ਸਾਰਾਂਸ਼ ਜੈਨ ਨੇ 33 ਸਾਲ ਦੀ ਉਮਰ 'ਚ ਭਾਰਤੀ ਟੈਸਟ ਟੀਮ 'ਚ ਕੀਤਾ ਡੈਬਿਊ, 28 ਸਾਲਾਂ 'ਚ ਇਹ ਰਿਕਾਰਡ ਬਣਾਉਣ ਵਾਲੇ ਸਭ ਤੋਂ ਉਮਰਦਰਾਜ਼ ਖਿਡਾਰੀ ਬਣੇ
ਅਜਿਹੇ ਹਾਲਾਤ ਕਿਸੇ ਵੀ ਕ੍ਰਿਕਟਰ ਨੂੰ ਨਿਰਾਸ਼ ਕਰ ਸਕਦੇ ਸਨ ਪਰ ਇੰਦੌਰ ਦੇ ਸਾਰਾਂਸ਼ ਨੇ ਹਿੰਮਤ ਨਹੀਂ ਹਾਰੀ। ਉਸ ਦੀਆਂ ਅੱਖਾਂ ਵਿਚ ਆਪਣੇ ਪਿਤਾ ਦਾ ਸੁਪਨਾ ਸੀ, ਜੋ ਕਿ ਕੈਂਸਰ ਨਾਲ ਲੜ ਰਹੇ ਸੀ। ਪਿਤਾ ਦੇ ਸੰਘਰਸ਼ ਨੂੰ ਦੇਖ ਕੇ ਸਾਰਾਂਸ਼ ਨੂੰ ਮਹਿਸੂਸ ਹੋਇਆ ਕਿ ਉਸਦਾ ਸੰਘਰਸ਼ ਬਹੁਤ ਛੋਟਾ ਹੈ
Publish Date: Mon, 24 Aug 2026 10:32 AM (IST)
Updated Date: Mon, 24 Aug 2026 10:39 AM (IST)
ਕਪੀਸ਼ ਦੁਬੇ, ਨਈਦੁਨੀਆ, ਇੰਦੌਰ : ਪਿਛਲੇ 26 ਸਾਲਾਂ ਤੋਂ ਹਰ ਰੋਜ਼ ਸਵੇਰੇ ਘਰੋਂ ਨਿਕਲ ਕੇ ਮੈਦਾਨ ਜਾਣਾ, ਗੇਂਦਬਾਜ਼ੀ ਕਰਨਾ ਤੇ ਫਿਰ ਵਾਪਸ ਆਉਣਾ। ਉਮਰ ਹੱਥਾਂ ’ਚੋਂ ਰੇਤ ਵਾਂਗ ਫਿਸਲ ਰਹੀ ਸੀ ਫਿਰ ਕ੍ਰਿਕਟ ਦੀ ਚਕਾਚੌਂਧ ਵਾਲੇ ਆਈਪੀਐੱਲ ’ਚ ਵੀ ਮੌਕਾ ਨਹੀਂ ਮਿਲ ਰਿਹਾ ਸੀ। ਅਜਿਹੇ ਹਾਲਾਤ ਕਿਸੇ ਵੀ ਕ੍ਰਿਕਟਰ ਨੂੰ ਨਿਰਾਸ਼ ਕਰ ਸਕਦੇ ਸਨ ਪਰ ਇੰਦੌਰ ਦੇ ਸਾਰਾਂਸ਼ ਨੇ ਹਿੰਮਤ ਨਹੀਂ ਹਾਰੀ। ਉਸ ਦੀਆਂ ਅੱਖਾਂ ਵਿਚ ਆਪਣੇ ਪਿਤਾ ਦਾ ਸੁਪਨਾ ਸੀ, ਜੋ ਕਿ ਕੈਂਸਰ ਨਾਲ ਲੜ ਰਹੇ ਸੀ। ਪਿਤਾ ਦੇ ਸੰਘਰਸ਼ ਨੂੰ ਦੇਖ ਕੇ ਸਾਰਾਂਸ਼ ਨੂੰ ਮਹਿਸੂਸ ਹੋਇਆ ਕਿ ਉਸਦਾ ਸੰਘਰਸ਼ ਬਹੁਤ ਛੋਟਾ ਹੈ। ਆਖਿਰਕਾਰ ਉਹ ਦਿਨ ਆ ਗਿਆ, ਜਿਸਦੀ ਉਸਨੇ ਉਡੀਕ ਕੀਤੀ ਸੀ। ਇੰਦੌਰ ਦੇ ਆਫ ਸਪਿਨ ਆਲਰਾਊਂਡਰ ਸਾਰਾਂਸ਼ ਜੈਨ ਨੂੰ ਸ੍ਰੀਲੰਕਾ ਖ਼ਿਲਾਫ਼ ਐੱਸਐੱਸਸੀ ਮੈਦਾਨ 'ਤੇ ਸ਼ੁਰੂ ਹੋਏ ਦੂਜੇ ਟੈਸਟ ਲਈ ਭਾਰਤੀ ਇਲੈਵਨ ’ਚ ਸ਼ਾਮਲ ਕੀਤਾ ਗਿਆ। ਉਹ ਭਾਰਤ ਦੇ 320ਵਾਂ ਟੈਸਟ ਕ੍ਰਿਕਟਰ ਬਣਿਆ।
ਸਾਰਾਂਸ਼ ਨੇ 33 ਸਾਲ ਤੇ 145 ਦਿਨ ਦੀ ਉਮਰ 'ਚ ਭਾਰਤੀ ਟੈਸਟ ਟੀਮ ’ਚ ਡੈਬਿਊ ਕਰ ਕੇ ਸਾਬਿਤ ਕੀਤਾ ਕਿ ਮਿਹਨਤ ਕਦੇ ਵੀ ਵਿਅਰਥ ਨਹੀਂ ਜਾਂਦੀ। ਉਹ ਭਾਰਤ ਲਈ ਟੈਸਟ ਡੈਬਿਊ ਕਰਨ ਵਾਲਾ 28 ਸਾਲਾਂ ’ਚ ਸਭ ਤੋਂ ਉਮਰਦਰਾਜ਼ ਖਿਡਾਰੀ ਹੈ। ਉਸ ਤੋਂ ਪਹਿਲਾਂ 1998 ’ਚ ਰਾਬਿਨ ਸਿੰਘ ਨੇ 35 ਸਾਲ ਤੇ 23 ਦਿਨ ਦੀ ਉਮਰ 'ਚ ਡੈਬਿਊ ਕੀਤਾ ਸੀ। ਸਾਰਾਂਸ਼ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਸਪਿਨਰ ਜਲਜ ਸਕਸੈਨਾ ਨੇ ਘਰੇਲੂ ਕ੍ਰਿਕਟ ’ਚ ਬਿਹਤਰੀਨ ਰਿਕਾਰਡ ਹੋਣ ਦੇ ਬਾਵਜੂਦ ਕਦੇ ਭਾਰਤ ਲਈ ਨਹੀਂ ਖੇਡਿਆ। ਜਲਜ ਦੇ ਨਾਂ ’ਤੇ ਪਹਿਲੀ ਸ਼੍ਰੇਣੀ ਕ੍ਰਿਕਟ ਵਿਚ 7224 ਦੌੜਾਂ ਤੇ 512 ਵਿਕਟਾਂ ਦਰਜ ਹਨ। ਸਾਰਾਂਸ਼ ਪਹਿਲੀ ਸ਼੍ਰੇਣੀ ਕ੍ਰਿਕਟ ’ਚ 2223 ਦੌੜਾਂ ਤੇ 188 ਵਿਕਟਾਂ ਲੈ ਚੁੱਕਾ ਹੈ। ਉਹ ਮੁਰਲੀ ਵਿਜੇ (2008) ਤੇ ਮੁਹੰਮਦ ਸ਼ਮੀ (2013) ਦੇ ਬਾਅਦ ਪਹਿਲਾ ਅਜਿਹਾ ਕ੍ਰਿਕਟਰ ਹੈ, ਜਿਸਨੇ ਆਈਪੀਐੱਲ ਦੇ ਕਰਾਰ ਤੋਂ ਪਹਿਲਾਂ ਭਾਰਤ ਲਈ ਡੈਬਿਊ ਕੀਤਾ ਹੈ। ਸਾਰਾਂਸ਼ ਦੇ ਨਾਲ ਹੀ ਕਲੱਬ ਕ੍ਰਿਕਟ ਖੇਡਣ ਵਾਲੇ ਰਜਤ ਪਾਟੀਦਾਰ ਆਈਪੀਐੱਲ ’ਚ ਆਰਸੀਬੀ ਦਾ ਕਪਤਾਨ ਬਣ ਚੁੱਕਾ ਹੈ। ਬਚਪਨ ਦੇ ਦੋਸਤ ਵੈਂਕਟੇਸ਼ ਅਈਅਰ ਤੇ ਆਵੇਸ਼ ਖਾਨ ਆਈਪੀਐੱਲ ਵਿਚ ਨਾਮ ਕਮਾ ਰਹੇ ਸਨ। ਕਈ ਜੂਨੀਅਰ ਵੀ ਆਈਪੀਐੱਲ ਵਿਚ ਸਥਾਪਿਤ ਹੋਣ ਲੱਗੇ ਸਨ ਪਰ ਸਾਰਾਂਸ਼ ਨੇ ਹਿੰਮਤ ਨਹੀਂ ਹਾਰੀ। ਭਾਰਤ-ਏ ਟੀਮ ਨਾਲ ਸ੍ਰੀਲੰਕਾ ਦੌਰੇ 'ਤੇ ਸਾਰਾਂਸ਼ ਨੇ ਅਜੇਤੂ 70 ਦੌੜਾਂ ਤੇ ਛੇ ਵਿਕਟਾਂ ਲੈ ਕੇ ਆਪਣੀ ਸਮਰੱਥਾ ਦਿਖਾਈ ਸੀ। ਉਸ ਸਮੇਂ ਤੋਂ ਭਾਰਤ ਲਈ ਖੇਡਣ ਦੀ ਉਮੀਦ ਵਧ ਗਈ ਸੀ।
ਪਿਤਾ ਸੁਬੋਧ ਜੈਨ ਦੱਸਦੇ ਹਨ, "ਸਾਰਾਂਸ਼ 26 ਸਾਲ ਤੋਂ ਕ੍ਰਿਕਟ ਖੇਡ ਰਿਹਾ ਹੈ। ਉਹ ਹਮੇਸ਼ਾ ਕਹਿੰਦਾ ਸੀ ਕਿ ਪਾਪਾ, ਮੈਂ ਭਾਰਤ ਲਈ ਖੇਡ ਕੇ ਦਿਖਾਵਾਂਗਾ। ਅੱਜ ਉਸਨੇ ਮੇਰਾ ਸੁਪਨਾ ਪੂਰਾ ਕਰ ਦਿੱਤਾ। ਅਸੀਂ ਪਰਿਵਾਰ ਨਾਲ ਜੈਨ ਮੰਦਰ ਗਏ ਸਨ। ਵਾਪਸ ਆਏ ਤਾਂ ਟੀਵੀ 'ਤੇ ਦੇਖਿਆ ਕਿ ਉਸ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਸਾਡੇ ਲਈ ਇਸ ਤੋਂ ਵੱਡਾ ਖੁਸ਼ੀ ਦਾ ਪਲ ਹੋਰ ਕੋਈ ਨਹੀਂ ਹੋ ਸਕਦਾ।" ਸਾਰਾਂਸ਼ ਦੇ ਕੋਚ ਰਹੇ ਅਮਯ ਖੁਰਾਸੀਆ ਕਹਿੰਦੇ ਹਨ, "ਸਾਰਾਂਸ਼ ਦੀ ਕਹਾਣੀ ਆਪਣੇ ਆਪ 'ਤੇ ਵਿਸ਼ਵਾਸ ਤੇ ਸਵੈ-ਅਨੁਸ਼ਾਸਨ ਦੀ ਹੈ। ਉਸ ਨੂੰ ਹਰ ਪੱਧਰ 'ਤੇ ਕਈ ਸਾਲਾਂ ਤੱਕ ਨਜ਼ਰਅੰਦਾਜ਼ ਕੀਤਾ ਗਿਆ ਪਰ ਉਸਨੇ ਕਦੇ ਹਾਰ ਨਹੀਂ ਮੰਨੀ। ਸਾਰਾਂਸ਼ ਨੂੰ ਯਕੀਨ ਸੀ ਕਿ ਜੇ ਉਹ ਪ੍ਰਦਰਸ਼ਨ ਕਰੇਗਾ ਤਾਂ ਟੀਮ ਵਿਚ ਜ਼ਰੂਰ ਆਵੇਗਾ। ਸਾਰਾਂਸ਼ ਮਨ ਤੋਂ ਨਹੀਂ ਟੁੱਟਾ। ਮੈਨੂੰ ਲੱਗਦਾ ਹੈ ਕਿ ਉਸ ਨੂੰ ਅੱਜ ਤੋਂ ਤਿੰਨ-ਚਾਰ ਸਾਲ ਪਹਿਲਾਂ ਹੀ ਭਾਰਤੀ ਟੀਮ ਵਿਚ ਡੈਬਿਊ ਦਾ ਮੌਕਾ ਮਿਲ ਜਾਣਾ ਚਾਹੀਦਾ ਸੀ।