- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤ ਦੇ ਟੈਸਟ ਤੇ ਵਨਡੇ ਕਪਤਾਨ ਸ਼ੁਭਮਨ ਗਿੱਲ ਦੀ ਪੰਜਾਬ ਦੀ ਰਣਜੀ ਟਰਾਫੀ ਟੀਮ ’ਚ ਵਾਪਸੀ ਐਤਵਾਰ ਤੋਂ ਦੇਸ਼ ਭਰ ’ਚ ਸ਼ੁਰੂ ਹੋ ਰਹੇ ਘਰੇਲੂ ਪਹਿਲੇ ਦਰਜੇ ਦੇ ਟੂਰਨਾਮੈਂਟ ਦੇ ਦੂਜੇ ਦੌਰ ਦੀ ਖਾਸ ਗੱਲ ਹੋਵੇਗੀ। ਗਿੱਲ ਪੰਜਾਬ ਦੇ ਪਹਿਲੇ ਦੌਰ ਦੇ ਮੈਚ ’ਚ ਨਹੀਂ ਖੇਡ ਸਕਿਆ ਸੀ

ਮੁੱਲਾਂਪੁਰ, ਪੀਟੀਆਈ : ਭਾਰਤ ਦੇ ਟੈਸਟ ਤੇ ਵਨਡੇ ਕਪਤਾਨ ਸ਼ੁਭਮਨ ਗਿੱਲ ਦੀ ਪੰਜਾਬ ਦੀ ਰਣਜੀ ਟਰਾਫੀ ਟੀਮ ’ਚ ਵਾਪਸੀ ਐਤਵਾਰ ਤੋਂ ਦੇਸ਼ ਭਰ ’ਚ ਸ਼ੁਰੂ ਹੋ ਰਹੇ ਘਰੇਲੂ ਪਹਿਲੇ ਦਰਜੇ ਦੇ ਟੂਰਨਾਮੈਂਟ ਦੇ ਦੂਜੇ ਦੌਰ ਦੀ ਖਾਸ ਗੱਲ ਹੋਵੇਗੀ। ਗਿੱਲ ਪੰਜਾਬ ਦੇ ਪਹਿਲੇ ਦੌਰ ਦੇ ਮੈਚ ’ਚ ਨਹੀਂ ਖੇਡ ਸਕਿਆ ਸੀ। ਉਨ੍ਹਾਂ ਦੀ ਗੈਰ-ਮੌਜੂਦਗੀ ’ਚ ਭਾਰਤ ਦੀ ਅੰਡਰ-19 ਟੀਮ ਦੇ ਸਾਬਕਾ ਕਪਤਾਨ ਉਦੈ ਸਹਾਰਨ ਨੇ ਟੀਮ ਦੀ ਕਪਤਾਨੀ ਕੀਤੀ। ਇਸ ਮੈਚ ’ਚ ਪੰਜਾਬ ਨੇ ਪਹਿਲੀ ਪਾਰੀ ’ਚ ਬੜ੍ਹਤ ਦੇ ਆਧਾਰ ’ਤੇ ਆਸਾਮ ਖ਼ਿਲਾਫ਼ 3 ਅੰਕ ਹਾਸਲ ਕੀਤੇ ਸਨ। ਹੁਣ ਸੀਜ਼ਨ ਦੇ ਦੂਜੇ ਦੌਰ ’ਚ ਪੰਜਾਬ ਦਾ ਸਾਹਮਣਾ ਛੱਤੀਸਗੜ੍ਹ ਨਾਲ ਹੋਵੇਗਾ।
ਗਿੱਲ ਦਾ ਹਾਲੀਆ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ ਵੈਸਟਇੰਡੀਜ਼ ਖਿਲਾਫ ਵਨਡੇ ਸੀਰੀਜ਼ ’ਚ 334 ਦੌੜਾਂ ਬਣਾਈਆਂ ਸਨ। ਗਿੱਲ ਨੇ ਦੂਜੇ ਵਨਡੇ ’ਚ 133 ਗੇਂਦਾਂ ’ਚ ਅਜੇਤੂ 223 ਦੌੜਾਂ ਬਣਾਈਆਂ ਤੇ ਇਸ ਫਾਰਮੈਟ ’ਚ ਸਭ ਤੋਂ ਤੇਜ਼ ਦੋਹਰੇ ਸੈਂਕੜੇ ਦਾ ਰਿਕਾਰਡ ਆਪਣੇ ਨਾਂ ਕੀਤਾ। ਗਰੁੱਪ ਬੀ ਦੇ ਇੱਕ ਹੋਰ ਮੈਚ ’ਚ ਹਰਫ਼ਨਮੌਲਾ ਸ਼੍ਰੇਅਸ ਗੋਪਾਲ ਦੀ ਅਗਵਾਈ ’ਚ ਕਰਨਾਟਕ ਦਾ ਸਾਹਮਣਾ ਅਲੂਰ ’ਚ ਸੌਰਾਸ਼ਟਰ ਨਾਲ ਹੋਵੇਗਾ। ਇਸ ਮੈਚ ਵਿੱਚ ਉਹ ਬੱਲੇਬਾਜ਼ ਰਵੀਚੰਦਰਨ ਸਮਰਨ ਦੀ ਕਮੀ ਮਹਿਸੂਸ ਕਰਨਗੇ, ਜਿਸ ਨੂੰ ਨਿਊਜ਼ੀਲੈਂਡ ਦੌਰੇ ਲਈ ਭਾਰਤ ਏ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਕਰਨਾਟਕ ਨੂੰ ਹਾਲਾਂਕਿ ਮੁੱਖ ਤੇਜ਼ ਗੇਂਦਬਾਜ਼ ਵਿਦਵਥ ਕਾਵੇਰੱਪਾ ਤੇ ਵੈਸ਼ਾਕ ਵਿਜੇਕੁਮਾਰ ਦੀ ਵਾਪਸੀ ਨਾਲ ਹੁਲਾਰਾ ਮਿਲੇਗਾ, ਜੋ ਸੱਟਾਂ ਤੋਂ ਉਭਰ ਚੁੱਕੇ ਹਨ।