ਰਣਜੀ ਟਰਾਫੀ : ਆਯੂਸ਼ ਬਡੋਨੀ ਦੀ ਸ਼ਾਨਦਾਰ ਗੇਂਦਬਾਜ਼ੀ, ਦਿੱਲੀ ਦੀ ਮਜ਼ਬੂਤ ਵਾਪਸੀ; ਯੂਪੀ ਤੇ ਮੁੰਬਈ ਨੇ ਵੀ ਦਰਜ ਕੀਤੀਆਂ ਸ਼ਾਨਦਾਰ ਜਿੱਤਾਂ
ਕਰਨ ਸ਼ਰਮਾ ਨੇ 17 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦਕਿ ਜੀਸ਼ਾਨ ਅੰਸਾਰੀ ਨੇ 40 ਦੌੜਾਂ ਦੇ ਕੇ 4 ਵਿਕਟਾਂ ਲੈ ਕੇ ਬਿਹਾਰ ਦੀ ਬੱਲੇਬਾਜ਼ੀ ਨੂੰ ਤਬਾਹ ਕਰ ਦਿੱਤਾ। ਬਿਹਾਰ ਲਈ ਮੰਗਲ ਮਹਿਰੌਰ ਨੇ ਸਭ ਤੋਂ ਵੱਧ 27 ਦੌੜਾਂ ਬਣਾਈਆਂ, ਜਦਕਿ ਕਪਤਾਨ ਸਾਕਿਬੁਲ ਗਨੀ ਨੇ 24 ਦੌੜਾਂ ਦਾ ਯੋਗਦਾਨ ਪਾਇਆ
Publish Date: Wed, 14 Oct 2026 10:44 AM (IST)
Updated Date: Wed, 14 Oct 2026 10:50 AM (IST)
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਆਯੂਸ਼ ਬਡੋਨੀ ਨੇ ਬੰਗਾਲ ਖਿਲਾਫ ਰਣਜੀ ਟਰਾਫੀ ਗਰੁੱਪ ਸੀ ਮੈਚ ਦੇ ਤੀਜੇ ਦਿਨ ਦਿੱਲੀ ਦੀ ਵਾਪਸੀ ਕਰਵਾਈ। ਬੰਗਾਲ ਦੇ 390 ਦੇ ਸਕੋਰ ਤੱਕ ਦਿੱਲੀ ਸਿਰਫ 5 ਵਿਕਟਾਂ ਹੀ ਲੈ ਸਕੀ ਸੀ। ਦਿੱਲੀ ਨੇ ਆਖ਼ਰਕਾਰ ਆਪਣੀ ਤਾਕਤ ਦਿਖਾਈ ਤੇ 35 ਦੌੜਾਂ ਦੇ ਅੰਦਰ ਬੰਗਾਲ ਦੀਆਂ ਆਖਰੀ 5 ਵਿਕਟਾਂ ਲੈ ਲਈਆਂ। ਇਸ ’ਚ ਦਿੱਲੀ ਦੇ ਕਪਤਾਨ ਬਡੋਨੀ ਨੇ ਇੱਕ ਓਵਰ ’ਚ 3 ਵਿਕਟਾਂ ਲੈ ਕੇ ਕੁੱਲ ਪੰਜ ਵਿਕਟਾਂ ਲਈਆਂ। ਬੰਗਾਲ ਦੇ 425 ਦੌੜਾਂ ’ਤੇ ਆਲ ਆਊਟ ਹੋਣ ਤੋਂ ਬਾਅਦ ਦਿੱਲੀ ਨੇ ਆਪਣੀ ਦੂਜੀ ਪਾਰੀ ’ਚ ਦਿਨ ਦੀ ਖੇਡ ਖਤਮ ਹੋਣ ਤੱਕ ਤਿੰਨ ਵਿਕਟਾਂ 'ਤੇ 101 ਦੌੜਾਂ ਹੋਰ ਬਣਾ ਲਈਆਂ ਸਨ। ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ ਬੰਗਾਲ ਕੋਲ 88 ਦੌੜਾਂ ਦੀ ਬੜ੍ਹਤ ਹੈ। ਬਡੋਨੀ 24 ਦੌੜਾਂ ਬਣਾ ਕੇ ਕ੍ਰੀਜ਼ 'ਤੇ ਹਨ ਤੇ ਅਨੁਜ ਰਾਵਤ 25 ਦੌੜਾਂ ਬਣਾ ਚੁੱਕੇ ਹਨ।
ਉੱਤਰ ਪ੍ਰਦੇਸ਼ ਨੇ ਬਿਹਾਰ ਨੂੰ ਪਾਰੀ ਤੇ 267 ਦੌੜਾਂ ਨਾਲ ਹਰਾਇਆ ਕਾਰਤਿਕ ਯਾਦਵ ਤੇ ਜ਼ੀਸ਼ਾਨ ਅੰਸਾਰੀ ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਉੱਤਰ ਪ੍ਰਦੇਸ਼ ਨੇ ਮੰਗਲਵਾਰ ਨੂੰ ਰਣਜੀ ਟਰਾਫੀ ਦੇ ਗਰੁੱਪ-ਏ ਮੈਚ ’ਚ ਬਿਹਾਰ ਨੂੰ ਪਾਰੀ ਤੇ 267 ਦੌੜਾਂ ਨਾਲ ਹਰਾ ਦਿੱਤਾ। ਰਿੰਕੂ ਸਿੰਘ ਦੀ ਕਪਤਾਨੀ ਵਾਲੀ ਉੱਤਰ ਪ੍ਰਦੇਸ਼ ਦੀ ਟੀਮ ਨੇ ਪਹਿਲੀ ਪਾਰੀ ’ਚ 540 ਦੌੜਾਂ ਬਣਾਉਣ ਤੋਂ ਬਾਅਦ ਬਿਹਾਰ ਨੂੰ ਦੋਵੇਂ ਪਾਰੀਆਂ 'ਚ ਕ੍ਰਮਵਾਰ 141 ਤੇ 132 ਦੌੜਾਂ ’ਤੇ ਹੀ ਰੋਕ ਦਿੱਤਾ। ਇਸ ਤਰ੍ਹਾਂ ਉਸ ਨੇ ਤੀਜੇ ਦਿਨ ਹੀ ਇਕਤਰਫਾ ਜਿੱਤ ਹਾਸਲ ਕਰ ਲਈ। ਫਾਲੋਆਨ ਖੇਡਣ ਆਈ ਬਿਹਾਰ ਦੀ ਟੀਮ ਦੂਜੀ ਪਾਰੀ ’ਚ ਵੀ ਕੋਈ ਚੁਣੌਤੀ ਪੇਸ਼ ਨਹੀਂ ਕਰ ਸਕੀ ਤੇ 36.4 ਓਵਰਾਂ ’ਚ 132 ਦੌੜਾਂ ਬਣਾ ਕੇ ਆਊਟ ਹੋ ਗਈ।
ਕਰਨ ਸ਼ਰਮਾ ਨੇ 17 ਦੌੜਾਂ ਦੇ ਕੇ 3 ਵਿਕਟਾਂ ਲਈਆਂ, ਜਦਕਿ ਜੀਸ਼ਾਨ ਅੰਸਾਰੀ ਨੇ 40 ਦੌੜਾਂ ਦੇ ਕੇ 4 ਵਿਕਟਾਂ ਲੈ ਕੇ ਬਿਹਾਰ ਦੀ ਬੱਲੇਬਾਜ਼ੀ ਨੂੰ ਤਬਾਹ ਕਰ ਦਿੱਤਾ। ਬਿਹਾਰ ਲਈ ਮੰਗਲ ਮਹਿਰੌਰ ਨੇ ਸਭ ਤੋਂ ਵੱਧ 27 ਦੌੜਾਂ ਬਣਾਈਆਂ, ਜਦਕਿ ਕਪਤਾਨ ਸਾਕਿਬੁਲ ਗਨੀ ਨੇ 24 ਦੌੜਾਂ ਦਾ ਯੋਗਦਾਨ ਪਾਇਆ। ਸੂਰਜ ਕਸ਼ਯਪ ਨੇ 17 ਗੇਂਦਾਂ 'ਚ ਤੇਜ਼ 25 ਦੌੜਾਂ ਬਣਾਈਆਂ ਪਰ ਬਿਹਾਰ ਦੇ ਬੱਲੇਬਾਜ਼ ਟਿਕਣ ’ਚ ਨਾਕਾਮ ਰਹੇ। ਪਹਿਲੀ ਪਾਰੀ ’ਚ 26 ਦੌੜਾਂ ਦੇ ਕੇ 4 ਵਿਕਟਾਂ ਲੈਣ ਵਾਲੇ ਕਾਰਤਿਕ ਨੇ ਦੂਜੀ ਪਾਰੀ ’ਚ ਦੋ ਹੋਰ ਵਿਕਟਾਂ ਲਈਆਂ। ਉਸ ਨੇ ਮੈਚ ’ਚ ਕੁੱਲ 6 ਵਿਕਟਾਂ ਲਈਆਂ। ਕਰਨ ਨੇ ਵੀ ਦੋਵੇਂ ਪਾਰੀਆਂ ’ਚ ਕੁੱਲ ਸੱਤ ਵਿਕਟਾਂ ਲੈ ਕੇ ਜਿੱਤ ’ਚ ਅਹਿਮ ਯੋਗਦਾਨ ਪਾਇਆ। ਇਸ ਤੋਂ ਪਹਿਲਾਂ ਬਿਹਾਰ ਦੀ ਟੀਮ ਪਹਿਲੀ ਪਾਰੀ ’ਚ 141 ਦੌੜਾਂ ਹੀ ਬਣਾ ਸਕੀ ਸੀ। ਕਾਰਤਿਕ ਤੇ ਕਰਨ ਨੇ ਚਾਰ-ਚਾਰ ਵਿਕਟਾਂ ਲਈਆਂ। ਮੇਹਰੌਰ ਨੇ ਸਭ ਤੋਂ ਵੱਧ 25 ਦੌੜਾਂ ਬਣਾਈਆਂ, ਜਦਕਿ ਸ਼ਰਮਨ ਨਿਗਰੋਧ ਨੇ 23 ਦੌੜਾਂ ਦਾ ਯੋਗਦਾਨ ਪਾਇਆ। ਉੱਤਰ ਪ੍ਰਦੇਸ਼ ਨੂੰ ਇਸ ਜਿੱਤ ਨਾਲ ਬੋਨਸ ਅੰਕ ਸਮੇਤ 7 ਅੰਕ ਮਿਲੇ।
ਪਾਰੀ ਤੇ 155 ਦੌੜਾਂ ਨਾਲ ਜਿੱਤੀ ਮੁੰਬਈ ਮੁੰਬਈ: ਗਰੁੱਪ ਡੀ ਦੇ ਮੈਚ ’ਚ ਮੁੰਬਈ ਨੇ ਚੰਡੀਗੜ੍ਹ ਨੂੰ ਪਾਰੀ ਤੇ 155 ਦੌੜਾਂ ਨਾਲ ਹਰਾਇਆ। ਟੂਰਨਾਮੈਂਟ ਦੀ ਇਸ ਸ਼ੁਰੂਆਤੀ ਜਿੱਤ ਨਾਲ ਮੁੰਬਈ ਨੇ ਇੱਕ ਬੋਨਸ ਅੰਕ ਵੀ ਹਾਸਲ ਕਰ ਲਿਆ। ਦੂਜੇ ਦਿਨ ਚੰਡੀਗੜ੍ਹ ਨੂੰ ਸਿਰਫ਼ 78 ਦੌੜਾਂ ’ਤੇ ਆਊਟ ਕਰਨ ਤੋਂ ਬਾਅਦ ਮੁੰਬਈ ਦੇ ਗੇਂਦਬਾਜ਼ਾਂ ਨੇ ਵਾਨਖੇੜੇ ਸਟੇਡੀਅਮ ’ਚ ਵਿਰੋਧੀ ਟੀਮ ਦਾ ਪਿੱਛਾ ਕੀਤਾ ਤੇ ਤੀਜੇ ਦਿਨ ਵੀ ਆਪਣਾ ਦਬਦਬਾ ਬਰਕਰਾਰ ਰੱਖਿਆ। ਮੁੰਬਈ ਨੇ ਪਹਿਲੀ ਪਾਰੀ ’ਚ 351 ਦੌੜਾਂ ਦੀ ਵੱਡੀ ਬੜ੍ਹਤ ਹਾਸਲ ਕਰ ਲਈ ਸੀ। ਤੀਜੇ ਦਿਨ ਮੁੰਬਈ ਨੇ ਚੰਡੀਗੜ੍ਹ ਨੂੰ 196 ਦੌੜਾਂ ’ਤੇ ਆਲ ਆਊਟ ਕਰ ਦਿੱਤਾ। ਇਸ ’ਚ ਸ਼ਮਸ ਮੁਲਾਨੀ ਤੇ ਤਨੁਸ਼ ਕੋਟੀਅਨ ਨੇ ਤਿੰਨ-ਤਿੰਨ ਵਿਕਟਾਂ ਲਈਆਂ।
ਮੱਧ ਪ੍ਰਦੇਸ਼ ਨੇ ਹੋਰ ਮਜ਼ਬੂਤ ਕੀਤੀ ਲੀਡ ਸ਼੍ਰੀਨਗਰ : ਸ਼੍ਰੀਨਗਰ 'ਚ ਇਕ ਹੋਰ ਮੀਂਹ ਪ੍ਰਭਾਵਿਤ ਗਰੁੱਪ-ਏ ਮੈਚ ’ਚ ਤੀਜੇ ਦਿਨ ਮੱਧ ਪ੍ਰਦੇਸ਼ ਨੇ ਮੌਜੂਦਾ ਚੈਂਪੀਅਨ ਜੰਮੂ-ਕਸ਼ਮੀਰ ਖਿਲਾਫ ਆਪਣੀ ਦੂਜੀ ਪਾਰੀ ’ਚ ਪੰਜ ਵਿਕਟਾਂ ’ਤੇ 151 ਦੌੜਾਂ ਬਣਾਈਆਂ ਤੇ ਆਪਣੀ ਕੁੱਲ ਲੀਡ 227 ਦੌੜਾਂ ’ਤੇ ਲੈ ਲਈ। ਕਪਤਾਨ ਸ਼ੁਭਮ ਸ਼ਰਮਾ 132 ਗੇਂਦਾਂ ’ਤੇ 51 ਦੌੜਾਂ ਬਣਾ ਕੇ ਅਜੇਤੂ ਰਹੇ, ਜਦਕਿ ਅਥਰਵ ਮਹਾਜਨ 35 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਸਨ। ਜਦੋਂਕਿ ਰੋਹਤਕ ’ਚ ਤੀਜੇ ਦਿਨ ਦੀ ਸਮਾਪਤੀ ਤੱਕ ਹਰਿਆਣਾ ਨੂੰ ਹਿਮਾਚਲ ਪ੍ਰਦੇਸ਼ ਨੂੰ ਜਿੱਤ ਲਈ ਸਿਰਫ਼ 45 ਦੌੜਾਂ ਦੀ ਲੋੜ ਸੀ, ਜਦਕਿ 7 ਵਿਕਟਾਂ ਬਾਕੀ ਸਨ। ਇੱਥੇ ਜਮਸ਼ੇਦਪੁਰ ’ਚ ਝਾਰਖੰਡ ਦੇ 587 ਦੌੜਾਂ ਦੇ ਵੱਡੇ ਸਕੋਰ ਦੇ ਸਾਹਮਣੇ ਕੇਰਲ ਨੇ ਤੀਜੇ ਦਿਨ ਦੀ ਖੇਡ ਖਤਮ ਹੋਣ ਤੱਕ 269 ਦੌੜਾਂ 'ਤੇ 6 ਵਿਕਟਾਂ ਗੁਆ ਲਈਆਂ ਸਨ।