ਟੀਮ ਇੰਡੀਆ ਨੂੰ ਮਿਲਣ ਵਾਲਾ ਹੈ ਨਵਾਂ ਚੋਣਕਾਰ? ਸਾਬਕਾ ਦਿੱਗਜ ਵਸੀਮ ਜਾਫਰ ਨੇ ਮੁੱਖ ਅਹੁਦੇ ਲਈ ਠੋਕਿਆ ਦਾਅਵਾ
ਮੈਂ ਇਸ ਅਹੁਦੇ ਲਈ ਅਪਲਾਈ ਕੀਤਾ ਹੈ। ਜਾਫਰ (48) ਨੇ ਭਾਰਤ ਲਈ 31 ਟੈਸਟ ਮੈਚ ਖੇਡੇ ਤੇ ਲਗਭਗ 2,000 ਦੌੜਾਂ ਬਣਾਈਆਂ, ਜਿਸ ’ਚ ਪੰਜ ਸੈਂਕੜੇ ਸ਼ਾਮਲ ਹਨ। ਉਸ ਦੇ ਟੈਸਟ ਸੈਂਕੜਿਆਂ ’ਚ ਵੈਸਟਇੰਡੀਜ਼ ਖਿਲਾਫ ਦੋਹਰਾ ਸੈਂਕੜਾ ਤੇ ਦੱਖਣੀ ਅਫਰੀਕਾ ’ਚ ਇੱਕ ਸੈਂਕੜਾ ਸ਼ਾਮਲ ਹੈ।
Publish Date: Sat, 17 Oct 2026 11:07 AM (IST)
Updated Date: Sat, 17 Oct 2026 11:12 AM (IST)
ਨਵੀਂ ਦਿੱਲੀ, ਪੀਟੀਆਈ : ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਵਸੀਮ ਜਾਫਰ ਨੇ ਰਾਸ਼ਟਰੀ ਟੀਮ ਦੇ ਮੁੱਖ ਚੋਣਕਾਰ ਦੇ ਖਾਲੀ ਅਹੁਦੇ ਲਈ ਅਰਜ਼ੀ ਦਿੱਤੀ ਹੈ। ਬੀਸੀਸੀਆਈ ਨੇ ਅਜੀਤ ਅਗਰਕਰ ਦਾ ਕਾਰਜਕਾਲ ਨਾ ਵਧਾਉਣ ਦਾ ਫੈਸਲਾ ਕੀਤਾ ਸੀ, ਜਿਸ ਤੋਂ ਬਾਅਦ ਇਹ ਅਹੁਦਾ ਖਾਲੀ ਹੋ ਗਿਆ ਹੈ।
ਜਾਫਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਂ, ਮੈਂ ਇਸ ਅਹੁਦੇ ਲਈ ਅਪਲਾਈ ਕੀਤਾ ਹੈ। ਜਾਫਰ (48) ਨੇ ਭਾਰਤ ਲਈ 31 ਟੈਸਟ ਮੈਚ ਖੇਡੇ ਤੇ ਲਗਭਗ 2,000 ਦੌੜਾਂ ਬਣਾਈਆਂ, ਜਿਸ ’ਚ ਪੰਜ ਸੈਂਕੜੇ ਸ਼ਾਮਲ ਹਨ। ਉਸ ਦੇ ਟੈਸਟ ਸੈਂਕੜਿਆਂ ’ਚ ਵੈਸਟਇੰਡੀਜ਼ ਖਿਲਾਫ ਦੋਹਰਾ ਸੈਂਕੜਾ ਤੇ ਦੱਖਣੀ ਅਫਰੀਕਾ ’ਚ ਇੱਕ ਸੈਂਕੜਾ ਸ਼ਾਮਲ ਹੈ। ਉਸ ਨੇ ਕੋਲਕਾਤਾ ’ਚ ਪਾਕਿਸਤਾਨ ਖ਼ਿਲਾਫ਼ ਦੋਹਰਾ ਸੈਂਕੜਾ ਵੀ ਲਾਇਆ ਸੀ। ਅਸ਼ੋਕ ਮਲਹੋਤਰਾ ਤੇ ਜਤਿਨ ਪਰਾਂਜਪੇ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ (ਸੀਏਸੀ) ਜੇਕਰ ਜਾਫਰ ਨੂੰ ਚੁਣਦੀ ਹੈ ਤਾਂ ਪ੍ਰਧਾਨ ਦੇ ਅਹੁਦੇ ਲਈ ਵਿਚਾਰੇ ਜਾ ਰਹੇ ਉਮੀਦਵਾਰਾਂ ’ਚੋਂ ਸਭ ਤੋਂ ਵੱਧ ਟੈਸਟ ਮੈਚ ਖੇਡਣ ਦਾ ਰਿਕਾਰਡ ਉਨ੍ਹਾਂ ਕੋਲ ਹੋਵੇਗਾ। ਜਾਫਰ ਨੇ 31 ਟੈਸਟ ਖੇਡੇ ਹਨ, ਜੋ ਭਾਰਤ ਲਈ 24 ਟੈਸਟ ਖੇਡਣ ਵਾਲੇ ਪ੍ਰਗਿਆਨ ਓਝਾ ਤੋਂ ਵੱਧ ਹਨ। ਮੌਜੂਦਾ ਚੋਣ ਪ੍ਰਕਿਰਿਆ ਤਹਿਤ ਸਭ ਤੋਂ ਵੱਧ ਟੈਸਟ ਮੈਚ ਖੇਡਣ ਵਾਲੇ ਖੇਤਰ ਦੇ ਪ੍ਰਤੀਨਿਧੀ ਨੂੰ ਚੋਣ ਕਮੇਟੀ ਦਾ ਚੇਅਰਮੈਨ ਬਣਨ ਦਾ ਯੋਗ ਮੰਨਿਆ ਜਾਂਦਾ ਹੈ। ਹਾਲਾਂਕਿ, ਮੰਨਿਆ ਜਾ ਰਿਹਾ ਹੈ ਕਿ ਪ੍ਰਗਿਆਨ ਓਝਾ ਨੂੰ ਪ੍ਰਧਾਨ ਬਣਾਏ ਰੱਖਣ ਲਈ ਬੀਸੀਸੀਆਈ ਦੇ ਅੰਦਰ ਮਜ਼ਬੂਤ ਸਮਰਥਨ ਹੈ।
ਇਸ ਨਾਲ ਨਵੀਂ ਚੋਣ ਕਮੇਟੀ ਦੇ ਗਠਨ ’ਤੇ ਅਸਰ ਪੈ ਸਕਦਾ ਹੈ। ਅਜਿਹੇ ’ਚ ਸਾਬਕਾ ਭਾਰਤੀ ਸਪਿਨਰ ਰਮੇਸ਼ ਪੋਵਾਰ ਵੀ ਚੋਣ ਕਮੇਟੀ ’ਚ ਜਗ੍ਹਾ ਹਾਸਲ ਕਰਨ ਦੀ ਦੌੜ ’ਚ ਸ਼ਾਮਲ ਹੋ ਸਕਦੇ ਹਨ। ਉਹ ਪੱਛਮੀ ਖੇਤਰ ਤੋਂ ਨੁਮਾਇੰਦਗੀ ਕਰ ਸਕਦਾ ਹੈ। ਪੋਵਾਰ ਨੇ ਭਾਰਤ ਲਈ ਦੋ ਟੈਸਟ ਮੈਚ ਖੇਡੇ ਹਨ।