- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ੈਫਾਲੀ ਨੇ 184.61 ਦੀ ਸਟ੍ਰਾਈਕ ਰੇਟ ਨਾਲ 360 ਦੌੜਾਂ ਬਣਾਈਆਂ ਤੇ ਮਹਿਲਾ ਏਸ਼ੀਆ ਕੱਪ ’ਚ 6 ਵਿਕਟਾਂ ਵੀ ਲਈਆਂ। ਏਸ਼ਿਆਈ ਖੇਡਾਂ ’ਚ ਸ਼ੈਫਾਲੀ ਨੇ ਸੈਮੀਫਾਈਨਲ ’ਚ ਬੰਗਲਾਦੇਸ਼ ਖਿਲਾਫ ਅਜੇਤੂ 100 ਤੇ ਫਾਈਨਲ ’ਚ ਸ਼੍ਰੀਲੰਕਾ ਦੇ ਖਿਲਾਫ 48 ਦੌੜਾਂ ਬਣਾਈਆਂ ਸਨ

ਦੁਬਈ, ਪੀਟੀਆਈ : ਭਾਰਤੀ ਟੈਸਟ ਤੇ ਵਨਡੇ ਕਪਤਾਨ ਸ਼ੁਭਮਨ ਗਿੱਲ ਨੂੰ ਮੰਗਲਵਾਰ ਨੂੰ ਰਿਕਾਰਡ 5ਵੀਂ ਵਾਰ ਆਈਸੀਸੀ ਪਲੇਅਰ ਆਫ ਦਿ ਮੰਥ ਚੁਣਿਆ ਗਿਆ, ਜਦੋਂ ਕਿ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ ਨੂੰ ਏਸ਼ੀਆ ਕੱਪ ਤੇ ਏਸ਼ਿਆਈ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ ਲਈ ਮਹਿਲਾ ਵਰਗ ’ਚ ਇਹ ਸਨਮਾਨ ਮਿਲਿਆ। ਸ਼ੁਭਮਨ ਨੇ ਵੈਸਟਇੰਡੀਜ਼ ਖਿਲਾਫ ਵਨਡੇ ਸੀਰੀਜ਼ ’ਚ ਚੰਗਾ ਪ੍ਰਦਰਸ਼ਨ ਕੀਤਾ ਸੀ। ਉਸ ਨੇ ਤਿਰੂਵਨੰਤਪੁਰਮ ’ਚ ਖੇਡੇ ਗਏ ਪਹਿਲੇ ਵਨਡੇ ’ਚ 110 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਗੁਹਾਟੀ ’ਚ ਖੇਡੇ ਗਏ ਦੂਜੇ ਵਨਡੇ ’ਚ ਉਸ ਨੇ 133 ਗੇਂਦਾਂ ’ਚ 223 ਦੌੜਾਂ ਬਣਾਈਆਂ। ਸ਼ੈਫਾਲੀ ਨੇ 184.61 ਦੀ ਸਟ੍ਰਾਈਕ ਰੇਟ ਨਾਲ 360 ਦੌੜਾਂ ਬਣਾਈਆਂ ਤੇ ਮਹਿਲਾ ਏਸ਼ੀਆ ਕੱਪ ’ਚ 6 ਵਿਕਟਾਂ ਵੀ ਲਈਆਂ। ਏਸ਼ਿਆਈ ਖੇਡਾਂ ’ਚ ਸ਼ੈਫਾਲੀ ਨੇ ਸੈਮੀਫਾਈਨਲ ’ਚ ਬੰਗਲਾਦੇਸ਼ ਖਿਲਾਫ ਅਜੇਤੂ 100 ਤੇ ਫਾਈਨਲ ’ਚ ਸ਼੍ਰੀਲੰਕਾ ਦੇ ਖਿਲਾਫ 48 ਦੌੜਾਂ ਬਣਾਈਆਂ ਸਨ।