
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਭਾਰਤ ਵਿਰੁੱਧ ਅਗਲੇ ਮਹੀਨੇ ਹੋਣ ਵਾਲੀ ਟੀ-20 ਸੀਰੀਜ਼ ਲਈ ਇਬ੍ਰਾਹੀਮ ਜ਼ਾਦਰਾਨ ਨੂੰ ਅਫ਼ਗਾਨਿਸਤਾਨ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ। ਸ਼ੁਰੂਆਤੀ ਬੱਲੇਬਾਜ਼ ਜ਼ਾਦਰਾਨ ਟੀਮ ਦੇ ਪੂਰਨਕਾਲੀ ਟੀ-20 ਕਪਤਾਨ ਦੇ ਤੌਰ ’ਤੇ ਆਪਣੀ ਪਹਿਲੀ ਜ਼ਿੰਮੇਵਾਰੀ ਸੰਭਾਲੇਗਾ

ਕਾਬੁਲ (ਪੀਟੀਆਈ) : ਭਾਰਤ ਵਿਰੁੱਧ ਅਗਲੇ ਮਹੀਨੇ ਹੋਣ ਵਾਲੀ ਟੀ-20 ਸੀਰੀਜ਼ ਲਈ ਇਬ੍ਰਾਹੀਮ ਜ਼ਾਦਰਾਨ ਨੂੰ ਅਫ਼ਗਾਨਿਸਤਾਨ ਟੀਮ ਦਾ ਕਪਤਾਨ ਨਿਯੁਕਤ ਕੀਤਾ ਗਿਆ। ਸ਼ੁਰੂਆਤੀ ਬੱਲੇਬਾਜ਼ ਜ਼ਾਦਰਾਨ ਟੀਮ ਦੇ ਪੂਰਨਕਾਲੀ ਟੀ-20 ਕਪਤਾਨ ਦੇ ਤੌਰ ’ਤੇ ਆਪਣੀ ਪਹਿਲੀ ਜ਼ਿੰਮੇਵਾਰੀ ਸੰਭਾਲੇਗਾ। ਇਹ ਸੀਰੀਜ਼ 13 ਤੋਂ 17 ਸਤੰਬਰ ਤੱਕ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ’ਚ ਖੇਡੀ ਜਾਵੇਗੀ ਤੇ ਇਹ ਅਫ਼ਗਾਨਿਸਤਾਨ ਦੀ ਘਰੇਲੂ ਸੀਰੀਜ਼ ਹੈ। ਅਫ਼ਗਾਨਿਸਤਾਨ ਦੀ ਟੀਮ ’ਚ ਤਜਰਬੇਕਾਰ ਤੇਜ਼ ਗੇਂਦਬਾਜ਼ ਨਵੀਨ-ਉਲ-ਹਕ ਵੀ ਆਪਣੇ ਸੱਜੇ ਮੋਢੇ ਦੀ ਸੱਟ ਠੀਕ ਹੋਣ ਤੋਂ ਬਾਅਦ ਵਾਪਸੀ ਕਰ ਰਿਹਾ ਹੈ।
ਇਸ ਸੱਟ ਕਾਰਨ ਉਹ ਵੈਸਟਇੰਡੀਜ਼ ਵਿਰੁੱਧ ਅਫ਼ਗਾਨਿਸਤਾਨ ਦੀ ਟੀ-20 ਸੀਰੀਜ਼ ਤੇ ਟੀ-20 ਵਿਸ਼ਵ ਕੱਪ 2026 ਤੋਂ ਬਾਹਰ ਹੋ ਗਿਆ ਸੀ। ਨਵੀਨ ਦੀ ਵਾਪਸੀ ਨਾਲ ਤੇਜ਼ ਗੇਂਦਬਾਜ਼ੀ ਹਮਲਾ ਮਜ਼ਬੂਤ ਹੋਇਆ ਹੈ। ਟੀਮ ਇਸ ਤਰ੍ਹਾਂ ਹੈ : ਇਬ੍ਰਾਹੀਮ ਜ਼ਾਦਰਾਨ (ਕਪਤਾਨ), ਰਹਿਮਾਨੁੱਲਾਹ ਗੁਰਬਾਜ਼ (ਵਿਕਟਕੀਪਰ), ਨੂਰ ਰਹਿਮਾਨ (ਵਿਕਟਕੀਪਰ), ਸਦਿਕੁੱਲਾਹ ਅਟਲ, ਦਰਵਿਸ਼ ਰਸੂਲੀ, ਅਜ਼ਮਤੁੱਲਾਹ ਓਮਰਜ਼ਈ, ਗੁਲਬਦੀਨ ਨਾਇਬ, ਮੁਹੰਮਦ ਨਬੀ, ਰਾਸ਼ਿਦ ਖ਼ਾਨ, ਨੰਗਿਆਲ ਖਰੋਟੀ, ਨੂਰ ਅਹਿਮਦ, ਮੁਜੀਬ ਉਰ ਰਹਿਮਾਨ, ਫਜ਼ਲ ਹਕ ਫਾਰੂਕੀ, ਅਬਦੁੱਲਾ ਅਹਿਮਦਜ਼ਈ ਤੇ ਨਵੀਨ-ਉਲ-ਹਕ।