ਹਾਂਗਕਾਂਗ ਸਿਕਸੇਸ 'ਚ ਪਾਕਿਸਤਾਨ ਦੀ ਜਿੱਤ ’ਤੇ ਸ਼ੇਖੀ ਮਾਰ ਰਹੇ ਸਨ ਪਾਕਿਸਤਾਨੀ ਪ੍ਰਧਾਨ ਮੰਤਰੀ, ਆਕਾਸ਼ ਚੋਪੜਾ ਨੇ ਜਨਤਕ ਤੌਰ ’ਤੇ ਦੱਸੀ ਗਲਤੀ; ਉੱਡਿਆ ਮਜ਼ਾਕ
ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਹਾਂਗਕਾਂਗ ਸਿਕਸੇਸ ਟੂਰਨਾਮੈਂਟ ਵਿੱਚ ਭਾਰਤ ਨੂੰ ਹਰਾ ਦਿੱਤਾ ਸੀ। ਇਹ ਟੂਰਨਾਮੈਂਟ ਛੇ ਖਿਡਾਰੀਆਂ ਦਾ ਹੁੰਦਾ ਹੈ, ਜਿਸ ਵਿੱਚ ਹਰ ਪਾਰੀ ਛੇ ਓਵਰਾਂ ਦੀ ਹੁੰਦੀ ਹੈ। ਇਸ ਜਿੱਤ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਪੋਸਟ ਕੀਤੀ ਅਤੇ ਆਪਣੀ ਟੀਮ ਦੀ ਤਾਰੀਫ਼ ਕਰਦਿਆਂ ਸ਼ੇਖੀ ਮਾਰੀ
Publish Date: Sat, 31 Oct 2026 04:04 PM (IST)
Updated Date: Sat, 31 Oct 2026 04:08 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਇਸ ਸਮੇਂ ਸੋਸ਼ਲ ਮੀਡੀਆ ’ਤੇ ਜੰਮ ਕੇ ਟ੍ਰੋਲ ਹੋ ਰਹੇ ਹਨ। ਇਸ ਦਾ ਕਾਰਨ ਉਨ੍ਹਾਂ ਵੱਲੋਂ ਐਕਸ ’ਤੇ ਕੀਤੀ ਗਈ ਪੋਸਟ ਹੈ, ਜਿਸ ਨੂੰ ਲੈ ਕੇ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਆਕਾਸ਼ ਚੋਪੜਾ ਨੇ ਵੀ ਉਨ੍ਹਾਂ ਦੇ ਮਜ਼ੇ ਲਏ ਅਤੇ ਉਨ੍ਹਾਂ ਦੀ ਪੋਸਟ ਵਿੱਚ ਹੋਈ ਗਲਤੀ ਵੀ ਦੱਸ ਦਿੱਤੀ।
ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਹਾਂਗਕਾਂਗ ਸਿਕਸੇਸ ਟੂਰਨਾਮੈਂਟ ਵਿੱਚ ਭਾਰਤ ਨੂੰ ਹਰਾ ਦਿੱਤਾ ਸੀ। ਇਹ ਟੂਰਨਾਮੈਂਟ ਛੇ ਖਿਡਾਰੀਆਂ ਦਾ ਹੁੰਦਾ ਹੈ, ਜਿਸ ਵਿੱਚ ਹਰ ਪਾਰੀ ਛੇ ਓਵਰਾਂ ਦੀ ਹੁੰਦੀ ਹੈ। ਇਸ ਜਿੱਤ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਪੋਸਟ ਕੀਤੀ ਅਤੇ ਆਪਣੀ ਟੀਮ ਦੀ ਤਾਰੀਫ਼ ਕਰਦਿਆਂ ਸ਼ੇਖੀ ਮਾਰੀ।
ਆਕਾਸ਼ ਚੋਪੜਾ ਨੇ ਲਏ ਮਜ਼ੇ
ਪਾਕਿਸਤਾਨ ਦੀ ਜਿੱਤ ’ਤੇ ਸ਼ਰੀਫ ਨੇ ਐਕਸ ’ਤੇ ਪੋਸਟ ਕਰਦਿਆਂ ਲਿਖਿਆ, “ਹਾਂਗਕਾਂਗ 2026 ਦੇ ਪਹਿਲੇ ਮੈਚ ਵਿੱਚ ਭਾਰਤ ’ਤੇ ਚਾਰ ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕਰਨ ਲਈ ਪਾਕਿਸਤਾਨੀ ਟੀਮ ਨੂੰ ਵਧਾਈ। ਇਹ ਕ੍ਰਿਕਟ ਦਾ ਇੱਕ ਸ਼ਾਨਦਾਰ ਮੈਚ ਸੀ। ਮੈਂ ਪੀਸੀਬੀ ਦੇ ਚੇਅਰਮੈਨ ਮੋਹਸਿਨ ਨਕਵੀ ਅਤੇ ਉਨ੍ਹਾਂ ਦੀ ਟੀਮ ਨੂੰ ਵੀ ਵਧਾਈ ਦਿੰਦਾ ਹਾਂ, ਜੋ ਪੂਰੀ ਲਗਨ ਨਾਲ ਟੀਮ ਨੂੰ ਤਿਆਰ ਕਰਨ ਅਤੇ ਉਸ ਦਾ ਸਮਰਥਨ ਕਰਨ ਵਿੱਚ ਜੁਟੀ ਹੋਈ ਹੈ।”
ਇਸ ਨੂੰ ਲੈ ਕੇ ਆਕਾਸ਼ ਚੋਪੜਾ ਨੇ ਪਾਕਿਸਤਾਨੀ ਪ੍ਰਧਾਨ ਮੰਤਰੀ ਦੇ ਮਜ਼ੇ ਲਏ ਅਤੇ ਜਨਤਕ ਤੌਰ ’ਤੇ ਉਨ੍ਹਾਂ ਦੀ ਗਲਤੀ ਦੱਸ ਦਿੱਤੀ। ਆਕਾਸ਼ ਨੇ ਇਸ ਦੇ ਜਵਾਬ ਵਿੱਚ ਲਿਖਿਆ, “ਭਾਰਤ ਨੂੰ ਹਰਾਉਣ ਦੀ ਗੱਲ ਕਹਿਣ ਦੀ ਇੰਨੀ ਜਲਦੀ ਸੀ ਕਿ ਤੱਥਾਂ ਦੀ ਜਾਂਚ ਵੀ ਨਹੀਂ ਕੀਤੀ। ਪਹਿਲੇ ਮੈਚ ਵਿੱਚ ਤਾਂ ਯੂਏਈ ਤੋਂ ਹਾਰ ਗਏ ਸੀ। ਨਾਲ ਹੀ ਤੁਸੀਂ ਪਾਕਿਸਤਾਨੀ ਕ੍ਰਿਕਟ ਦੇ ਪੱਧਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾ ਸਕਦੇ ਹੋ ਕਿ ਉੱਥੋਂ ਦਾ ਪ੍ਰਧਾਨ ਮੰਤਰੀ ਹਾਂਗਕਾਂਗ ਸਿਕਸੇਸ ਟੂਰਨਾਮੈਂਟ ਵਿੱਚ ਜਿੱਤ ’ਤੇ ਪੋਸਟ ਕਰ ਰਿਹਾ ਹੈ। ਸੱਚਮੁੱਚ!!!”
ਸੋਸ਼ਲ ਮੀਡੀਆ ’ਤੇ ਉੱਡ ਰਿਹਾ ਮਜ਼ਾਕ ਇਸ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 88 ਦੌੜਾਂ ਬਣਾਈਆਂ ਸਨ। ਪਾਕਿਸਤਾਨ ਨੇ 3.5 ਓਵਰਾਂ ਵਿੱਚ ਹੀ ਟੀਚਾ ਹਾਸਲ ਕਰ ਲਿਆ। ਇਸ ਤੋਂ ਬਾਅਦ ਪਾਕਿਸਤਾਨ ਵਿੱਚ ਖੁਸ਼ੀ ਦਾ ਮਾਹੌਲ ਸੀ, ਕਿਉਂਕਿ ਕ੍ਰਿਕਟ ਦੇ ਮੈਦਾਨ ’ਤੇ ਭਾਰਤ ਖ਼ਿਲਾਫ਼ ਜਿੱਤ ਉਸ ਨੂੰ ਕਾਫ਼ੀ ਸਮੇਂ ਬਾਅਦ ਨਸੀਬ ਹੋਈ ਸੀ। ਇਸ ਜਿੱਤ ਦੀ ਸ਼ੇਖੀ ਮਾਰਨ ਲਈ ਸ਼ਰੀਫ ਨੇ ਪੋਸਟ ਕਰ ਦਿੱਤੀ ਅਤੇ ਫਿਰ ਉਹ ਜੰਮ ਕੇ ਟ੍ਰੋਲ ਹੋਏ। ਇੱਕ ਯੂਜ਼ਰ ਨੇ ਲਿਖਿਆ, “ਸੱਚਮੁੱਚ, ਕਿੰਨੇ ਨਿਰਾਸ਼ ਲੋਕ ਹਨ। ਹੁਣ ਇੱਕ ਅਜੀਬ ਜਿਹੀ ਜਿੱਤ ਦਾ ਜਸ਼ਨ ਮਨਾ ਰਹੇ ਹਨ।”