- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਸੀਨੀਅਰ ਮਹਿਲਾ ਟੀਮ ਨੇ ਮਹਾਜਨ ਕ੍ਰਿਕਟ ਗਰਾਊਂਡ, ਚੰਡੀਗੜ੍ਹ ਵਿਖੇ ਖੇਡੇ ਗਏ 7ਵੇਂ ਰਾਮਾ ਅਤਰੇ ਮੈਮੋਰੀਅਲ ਮਹਿਲਾ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਯੂਟੀ ਕ੍ਰਿਕਟ ਐਸੋਸੀਏਸ਼ਨ, ਚੰਡੀਗੜ੍ਹ ਨੂੰ 36 ਦੌੜਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕਰ ਲਿਆ।

ਰਣਜੀਤ ਸਿੰਘ ਰਾਣਾ, ਪੰਜਾਬੀ ਜਾਗਰਣ, ਮੁਹਾਲੀ : ਪੰਜਾਬ ਕ੍ਰਿਕਟ ਐਸੋਸੀਏਸ਼ਨ ਦੀ ਸੀਨੀਅਰ ਮਹਿਲਾ ਟੀਮ ਨੇ ਮਹਾਜਨ ਕ੍ਰਿਕਟ ਗਰਾਊਂਡ, ਚੰਡੀਗੜ੍ਹ ਵਿਖੇ ਖੇਡੇ ਗਏ 7ਵੇਂ ਰਾਮਾ ਅਤਰੇ ਮੈਮੋਰੀਅਲ ਮਹਿਲਾ ਕ੍ਰਿਕਟ ਟੂਰਨਾਮੈਂਟ ਦੇ ਫਾਈਨਲ ਮੁਕਾਬਲੇ ਵਿੱਚ ਯੂਟੀ ਕ੍ਰਿਕਟ ਐਸੋਸੀਏਸ਼ਨ, ਚੰਡੀਗੜ੍ਹ ਨੂੰ 36 ਦੌੜਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕਰ ਲਿਆ।
ਫਾਈਨਲ ਮੌਕੇ ਗੁਰਪ੍ਰੀਤ ਦਿਓ ਸਪੈਸ਼ਲ DGP, ਪੰਜਾਬ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਉਨ੍ਹਾਂ ਵੱਲੋਂ ਜੇਤੂ ਟੀਮ ਨੂੰ ਟਰਾਫੀ ਅਤੇ ਇਨਾਮ ਪ੍ਰਦਾਨ ਕੀਤੇ ਗਏ।
ਇਸ ਮੌਕੇ ਚੰਦਰ ਸ਼ੇਖਰ ਸਾਬਕਾ DGP ਪੰਜਾਬ ਅਤੇ ਚੇਅਰਮੈਨ, ਆਰਗੇਨਾਈਜ਼ਿੰਗ ਕਮੇਟੀ, ਕੈਪਟਨ ਸੁਸ਼ੀਲ ਕਪੂਰ, ਆਰਗੇਨਾਈਜ਼ਿੰਗ ਸਕੱਤਰ, ਵਿਵੇਕ ਅਤਰੇ ਕਨਵੀਨਰ ਸਮੇਤ ਟੂਰਨਾਮੈਂਟ ਕਮੇਟੀ ਦੇ ਮੈਂਬਰ ਗੌਤਮ ਸ਼ਰਮਾ, ਹਰਮਿੰਦਰ ਬਾਵਾ, ਅਮਰਜੀਤ ਕੁਮਾਰ, ਅਰੁਣ ਕੁਮਾਰ ਬੋਡਾ, ਸੁਭਾਸ਼ ਮਹਾਜਨ ਅਤੇ ਦਲਜੀਤ ਸਿੰਘ ਵੀ ਮੌਜੂਦ ਰਹੇ।
ਫਾਈਨਲ ਵਿੱਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ 20 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ’ਤੇ 131 ਦੌੜਾਂ ਬਣਾਈਆਂ। ਪੰਜਾਬ ਵੱਲੋਂ ਪ੍ਰਗਤੀ ਸਿੰਘ ਨੇ 55 ਦੌੜਾਂ, ਰਿਧਿਮਾ ਅਗਰਵਾਲ ਨੇ 29 ਅਤੇ ਪ੍ਰਿਯੰਕਾ ਮੁਤਰੇਜਾ ਨੇ 19
ਦੌੜਾਂ ਬਣਾਈਆਂ।
ਯੂਟੀ ਕ੍ਰਿਕਟ ਐਸੋਸੀਏਸ਼ਨ ਵੱਲੋਂ ਗੇਂਦਬਾਜ਼ੀ ਕਰਦਿਆਂ ਸਿੱਬੀ ਨੇ 3 ਵਿਕਟਾਂ, ਆਰਾਧਨਾ ਬਿਸ਼ਟ ਨੇ 2 ਵਿਕਟਾਂ, ਜਦਕਿ ਜੋਤੀ ਕੁਮਾਰੀ, ਪੂਰਵੀ ਸਿੰਘ ਅਤੇ ਰਜਨੀ ਦੇਵੀ ਨੇ 1-1 ਵਿਕਟ ਹਾਸਲ ਕੀਤੀ।
131 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਯੂ.ਟੀ. ਕ੍ਰਿਕਟ ਐਸੋਸੀਏਸ਼ਨ ਦੀ ਟੀਮ 16 ਓਵਰਾਂ ਵਿੱਚ 96 ਦੌੜਾਂ ’ਤੇ ਆਲ ਆਊਟ ਹੋ ਗਈ, ਜਿਸ ਨਾਲ ਪੰਜਾਬ ਨੇ ਇਹ ਮੁਕਾਬਲਾ 36 ਦੌੜਾਂ ਨਾਲ ਜਿੱਤ ਲਿਆ।
ਯੂਟੀ ਕ੍ਰਿਕਟ ਐਸੋਸੀਏਸ਼ਨ ਵੱਲੋਂ ਸਾਰਾਹ ਮਹਾਜਨ ਨੇ 21 ਦੌੜਾਂ, ਪਲਕ ਰਾਣਾ ਨੇ 19, ਮੋਨਿਕਾ ਪਾਂਡੇ ਨੇ 17 ਅਤੇ ਕਪਤਾਨ ਤਾਨੀਆ ਭਾਟੀਆ ਨੇ 14 ਦੌੜਾਂ ਬਣਾਈਆਂ।
ਪੰਜਾਬ ਵੱਲੋਂ ਗੇਂਦਬਾਜ਼ੀ ਵਿੱਚ ਮੰਨਤ ਕਸ਼ਯਪ ਨੇ 3 ਵਿਕਟਾਂ ਹਾਸਲ ਕੀਤੀਆਂ, ਜਦਕਿ ਨੀਤੂ ਸਿੰਘ, ਪ੍ਰਿਆ ਕੁਮਾਰੀ, ਅੰਨੂ ਮਲਹਾਨ, ਮਮਤਾ ਰਾਣੀ ਅਤੇ ਪ੍ਰਿਯੰਕਾ ਮੁਤਰੇਜਾ ਨੇ 1-1 ਵਿਕਟ ਲਈ।
ਜੇਤੂ ਪੰਜਾਬ ਕ੍ਰਿਕਟ ਐਸੋਸੀਏਸ਼ਨ ਮਹਿਲਾ ਟੀਮ ਨੂੰ 1 ਲੱਖ ਰੁਪਏ ਨਕਦ ਇਨਾਮ ਅਤੇ ਟਰਾਫੀ, ਜਦਕਿ ਰਨਰਜ਼-ਅੱਪ ਯੂਟੀ ਕ੍ਰਿਕਟ ਐਸੋਸੀਏਸ਼ਨ, ਚੰਡੀਗੜ੍ਹ ਨੂੰ 50 ਹਜ਼ਾਰ ਰੁਪਏ ਨਕਦ ਇਨਾਮ ਅਤੇ ਟਰਾਫੀ ਪ੍ਰਦਾਨ ਕੀਤੀ ਗਈ।
ਇਸ ਮੌਕੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਨਰੇਰੀ ਸਕੱਤਰ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਦੀ ਪੂਰੀ ਮਹਿਲਾ ਕ੍ਰਿਕਟ ਟੀਮ ਨੂੰ ਟੂਰਨਾਮੈਂਟ ਜਿੱਤਣ ’ਤੇ ਦਿਲੋਂ ਵਧਾਈ ਦਿੱਤੀ।