
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਨਾਮੀਬੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ’ਚ 9 ਵਿਕਟਾਂ ’ਤੇ 163 ਦੌੜਾਂ ਬਣਾਈਆਂ ਤੇ ਫਿਰ ਦੱਖਣੀ ਅਫਰੀਕਾ ਨੂੰ 9 ਵਿਕਟਾਂ ’ਤੇ 145 ਦੌੜਾਂ ’ਤੇ ਰੋਕ ਦਿੱਤਾ। ਇਸ ਨਤੀਜੇ ਨਾਲ ਨਾਮੀਬੀਆ ਨੇ ਆਪਣੇ ਗੁਆਂਢੀ ਦੱਖਣੀ ਅਫਰੀਕਾ ਖਿਲਾਫ ਲਗਾਤਾਰ ਦੂਜੀ ਜਿੱਤ ਦਰਜ ਕੀਤੀ।

ਵਿੰਡਹੋਕ, ਰਾਇਟਰਜ਼ : ਤੇਜ਼ ਗੇਂਦਬਾਜ਼ ਰੂਬੇਨ ਟਰੰਪੇਲਮੈਨ (3/24) ਦੇ ਸ਼ਾਨਦਾਰ ਪ੍ਰਦਰਸ਼ਨ ਦੀ ਮਦਦ ਨਾਲ ਮੇਜ਼ਬਾਨ ਨਾਮੀਬੀਆ ਨੇ ਸ਼ੁੱਕਰਵਾਰ ਨੂੰ ਵਿੰਡਹੋਕ ’ਚ ਤਿਕੋਣੀ ਲੜੀ ਦੇ ਆਪਣੇ ਪਹਿਲੇ ਟੀ-20 ਮੈਚ ’ਚ ਦੱਖਣੀ ਅਫਰੀਕਾ ਨੂੰ 18 ਦੌੜਾਂ ਨਾਲ ਹਰਾਇਆ। ਇਸ ਤਿਕੋਣੀ ਲੜੀ ’ਚ ਜ਼ਿੰਬਾਬਵੇ ਵੀ ਸ਼ਾਮਲ ਹੈ। ਨਾਮੀਬੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ’ਚ 9 ਵਿਕਟਾਂ ’ਤੇ 163 ਦੌੜਾਂ ਬਣਾਈਆਂ ਤੇ ਫਿਰ ਦੱਖਣੀ ਅਫਰੀਕਾ ਨੂੰ 9 ਵਿਕਟਾਂ ’ਤੇ 145 ਦੌੜਾਂ ’ਤੇ ਰੋਕ ਦਿੱਤਾ। ਇਸ ਨਤੀਜੇ ਨਾਲ ਨਾਮੀਬੀਆ ਨੇ ਆਪਣੇ ਗੁਆਂਢੀ ਦੱਖਣੀ ਅਫਰੀਕਾ ਖਿਲਾਫ ਲਗਾਤਾਰ ਦੂਜੀ ਜਿੱਤ ਦਰਜ ਕੀਤੀ। ਪਿਛਲੇ ਸਾਲ ਅਕਤੂਬਰ ’ਚ ਵਿੰਡਹੋਕ ’ਚ ਦੋਵਾਂ ਟੀਮਾਂ ਵਿਚਾਲੇ ਖੇਡੇ ਗਏ ਪਹਿਲੇ ਟੀ-20 ਮੈਚ ’ਚ ਵੀ ਨਾਮੀਬੀਆ ਨੇ ਜਿੱਤ ਦਰਜ ਕੀਤੀ ਸੀ। ਜੌਹਨ ਫਰਿਲਿੰਕ ਨੇ ਨਾਮੀਬੀਆ ਦੀ ਪਾਰੀ ਦੀ ਨੀਂਹ ਰੱਖੀ। ਉਸ ਨੇ 38 ਗੇਂਦਾਂ ’ਚ 60 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਤੇ ਲੌਰੇਨ ਸਟੀਨਕੈਂਪ ਨਾਲ ਪਹਿਲੀ ਵਿਕਟ ਲਈ 84 ਦੌੜਾਂ ਦੀ ਸਾਂਝੇਦਾਰੀ ਕੀਤੀ।