
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਇਸ ਮੈਚ ਦਾ ਫ਼ੈਸਲਾਕੁੰਨ ਮੋੜ ਪੱਛਮੀ ਖੇਤਰ ਦੇ ਕਪਤਾਨ ਰੁਤੂਰਾਜ ਗਾਇਕਵਾੜ (70 ਗੇਂਦਾਂ 'ਤੇ 66 ਦੌੜਾਂ) ਦਾ ਆਊਟ ਹੋਣਾ ਸੀ, ਜਿਸਨੇ ਮੁਸ਼ੀਰ ਖਾਨ (96) ਨਾਲ 111 ਦੌੜਾਂ ਦੀ ਭਾਈਵਾਲੀ ਕੀਤੀ ਸੀ। ਉਸ ਸਮੇਂ ਪੱਛਮੀ ਖੇਤਰ ਦਾ ਸਕੋਰ ਤਿੰਨ ਵਿਕਟਾਂ 'ਤੇ 195 ਦੌੜਾਂ ਸੀ

ਬੈਂਗਲੁਰੂ (ਪੀਟੀਆਈ) : ਖੱਬੇ ਹੱਥ ਦੇ ਸਪਿਨਰ ਆਬਿਦ ਮੁਸ਼ਤਾਕ ਤੇ ਨਿਸ਼ਾਂਤ ਸਿੰਧੂ ਨੇ ਪੱਛਮੀ ਖੇਤਰ ਦੇ ਹੇਠਲੇ ਕ੍ਰਮ ਦੇ ਕ੍ਰਿਕਟਰਾਂ ਨੂੰ ਚੌਥੇ ਦਿਨ ਸਵੇਰੇ ਸਿਰਫ 6.3 ਓਵਰਾਂ ’ਚ ਪੈਵੇਲੀਅਨ ਭੇਜ ਦਿੱਤਾ, ਜਿਸ ਨਾਲ ਉੱਤਰੀ ਖੇਤਰ ਨੇ 52 ਦੌੜਾਂ ਨਾਲ ਜਿੱਤ ਹਾਸਲ ਕਰ ਕੇ ਦਲੀਪ ਟਰਾਫੀ ਦੇ ਸੈਮੀਫਾਈਨਲ ’ਚ ਐਂਟਰੀ ਕੀਤੀ। ਉੱਤਰੀ ਖੇਤਰ ਦਾ ਅਗਲਾ ਮੁਕਾਬਲਾ ਦੱਖਣੀ ਖੇਤਰ ਨਾਲ ਹੋਵੇਗਾ।
ਪੱਛਮੀ ਖੇਤਰ ਨੇ ਟਰਨ ਲੈ ਰਹੀ ਪਿੱਚ ’ਤੇ 287 ਦੌੜਾਂ ਦੇ ਮੁਸ਼ਕਲ ਟੀਚੇ ਦਾ ਪਿੱਛਾ ਕਰਦੇ ਹੋਏ ਆਖਰੀ ਦਿਨ ਦੀ ਸ਼ੁਰੂਆਤ ਸੱਤ ਵਿਕਟਾਂ 'ਤੇ 220 ਦੌੜਾਂ ਨਾਲ ਕੀਤੀ ਪਰ ਉਹ 234 ਦੌੜਾਂ 'ਤੇ ਸਿਮਟ ਗਈ। ਉਰਵਿਲ ਪਟੇਲ (25) ਤੇ ਭਰੋਸੇਮੰਦ ਤਨੁਸ਼ ਕੋਟਿਆਨ (00) ਨੇ ਪੱਛਮੀ ਖੇਤਰ ਦੀ ਪਾਰੀ ਨੂੰ ਅੱਗੇ ਵਧਾਇਆ। ਮੁਸ਼ਤਾਕ (22 ਓਵਰਾਂ ’ਚ ਸੱਤ ਦੌੜਾਂ ਦੇ ਕੇ ਚਾਰ ਵਿਕਟਾਂ) ਨੇ ਜਲਦੀ ਹੀ ਕੋਟਿਆਨ ਨੂੰ ਆਊਟ ਕਰ ਦਿੱਤਾ ਤੇ ਫਿਰ ਤੁਸ਼ਾਰ ਦੇਸ਼ਪਾਂਡੇ (05) ਦੀ ਵੀ ਵਿਕਟ ਲਈ। ਇਸ ਤੋਂ ਬਾਅਦ ਸਿੰਧੂ ਨੇ ਉਰਵਿਲ ਨੂੰ ਆਊਟ ਕਰ ਕੇ ਮੈਚ ਦਾ ਅੰਤ ਕੀਤਾ। ਮੁਸ਼ਤਾਕ ਨੇ ਮੈਚ ’ਚ 99 ਦੌੜਾਂ ਦੇ ਕੇ ਨੌਂ ਵਿਕਟਾਂ ਲੈ ਕੇ ਪਲੇਅਰ ਆਫ ਦਿ ਮੈਚ ਦਾ ਖ਼ਿਤਾਬ ਜਿੱਤਿਆ।
ਇਸ ਮੈਚ ਦਾ ਫ਼ੈਸਲਾਕੁੰਨ ਮੋੜ ਪੱਛਮੀ ਖੇਤਰ ਦੇ ਕਪਤਾਨ ਰੁਤੂਰਾਜ ਗਾਇਕਵਾੜ (70 ਗੇਂਦਾਂ 'ਤੇ 66 ਦੌੜਾਂ) ਦਾ ਆਊਟ ਹੋਣਾ ਸੀ, ਜਿਸਨੇ ਮੁਸ਼ੀਰ ਖਾਨ (96) ਨਾਲ 111 ਦੌੜਾਂ ਦੀ ਭਾਈਵਾਲੀ ਕੀਤੀ ਸੀ। ਉਸ ਸਮੇਂ ਪੱਛਮੀ ਖੇਤਰ ਦਾ ਸਕੋਰ ਤਿੰਨ ਵਿਕਟਾਂ 'ਤੇ 195 ਦੌੜਾਂ ਸੀ ਅਤੇ ਉਹ ਚੰਗੀ ਸਥਿਤੀ ਵਿਚ ਦਿਖਾਈ ਦੇ ਰਿਹਾ ਸੀ। ਇਸ ਤੋਂ ਬਾਅਦ ਪੱਛਮੀ ਖੇਤਰ ਨੇ ਗਾਇਕਵਾੜ ਤੇ ਮੁਸ਼ੀਰ ਸਮੇਤ ਚਾਰ ਵਿਕਟਾਂ ਸੱਤ ਓਵਰਾਂ ਤੋਂ ਵੀ ਘੱਟ ਸਮੇਂ ਵਿਚ 25 ਦੌੜਾਂ ਜੋੜ ਕੇ ਗੁਆ ਦਿੱਤੀਆਂ। ਉੱਤਰੀ ਖੇਤਰ ਨੇ ਇਸ ਤੋਂ ਬਾਅਦ ਆਪਣਾ ਦਬਾਅ ਬਣਾਇਆ ਅਤੇ ਆਸਾਨ ਜਿੱਤ ਹਾਸਲ ਕੀਤੀ।