IPL 2027 : ਸਨਰਾਈਜ਼ਰਜ਼ ਹੈਦਰਾਬਾਦ ਨੂੰ ਵੱਡਾ ਝਟਕਾ, ਟ੍ਰੈਵਿਸ ਹੈੱਡ ਨਹੀਂ ਖੇਡਣਗੇ ਅਗਲਾ IPL ਸੀਜ਼ਨ
ਹੈੱਡ ਅਤੇ ਅਭਿਸ਼ੇਕ ਸ਼ਰਮਾ ਦੀ ਓਪਨਿੰਗ ਜੋੜੀ ਨੂੰ IPL ਦੀਆਂ ਸਭ ਤੋਂ ਖ਼ਤਰਨਾਕ ਜੋੜੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅਜਿਹੇ ਵਿੱਚ ਹੈੱਡ ਦਾ ਟੀਮ ਵਿੱਚ ਨਾ ਹੋਣਾ ਹੈਦਰਾਬਾਦ ਲਈ ਬਹੁਤ ਵੱਡਾ ਝਟਕਾ ਸਾਬਤ ਹੋ ਸਕਦਾ ਹੈ।
Publish Date: Tue, 17 Nov 2026 12:49 PM (IST)
Updated Date: Tue, 17 Nov 2026 12:53 PM (IST)
ਸਪੋਰਟਸ ਡੈਸਕ, ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (IPL) ਵਿੱਚ ਤੂਫ਼ਾਨੀ ਬੱਲੇਬਾਜ਼ੀ ਲਈ ਮਸ਼ਹੂਰ ਅਭਿਸ਼ੇਕ ਸ਼ਰਮਾ ਅਤੇ ਟ੍ਰੈਵਿਸ ਹੈੱਡ ਦੀ ਜੋੜੀ ਅਗਲੇ ਸੀਜ਼ਨ ਵਿੱਚ ਨਜ਼ਰ ਨਹੀਂ ਆਵੇਗੀ। ਸਨਰਾਈਜ਼ਰਜ਼ ਹੈਦਰਾਬਾਦ ਦੀ ਇਹ ਓਪਨਿੰਗ ਜੋੜੀ ਟੁੱਟਣ ਜਾ ਰਹੀ ਹੈ। ਟ੍ਰੈਵਿਸ ਹੈੱਡ ਨੇ ਟੀਮ ਮੈਨੇਜਮੈਂਟ ਨੂੰ ਦੱਸ ਦਿੱਤਾ ਹੈ ਕਿ ਉਹ ਅਗਲੇ ਸੀਜ਼ਨ ਲਈ ਉਪਲਬਧ ਨਹੀਂ ਹੋਣਗੇ।
ਵੈੱਬਸਾਈਟ ਕ੍ਰਿਕਇੰਫੋ ਦੀ ਰਿਪੋਰਟ ਮੁਤਾਬਕ, ਹੈੱਡ ਨੇ ਇਹ ਫੈਸਲਾ ਰੁਝੇਵੇਂ ਭਰੇ ਅੰਤਰਰਾਸ਼ਟਰੀ ਕ੍ਰਿਕਟ ਸ਼ਡਿਊਲ ਦੇ ਵਿਚਕਾਰ ਆਪਣੇ ਵਰਕਲੋਡ ਨੂੰ ਸੰਭਾਲਣ ਦੇ ਮੱਦੇਨਜ਼ਰ ਲਿਆ ਹੈ।
ਕੀ ਹੈਦਰਾਬਾਦ ਹੈੱਡ ਨੂੰ ਕਰੇਗੀ ਰਿਲੀਜ਼ IPL ਦੇ ਅਗਲੇ ਸੀਜ਼ਨ ਲਈ ਖਿਡਾਰੀਆਂ ਨੂੰ ਰਿਟੇਨ ਅਤੇ ਰਿਲੀਜ਼ ਕਰਨ ਦੀ ਆਖਰੀ ਤਰੀਕ ਅੱਜ ਹੈ। ਸ਼ਾਮ ਤੱਕ ਸਾਰੀਆਂ ਫ੍ਰੈਂਚਾਈਜ਼ੀਆਂ ਆਪਣੀ ਰਿਟੇਨ ਅਤੇ ਰਿਲੀਜ਼ ਲਿਸਟ ਜਾਰੀ ਕਰ ਦੇਣਗੀਆਂ।
ਹੁਣ ਦੇਖਣਾ ਹੋਵੇਗਾ ਕਿ ਹੈਦਰਾਬਾਦ ਟ੍ਰੈਵਿਸ ਹੈੱਡ ਨੂੰ ਰਿਲੀਜ਼ ਕਰਦੀ ਹੈ ਜਾਂ ਨਹੀਂ। ਫ੍ਰੈਂਚਾਈਜ਼ੀ ਨੇ ਪਿਛਲੇ ਸਾਲ 14 ਕਰੋੜ ਰੁਪਏ ਵਿੱਚ ਹੈੱਡ ਨੂੰ ਆਪਣੀ ਟੀਮ ਵਿੱਚ ਬਰਕਰਾਰ ਰੱਖਿਆ ਸੀ।
ਹੈੱਡ ਅਤੇ ਅਭਿਸ਼ੇਕ ਸ਼ਰਮਾ ਦੀ ਓਪਨਿੰਗ ਜੋੜੀ ਨੂੰ IPL ਦੀਆਂ ਸਭ ਤੋਂ ਖ਼ਤਰਨਾਕ ਜੋੜੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਅਜਿਹੇ ਵਿੱਚ ਹੈੱਡ ਦਾ ਟੀਮ ਵਿੱਚ ਨਾ ਹੋਣਾ ਹੈਦਰਾਬਾਦ ਲਈ ਬਹੁਤ ਵੱਡਾ ਝਟਕਾ ਸਾਬਤ ਹੋ ਸਕਦਾ ਹੈ।
ਹੁਣ ਟੀਮ ਨੂੰ ਨਵੀਂ ਓਪਨਿੰਗ ਜੋੜੀ ਦੀ ਭਾਲ ਕਰਨੀ ਪਵੇਗੀ। ਇਸ ਜੋੜੀ ਦਾ ਇੱਕ ਹਿੱਸਾ ਅਭਿਸ਼ੇਕ ਸ਼ਰਮਾ ਹੋਣਗੇ, ਪਰ ਦੂਜੇ ਓਪਨਰ ਲਈ ਟੀਮ ਨੂੰ 16 ਦਸੰਬਰ ਨੂੰ ਹੋਣ ਵਾਲੀ ਨਿਲਾਮੀ ਵਿੱਚ ਖਿਡਾਰੀਆਂ ਲਈ ਬੋਲੀ ਲਗਾਉਣੀ ਪਵੇਗੀ।
ਨੋਟ : ਇਸ ਖ਼ਬਰ ਨੂੰ ਲਗਾਤਾਰ ਅਪਡੇਟ ਕੀਤਾ ਜਾ ਰਿਹੈ।