
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਾਕਿਸਤਾਨ ਕ੍ਰਿਕਟ ਬੋਰਡ ਨੇ ਯੂਏਈ ’ਚ ਹੋਣ ਵਾਲੇ ਅਗਲੇ ਏਸ਼ੀਆ ਕੱਪ ਤੇ ਜਾਪਾਨ ’ਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਰਾਸ਼ਟਰੀ ਮਹਿਲਾ ਟੀਮ ਦੇ ਮੁੱਕ ਕੋਚ ਵਹਾਬ ਤੇ ਸਹਿਯੋਗੀ ਸਟਾਫ ਦੇ ਹੋਰਨਾਂ ਮੈਂਬਰਾਂ ਨੂੰ ਬਰਕਰਾਰ ਰੱਖਿਆ ਹੈ।

ਲਾਹੌਰ (ਪੀਟੀਆਈ) : ਪਾਕਿਸਤਾਨ ਕ੍ਰਿਕਟ ਬੋਰਡ ਨੇ ਯੂਏਈ ’ਚ ਹੋਣ ਵਾਲੇ ਅਗਲੇ ਏਸ਼ੀਆ ਕੱਪ ਤੇ ਜਾਪਾਨ ’ਚ ਹੋਣ ਵਾਲੀਆਂ ਏਸ਼ਿਆਈ ਖੇਡਾਂ ਲਈ ਰਾਸ਼ਟਰੀ ਮਹਿਲਾ ਟੀਮ ਦੇ ਮੁੱਕ ਕੋਚ ਵਹਾਬ ਤੇ ਸਹਿਯੋਗੀ ਸਟਾਫ ਦੇ ਹੋਰਨਾਂ ਮੈਂਬਰਾਂ ਨੂੰ ਬਰਕਰਾਰ ਰੱਖਿਆ ਹੈ। ਪਾਕਿਸਤਾਨ ਨੇ ਸੀਨੀਅਰ ਬੱਲੇਬਾਜ਼ ਆਲੀਆ ਰਿਆਜ਼ ਨੂੰ ਏਸ਼ਿਆਈ ਖੇਡਾਂ ਲਈ ਟੀਮ ’ਚ ਸ਼ਾਮਲ ਕੀਤਾ ਹੈ ਪਰ ਸਿਦਰਾ ਅਮੀਨ ਤੇ ਸਦਾਫ ਸ਼ਮਸ ਨੂੰ ਮੁੜ ਨਜ਼ਰਅੰਦਾਜ਼ ਕਰ ਦਿੱਤਾ ਹੈ। ਰੈਗੂਲਰ ਕਪਤਾਨ ਫਾਤਿਮਾ ਸਨਾ ਦੋਵੇਂ ਟੀਮ ’ਚ ਕਪਤਾਨੀ ਕਰਨਗੀਆਂ। ਏਸ਼ੀਆ ਕੱਪ 28 ਅਗਸਤ ਤੋਂ 13 ਸਤੰਬਰ ਤੱਕ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ’ਚ ਖੇਡਿਆ ਜਾਵੇਗਾ, ਜਿਸ ਵਿਚ ਪਾਕਿਸਤਾਨ ਨੂੰ ਹਾਂਗਕਾਂਗ-ਚੀਨ, ਭਾਰਤ ਤੇ ਥਾਈਲੈਂਡ ਨਾਲ ਗਰੁੱਪ ਏ ’ਚ ਰੱਖਿਆ ਗਿਆ ਹੈ। ਗਰੁੱਪ ਬੀ ’ਚ ਬੰਗਲਾਦੇਸ਼, ਇੰਡੋਨੇਸ਼ੀਆ, ਸ੍ਰੀਲੰਕਾ ਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਹਨ।