- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕ੍ਰਿਕਟ ਸਟੇਡੀਅਮ, ਸੈਕਟਰ-16, ਚੰਡੀਗੜ੍ਹ ਵਿਖੇ ਖੇਡੇ ਜਾ ਰਹੇ 17ਵੇਂ ਰਮਾ ਥ੍ਰੀ ਮਹਿਲਾ ਟੀ-20 ਕ੍ਰਿਕਟ ਟੂਰਨਾਮੈਂਟ 2026 ਦੇ ਇੱਕ ਰੋਮਾਂਚਕ ਲੀਗ ਮੁਕਾਬਲੇ ਵਿੱਚ ਪੰਜਾਬ ਸੀਨੀਅਰ ਮਹਿਲਾ ਟੀਮ ਨੇ ਗੋਆ ਨੂੰ ਇੱਕ ਵਿਕਟ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਕ੍ਰਿਕਟ ਸਟੇਡੀਅਮ, ਸੈਕਟਰ-16, ਚੰਡੀਗੜ੍ਹ ਵਿਖੇ ਖੇਡੇ ਜਾ ਰਹੇ 17ਵੇਂ ਰਮਾ ਥ੍ਰੀ ਮਹਿਲਾ ਟੀ-20 ਕ੍ਰਿਕਟ ਟੂਰਨਾਮੈਂਟ 2026 ਦੇ ਇੱਕ ਰੋਮਾਂਚਕ ਲੀਗ ਮੁਕਾਬਲੇ ਵਿੱਚ ਪੰਜਾਬ ਸੀਨੀਅਰ ਮਹਿਲਾ ਟੀਮ ਨੇ ਗੋਆ ਨੂੰ ਇੱਕ ਵਿਕਟ ਨਾਲ ਹਰਾ ਕੇ ਸ਼ਾਨਦਾਰ ਜਿੱਤ ਦਰਜ ਕੀਤੀ।
ਟਾਸ ਜਿੱਤ ਕੇ ਗੋਆ ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਨਿਰਧਾਰਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ’ਤੇ 111 ਦੌੜਾਂ ਬਣਾਈਆਂ।
112 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਪੰਜਾਬ ਦੀ ਟੀਮ ਨੂੰ ਸ਼ੁਰੂ ਤੋਂ ਹੀ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ। ਪੰਜਾਬ ਨੇ ਬੇਹੱਦ ਰੋਮਾਂਚਕ ਅੰਦਾਜ਼ ਵਿੱਚ 19.2 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ’ਤੇ 113 ਦੌੜਾਂ ਬਣਾਉਂਦਿਆਂ ਇੱਕ ਵਿਕਟ ਨਾਲ ਮੈਚ ਆਪਣੇ ਨਾਮ ਕਰ ਲਿਆ।
ਪੰਜਾਬ ਵੱਲੋਂ ਓਪਨਿੰਗ ਬੱਲੇਬਾਜ਼ ਪ੍ਰਸ਼ਸਤੀ ਸ਼ਰਮਾ ਨੇ ਸ਼ਾਨਦਾਰ ਪਾਰੀ ਖੇਡਦਿਆਂ 34 ਗੇਂਦਾਂ ’ਤੇ 40 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਪ੍ਰਗਤੀ ਸਿੰਘ ਨੇ ਵੀ ਅਹਿਮ ਯੋਗਦਾਨ ਪਾਉਂਦਿਆਂ 26 ਗੇਂਦਾਂ ’ਤੇ 31 ਦੌੜਾਂ ਦੀ ਪਾਰੀ ਖੇਡੀ।
ਮੈਚ ਦੇ ਆਖਰੀ ਪਲਾਂ ਵਿੱਚ ਪੰਜਾਬ ਦੀ ਟੀਮ ਨੇ ਸ਼ਾਨਦਾਰ ਜਜ਼ਬੇ ਅਤੇ ਸੰਯਮ ਦਾ ਪ੍ਰਦਰਸ਼ਨ ਕਰਦਿਆਂ ਮੁਕਾਬਲਾ ਆਪਣੇ ਹੱਕ ਵਿੱਚ ਕੀਤਾ ਅਤੇ ਲੀਗ ਪੜਾਅ ਵਿੱਚ ਮਹੱਤਵਪੂਰਨ ਜਿੱਤ ਦਰਜ ਕੀਤੀ।
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਸੀਨੀਅਰ ਮਹਿਲਾ ਟੀਮ ਨੂੰ ਇਸ ਸ਼ਾਨਦਾਰ ਜਿੱਤ ਲਈ ਵਧਾਈ ਦਿੱਤੀ ਅਤੇ ਟੂਰਨਾਮੈਂਟ ਦੇ ਅਗਲੇ ਮੁਕਾਬਲਿਆਂ ਲਈ ਟੀਮ ਨੂੰ ਸ਼ੁਭਕਾਮਨਾਵਾਂ ਦਿੱਤੀਆਂ।