ਲਾਰਡਸ ਵਨਡੇ ਨਹੀਂ ਹੋਵੇਗਾ ਰੋਹਿਤ ਸ਼ਰਮਾ ਦਾ ਆਖਰੀ ਮੈਚ ਪਰ ਵਰਲਡ ਕੱਪ ਖੇਡਣ 'ਤੇ ਬਣਿਆ ਸਸਪੈਂਸ, BCCI ਸਕੱਤਰ ਨੇ ਸਭ ਕਰ ਦਿੱਤਾ ਸਾਫ਼
ਭਾਰਤ ਨੂੰ ਦੋ ਆਈਸੀਸੀ (ICC) ਟਰਾਫੀਆਂ ਜਿਤਾਉਣ ਵਾਲੇ ਕਪਤਾਨ ਅਤੇ ਬਿਹਤਰੀਨ ਬੱਲੇਬਾਜ਼ ਰੋਹਿਤ ਸ਼ਰਮਾ ਦੇ ਸੰਨਿਆਸ ਦੀਆਂ ਅਟਕਲਾਂ 'ਤੇ ਹੁਣ ਸਥਿਤੀ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ। ਬੀਸੀਸੀਆਈ (BCCI) ਸਕੱਤਰ ਦੇਵਜੀਤ ਸੈਕੀਆ ਨੇ ਖ਼ਬਰਾਂ ਦੇ ਉਲਟ ਸਾਫ਼ ਕਰ ਦਿੱਤਾ ਹੈ ਕਿ ਲਾਰਡਸ ਵਿੱਚ ਇੰਗਲੈਂਡ ਵਿਰੁੱਧ ਐਤਵਾਰ ਨੂੰ ਖੇਡਿਆ ਜਾਣ ਵਾਲਾ ਤੀਜਾ ਵਨਡੇ ਮੈਚ ਰੋਹਿਤ ਦੇ ਕਰੀਅਰ ਦਾ ਆਖਰੀ ਮੈਚ ਨਹੀਂ ਹੋਵੇਗਾ।
Publish Date: Sat, 18 Jul 2026 11:19 AM (IST)
Updated Date: Sat, 18 Jul 2026 11:21 AM (IST)
ਸਪੋਰਟਸ ਡੈਸਕ, ਨਵੀਂ ਦਿੱਲੀ। ਭਾਰਤ ਨੂੰ ਦੋ ਆਈਸੀਸੀ (ICC) ਟਰਾਫੀਆਂ ਜਿਤਾਉਣ ਵਾਲੇ ਕਪਤਾਨ ਅਤੇ ਬਿਹਤਰੀਨ ਬੱਲੇਬਾਜ਼ ਰੋਹਿਤ ਸ਼ਰਮਾ ਦੇ ਸੰਨਿਆਸ ਦੀਆਂ ਅਟਕਲਾਂ 'ਤੇ ਹੁਣ ਸਥਿਤੀ ਸਾਫ਼ ਹੁੰਦੀ ਦਿਖਾਈ ਦੇ ਰਹੀ ਹੈ। ਬੀਸੀਸੀਆਈ (BCCI) ਸਕੱਤਰ ਦੇਵਜੀਤ ਸੈਕੀਆ ਨੇ ਖ਼ਬਰਾਂ ਦੇ ਉਲਟ ਸਾਫ਼ ਕਰ ਦਿੱਤਾ ਹੈ ਕਿ ਲਾਰਡਸ ਵਿੱਚ ਇੰਗਲੈਂਡ ਵਿਰੁੱਧ ਐਤਵਾਰ ਨੂੰ ਖੇਡਿਆ ਜਾਣ ਵਾਲਾ ਤੀਜਾ ਵਨਡੇ ਮੈਚ ਰੋਹਿਤ ਦੇ ਕਰੀਅਰ ਦਾ ਆਖਰੀ ਮੈਚ ਨਹੀਂ ਹੋਵੇਗਾ।
ਕਾਰਡਿਫ ’ਚ ਜਿਸ ਸਮੇਂ ਦੋਵਾਂ ਟੀਮਾਂ ਵਿਚਾਲੇ ਦੂਜਾ ਮੈਚ ਖੇਡਿਆ ਜਾ ਰਿਹਾ ਸੀ, ਉਸੇ ਸਮੇਂ ਕਈ ਮੀਡੀਆ ਰਿਪੋਰਟਾਂ ’ਚ ਇਹ ਦਾਅਵਾ ਕੀਤਾ ਗਿਆ ਸੀ ਕਿ ਲਾਰਡਸ ਵਨਡੇ ਰੋਹਿਤ ਦੇ ਕਰੀਅਰ ਦਾ ਆਖਰੀ ਮੈਚ ਹੋਵੇਗਾ, ਕਿਉਂਕਿ ਟੀਮ ਮੈਨੇਜਮੈਂਟ ਨੇ ਸਾਫ਼ ਕਰ ਦਿੱਤਾ ਹੈ ਕਿ ਉਹ 'ਹਿੱਟਮੈਨ' ਨੂੰ ਭਵਿੱਖ ਦੀ ਟੀਮ ਵਿੱਚ ਨਹੀਂ ਦੇਖ ਰਹੇ ਹਨ।
ਖ਼ਬਰਾਂ ਦਾ ਕੀਤਾ ਖੰਡਨ
ਬੀਸੀਸੀਆਈ ਸਕੱਤਰ ਨੇ ਸਮਾਚਾਰ ਏਜੰਸੀ ਪੀਟੀਆਈ (PTI) ਨਾਲ ਗੱਲਬਾਤ ਕਰਦਿਆਂ ਉਨ੍ਹਾਂ ਸਾਰੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ, ਜਿਨ੍ਹਾਂ ’ਚ ਕਿਹਾ ਜਾ ਰਿਹਾ ਸੀ ਕਿ ਲਾਰਡਸ ਤੋਂ ਬਾਅਦ ਰੋਹਿਤ ਟੀਮ ਇੰਡੀਆ ’ਚ ਨਜ਼ਰ ਨਹੀਂ ਆਉਣਗੇ। ਦੇਵਜੀਤ ਨੇ ਕਿਹਾ, "ਰੋਹਿਤ ਸ਼ਰਮਾ ਦੇ ਭਵਿੱਖ ਨੂੰ ਲੈ ਕੇ ਮੀਡੀਆ ਵਿੱਚ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਹਨ।
ਮੈਂ ਤੁਹਾਨੂੰ ਪੂਰੇ ਭਰੋਸੇ ਨਾਲ ਇਹ ਕਹਿੰਦਾ ਹਾਂ ਕਿ ਇਸ ਤਰ੍ਹਾਂ ਦੀ ਕੋਈ ਚਰਚਾ ਨਹੀਂ ਹੋਈ ਹੈ ਕਿ ਐਤਵਾਰ ਨੂੰ ਲਾਰਡਸ ਵਿੱਚ ਖੇਡਿਆ ਜਾਣ ਵਾਲਾ ਵਨਡੇ ਉਨ੍ਹਾਂ ਦੇ ਕਰੀਅਰ ਦਾ ਆਖਰੀ ਮੈਚ ਹੋਵੇਗਾ।"
ਵਨਡੇ ਵਰਲਡ ਕੱਪ ਵਿੱਚ ਜਗ੍ਹਾ 'ਤੇ ਸਸਪੈਂਸ
ਬੇਸ਼ੱਕ ਦੇਵਜੀਤ ਨੇ ਇਹ ਸਾਫ਼ ਕਰ ਦਿੱਤਾ ਹੈ ਕਿ ਲਾਰਡਸ ਰੋਹਿਤ ਦੇ ਕਰੀਅਰ ਦਾ ਆਖਰੀ ਵਨਡੇ ਨਹੀਂ ਹੋਵੇਗਾ ਪਰ ਉਨ੍ਹਾਂ ਨੇ ਇਸ ਗੱਲ 'ਤੇ ਸਪਸ਼ਟਤਾ ਨਹੀਂ ਦਿੱਤੀ ਹੈ ਕਿ ਕੀ ਟੀਮ ਰੋਹਿਤ ਨੂੰ ਅਗਲੇ ਸਾਲ ਹੋਣ ਵਾਲੇ ਵਨਡੇ ਵਰਲਡ ਕੱਪ ਵਿੱਚ ਦੇਖ ਰਹੀ ਹੈ। ਉਨ੍ਹਾਂ ਕਿਹਾ, "ਰੋਹਿਤ ਭਾਰਤ ਦੀ ਵਨਡੇ ਟੀਮ ਦੇ ਨਿਯਮਤ ਮੈਂਬਰ ਹਨ ਅਤੇ ਜਦੋਂ ਤੱਕ ਉਹ ਰਣਨੀਤੀ ਦਾ ਹਿੱਸਾ ਹਨ, ਉਹ ਟੀਮ ਵਿੱਚ ਰਹਿਣਗੇ। ਦੂਜੇ ਸ਼ਬਦਾਂ ਵਿੱਚ ਕਹਾਂ ਤਾਂ, ਲਾਰਡਸ ਵਨਡੇ ਉਨ੍ਹਾਂ ਦੇ ਕਰੀਅਰ ਦਾ ਆਖਰੀ ਮੈਚ ਨਹੀਂ ਹੋਵੇਗਾ।"