ਭਾਰਤੀ ਕ੍ਰਿਕਟ 'ਚ ਵੱਡਾ ਉਲਟਫੇਰ: ਖ਼ਰਾਬ ਫਾਰਮ ਕਾਰਨ ਰੋਹਿਤ ਸ਼ਰਮਾ ਦੀ ਛੁੱਟੀ ਤੈਅ? ਇੰਗਲੈਂਡ ਦੌਰੇ ਦੇ ਵਿਚਕਾਰ BCCI ਅਧਿਕਾਰੀਆਂ ਨਾਲ ਹੋਈ ਗੁਪਤ ਮੀਟਿੰਗ; ਜਾਣੋ ਕੀ ਰਿਹੈ ਨਤੀਜਾ ਭਾਰਤੀ ਕ੍ਰਿਕਟ 'ਚ ਵੀਰਵਾਰ ਦੇ ਦਿਨ ਉਸ ਵੇਲੇ ਭੂਚਾਲ ਆ ਗਿਆ ਜਦੋਂ ਕਈ ਮੀਡੀਆ ਰਿਪੋਰਟਾਂ 'ਚ ਇਹ ਦਾਅਵਾ ਕੀਤਾ ਗਿਆ ਕਿ ਲਾਰਡਸ 'ਚ 19 ਜੁਲਾਈ ਨੂੰ ਖੇਡਿਆ ਜਾਣ ਵਾਲਾ ਤੀਜਾ ਵਨਡੇ ਮੈਚ ਰੋਹਿਤ ਸ਼ਰਮਾ ਦੇ ਕਰੀਅਰ ਦਾ ਆਖਰੀ ਮੈਚ ਹੋ ਸਕਦਾ ਹੈ। ਰਿਪੋਰਟਾਂ ਮੁਤਾਬਕ, ਟੀਮ ਮੈਨੇਜਮੈਂਟ ਅਤੇ ਸਿਲੈਕਸ਼ਨ ਕਮੇਟੀ ਨੇ ਰੋਹਿਤ ਨੂੰ ਸਾਫ਼ ਦੱਸ ਦਿੱਤਾ ਹੈ ਕਿ ਉਹ ਭਵਿੱਖ 'ਚ ਉਨ੍ਹਾਂ ਨੂੰ ਟੀਮ 'ਚ ਨਹੀਂ ਦੇਖ ਰਹੇ ਹਨ।
Publish Date: Fri, 17 Jul 2026 12:24 PM (IST)
Updated Date: Fri, 17 Jul 2026 12:26 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ - ਭਾਰਤੀ ਕ੍ਰਿਕਟ 'ਚ ਵੀਰਵਾਰ ਦੇ ਦਿਨ ਉਸ ਵੇਲੇ ਭੂਚਾਲ ਆ ਗਿਆ ਜਦੋਂ ਕਈ ਮੀਡੀਆ ਰਿਪੋਰਟਾਂ 'ਚ ਇਹ ਦਾਅਵਾ ਕੀਤਾ ਗਿਆ ਕਿ ਲਾਰਡਸ 'ਚ 19 ਜੁਲਾਈ ਨੂੰ ਖੇਡਿਆ ਜਾਣ ਵਾਲਾ ਤੀਜਾ ਵਨਡੇ ਮੈਚ ਰੋਹਿਤ ਸ਼ਰਮਾ ਦੇ ਕਰੀਅਰ ਦਾ ਆਖਰੀ ਮੈਚ ਹੋ ਸਕਦਾ ਹੈ। ਰਿਪੋਰਟਾਂ ਮੁਤਾਬਕ, ਟੀਮ ਮੈਨੇਜਮੈਂਟ ਅਤੇ ਸਿਲੈਕਸ਼ਨ ਕਮੇਟੀ ਨੇ ਰੋਹਿਤ ਨੂੰ ਸਾਫ਼ ਦੱਸ ਦਿੱਤਾ ਹੈ ਕਿ ਉਹ ਭਵਿੱਖ 'ਚ ਉਨ੍ਹਾਂ ਨੂੰ ਟੀਮ 'ਚ ਨਹੀਂ ਦੇਖ ਰਹੇ ਹਨ।
ਰੋਹਿਤ ਨੇ ਆਪਣੇ ਕਰੀਅਰ ਨੂੰ ਲੰਮਾ ਕਰਨ ਲਈ ਫਿਟਨੈਸ 'ਤੇ ਕਾਫ਼ੀ ਕੰਮ ਕੀਤਾ ਸੀ। ਹਾਲਾਂਕਿ, ਪਿਛਲੀਆਂ ਦੋ ਸੀਰੀਜ਼ਾਂ 'ਚ ਉਨ੍ਹਾਂ ਦਾ ਬੱਲਾ ਨਹੀਂ ਚੱਲ ਸਕਿਆ। ਅਫ਼ਗਾਨਿਸਤਾਨ ਖ਼ਿਲਾਫ਼ ਉਹ ਕੋਈ ਖ਼ਾਸ ਪ੍ਰਭਾਵ ਨਹੀਂ ਛੱਡ ਸਕੇ ਸਨ। ਉੱਥੇ ਹੀ ਇੰਗਲੈਂਡ ਖ਼ਿਲਾਫ਼ ਇਸ ਸਮੇਂ ਖੇਡੀ ਜਾ ਰਹੀ ਲੜੀ 'ਚ ਵੀ ਉਨ੍ਹਾਂ ਦੇ ਬੱਲੇ ਤੋਂ ਜ਼ਿਆਦਾ ਦੌੜਾਂ ਨਹੀਂ ਨਿਕਲੀਆਂ ਹਨ। ਟੀਮ ਉਨ੍ਹਾਂ ਦੀ ਜਗ੍ਹਾ ਯਸ਼ਸਵੀ ਜਾਇਸਵਾਲ ਨੂੰ ਮੌਕਾ ਦੇਣਾ ਚਾਹੁੰਦੀ ਹੈ, ਜੋ ਲੰਬੇ ਸਮੇਂ ਤੋਂ ਕਤਾਰ 'ਚ ਹਨ।
BCCI ਅਧਿਕਾਰੀਆਂ ਨਾਲ ਕੀਤੀ ਮੁਲਾਕਾਤ ਅੰਗਰੇਜ਼ੀ ਅਖ਼ਬਾਰ 'ਇੰਡੀਅਨ ਐਕਸਪ੍ਰੈਸ' ਨੇ ਆਪਣੀ ਰਿਪੋਰਟ 'ਚ ਦੱਸਿਆ ਹੈ ਕਿ ਇਸ ਸਮੇਂ ਜਾਰੀ ਇੰਗਲੈਂਡ ਦੌਰੇ ਦੇ ਵਿਚਕਾਰ ਰੋਹਿਤ ਨੇ ਬੀਸੀਸੀਆਈ ਅਧਿਕਾਰੀਆਂ ਨਾਲ ਵੀ ਮੁਲਾਕਾਤ ਕੀਤੀ ਸੀ। ਹਾਲਾਂਕਿ, ਰੋਹਿਤ ਉਨ੍ਹਾਂ ਦੇ ਫੈਸਲੇ ਤੋਂ ਖ਼ੁਸ਼ ਨਹੀਂ ਸਨ। ਰਿਪੋਰਟ ਮੁਤਾਬਕ, ਬੀਸੀਸੀਆਈ ਦੇ ਅਧਿਕਾਰੀਆਂ ਦੀ ਰਾਏ ਵੀ ਟੀਮ ਮੈਨੇਜਮੈਂਟ ਨਾਲ ਮੇਲ ਖਾਂਦੀ ਹੈ ਅਤੇ ਉਹ ਵੀ ਟੀਮ 'ਚ ਰੋਹਿਤ ਦੀ ਜਗ੍ਹਾ ਕਿਸੇ ਨੌਜਵਾਨ ਖਿਡਾਰੀ ਨੂੰ ਮੌਕਾ ਦੇਣਾ ਚਾਹੁੰਦੇ ਹਨ। ਰਿਪੋਰਟ ਅਨੁਸਾਰ ਕੋਚ ਅਤੇ ਸਿਲੈਕਸ਼ਨ ਕਮੇਟੀ ਨੇ ਪਿਛਲੇ ਹਫ਼ਤੇ ਰੋਹਿਤ ਨਾਲ ਮੁਲਾਕਾਤ ਕਰਕੇ ਆਪਣੇ ਇਰਾਦੇ ਉਨ੍ਹਾਂ ਨੂੰ ਦੱਸ ਦਿੱਤੇ ਸਨ।
ਰੋਹਿਤ 'ਤੇ ਹੈ ਫੈਸਲਾ ਸਿਲੈਕਟਰਾਂ ਅਤੇ ਟੀਮ ਮੈਨੇਜਮੈਂਟ ਨੇ ਤਾਂ ਰੋਹਿਤ ਨੂੰ ਆਪਣਾ ਫੈਸਲਾ ਸੁਣਾ ਦਿੱਤਾ ਹੈ ਕਿ ਉਹ ਉਨ੍ਹਾਂ ਨੂੰ ਆਉਣ ਵਾਲੀਆਂ ਵਨਡੇ ਸੀਰੀਜ਼ਾਂ ਲਈ ਸਿਲੈਕਟ ਨਹੀਂ ਕਰਨਗੇ। ਹੁਣ ਇਹ ਫੈਸਲਾ ਰੋਹਿਤ 'ਤੇ ਹੈ ਕਿ ਉਹ ਕਿਸ ਦਿਨ ਅਤੇ ਕਿਸ ਤਰ੍ਹਾਂ ਅਲਵਿਦਾ ਕਹਿਣ ਦਾ ਮਨ ਬਣਾਉਂਦੇ ਹਨ। ਮੰਨਿਆ ਜਾ ਰਿਹਾ ਹੈ ਕਿ ਲਾਰਡਸ 'ਚ ਇੰਗਲੈਂਡ ਖ਼ਿਲਾਫ਼ ਖੇਡਿਆ ਜਾਣ ਵਾਲਾ ਤੀਜਾ ਅਤੇ ਆਖਰੀ ਮੈਚ ਉਨ੍ਹਾਂ ਦਾ ਆਖਰੀ ਮੈਚ ਸਾਬਤ ਹੋਵੇਗਾ।