ਪ੍ਰਸਿਧ ਕ੍ਰਿਸ਼ਨਾ ਸੱਟ ਕਾਰਨ ਨਿਊਜ਼ੀਲੈਂਡ ਵਿਰੁੱਧ ਵਨਡੇ ਲੜੀ ਤੋਂ ਬਾਹਰ, ਮੁਹੰਮਦ ਸਿਰਾਜ ਨੂੰ 'ਇੰਡੀਆ-ਏ' ਟੀਮ 'ਚ ਮਿਲੀ ਜਗ੍ਹਾ
ਵੈਸਟਇੰਡੀਜ਼ ਖ਼ਿਲਾਫ਼ ਘਰੇਲੂ ਵਨਡੇ ਲੜੀ ਦੌਰਾਨ ਪ੍ਰਸਿੱਧ ਦੀਆਂ ਮਾਸਪੇਸ਼ੀਆਂ ’ਚ ਖਿਚਾਅ ਆ ਗਿਆ ਸੀ। ਉਸ ਨੂੰ ਫਿਟਨੈਸ ਕਲੀਅਰੈਂਸ ਮਿਲਣ ਦੀ ਸ਼ਰਤ ’ਤੇ ਨਿਊਜ਼ੀਲੈਂਡ ਵਨਡੇ ਲੜੀ ਲਈ ਟੀਮ ’ਚ ਸ਼ਾਮਲ ਕੀਤਾ ਗਿਆ ਸੀ, ਪਰ ਬੁੱਧਵਾਰ ਨੂੰ ਇਹ ਜਾਣਕਾਰੀ ਸਾਹਮਣੇ ਆਈ ਕਿ ਉਹ ਲੜੀ ਸ਼ੁਰੂ ਹੋਣ ਤੱਕ ਫਿੱਟ ਨਹੀਂ ਹੋ ਸਕਣਗੇ
Publish Date: Sat, 31 Oct 2026 11:53 AM (IST)
Updated Date: Sat, 31 Oct 2026 11:57 AM (IST)
ਨਵੀਂ ਦਿੱਲੀ, ਪੀਟੀਆਈ : ਭਾਰਤੀ ਤੇਜ਼ ਗੇਂਦਬਾਜ਼ ਪ੍ਰਸਿਧ ਕ੍ਰਿਸ਼ਨਾ ਸੱਟ ਤੋਂ ਠੀਕ ਨਾ ਹੋਣ ਕਾਰਨ ਨਿਊਜ਼ੀਲੈਂਡ ਵਿਰੁੱਧ 4 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਪੰਜ ਮੈਚਾਂ ਦੀ ਵਨਡੇ ਲੜੀ ਤੋਂ ਬਾਹਰ ਹੋ ਗਏ ਹਨ। ਇਸ ਦੌਰਾਨ, ਤੇਜ਼ ਗੇਂਦਬਾਜ਼ ਮੁਹੰਮਦ ਸਿਰਾਜ ਨੂੰ ਨਿਊਜ਼ੀਲੈਂਡ-ਏ ਖ਼ਿਲਾਫ਼ ਦੂਜੇ ਚਾਰ-ਦਿਨਾਂ ਮੈਚ ਲਈ ‘ਇੰਡੀਆ-ਏ’ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਇਹ ਮੈਚ ਇਸ ਸਨਿੱਚਰਵਾਰ ਤੋਂ ਸ਼ੁਰੂ ਹੋਵੇਗਾ।
ਵੈਸਟਇੰਡੀਜ਼ ਖ਼ਿਲਾਫ਼ ਘਰੇਲੂ ਵਨਡੇ ਲੜੀ ਦੌਰਾਨ ਪ੍ਰਸਿੱਧ ਦੀਆਂ ਮਾਸਪੇਸ਼ੀਆਂ ’ਚ ਖਿਚਾਅ ਆ ਗਿਆ ਸੀ। ਉਸ ਨੂੰ ਫਿਟਨੈਸ ਕਲੀਅਰੈਂਸ ਮਿਲਣ ਦੀ ਸ਼ਰਤ ’ਤੇ ਨਿਊਜ਼ੀਲੈਂਡ ਵਨਡੇ ਲੜੀ ਲਈ ਟੀਮ ’ਚ ਸ਼ਾਮਲ ਕੀਤਾ ਗਿਆ ਸੀ, ਪਰ ਬੁੱਧਵਾਰ ਨੂੰ ਇਹ ਜਾਣਕਾਰੀ ਸਾਹਮਣੇ ਆਈ ਕਿ ਉਹ ਲੜੀ ਸ਼ੁਰੂ ਹੋਣ ਤੱਕ ਫਿੱਟ ਨਹੀਂ ਹੋ ਸਕਣਗੇ। ਹਾਲਾਂਕਿ, ਉਹ ਟੈਸਟ ਮੈਚਾਂ ਲਈ ਅਜੇ ਵੀ ਦਾਅਵੇਦਾਰ ਹਨ। ਬੀਸੀਸੀਆਈ ਨੇ ਕਿਹਾ ਹੈ ਕਿ ਜੇਕਰ ਉਹ ਫਿੱਟ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ 7 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਨਿਊਜ਼ੀਲੈਂਡ-ਏ ਵਿਰੁੱਧ ਤੀਜੇ ਅਤੇ ਆਖਰੀ ਚਾਰ-ਦਿਨਾਂ ਮੈਚ ਲਈ ‘ਇੰਡੀਆ-ਏ’ ਟੀਮ ’ਚ ਸ਼ਾਮਲ ਕਰ ਲਿਆ ਜਾਵੇਗਾ। ਆਲ-ਰਾਊਂਡਰ ਨਿਤੀਸ਼ ਕੁਮਾਰ ਰੈੱਡੀ ਨਿਊਜ਼ੀਲੈਂਡ ਵਿਰੁੱਧ ਪਹਿਲੇ ਵਨਡੇ ਲਈ ਟੀਮ ਦਾ ਹਿੱਸਾ ਬਣੇ ਰਹਿਣਗੇ। ਸਿਰਾਜ ਜੋ ਵਨਡੇ ਟੀਮ ਦਾ ਵੀ ਹਿੱਸਾ ਹਨ, ਨੂੰ ਕ੍ਰਾਈਸਟਚਰਚ ’ਚ ਸਨਿੱਚਰਵਾਰ ਤੋਂ ਸ਼ੁਰੂ ਹੋਣ ਵਾਲੇ ਦੂਜੇ ਚਾਰ-ਦਿਨਾਂ ਮੈਚ ਲਈ ‘ਇੰਡੀਆ-ਏ’ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਨਿਤੀਸ਼ ਲਿੰਕਨ ’ਚ ਨਿਊਜ਼ੀਲੈਂਡ-ਏ ਵਿਰੁੱਧ ਤੀਜੇ ਚਾਰ-ਦਿਨਾਂ ਮੈਚ ਲਈ ‘ਇੰਡੀਆ-ਏ’ ਟੀਮ ਨਾਲ ਜੁੜਨਗੇ, ਜਿਸ ਨਾਲ ਉਨ੍ਹਾਂ ਨੂੰ ਨਿਊਜ਼ੀਲੈਂਡ ਖ਼ਿਲਾਫ਼ ਟੈਸਟ ਲੜੀ ਤੋਂ ਪਹਿਲਾਂ ਅਭਿਆਸ ਦਾ ਵਧੀਆ ਮੌਕਾ ਮਿਲੇਗਾ।
ਟੀਮਾਂ ਇੰਡੀਆ-ਏ : ਯਸ਼ਸਵੀ ਜੈਸਵਾਲ, ਸਾਈ ਸੁਦਰਸ਼ਨ, ਦੇਵਦੱਤ ਪਡੀਕਲ, ਯਸ਼ ਰਾਠੌੜ, ਆਰ. ਸਮਰਨ, ਧਰੁਵ ਜੁਰੇਲ (ਕਪਤਾਨ, ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਮੁਹੰਮਦ ਸਿਰਾਜ, ਆਕਾਸ਼ ਦੀਪ, ਸ਼ਿਖਰ ਮੋਹਨ, ਮੁਕੇਸ਼ ਚੌਧਰੀ, ਮੁਕੇਸ਼ ਕੁਮਾਰ, ਮਾਨਵ ਸੁਥਾਰ, ਕੁਮਾਰ ਕੁਸ਼ਾਗਰਾ।
ਪਹਿਲੇ ਤਿੰਨ ਵਨਡੇ ਮੈਚਾਂ ਲਈ ਭਾਰਤੀ ਟੀਮ ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐੱਲ ਰਾਹੁਲ (ਵਿਕਟਕੀਪਰ), ਅਕਸ਼ਰ ਪਟੇਲ, ਨਮਨ ਧੀਰ, ਅੰਸ਼ੁਲ ਕੰਬੋਜ, ਗੁਰਨੂਰ ਬਰਾੜ, ਰੁਤੁਰਾਜ ਗਾਇਕਵਾੜ, ਅਰਸ਼ਦੀਪ ਸਿੰਘ, ਈਸ਼ਾਨ ਕਿਸ਼ਨ, ਮੁਹੰਮਦ ਸਿਰਾਜ਼, ਕੁਲਦੀਪ ਯਾਦਵ, ਨੀਤਿਸ਼ ਰੈੱਡੀ(ਕੇਵਲ ਪਹਿਲੇ ਇਕ ਰੋਜ਼ਾ ਮੈਚ ਲਈ)
ਚੌਥੇ ਤੇ ਪੰਜਵੇਂ ਵਨਡੇ ਲਈ ਭਾਰਤੀ ਟੀਮ ਸ਼੍ਰੇਅਸ ਅਈਅਰ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਤਿਲਕ ਵਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਅਕਸ਼ਰ ਪਟੇਲ, ਨਮਨ ਧੀਰ, ਆਕੀਬ ਨਬੀ, ਗੁਰਨੂਰ ਬਰਾੜ, ਰੁਤੂਰਾਜ ਗਾਇਕਵਾੜ, ਅਰਸ਼ਦੀਪ ਸਿੰਘ, ਕੁਮਾਰ ਕੁਸ਼ਾਗਰ, ਮੁਹੰਮਦ ਸਿਰਾਜ, ਯਸ਼ ਠਾਕੁਰ, ਕੁਲਦੀਪ ਯਾਦਵ।