ਪਾਕਿਸਤਾਨ ਨੇ ਦੀਵਾਲੀ ਵਾਲੇ ਦਿਨ ਸਾਨੂੰ ਗਾਲ੍ਹਾਂ ਕੱਢੀਆਂ ਸਨ, ਅੰਡਰ-19 ਟੀਮ ਇੰਡੀਆ ਦੇ ਸਟਾਰ ਨੇ ਦੱਸੀ ਹਮਲਾਵਰ ਜਸ਼ਨ ਮਨਾਉਣ ਦੀ ਅਸਲ ਵਜ੍ਹਾ
ਭਾਰਤ ਦੀ ਅੰਡਰ-19 ਟੀਮ ਨੇ ਬੀਤੇ ਸ਼ਨੀਵਾਰ ਖੇਡੇ ਗਏ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾ ਦਿੱਤਾ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤ ਦੇ ਨੌਜਵਾਨ ਖਿਡਾਰੀਆਂ ਨੇ ਜ਼ੋਰਦਾਰ ਜਸ਼ਨ ਮਨਾਇਆ, ਜਿਸ ਵਿੱਚ ਉਨ੍ਹਾਂ ਦਾ ਹਮਲਾਵਰ ਅੰਦਾਜ਼ ਸਾਫ਼ ਨਜ਼ਰ ਆ ਰਿਹਾ ਸੀ
Publish Date: Mon, 16 Nov 2026 11:27 AM (IST)
Updated Date: Mon, 16 Nov 2026 11:31 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਭਾਰਤ ਦੀ ਅੰਡਰ-19 ਟੀਮ ਨੇ ਬੀਤੇ ਸ਼ਨੀਵਾਰ ਖੇਡੇ ਗਏ ਏਸ਼ੀਆ ਕੱਪ ਦੇ ਫਾਈਨਲ ਵਿੱਚ ਪਾਕਿਸਤਾਨ ਨੂੰ ਹਰਾ ਦਿੱਤਾ। ਇਸ ਸ਼ਾਨਦਾਰ ਜਿੱਤ ਤੋਂ ਬਾਅਦ ਭਾਰਤ ਦੇ ਨੌਜਵਾਨ ਖਿਡਾਰੀਆਂ ਨੇ ਜ਼ੋਰਦਾਰ ਜਸ਼ਨ ਮਨਾਇਆ, ਜਿਸ ਵਿੱਚ ਉਨ੍ਹਾਂ ਦਾ ਹਮਲਾਵਰ ਅੰਦਾਜ਼ ਸਾਫ਼ ਨਜ਼ਰ ਆ ਰਿਹਾ ਸੀ। ਕੁਝ ਭਾਰਤੀ ਖਿਡਾਰੀ ਪਾਕਿਸਤਾਨੀ ਟੀਮ ਵੱਲ ਗੁੱਸੇ ਨਾਲ ਦੇਖਦੇ ਹੋਏ ਜਸ਼ਨ ਮਨਾਉਂਦੇ ਵੀ ਦਿਖਾਈ ਦਿੱਤੇ। ਹੁਣ ਇਸ ਦੇ ਪਿੱਛੇ ਦੀ ਅਸਲ ਵਜ੍ਹਾ ਸਾਹਮਣੇ ਆ ਗਈ ਹੈ।
ਖ਼ਿਤਾਬੀ ਮੁਕਾਬਲੇ ਵਿੱਚ ਪਾਕਿਸਤਾਨ ਨੇ 9 ਵਿਕਟਾਂ ਗੁਆ ਕੇ 337 ਦੌੜਾਂ ਬਣਾਈਆਂ ਸਨ। ਭਾਰਤ ਨੇ ਆਖਰੀ ਗੇਂਦ 'ਤੇ ਇਹ ਟੀਚਾ ਹਾਸਲ ਕਰ ਲਿਆ। ਇੱਕ ਸਮੇਂ ਲੱਗ ਰਿਹਾ ਸੀ ਕਿ ਪਾਕਿਸਤਾਨ ਇਹ ਮੈਚ ਆਸਾਨੀ ਨਾਲ ਜਿੱਤ ਜਾਵੇਗਾ ਪਰ ਮੋਹਿਤ ਉਲਵਾ ਨੇ ਆਖਰੀ ਓਵਰਾਂ ਵਿੱਚ ਤੂਫ਼ਾਨੀ ਪਾਰੀ ਖੇਡ ਕੇ ਮੈਚ ਦਾ ਪਾਸਾ ਹੀ ਪਲਟ ਦਿੱਤਾ।
ਦੀਵਾਲੀ ਦੀ ਹਾਰ ਦਾ ਲਿਆ ਬਦਲਾ ਫਾਈਨਲ ਤੋਂ ਪਹਿਲਾਂ ਦੋਵੇਂ ਟੀਮਾਂ ਲੀਗ ਪੜਾਅ ਵਿੱਚ ਵੀ ਆਹਮੋ-ਸਾਹਮਣੇ ਹੋਈਆਂ ਸਨ, ਜਿਸ ਵਿੱਚ ਪਾਕਿਸਤਾਨ ਨੇ ਭਾਰਤ ਨੂੰ ਹਰਾਇਆ ਸੀ। ਇਹ ਮੈਚ ਦੀਵਾਲੀ ਵਾਲੇ ਦਿਨ ਖੇਡਿਆ ਗਿਆ ਸੀ।
ਯਸ਼ਵੀਰ ਨੇ ਖੁਲਾਸਾ ਕੀਤਾ ਹੈ ਕਿ ਦੀਵਾਲੀ ਵਾਲੇ ਦਿਨ ਮੈਚ ਜਿੱਤਣ ਤੋਂ ਬਾਅਦ ਪਾਕਿਸਤਾਨੀ ਖਿਡਾਰੀਆਂ ਨੇ ਭਾਰਤੀ ਖਿਡਾਰੀਆਂ ਨੂੰ ਗਾਲ੍ਹਾਂ ਕੱਢੀਆਂ ਸਨ। ਫਾਈਨਲ ਵਿੱਚ ਇਹੀ ਗੱਲ ਭਾਰਤੀ ਖਿਡਾਰੀਆਂ ਲਈ ਪ੍ਰੇਰਣਾ ਬਣੀ ਹੋਈ ਸੀ ਕਿ ਉਨ੍ਹਾਂ ਨੇ ਉਸ ਹਾਰ ਦਾ ਬਦਲਾ ਲੈਣਾ ਹੈ ਅਤੇ ਪਾਕਿਸਤਾਨ ਨੂੰ ਮੈਦਾਨ ਵਿੱਚ ਕਰਾਰਾ ਜਵਾਬ ਦੇਣਾ ਹੈ।
ਯਸ਼ਵੀਰ ਨੇ 'ਸਪੋਰਟਸ ਟੁਡੇ' ਨਾਲ ਗੱਲਬਾਤ ਕਰਦਿਆਂ ਕਿਹਾ, "ਅਸੀਂ ਦੀਵਾਲੀ ਵਾਲੇ ਦਿਨ ਮੈਚ ਹਾਰ ਗਏ ਸੀ। ਸਾਡੇ ਵਿਚਾਲੇ ਕੁਝ ਤਿੱਖੀ ਬਹਿਸ ਹੋਈ ਸੀ, ਜਿਸ ਵਿੱਚ ਗਾਲ੍ਹਾਂ ਵੀ ਸ਼ਾਮਲ ਸਨ। ਉਹ ਮੈਚ ਹਾਰਨ ਤੋਂ ਬਾਅਦ ਅਸੀਂ ਕੁਝ ਵੀ ਨਹੀਂ ਕਹਿ ਸਕੇ ਸੀ। ਅਸੀਂ ਫਾਈਨਲ ਦਾ ਇੰਤਜ਼ਾਰ ਕਰ ਰਹੇ ਸੀ। ਅਸੀਂ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੇ ਸੀ ਅਤੇ ਦੁਨੀਆ ਨੂੰ ਦਿਖਾਉਣਾ ਚਾਹੁੰਦੇ ਸੀ ਕਿ ਭਾਰਤ ਕੀ ਕਰ ਸਕਦਾ ਹੈ।"
ਰੋਮਾਂਚਕ ਰਿਹਾ ਮੁਕਾਬਲਾ ਭਾਰਤੀ ਟੀਮ 338 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਇੱਕ ਸਮੇਂ 252 ਦੌੜਾਂ 'ਤੇ ਹੀ ਆਪਣੀਆਂ 8 ਵਿਕਟਾਂ ਗੁਆ ਚੁੱਕੀ ਸੀ।
ਇਸ ਤੋਂ ਬਾਅਦ ਮਨਲ ਚੌਹਾਨ ਅਤੇ ਮੋਹਿਤ ਉਲਵਾ ਨੇ ਸ਼ਾਨਦਾਰ ਪਾਰੀਆਂ ਖੇਡ ਕੇ ਟੀਮ ਨੂੰ ਜਿੱਤ ਦਿਵਾਈ।
ਮਨਲ ਨੇ 47 ਦੌੜਾਂ ਦੀ ਪਾਰੀ ਖੇਡੀ, ਜਦਕਿ ਮੋਹਿਤ 49 ਦੌੜਾਂ ਬਣਾ ਕੇ ਨਾਬਾਦ ਰਹੇ। ਮੋਹਿਤ ਨੇ ਹੀ ਆਖਰੀ ਗੇਂਦ 'ਤੇ ਚੌਕਾ ਲਗਾ ਕੇ ਭਾਰਤ ਨੂੰ ਸ਼ਾਨਦਾਰ ਜਿੱਤ ਦਿਵਾਈ।