
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਰਫਰਾਜ਼ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਖਿਡਾਰੀ ਉਸ ਸਮੇਂ ਖਾਣਾ ਖਾ ਰਹੇ ਸਨ ਤੇ ਉਨ੍ਹਾਂ ਇੰਟਰਵਿਊ ਨਹੀਂ ਦੇਖੀ। ਇਕ ਪੱਤਰਕਾਰ ਵੱਲੋਂ ਇਸ ਸਬੰਧ ’ਚ ਪੁੱਛੇ ਜਾਣ ’ਤੇ ਕਿ ਸਕਾਈ ਸਪੋਰਟਸ ’ਤੇ ਇੰਟਰਵਿਊ ਪ੍ਰਸਾਰਿਤ ਹੋਣ ਦੀ ਹਾਲਤ ’ਚ ਪੀਸੀਬੀ ਨੇ ਲੰਚ ਤੋਂ ਬਾਅਦ ਟੀਮ ਨੂੰ ਮੈਦਾਨ ’ਤੇ ਨਾ ਭੇਜਣ ਦੀ ਧਮਕੀ ਦਿੱਤੀ ਸੀ

ਕਰਾਚੀ (ਪੀਟੀਆਈ) : ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਇੰਗਲੈਂਡ ਵਿਰੁੱਧ ਟੈਸਟ ਸੀਰੀਜ਼ ’ਚ ਸ਼ਾਮਲ ਆਪਣੇ ਖਿਡਾਰੀਆਂ ਨੂੰ ਸਾਬਕਾ ਕਪਤਾਨ ਇਮਰਾਨ ਖ਼ਾਨ ਦੇ ਜੇਲ੍ਹ ’ਚ ਬੰਦ ਹੋਣ ਦੇ ਮੁੱਦੇ ’ਤੇ ਟਿੱਪਣੀ ਨਾ ਕਰਨ ਦੀ ਸਲਾਹ ਦਿੱਤੀ ਹੈ। ਇਹ ਕਦਮ ਬ੍ਰਿਟਿਸ਼ ਮੀਡੀਆ ਵੱਲੋਂ ਕੁਝ ਪਾਕਿਸਤਾਨੀ ਖਿਡਾਰੀਆਂ ਨੂੰ ਉਨ੍ਹਾਂ ਦੇ ਦੇਸ਼ ’ਚ ਵਿਸ਼ਵ ਕੱਪ ਜੇਤੂ ਕਪਤਾਨ ਇਮਰਾਨ ਦੀ ਗ੍ਰਿਫ਼ਤਾਰੀ ਨੂੰ ਲੈਕੇ ਟਿੱਪਣੀ ਕਰਨ ਲਈ ਉਕਸਾਉਣ ਦੀ ਕੋਸ਼ਿਸ਼ ਤੋਂ ਬਾਅਦ ਚੁੱਕਿਆ ਗਿਆ। ਲਾਰਡਸ ’ਚ ਦੂਜੇ ਟੈਸਟ ਦੇ ਦੂਜੇ ਦਿਨ ਲੰਚ ਦੌਰਾਨ ਸਕਾਈ ਸਪੋਰਟਸ ’ਤੇ ਇਮਰਾਨ ਦੇ ਪੁੱਤਰਾਂ ਕਾਸਿਮ ਤੇ ਸੁਲੇਮਾਨ ਦੀ ਇੰਟਰਵਿਊ ਪ੍ਰਸਾਰਿਤ ਹੋਣ ਤੋਂ ਬਾਅਦ ਇਹ ਮੁੱਦਾ ਹੋਰ ਗਰਮਾ ਗਿਆ। ਪਾਕਿਸਤਾਨ ਦੇ ਮੁੱਖ ਕੋਚ ਸਰਫਰਾਜ਼ ਅਹਿਮਦ ਤੋਂ ਵੀ ਮਾਈਕ ਆਰਥਟਨ ਨੇ ਪੁੱਛਿਆ ਕਿ ਕੀ ਖਿਡਾਰੀਆਂ ਨੇ ਇਮਰਾਨ ਦੇ ਪੁੱਤਰਾਂ ਦੀ ਇੰਟਰਵਿਊ ਦੇਖੀ ਹੈ।
ਸਰਫਰਾਜ਼ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਖਿਡਾਰੀ ਉਸ ਸਮੇਂ ਖਾਣਾ ਖਾ ਰਹੇ ਸਨ ਤੇ ਉਨ੍ਹਾਂ ਇੰਟਰਵਿਊ ਨਹੀਂ ਦੇਖੀ। ਇਕ ਪੱਤਰਕਾਰ ਵੱਲੋਂ ਇਸ ਸਬੰਧ ’ਚ ਪੁੱਛੇ ਜਾਣ ’ਤੇ ਕਿ ਸਕਾਈ ਸਪੋਰਟਸ ’ਤੇ ਇੰਟਰਵਿਊ ਪ੍ਰਸਾਰਿਤ ਹੋਣ ਦੀ ਹਾਲਤ ’ਚ ਪੀਸੀਬੀ ਨੇ ਲੰਚ ਤੋਂ ਬਾਅਦ ਟੀਮ ਨੂੰ ਮੈਦਾਨ ’ਤੇ ਨਾ ਭੇਜਣ ਦੀ ਧਮਕੀ ਦਿੱਤੀ ਸੀ, ਸਰਫਰਾਜ਼ ਨੇ ਕਿਹਾ ਕਿ ਨਹੀਂ, ਸਾਨੂੰ ਇਸ ਸਬੰਧ ’ਚ ਕੁਝ ਨਹੀਂ ਪਤਾ। ਅਸੀਂ ਲੰਚ ਕਰ ਰਹੇ ਸੀ। ਇਮਰਾਨ ਖ਼ਾਨ ਲਈ ਬਿਹਤਰ ਸਿਹਤ ਸਹੂਲਤਾਂ ਦੀ ਮੰਗ ਨੂੰ ਲੈ ਕੇ ਹੋਰਨਾਂ ਦੇਸ਼ਾਂ ਦੇ ਕ੍ਰਿਕਟਰਾਂ ਨਾਲ ਜੁੜੀ ਅੰਤਰਰਾਸ਼ਟਰੀ ਮੀਡੀਆ ਕਵਰੇਜ ’ਚ ਅਚਾਨਕ ਤੇਜ਼ੀ ਆਈ ਹੈ। ਇਮਰਾਨ ਫਿਲਹਾਲ ਅਦਿਆਲਾ ਜੇਲ੍ਹ ’ਚ ਬੰਦ ਹਨ। ਇਮਰਾਨ ਦੇ ਸਾਬਕਾ ਸਾਥੀ ਤੇ ਕਪਤਾਨ ਜਾਵੇਦ ਮੀਆਂਦਾਦ ਨੇ ਵੀ ਅਧਿਕਾਰੀਆਂ ਨੂੰ ਉਨ੍ਹਾਂ ਨੂੰ ਰਿਹਾਅ ਕਰਨ ਦੀ ਭਾਵੁਕ ਅਪੀਲ ਕੀਤੀ ਤੇ ਉਨ੍ਹਾਂ ਨੂੰ ਬੇਹੱਦ ਇਮਾਨਦਾਰ ਵਿਅਕਤੀ ਦੱਸਿਆ। ਪੀਸੀਬੀ ਦੇ ਇਕ ਸੂਤਰ ਨੇ ਕਿਹਾ ਕਿ ਬੋਰਡ ਸਕਾਈ ਸਪੋਰਟਸ ਦੀ ਇੰਟਰਵਿਊ ਤੋਂ ਖ਼ੁਸ਼ ਨਹੀਂ ਸੀ ਕਿਉਂਕਿ ਉਸ ਵਿਚ ਸਿਆਸੀ ਮੁੱਦਾ ਚੁੱਕਿਆ ਗਿਆ ਸੀ।