ਵਨਡੇ ਲੜੀ ਲਈ ਨਿਊਜ਼ੀਲੈਂਡ ਪੁੱਜੇ ਰੋਹਿਤ-ਵਿਰਾਟ, ਆਕਲੈਂਡ ਪਹੁੰਚਦਿਆਂ ਹੀ ਈਡਨ ਪਾਰਕ 'ਚ ਵਹਾਇਆ ਪਸੀਨਾ
ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਪਹੁੰਚਦਿਆਂ ਹੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਸ਼ੁੱਕਰਵਾਰ ਸਵੇਰੇ ਦੁਬਈ ਦੇ ਰਸਤੇ ਮੁੰਬਈ ਤੋਂ ਆਕਲੈਂਡ ਪਹੁੰਚਣ ਤੋਂ ਬਾਅਦ, ਕੋਹਲੀ ਨੇ ਹੋਟਲ ’ਚ ਆਰਾਮ ਕਰਨ ਦੀ ਬਜਾਏ ਸਿੱਧਾ ਈਡਨ ਪਾਰਕ ਜਾਣ ਦਾ ਫੈਸਲਾ ਕੀਤਾ
Publish Date: Sun, 01 Nov 2026 11:50 AM (IST)
Updated Date: Sun, 01 Nov 2026 11:57 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਲਗਪਗ ਇੱਕ ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ਭਾਰਤੀ ਕ੍ਰਿਕਟ ਪ੍ਰਸੰਸਕ ਇੱਕ ਵਾਰ ਫਿਰ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਨੂੰ ਮੈਦਾਨ ’ਤੇ ਐਕਸ਼ਨ ’ਚ ਦੇਖ ਸਕਣਗੇ। ਇਹ ਦੋਵੇਂ ਸਿਤਾਰੇ ਪੰਜ ਮੈਚਾਂ ਦੀ ਇਕ ਰੋਜ਼ਾ ਲੜੀ ਲਈ ਨਿਊਜ਼ੀਲੈਂਡ ਪੁੱਜ ਗਏ ਹਨ, ਜੋ 4 /v
ਅਕਤੂਬਰ ਤੋਂ ਸ਼ੁਰੂ ਹੋਵੇਗੀ। ਇੱਕ ਲੰਬੇ ਅੰਤਰਾਲ ਤੋਂ ਬਾਅਦ ਭਾਰਤ ਦੇ ਇਹ ਦੋਵੇਂ ਸੀਨੀਅਰ ਬੱਲੇਬਾਜ਼ ਇਸ ਲੰਬੀ ਲੜੀ ਦੀ ਵਰਤੋਂ ਆਉਣ ਵਾਲੇ ਇਕ ਰੋਜ਼ਾ ਵਿਸ਼ਵ ਕੱਪ ਲਈ ਆਪਣੀਆਂ ਤਿਆਰੀਆਂ ਨੂੰ ਹੋਰ ਬਿਹਤਰ ਬਣਾਉਣ ਵਾਸਤੇ ਕਰਨਗੇ।
ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਪਹੁੰਚਦਿਆਂ ਹੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਸ਼ੁੱਕਰਵਾਰ ਸਵੇਰੇ ਦੁਬਈ ਦੇ ਰਸਤੇ ਮੁੰਬਈ ਤੋਂ ਆਕਲੈਂਡ ਪਹੁੰਚਣ ਤੋਂ ਬਾਅਦ, ਕੋਹਲੀ ਨੇ ਹੋਟਲ ’ਚ ਆਰਾਮ ਕਰਨ ਦੀ ਬਜਾਏ ਸਿੱਧਾ ਈਡਨ ਪਾਰਕ ਜਾਣ ਦਾ ਫੈਸਲਾ ਕੀਤਾ। ਆਕਲੈਂਡ ਪਹੁੰਚਣ ਦੇ ਤਿੰਨ ਘੰਟਿਆਂ ਦੇ ਅੰਦਰ-ਅੰਦਰ, ਉਹ ਈਡਨ ਪਾਰਕ ਵਿਖੇ ਨੈੱਟ ’ਤੇ ਪਸੀਨਾ ਵਹਾ ਰਹੇ ਸਨ। ਉਨ੍ਹਾਂ ਦੇ ਨਾਲ ਵਨਡੇ ਟੀਮ ਦੇ ਕਈ ਹੋਰ ਖਿਡਾਰੀ ਵੀ ਮੌਜੂਦ ਸਨ, ਜਿਨ੍ਹਾਂ ’ਚ ਕਪਤਾਨ ਸ਼ੁਭਮਨ ਗਿੱਲ ਤੇ ਰੋਹਿਤ ਸ਼ਰਮਾ ਸ਼ਾਮਲ ਸਨ।
ਇੰਨੀ ਲੰਬੀ ਯਾਤਰਾ ਤੋਂ ਬਾਅਦ ਸਿੱਧਾ ਅਭਿਆਸ ਲਈ ਜਾਣ ਬਾਰੇ ਪੁੱਛੇ ਜਾਣ ’ਤੇ ਕੋਹਲੀ ਨੇ ਦੱਸਿਆ ਕਿ ‘ਜੈੱਟ ਲੈਗ’ (ਸਮੇਂ ਦੇ ਅੰਤਰ ਕਾਰਨ ਹੋਣ ਵਾਲੀ ਥਕਾਵਟ) ਨਾਲ ਨਜਿੱਠਣ ਦਾ ਇਹ ਉਨ੍ਹਾਂ ਦਾ ਆਪਣਾ ਤਰੀਕਾ ਹੈ। ਉਹ ਆਰਾਮ ਕਰਨ ਦੀ ਬਜਾਏ ਸਿੱਧਾ ਸਿਖਲਾਈ (ਟ੍ਰੇਨਿੰਗ) ’ਚ ਜਾਣਾ ਪਸੰਦ ਕਰਦੇ ਹਨ। ਈਡਨ ਪਾਰਕ ਵਿਖੇ ਨੈੱਟ ਸੈਸ਼ਨ ਤੋਂ ਬਾਅਦ, ਕੋਹਲੀ ਨੇ ਦੌੜਨ ਦੀਆਂ ਕਸਰਤਾਂ ’ਚ ਵੀ ਕਾਫ਼ੀ ਸਮਾਂ ਬਿਤਾਇਆ। ਆਪਣੀ ਯਾਤਰਾ ਦੌਰਾਨ ਜਹਾਜ਼ ਤੋਂ ਉਤਰਨ ਤੋਂ ਲੈ ਕੇ ਮੈਦਾਨ ’ਤੇ ਪਹੁੰਚਣ ਤੱਕ ਉਹ ਪ੍ਰਸੰਸਕਾਂ ’ਚ ਚਰਚਾ ਦਾ ਮੁੱਖ ਵਿਸ਼ਾ ਬਣੇ ਰਹੇ ਤੇ ਉਨ੍ਹਾਂ ਨੇ ਕਈ ਪ੍ਰਸੰਸਕਾਂ ਨਾਲ ਤਸਵੀਰਾਂ ਵੀ ਖਿਚਵਾਈਆਂ। ਬੀਸੀਸੀਆਈ ਨੇ ਸੋਸ਼ਲ ਮੀਡੀਆ ’ਤੇ ਦੋਵਾਂ ਸਿਤਾਰਿਆਂ ਦੀ ਟ੍ਰੇਨਿੰਗ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ ਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ ਹੈ। ਵੀਡੀਓ ਦੇ ਨਾਲ ਬੀਸੀਸੀਆਈ ਨੇ ਲਿਖਿਆ, ‘ਉਹ ਵਾਪਸ ਆ ਗਏ ਹਨ।’ ਜ਼ਿਕਰਯੋਗ ਹੈ ਕਿ ਸਤੰਬਰ-ਅਕਤੂਬਰ ਵਿੱਚ ਵੈਸਟਇੰਡੀਜ਼ ਵਿਰੁੱਧ ਲੜੀ ਦੌਰਾਨ ਦੋਵਾਂ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਤਿੰਨ ਮੈਚਾਂ ਦੀ ਉਸ ਇਕ ਰੋਜ਼ਾ ਲੜੀ ’ਚ ਰੋਹਿਤ ਨੇ 225 ਦੌੜਾਂ ਬਣਾਈਆਂ ਸਨ ਜਿਸ ’ਚ ਇੱਕ ਸੈਂਕੜਾ ਅਤੇ ਇੱਕ ਅਰਧ-ਸੈਂਕੜਾ ਸ਼ਾਮਲ ਸੀ, ਜਦਕਿ ਵਿਰਾਟ ਨੇ ਉਹ ਇਸ ਫਾਰਮੈਟ ’ਚ ਇਹ ਉਪਲੱਬਧੀ ਹਾਸਲ ਕਰਨ ਵਾਲੇ ਸਿਰਫ਼ ਦੂਜੇ ਬੱਲੇਬਾਜ਼ ਹਨ। ਵਨਡੇ ਕ੍ਰਿਕਟ ’ਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਰਿਕਾਰਡ ਸਚਿਨ ਤੇਂਦੁਲਕਰ ਦੇ ਨਾਂ ਹੈ, ਜਿਨ੍ਹਾਂ ਨੇ ਕੁੱਲ 18,426 ਦੌੜਾਂ ਬਣਾਈਆਂ ਹਨ। ਵਿਰਾਟ 15,109 ਦੌੜਾਂ ਨਾਲ ਦੂਜੇ ਸਥਾਨ ’ਤੇ ਹਨ, ਜਦਕਿ ਸ੍ਰੀਲੰਕਾ ਦੇ ਸਾਬਕਾ ਵਿਕਟਕੀਪਰ-ਬੱਲੇਬਾਜ਼ ਕੁਮਾਰ ਸੰਗਾਕਾਰਾ 14,234 ਦੌੜਾਂ ਨਾਲ ਤੀਜੇ ਸਥਾਨ ’ਤੇ ਹਨ।