈਸਟ ਸੀਰੀਜ਼ ਨਹੀਂ ਜਿੱਤੀ ਹੈ। ਗਿੱਲ ਨੇ ਇੰਗਲੈਂਡ ’ਚ ਆਪਣੇ ਬੱਲੇ ਦਾ ਕਮਾਲ ਦਿਖਾਇਆ ਸੀ ਅਤੇ 754 ਦੌੜਾਂ ਬਣਾਈਆਂ ਸਨ। ਉਹ ਨਿਊਜ਼ੀਲੈਂਡ ਵਿੱਚ ਵੀ ਇਸੇ ਤਰ੍ਹਾਂ ਦਾ ਪ੍ਰਦਰਸ਼ਨ ਕਰਕੇ ਟੀਮ ਨੂੰ ਜਿੱਤ ਦਿਵਾਉਣ ਦੀ ਕੋਸ਼ਿਸ਼ ਵਿੱਚ ਹਨ।