Hardik-Kuldeep Fight Video: ਭਾਰਤੀ ਟੀਮ ਨੇ ਕੋਲੰਬੋ ਦੇ ਆਰ. ਪ੍ਰੇਮਾਦਾਸਾ ਸਟੇਡੀਅਮ ਵਿੱਚ ਇੱਕਤਰਫਾ ਅੰਦਾਜ਼ ਵਿੱਚ ਪਾਕਿਸਤਾਨ ਨੂੰ 61 ਦੌੜਾਂ ਨਾਲ ਹਰਾਇਆ ਅਤੇ ਸੁਪਰ-8 ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਇਸ ਮੈਚ ਵਿੱਚ ਟੀਮ ਇੰਡੀਆ ਦੀ ਜਿੱਤ ਦੇ ਅਸਲ ਹੀਰੋ ਈਸ਼ਾਨ ਕਿਸ਼ਨ ਰਹੇ, ਜਿਨ੍ਹਾਂ ਨੇ ਬੱਲੇ ਨਾਲ 77 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੂੰ 175 ਦੌੜਾਂ ਦਾ ਸਕੋਰ ਖੜ੍ਹਾ ਕਰਨ ਵਿੱਚ ਮਦਦ ਕੀਤੀ।

ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਹਾਰਦਿਕ ਪਾਂਡਿਆ ਅਤੇ ਕੁਲਦੀਪ ਯਾਦਵ ਆਪਸ ਵਿੱਚ ਬਹਿਸ ਕਰ ਰਹੇ ਹਨ, ਜਦਕਿ ਰਿੰਕੂ ਅਤੇ ਸੂਰਿਆ ਮਾਮਲਾ ਸ਼ਾਂਤ ਕਰਵਾਉਂਦੇ ਨਜ਼ਰ ਆ ਰਹੇ ਹਨ।
Hardik-Kuldeep Fight: ਹਾਰਦਿਕ-ਕੁਲਦੀਪ ਵਿਚਾਲੇ ਕਿਉਂ ਹੋਇਆ ਝਗੜਾ?
ਦਰਅਸਲ, ਮੈਚ ਦੌਰਾਨ ਕੁਲਦੀਪ ਯਾਦਵ ਨੇ ਬਾਊਂਡਰੀ ਲਾਈਨ 'ਤੇ ਸ਼ਾਹੀਨ ਅਫਰੀਦੀ ਦਾ ਇੱਕ ਸੌਖਾ ਜਿਹਾ ਕੈਚ ਛੱਡ ਦਿੱਤਾ ਸੀ। 18ਵੇਂ ਓਵਰ ਵਿੱਚ ਹਾਰਦਿਕ ਦੀ ਦੂਜੀ ਗੇਂਦ 'ਤੇ ਸ਼ਾਹੀਨ ਨੇ 'ਸਲੌਗ' ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ ਸੀ ਅਤੇ ਗੇਂਦ ਕਾਫੀ ਉੱਚੀ ਗਈ ਸੀ।
ਕੁਲਦੀਪ ਗੇਂਦ ਦੇ ਹੇਠਾਂ ਚੰਗੀ ਤਰ੍ਹਾਂ ਸੈੱਟ ਸਨ, ਪਰ ਆਖਰੀ ਪਲ 'ਤੇ ਇਕਾਗਰਤਾ ਦੀ ਕਮੀ ਕਾਰਨ ਗੇਂਦ ਉਨ੍ਹਾਂ ਦੇ ਹੱਥਾਂ ਵਿੱਚੋਂ ਤਿਲਕ ਕੇ ਸਿੱਧੀ ਬਾਊਂਡਰੀ ਦੇ ਪਾਰ ਜਾ ਡਿੱਗੀ ਅਤੇ ਬੱਲੇਬਾਜ਼ ਦੇ ਖਾਤੇ ਵਿੱਚ 6 ਦੌੜਾਂ ਆ ਗਈਆਂ। ਇਸ ਤੋਂ ਠੀਕ ਪਹਿਲੀ ਗੇਂਦ 'ਤੇ ਵਿਕਟਕੀਪਰ ਈਸ਼ਾਨ ਕਿਸ਼ਨ ਵੀ ਕੈਚ ਨਹੀਂ ਫੜ ਸਕੇ ਸਨ। ਲਗਾਤਾਰ ਦੋ ਮੌਕੇ ਹੱਥੋਂ ਨਿਕਲਣ ਕਾਰਨ ਗੇਂਦਬਾਜ਼ ਹਾਰਦਿਕ ਪਾਂਡਿਆ ਕਾਫੀ ਨਾਰਾਜ਼ ਦਿਖੇ।
HARDIK WAS ANGRY 🤣🤣🤣#INDvsPAK #India #win #hardik #virat pic.twitter.com/RTTd14REEq
— LUCKY RAJ (@luckyhuckere) February 15, 2026
ਮੈਚ ਖ਼ਤਮ ਹੋਣ ਤੋਂ ਬਾਅਦ ਜਦੋਂ ਖਿਡਾਰੀ ਡਰੈਸਿੰਗ ਰੂਮ ਵੱਲ ਜਾ ਰਹੇ ਸਨ, ਉਦੋਂ ਹਾਰਦਿਕ ਨੂੰ ਕੁਲਦੀਪ ਨਾਲ ਬਹਿਸ ਕਰਦੇ ਹੋਏ ਦੇਖਿਆ ਗਿਆ। ਕਪਤਾਨ ਸੂਰਿਆ ਵੀ ਕੁਲਦੀਪ 'ਤੇ ਖਿੱਝਦੇ ਨਜ਼ਰ ਆਏ। ਇਸ ਦੌਰਾਨ ਤਿਲਕ ਵਰਮਾ ਦੇ ਚਿਹਰੇ 'ਤੇ ਚਿੰਤਾ ਦਿਖ ਰਹੀ ਸੀ, ਜਦਕਿ ਰਿੰਕੂ ਸਿੰਘ ਨੇ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ।
ਵੀਡੀਓ ਦੇਖ ਕੇ ਇਹ ਮੰਨਿਆ ਜਾ ਰਿਹਾ ਹੈ ਕਿ ਹਾਰਦਿਕ ਕਾਫ਼ੀ ਨਾਰਾਜ਼ ਸਨ। ਜੇਕਰ ਕੁਲਦੀਪ ਉਹ ਕੈਚ ਫੜ ਲੈਂਦੇ, ਤਾਂ ਮੈਚ ਉਸੀ ਸਮੇਂ ਖ਼ਤਮ ਹੋ ਜਾਣਾ ਸੀ। ਇਸ ਦੀ ਬਜਾਏ, ਹਾਰਦਿਕ ਦੇ ਗੇਂਦਬਾਜ਼ੀ ਖਾਤੇ ਵਿੱਚ 6 ਦੌੜਾਂ ਜੁੜ ਗਈਆਂ ਅਤੇ ਉਨ੍ਹਾਂ ਨੂੰ ਵਾਧੂ ਗੇਂਦਾਂ ਸੁੱਟਣੀਆਂ ਪਈਆਂ। 18ਵੇਂ ਓਵਰ ਦੀ ਆਖਰੀ ਗੇਂਦ 'ਤੇ ਉਸਮਾਨ ਤਾਰਿਕ ਦੀ ਵਿਕਟ ਲੈ ਕੇ ਹਾਰਦਿਕ ਨੇ ਭਾਰਤ ਦੀ ਜਿੱਤ ਪੱਕੀ ਕੀਤੀ। ਉਨ੍ਹਾਂ ਨੇ ਆਪਣੀ ਗੇਂਦਬਾਜ਼ੀ ਨਾਲ ਇਹ ਸਾਬਤ ਕਰ ਦਿੱਤਾ ਕਿ ਉਹ ਮੈਚ ਨੂੰ ਫਿਨਿਸ਼ ਕਰਨ ਦੀ ਸਮਰੱਥਾ ਰੱਖਦੇ ਹਨ।