IND vs ZIM: ਜਿੰਬਾਬਵੇ ਦਾ ਪੱਤਾ ਕੱਟਣਗੇ ਸ਼੍ਰੇਅਸ ਅਈਅਰ, ਪਲੇਇੰਗ-11 'ਚੋਂ ਰਿੰਕੂ ਸਿੰਘ ਦੀ ਹੋ ਸਕਦੀ ਹੈ ਛੁੱਟੀ ਜਿੰਬਾਬਵੇ ਖਿਲਾਫ਼ ਚੱਲ ਰਹੀ ਟੀ-20 ਸੀਰੀਜ਼ 'ਚ ਭਾਰਤ ਨੇ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਤੀਜਾ ਮੁਕਾਬਲਾ ਹਰਾਰੇ 'ਚ ਹੀ ਖੇਡਿਆ ਜਾਣਾ ਹੈ। ਸ਼੍ਰੇਅਸ ਅਈਅਰ ਦੀ ਕਪਤਾਨੀ 'ਚ ਟੀਮ ਇੰਡੀਆ ਦੀ ਇਹ ਪਹਿਲੀ ਸੀਰੀਜ਼ ਜਿੱਤ ਹੈ। ਭਾਰਤ ਨੇ ਪਹਿਲਾਂ ਹੀ ਟੀ-20 ਸੀਰੀਜ਼ ਨੂੰ ਆਪਣੇ ਨਾਂ ਕਰ ਲਿਆ ਹੈ ਅਤੇ ਅਜਿਹੇ 'ਚ ਤੀਜੇ ਟੀ-20 ਮੈਚ 'ਚ ਕਪਤਾਨ ਅਈਅਰ ਕੁਝ ਬਦਲਾਅ ਕਰ ਸਕਦੇ ਹਨ। ਬੈਂਚ 'ਤੇ ਬੈਠੇ ਖਿਡਾਰੀਆਂ ਨੂੰ ਪਲੇਇੰਗ-11 'ਚ ਸ਼ਾਮਲ ਕੀਤਾ ਜਾ ਸਕਦਾ ਹੈ।
Publish Date: Sun, 26 Jul 2026 10:38 AM (IST)
Updated Date: Sun, 26 Jul 2026 12:12 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ - ਜਿੰਬਾਬਵੇ ਖਿਲਾਫ਼ ਚੱਲ ਰਹੀ ਟੀ-20 ਸੀਰੀਜ਼ 'ਚ ਭਾਰਤ ਨੇ 2-0 ਦੀ ਅਜੇਤੂ ਬੜ੍ਹਤ ਬਣਾ ਲਈ ਹੈ। ਤੀਜਾ ਮੁਕਾਬਲਾ ਹਰਾਰੇ 'ਚ ਹੀ ਖੇਡਿਆ ਜਾਣਾ ਹੈ। ਸ਼੍ਰੇਅਸ ਅਈਅਰ ਦੀ ਕਪਤਾਨੀ 'ਚ ਟੀਮ ਇੰਡੀਆ ਦੀ ਇਹ ਪਹਿਲੀ ਸੀਰੀਜ਼ ਜਿੱਤ ਹੈ। ਭਾਰਤ ਨੇ ਪਹਿਲਾਂ ਹੀ ਟੀ-20 ਸੀਰੀਜ਼ ਨੂੰ ਆਪਣੇ ਨਾਂ ਕਰ ਲਿਆ ਹੈ ਅਤੇ ਅਜਿਹੇ 'ਚ ਤੀਜੇ ਟੀ-20 ਮੈਚ 'ਚ ਕਪਤਾਨ ਅਈਅਰ ਕੁਝ ਬਦਲਾਅ ਕਰ ਸਕਦੇ ਹਨ। ਬੈਂਚ 'ਤੇ ਬੈਠੇ ਖਿਡਾਰੀਆਂ ਨੂੰ ਪਲੇਇੰਗ-11 'ਚ ਸ਼ਾਮਲ ਕੀਤਾ ਜਾ ਸਕਦਾ ਹੈ।
ਅਈਅਰ ਦੀ ਕਪਤਾਨੀ 'ਚ ਭਾਰਤ ਪਹਿਲੇ 7 ਮੈਚਾਂ 'ਚੋਂ ਇੱਕ ਵੀ ਮੁਕਾਬਲਾ ਨਹੀਂ ਜਿੱਤ ਸਕਿਆ ਸੀ। ਹਾਲਾਂਕਿ, ਜਿੰਬਾਬਵੇ ਦੇ ਖ਼ਿਲਾਫ਼ ਹੁਣ ਸੀਰੀਜ਼ ਨੂੰ ਆਪਣੇ ਨਾਂ ਕਰ ਲਿਆ ਹੈ। ਇਸੇ ਵਜ੍ਹਾ ਕਰਕੇ ਤੀਜੇ ਟੀ-20 ਮੈਚ 'ਚ ਬਦਲਾਅ ਹੋ ਸਕਦਾ ਹੈ। ਭਾਰਤ ਜਿੰਬਾਬਵੇ ਦਾ ਕਲੀਨ ਸਵੀਪ ਕਰਨਾ ਚਾਹੇਗਾ ਅਤੇ ਅਈਅਰ ਜੇਤੂ ਕੰਬੀਨੇਸ਼ਨ ਨਾਲ ਜ਼ਿਆਦਾ ਛੇੜਛਾੜ ਨਹੀਂ ਕਰਨਾ ਚਾਹੁਣਗੇ ਪਰ ਬੈਂਚ 'ਤੇ ਬੈਠੇ ਇੱਕ ਆਲਰਾਊਂਡਰ ਨੂੰ ਮੌਕਾ ਮਿਲ ਸਕਦਾ ਹੈ।
ਭਾਰਤ ਅਤੇ ਜਿੰਬਾਬਵੇ ਵਿਚਕਾਰ ਤੀਜਾ ਟੀ-20 ਮੈਚ ਭਾਰਤ ਅਤੇ ਜਿੰਬਾਬਵੇ ਵਿਚਕਾਰ ਤੀਜਾ ਟੀ-20 ਮੈਚ ਹਰਾਰੇ 'ਚ ਖੇਡਿਆ ਜਾਣਾ ਹੈ। ਇਹ ਮੁਕਾਬਲਾ ਭਾਰਤੀ ਸਮੇਂ ਮੁਤਾਬਕ ਦੁਪਹਿਰ ਦੇ 4:30 ਵਜੇ ਤੋਂ ਸ਼ੁਰੂ ਹੋਵੇਗਾ। ਭਾਰਤ ਨੇ ਪਹਿਲੇ ਦੋਵੇਂ ਮੈਚ ਜਿੱਤ ਕੇ ਸੀਰੀਜ਼ 'ਚ 2-0 ਨਾਲ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ।
ਵੈਭਵ ਸੂਰਯਵੰਸ਼ੀ 'ਤੇ ਰਹਿਣਗੀਆਂ ਨਜ਼ਰਾਂ ਵੈਭਵ ਸੂਰਯਵੰਸ਼ੀ ਨੇ ਪਹਿਲੇ ਟੀ-20 ਮੈਚ 'ਚ ਆਪਣੀ ਪਹਿਲੀ ਇੰਟਰਨੈਸ਼ਨਲ ਫਿਫਟੀ ਲਗਾਈ ਸੀ। ਦੂਜੇ ਮੈਚ 'ਚ ਉਹ ਵੱਡੀ ਪਾਰੀ ਨਹੀਂ ਖੇਡ ਸਕੇ ਸਨ ਅਤੇ 9 ਗੇਂਦਾਂ 'ਤੇ 20 ਦੋੜਾਂ ਬਣਾ ਕੇ ਆਊਟ ਹੋ ਗਏ ਸਨ। ਅਜਿਹੇ 'ਚ ਉਨ੍ਹਾਂ ਉੱਤੇ ਸਾਰਿਆਂ ਦੀਆਂ ਨਜ਼ਰਾਂ ਰਹਿਣ ਵਾਲੀਆਂ ਹਨ। ਸੂਰਯਵੰਸ਼ੀ ਆਖਰੀ ਮੈਚ 'ਚ ਆਪਣੀ ਛਾਪ ਛੱਡਣਾ ਚਾਹੁਣਗੇ ਅਤੇ ਵੱਡੀ ਪਾਰੀ ਖੇਡਣਾ ਚਾਹੁਣਗੇ।
ਭਾਰਤੀ ਟੀਮ 'ਚ ਹੋ ਸਕਦਾ ਹੈ ਬਦਲਾਅ ਜਿੰਬਾਬਵੇ ਖ਼ਿਲਾਫ਼ ਤੀਜੇ ਟੀ-20 ਮੈਚ 'ਚ ਆਲਰਾਊਂਡਰ ਸੂਰਿਆਂਸ਼ ਸ਼ੇਡਗੇ ਨੂੰ ਮੌਕਾ ਮਿਲ ਸਕਦਾ ਹੈ। ਸ਼ੇਡਗੇ ਨੂੰ ਹੁਣ ਤੱਕ ਇਸ ਦੌਰੇ 'ਤੇ ਇੱਕ ਵੀ ਮੈਚ 'ਚ ਮੌਕਾ ਨਹੀਂ ਮਿਲਿਆ ਹੈ। ਦੂਜੇ ਪਾਸੇ ਟੀਮ ਇੰਡੀਆ ਲਈ ਅਸ਼ੋਕ ਸ਼ਰਮਾ ਅਤੇ ਯਸ਼ ਠਾਕੁਰ ਨੇ ਡੈਬਿਊ ਕਰ ਲਿਆ ਹੈ। ਅਜਿਹੇ 'ਚ ਸੀਰੀਜ਼ ਜਿੱਤਣ ਤੋਂ ਬਾਅਦ ਸ਼ੇਡਗੇ ਨੂੰ ਪਲੇਇੰਗ-11 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਸ਼ੇਡਗੇ ਨੂੰ ਰਿੰਕੂ ਸਿੰਘ ਜਾਂ ਸ਼ਿਵਮ ਦੁਬੇ ਦੀ ਜਗ੍ਹਾ ਪਲੇਇੰਗ-11 'ਚ ਮੌਕਾ ਮਿਲ ਸਕਦਾ ਹੈ।
ਜਿੰਬਾਬਵੇ ਖ਼ਿਲਾਫ਼ ਤੀਜੇ ਟੀ-20 ਮੈਚ 'ਚ ਭਾਰਤ ਦੀ ਸੰਭਾਵਿਤ ਪਲੇਇੰਗ-11 ਵੈਭਵ ਸੂਰਯਵੰਸ਼ੀ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਸ਼੍ਰੇਅਸ ਅਈਅਰ (ਕਪਤਾਨ), ਤਿਲਕ ਵਰਮਾ, ਰਿੰਕੂ ਸਿੰਘ/ਸੂਰਿਆਂਸ਼ ਸ਼ੇਡਗੇ, ਸ਼ਿਵਮ ਦੁਬੇ, ਰਵਿ ਬਿਸ਼ਨੋਈ, ਪ੍ਰਿੰਸ ਯਾਦਵ, ਮਯੰਕ ਯਾਦਵ, ਯਸ਼ ਠਾਕੁਰ।